Wednesday, December 06, 2023  

ਰਾਜਨੀਤੀ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਦੀ ਫੂਕੀ ਅਰਥੀ ਤੇ ਕਾਲਾ ਦਿਵਸ ਮਨਾਇਆ

October 03, 2023

ਸ੍ਰੀ ਅਨੰਦਪੁਰ ਸਾਹਿਬ, 3 ਅਕਤੂਬਰ (ਤਰਲੋਚਨ ਸਿੰਘ) : ਅੱਜ ਸੰਯੁਕਤ ਕਿਸਾਨ ਮੋਰਚਾ ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਸੱਦੇ ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਲਖਮੀਰਪੁਰ ਖੀਰੀ ਚ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਾ ਮਿਲਣ ਕਰਕੇ ਰੋਸ ਵਜੋਂ ਕਾਲਾ ਦਿਵਸ ਮਨਾਇਆ ਗਿਆ ਤੇ ਮੋਦੀ ਸਰਕਾਰ ਦੀ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਇਸ ਮੌਕੇ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਦਵਿੰਦਰ ਨੰਗਲੀ, ਜਮਹੂਰੀ ਕਿਸਾਨ ਸਭਾ ਦੇ ਆਗੂ ਕਿਰਪਾਲ ਸਿੰਘ ਭੱਟੋਂ ਨੇ ਕਿਹਾ ਲਖੀਮਪੁਰ ਖੀਰੀ ਕਤਲੇਆਮ ਦੇ ਕਥਿਤ ਸਾਜਿਸ਼ ਕਰਤਾ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਅਤੇ ਉਹਨਾਂ ਦੇ ਪੁੱਤਰ ਅਸੀਸ਼ ਮਿਸ਼ਰਾ ਜੋ ਕਤਲੇਆਮ ਦੇ ਮਾਸਟਰ ਮਾਇੰਡ ਸਨ। ਮੋਦੀ ਸਰਕਾਰ ਵੱਲੋਂ ਇਹਨਾਂ ਨੂੰ ਸ਼ਹਿ ਦਿੱਤੀ ਜਾ ਰਹੀ ਹੈ। ਜਿਸ ਕਰਕੇ ਅੱਜ ਪੁਤਲੇ ਫੂਕੇ ਜਾ ਰਹੇ ਹਨ ਅਤੇ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ।ਆਗੂਆਂ ਨੇ ਦੱਸਿਆ ਕਿ ਇਹ ਸਮਲੇ ਵਿੱਚ ਚਾਰ ਕਿਸਾਨ ਨਛੱਤਰ ਸਿੰਘ ਗੁਰਵਿੰਦਰ ਸਿੰਘ ਲਵਪ੍ਰੀਤ ਸਿੰਘ ਦਲਜੀਤ ਸਿੰਘ ਅਤੇ ਇੱਕ ਪੱਤਰਕਾਰ ਰਮਨ ਕਸ਼ਵ ਦੀ ਜਾਨ ਚਲੀ ਗਈ ਸੀ ਇਹ ਬੀਜੇਪੀ ਦੁਆਰਾ ਖੇਤੀਬਾੜੀ ਕਾਰਪਰੋਟੀ ਕਰਨ ਦੇ ਆਦੇਸ਼ ਨਾਲ ਤਿੰਨ ਕਾਰਪੋਰੇਟ ਪੱਖੀ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਇੱਕ ਸ਼ਾਜਿਸ ਦਾ ਹਿੱਸਾ ਸੀ। ਪਰ ਅੱਜ ਦੋ ਸਾਲ ਬੀਤ ਜਾਣ ਤੇ ਬਾਅਦ ਵੀ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਜੋ ਵਾਇਦੇ ਮੋਦੀ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਗਏ। ਅੱਜ ਵੀ ਐਮਐਸਪੀ ਤੇ ਕਾਨੂੰਨ ਬਣਾਉਣ ਤੇ ਮੋਦੀ ਸਰਕਾਰ ਭੱਜ ਰਹੀ ਹੈ। ਮੋਦੀ ਸਰਕਾਰ ਸੁਭਾਵਿਕ ਤੌਰ ਤੇ ਤਾਨਾਸ਼ਾਹੀ ਕਰ ਰਹੀ ਹੈ। ਇਹ ਕਾਲਾ ਦਿਵਸ ਮਨਾਉਣ ਅਜਿਹੇ ਦਮਨਕਾਰੀ ਮਨਸੂਬਿਆਂ ਦਾ ਮੁਕਾਬਲਾ ਕਰਨ ਅਤੇ ਵਿਰੋਧ ਕਰਨ ਦੇ ਇਰਾਦੇ ਨਾਲ ਕਿਰਤੀ ਲੋਕਾਂ ਦੀ ਜਮਹੂਰੀ ਲਹਿਰ ਤੇ ਜਬਰ ਹਮਲਿਆਂ ਉਹਨਾਂ ਦੇ ਹੱਕਾਂ ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਵਿਰੋਧ ਦਾ ਪ੍ਰਤੀਕ ਹੈ। ਕਿਸਾਨ ਪਹਿਲਾਂ ਵੱਡੀ ਗਿਣਤੀ ਵਿੱਚ ਸਥਾਨਕ ਬੱਸ ਸਟੈਂਡ ਤੇ ਇਕੱਤਰ ਹੋਏ। ਇਥੋਂ ਪੈਦਲ ਮਾਰਚ ਕਰਦੇ ਹੋਏ ਕਲਗੀਧਰ ਮਾਰਕੀਟ,ਕਚਹਿਰੀ ਰੋਡ ਤੋਂ ਹੁੰਦੇ ਹੋਏ ਉਪ ਮੰਡਲ ਮੈਜਿਸਟਰੇਟ ਦੇ ਗੇਟ ਅੱਗੇ ਮੋਦੀ ਸਰਕਾਰ ਦੀ ਅਰਥੀ ਫੂਕੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਕਾਲੇ ਝੰਡੇ ਵੀ ਚੁੱਕੇ ਹੋਏ ਸਨ।ਆਗੂਆਂ ਨੇ ਮੰਗ ਕੀਤੀ ਕਿ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਦਰਜ ਪਰਚੇ ਰੱਦ ਕੀਤੇ ਜਾਣ।
ਇਸ ਮੌਕੇ ਤੇ ਜਸਵਿੰਦਰ ਸਿੰਘ ਢੇਰ,ਹਰੀ ਚੰਦ ਗੋਹਲਣੀ, ਦਰਸ਼ਨ ਸਿੰਘ ਬੜਵਾ, ਹਰਜਾਪ ਸਿੰਘ ਬਡਿਆਲ, ਤੇਲੂ ਰਾਮ ਬੀਕਾਪੁਰ, ਜਸਵਿੰਦਰ ਸਿੰਘ ਪਾਂਡੀ,ਸੂਬੇਦਾਰ ਗੁਰਨਾਮ ਸਿੰਘ ਭੰਗਲ, ਇੰਦਰਜੀਤ ਸਿੰਘ ਫੌਜੀ, ਰਵਿੰਦਰ ਸਿੰਘ ਰਾਣਾ ਨੰਬਰਦਾਰ, ਅਮਰਜੀਤ ਸਿੰਘ ਹੋਲਗੜ੍ਹ, ਰਾਮਪਾਲ ਤਾਰਾਪੁਰ, ਗੁਰਨਾਮ ਸਿੰਘ, ਕਰਮ ਚੰਦ ਘਨਾਰੂ ,ਮਾਸਟਰ ਬੀਰ ਸਿੰਘ,ਸੋਹਣ ਸਿੰਘ ਬੰਗਾ, ਹਰਪਾਲ ਸਿੰਘ ਮੌੜਾ ,ਕਸ਼ਮੀਰ ਸਿੰਘ ਕਿਸ਼ਨ ਸਿੰਘ ,ਹਰੀ ਮਿੱਤਰ ਮੇਜਰ ਸਿੰਘ ,ਸੁਸ਼ੀਲ ਕੁਮਾਰ ,ਗੁਲਜਾਰ ਸਿੰਘ , ਨਿਰੰਜਨ ਸਿੰਘ ਗਰਾ, ਗੁਰਬਖਸ਼ ਸਿੰਘ ਦਸਗਰਾਈ, ਕੁਲਦੀਪ ਸਿੰਘ ਅਰੋੜਾ, ਸੋਹਣ ਲਾਲ ਢੇਰ,ਜਸਪਾਲ ਸਿੰਘ ਬੀਕਾਪੁਰ, ਸੁਲਤਾਨ ਸਿੰਘ ਚੰਡੇਸਰ,ਬੋਹੜ ਸਿੰਘ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ', ਕੇਜਰੀਵਾਲ ਨੇ ਡੀਜੇਬੀ ਦੇ ਕੈਗ ਆਡਿਟ ਦੇ ਹੁਕਮ ਦਿੱਤੇ

'ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ', ਕੇਜਰੀਵਾਲ ਨੇ ਡੀਜੇਬੀ ਦੇ ਕੈਗ ਆਡਿਟ ਦੇ ਹੁਕਮ ਦਿੱਤੇ

ਦਿਗਵਿਜੇ ਨੇ ਈਵੀਐਮ ਦੀ ਪ੍ਰਮਾਣਿਕਤਾ 'ਤੇ ਚੁੱਕੇ ਸਵਾਲ

ਦਿਗਵਿਜੇ ਨੇ ਈਵੀਐਮ ਦੀ ਪ੍ਰਮਾਣਿਕਤਾ 'ਤੇ ਚੁੱਕੇ ਸਵਾਲ

ਭਾਰਤ ਬਲਾਕ ਦੀ ਤਾਲਮੇਲ ਮੀਟਿੰਗ 6 ਦਸੰਬਰ ਨੂੰ ਖੜਗੇ ਦੀ ਰਿਹਾਇਸ਼ 'ਤੇ ਹੋਵੇਗੀ

ਭਾਰਤ ਬਲਾਕ ਦੀ ਤਾਲਮੇਲ ਮੀਟਿੰਗ 6 ਦਸੰਬਰ ਨੂੰ ਖੜਗੇ ਦੀ ਰਿਹਾਇਸ਼ 'ਤੇ ਹੋਵੇਗੀ

ਕਾਂਗਰਸ ਮੰਗਲਵਾਰ ਸ਼ਾਮ ਤੱਕ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਨਾਮ ਬਣਾਏਗੀ

ਕਾਂਗਰਸ ਮੰਗਲਵਾਰ ਸ਼ਾਮ ਤੱਕ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਨਾਮ ਬਣਾਏਗੀ

ਬੱਚਿਆ ਨੂੰ ਸਿੱਖਿਆ ਦੇਣ ਵਾਲੇ ਡਕਾਰ ਗਏ 1 ਕਰੋੜ 51 ਲੱਖ ਦੀ ਸਰਕਾਰੀ ਗ੍ਰਾਂਟ ਦੇ ਪੈਸੇ

ਬੱਚਿਆ ਨੂੰ ਸਿੱਖਿਆ ਦੇਣ ਵਾਲੇ ਡਕਾਰ ਗਏ 1 ਕਰੋੜ 51 ਲੱਖ ਦੀ ਸਰਕਾਰੀ ਗ੍ਰਾਂਟ ਦੇ ਪੈਸੇ

ਰਾਘਵ ਚੱਢਾ ਦੀ ਮੁਅੱਤਲੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰੱਦ ਕਰ ਦਿੱਤੀ

ਰਾਘਵ ਚੱਢਾ ਦੀ ਮੁਅੱਤਲੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰੱਦ ਕਰ ਦਿੱਤੀ

ਤੇਲੰਗਾਨਾ ਸੀਐਲਪੀ ਨੇ ਖੜਗੇ ਨੂੰ ਮੁੱਖ ਮੰਤਰੀ ਦਾ ਨਾਮ ਦੇਣ ਦਾ ਦਿੱਤਾ ਅਧਿਕਾਰ

ਤੇਲੰਗਾਨਾ ਸੀਐਲਪੀ ਨੇ ਖੜਗੇ ਨੂੰ ਮੁੱਖ ਮੰਤਰੀ ਦਾ ਨਾਮ ਦੇਣ ਦਾ ਦਿੱਤਾ ਅਧਿਕਾਰ

ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਦੇਸ਼ ਦੇ ਸੂਝਵਾਨ ਵੋਟਰਾਂ ਦੇ ਸਹੀ ਫੈਸਲੇ : ਹਰਦੇਵ ਉੱਭਾ

ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਦੇਸ਼ ਦੇ ਸੂਝਵਾਨ ਵੋਟਰਾਂ ਦੇ ਸਹੀ ਫੈਸਲੇ : ਹਰਦੇਵ ਉੱਭਾ

ਬਸਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਬਸਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਲਈ ਸਟੇਜ ਤਿਆਰ

ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਲਈ ਸਟੇਜ ਤਿਆਰ