ਸਮਾਣਾ, 3 ਅਕਤੂਬਰ (ਸੁਭਾਸ਼ ਚੰਦਰ ) : ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਸਰਕਾਰ ਵੱਲੋਂ ਸਰਕਾਰੀ ਬੋਲੀ ਦੇ ਸ਼ੁਰੂ ਕਰਵਾਉਣ ਦੀਆਂ ਹਦਾਇਤਾਂ ਤੇ ਸਮਾਣਾ ਦੀ ਅਨਾਜ ਮੰਡੀ ਵਿਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਝੋਨੇ ਦੀ ਪਲੇਠੀ ਢੇਰੀ ਦੀ ਬੋਲੀ ਕਰਵਾ ਕੇ ਖ੍ਰੀਦ ਸ਼ੁਰੂ ਕਰਵਾਈ। ਇਸ ਮੌਕੇ ਕੈਬਨਿਟ ਮੰਤਰੀ ਜੋੜਾਮਾਜਰਾ ਨੇ ਕਿਹਾ ਕਿ ਖ੍ਰੀਦ ਕੇਂਦਰਾਂ ’ਚ ਪੁਖਤਾ ਪ੍ਰਬੰਧ ਮੁੰਕਮਲ ਕਰ ਲਏ ਗਏ ਹਨ। ਲਿਫਟਿੰਗ ਅਤੇ ਅਦਾਇਗੀ ਵੀ ਨਾਲੋ -ਨਾਲੋ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫਸਲ ਪਕਾ ਕੇ ਵਡਾਉਣ ਤਾਂ ਜੋ ਆਉਂਦੇ ਸਾਰ ਉਨ੍ਹਾਂ ਦੀ ਫਸਲ ਵਿਕ ਸਕੇ। ਸੀਜਨ ਦੌਰਾਨ ਜੇਕਰ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਨ੍ਹਾਂ ਨਾਲ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਗਰਗ (ਸੰਜੂ ਕਕਰਾਲਾ),ਵਾਇਸ ਪ੍ਰਧਾਨ ਕਸ਼ਮੀਰ ਸਿੰਘ ਰਾਜਲਾ, ਸੈਕਟਰੀ ਪਵਨ ਧੂਰੀ, ਕੈਸ਼ੀਅਰ ਜੀਵਨ ਬਘਰੋਲ, ਪਵਨ ਕੁਮਾਰ, ਸਜੈ ਸਿੰਗਲਾ, ਸੋਮ ਨਾਥ, ਭੁਪਿੰਦਰ ਕੁਮਾਰ, ਸਿਵ ਕੁਮਾਰ, ਪੁਨੀਤ ਸਿੰਗਲਾ, ਪਾਲਾ ਰਾਮ, ਨਰਿੰਦਰ ਕੁਮਾਰ, ਹਲਕਾ ਇੰਚਾਰਜ ਬਲਕਾਰ ਸਿੰਘ ਗਜੂਮਾਜਰਾ, ਪੀ.ਏ. ਗੁਰਦੇਵ ਸਿੰਘ ਟਿਵਾਣਾ,ਹਰਜਿੰਦਰ ਮਿੰਟੁ, ਉ ਐਸ ਡੀ ਗੁਲਜਾਰ ਵਿਰਕ, ਦੀਪਕ ਵਧਵਾ, ਕੁਲਦੀਪ ਸਿੰਘ ਬੰਮਣਾ, ਕੁਲਵੀਰ ਸਿੰਗਲਾ, ਗੋਪਾਲ ਕ੍ਰਿਸ਼ਨ ਗਰਗ, ਨਿਰਭੈ ਸਿੰਘ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਡਾ: ਮਦਨ ਮਿੱਤਲ, ਬੀ.ਕੇ . ਗੁਪਤਾ , ਤਰਸੇਮ ਗੋਇਲ, ਮਾਰਕੀਟ ਕਮੇਟੀ ਸੈਕਟਰੀ ਅਸ਼ਵਨੀ ਮਹਿਤਾ, ਸੁਪਰਵਾਇਜ਼ਰ ਜਸਮਨਪ੍ਰੀਤ ਸਿੰਘ ਤੋਂ ਇਲਾਵਾ ਸਾਰੀਆਂ ਖ੍ਰੀਦ ਏਜ਼ਸੀਆਂ ਦੇ ਅਧਿਕਾਰੀ ਵੀ ਮੌਜੂਦ ਰਹੇ।