ਜ਼ੀਰਕਪੁਰ, 3 ਅਕਤੂਬਰ (ਵਿੱਕੀ ਭਬਾਤ) : ਬਲਾਕ ਪੱਧਰੀ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਦੌਲਤ ਸਿੰਘ ਵਾਲਾ ਨੇ ਬਲਾਕ ਪੱਧਰੀ ਖੇਡਾਂ ਵਿੱਚ ਕਈ ਸਥਾਨ ਪ੍ਰਾਪਤ ਕੀਤੇ , ਬੱਚਿਆਂ ਦੀ ਇਸ ਜਜ਼ਬੇ ਨੂੰ ਹੌਂਸਲਾ ਅਫਜ਼ਾਈ ਦੇਣ ਲਈ ਪਿੰਡ ਭਬਾਤ ਦੌਲਤ ਸਿੰਘ ਵਾਲਾ ਦੇ ਸਮਾਜ ਸੇਵਕ ਸੁਰੇਸ਼ ਜਿੰਦਲ ਅਤੇ ਵਾਰਡ ਨੰਬਰ 30 ਦੇ ਕੌਂਸਲਰ ਨਵਤੇਜ ਨਵੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਸੁਰੇਸ਼ ਜਿੰਦਲ ਅਤੇ ਨਵਤੇਜ ਨਵੀ ਨੇ ਬੱਚਿਆ ਨੂੰ ਹੌਸਲਾ ਅਫ਼ਜਾਈ ਕਰਦਿਆਂ ਖੇਡਾਂ ਵਿੱਚ ਰੁਚੀ ਵਧਾਉਣ ਲਈ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਪ੍ਰਤੀਭਾ ਵਾਲੇ ਵਿਦਿਆਰਥੀਆਂ ਨਾਲ ਹਮੇਸ਼ਾਂ ਖੜੇ ਹਨ ਨਵੀ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਨੇ ਅਤੇ ਖੇਡਾਂ ਬੱਚੇ ਦੇ ਵਧਣ ਫੁੱਲਣ ਅਤੇ ਤਰੱਕੀ ਦਾ ਜ਼ਜ਼ਬਾ ਨੂੰ ਵਧਾਉਂਦੀਆਂ ਹਨ । ਬਲਾਕ ਪੱਧਰੀ ਖੇਡਾਂ ਵਿੱਚ ਅਕਾਂਸ਼ਾ ਨੇ 400 ਮੀਟਰ (ਕੁੜੀਆਂ) ਦੌੜ ਵਿੱਚ ਪਹਿਲਾਂ ਸਥਾਨ ਪ੍ਰਾਪਤ ਕੀਤਾ, ਇਲਮਾਂ ਦੌੜ 600 ਮੀਟਰ (ਕੁੜੀਆਂ) ਪਹਿਲਾਂ ਸਥਾਨ , ਮੁਹੰਮਦ ਇਰਫ਼ਾਨ 25 ਕਿਲੋਗ੍ਰਾਮ ਕੁਸ਼ਤੀ ( ਮੁੰਡੇ ) ਪਹਿਲਾਂ ਸਥਾਨ , ਰਾਜਪ੍ਰੀਤ ਕੌਰ 200 (ਕੁੜੀਆਂ) ਪਹਿਲਾਂ ਸਥਾਨ ਕ੍ਰਿਸ਼ ਦੌੜ 600 ਮੀਟਰ (ਮੁੰਡੇ) ਦੁਜਾਂ ਸਥਾਨ, ਇਸ਼ਰਤ ਜਹਾਂ ਦੌੜ 100 ਮੀਟਰ (ਕੁੜੀਆਂ) ਦੂਜਾ ਸਥਾਨ, ਰਿਲੇਅ ਦੌੜ ਕੁੜੀਆਂ ਨੇ ਦੂਜਾ ਸਥਾਨ (100X4) ਮੁਹੰਮਦ ਆਮਿਰ 100 ਮੀਟਰ ਦੌੜ ਤੀਜਾ ਸਥਾਨ ਪ੍ਰਾਪਤ ਕੀਤਾ।