Friday, December 08, 2023  

ਖੇਤਰੀ

ਦੁਕਾਨਦਾਰਾਂ ਤੇ ਸਖਤੀ ਦੀ ਥਾਂ ਮਾੜੇ ਲਿਫਾਫੇ ਬਣਾਉਣੇ ਬੰਦ ਕਰਵਾ ਕੇ ਚੰਗੀ ਕੁਆਲਟੀ ਵਾਲੇ ਲਿਫਾਫੇ ਤਿਆਰ ਕਰਵਾਵੇ ਸਰਕਾਰ: ਓਂਕਾਰ ਗੋਇਲ

October 03, 2023

ਮੁਲਾਜ਼ਮ ਦੀ ਤਰਾਂ ਕਰਿਆਨਾ ਦੁਕਾਨਦਾਰਾਂ ਨੂੰ ਵੀ ਬੁਢਾਪਾ ਪੈਨਸ਼ਨ ਦਿੱਤੀ ਜਾਵੇ

ਪਾਤੜਾਂ,  3 ਅਕਤੂਬਰ (ਰਮਨ ਜੋਸ਼ੀ)  : ਆਲ ਇੰਡੀਆ ਕਰਿਆਨਾ ਰੀਟੇਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਓਂਕਾਰ ਗੋਇਲ ਕੋਟਕਪੂਰਾ ਵੱਲੋਂ ਪਟਿਆਲਾ ਅਤੇ ਸੰਗਰੂਰ ਜ਼ਿਲਿਆਂ ਦੀਆਂ ਵੱਖ ਵੱਖ ਮੰਡੀਆਂ ਵਿਚ ਪਹੁੰਚ ਕੇ ਕਰਿਆਨਾ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਉਨ੍ਹਾ ਨਾਲ ਅਤੇ ਚੇਅਰਮੈਨ ਸੁਰੇਸ਼ ਨੰਦਗੜੀਆ ਮਾਨਸਾ ਵੀ ਮੌਜੂਦ ਰਹੇ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਓਂਕਾਰ ਗੋਇਲ ਨੇ ਕਿਹਾ ਕਿ ਅੱਜ ਉਹ ਘੱਗਾ, ਪਾਤੜਾ, ਸੂਲਰ ਘਰਾਟ, ਖਨੌਰੀ, ਸ਼ੁਤਰਾਣਾ ਅਤੇ ਬਾਦਸ਼ਾਹਪੁਰ ਦੀਆਂ ਮੰਡੀਆਂ ਵਿੱਚ ਮੀਟਿੰਗ ਕੀਤੀਆਂ ਗਈਆਂ ਹਨ ਤੇ ਕਰਿਆਨੇ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰਾਂ ਕੀਤੀਆ ਗਈਆਂ ਹਨ। ਉਨ੍ਹਾ ਕਿਹਾ ਕਿ ਕਿਰਿਆਨਾ ਦੁਕਾਨਦਾਰਾਂ ਦੀ ਕਈ ਸਮੱਸਿਆਵਾਂ ਹਨ ਜਿਨ੍ਹਾ ਵਿਚੋ ਇਕ ਜਿਹੜੀ ਜੀ ਐਸ ਟੀ ਕੰਪੋਜੀਸ਼ਨ ਤਹਿਤ 1 ਪ੍ਰਤੀਸ਼ਤ ਲਿਆ ਜਾਂਦਾ ਹੈ ਉਸ ਨੂੰ ਘਟਾ ਕੇ 0.25 ਕੀਤਾ ਜਾਵੇ, ਦੁਸਰੀ ਇਹ ਕਿ ਜਿਹੜੀ ਸੈਂਪਲਿੰਗ ਹੁੰਦੀ ਹੈ ਉਹ ਪੈਕਿੰਗ ਕਰਨ ਵਾਲੀ ਕੰਪਨੀ ਦੀ ਹੋਣੀ ਚਾਹੀਦੀ ਹੈ ਨਾ ਕਰਿਆਨਾ ਦੁਕਾਨਦਾਰ ਦੀ ਅਤੇ ਪੈਕਿੰਗ ਉੱਤੇ ਲਿਖਿਆ ਹੋਵੇ ਇਹ ਵਿਕਣਯੋਗ ਹੈ ਤੇ ਖਾਣਘੋਗ ਹੈ। ਤੀਸਰੀ ਜਿਹੜੇ ਫੂਡ ਸੇਫਟੀ ਐਕਟ ਦੇ ਲਾਇਸੰਸ ਬਣਾਏ ਜਾਂਦੇ ਹਨ ਉਨ੍ਹਾ ਨੂੰ ਹਰ ਸਾਲ ਰੀਨਿਉ ਕਰਵਾਉਣਾ ਪੈਂਦਾ ਹੈ ਜਿਸ ਦੀ ਹਰ ਵਾਰ 2000 ਹਜ਼ਾਰ ਫੀਸ ਹੈ ਇਸ ਨੂੰ ਖਤਮ ਕਰਕੇ ਇਹ ਲਾਇਸੰਸ ਲਾਇਫ ਟਾਇਮ ਲਈ ਬਣਾਇਆ ਜਾਵੇ। ਚੋਥਾ ਜਿਹੜੇ ਲਿਫਾਫਿਆ ਕਰਕੇ ਕਰਿਆਨਾ ਦੁਕਾਨਦਾਰਾਂ ਨੂੰ ਜੁਰਮਾਨਾ ਕੀਤੇ ਜਾਦੇ ਹਨ ਉਹ ਸਹੀ ਨਹੀ ਹੈ ਜਦਕਿ ਹੋਣਾ ਚਾਹੀਦਾ ਹੈ ਕਿ ਜਿਥੋਂ ਲਿਫਾਫੇ ਬਣ ਰਹੇ ਹਨ ਉਥੋਂ ਬਣਨ ਤੋਂ ਬੰਦ ਕਰਵਾਕੇ ਚੰਗੀ ਕੁਆਲਟੀ ਦੇ ਲਿਫਾਫੇ ਤਿਆਰ ਕਰਵਾ ਕੇ ਬਜ਼ਾਰਾਂ ਵਿਚ ਆਉਣੇ ਚਾਹੀਦੇ ਹਨ। ਪੰਜਵਾਂ ਉਨ੍ਹਾ ਕਿਹਾ ਕਿ ਹਰ ਸਾਲ ਚੈਕ ਹੋਣ ਵਾਲੇ ਕੰਡਾ ਵੱਟੇ ਦੀ ਮਿਆਦ ਪੰਜ ਸਾਲ ਹੋਣੀ ਚਾਹੀਦੀ ਹੈ। ਅੱਗੇ ਉਨ੍ਹਾ ਕਿਹਾ ਕਿ ਦੁਕਾਨਦਾਰ ਸਾਰੀ ਉਮਰ ਦੁਕਾਨ ਤੇ ਕੰਮ ਕਰਦਾ ਹੈ ਤੇ ਸਰਕਾਰ ਨੂੰ ਆਪਣਾ ਬਣਦਾ ਟੈਕਸ ਵੀ ਦਿੰਦਾ ਹੈ ਅਤੇ ਕਮਾਉ ਪੁੱਤ ਬਣਕੇ ਪ੍ਰਦੇਸ਼ ਅਤੇ ਆਪਣੇ ਦੇਸ ਦੀ ਤਰੱਕੀ ਵਿਚ ਯੋਗਦਾਨ ਪਾਉਂਦਾ ਹੈ ਪਰ ਬੁਢੇਪੇ ਵਿਚ ਉਹ ਮੁਸ਼ਕਲਾਂ ਦਾ ਸਾਹਮਣਾ ਕਰਦਾ ਹੈ ਇਸ ਲਈ ਸਰਕਾਰ ਨੂੰ ਕਰਿਆਨਾ ਦੁਕਾਨਦਾਰਾਂ ਲਈ ਬੁਢਾਪਾ ਪੈਨਸ਼ਨ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਪ੍ਰਧਾਨ ਓਂਕਾਰ ਗੋਇਲ ਨੇ ਕਿਹਾ ਕਿ ਸਮੱਸਿਆਵਾਂ ਤਾਂ ਬਹੁਤ ਹਨ ਜੋ ਉਹ ਸਮੇਂ ਸਮੇਂ ਤੇ ਮੀਟਿੰਗਾਂ ਕਰਕੇ ਉਹ ਸਰਕਾਰ ਅੱਗੇ ਰੱਖਦੇ ਰਹਿੰਦੇ ਹਨ। ਉਨ੍ਹਾ ਮੰਗ ਖੀਤ ਕਿ ਸਰਕਾਰ ਸਾਡੀਆਂ ਵਾਜਵ ਮੰਗਾਂ ਬਾਰੇ ਵਿਚਾਰ ਕਰੇ ਤੇ ਇਨ੍ਹਾ ਉੱਤੇ ਅਮਲ ਕਰੇ। ਇਸ ਮੌਕੇ ਪੰਜਾਬ ਕਰਿਆਨਾ ਐਸੋਸੀਅਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਘੱਗਾ, ਜਨਰਲ ਸਕੱਤਰ ਪਵਨ ਕੁਮਾਰ ਲੱਕੀ, ਰਜਨੀਸ਼ ਗੋਇਲ, ਸਿਵਜੀ ਰਾਮ ਪਾਤੜਾਂ ਪ੍ਰਧਾਨ ਅਤੇ ਹੋਰ ਦੁਕਾਨਦਾਰ ਮੋਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੇਘਾਲਿਆ ਵਿੱਚ 3.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਮੇਘਾਲਿਆ ਵਿੱਚ 3.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ

ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਬਣੀ ਹੋਈ ਹੈ, ਦਿੱਲੀ ਦਾ ਘੱਟੋ-ਘੱਟ ਤਾਪਮਾਨ 9.4 ਦਰਜ ਕੀਤਾ ਗਿਆ

ਹਵਾ ਦੀ ਗੁਣਵੱਤਾ 'ਬਹੁਤ ਮਾੜੀ' ਬਣੀ ਹੋਈ ਹੈ, ਦਿੱਲੀ ਦਾ ਘੱਟੋ-ਘੱਟ ਤਾਪਮਾਨ 9.4 ਦਰਜ ਕੀਤਾ ਗਿਆ

ਕਾਰ ਨੇ ਮਾਰੀ ਟੱਕਰ, 72 ਸਾਲਾ ਬਜ਼ੁਰਗ ਦੀ ਮੌਤ; ਦੋਸ਼ੀ ਨੂੰ ਮਿਲੀ ਜ਼ਮਾਨਤ

ਕਾਰ ਨੇ ਮਾਰੀ ਟੱਕਰ, 72 ਸਾਲਾ ਬਜ਼ੁਰਗ ਦੀ ਮੌਤ; ਦੋਸ਼ੀ ਨੂੰ ਮਿਲੀ ਜ਼ਮਾਨਤ

ਜ਼ੋਜਿਲਾ ਪਾਸ 'ਤੇ ਗੱਡੀ ਖੱਡ 'ਚ ਡਿੱਗਣ ਕਾਰਨ 5 ਦੀ ਮੌਤ

ਜ਼ੋਜਿਲਾ ਪਾਸ 'ਤੇ ਗੱਡੀ ਖੱਡ 'ਚ ਡਿੱਗਣ ਕਾਰਨ 5 ਦੀ ਮੌਤ

ਸ਼੍ਰੀਨਗਰ ਅੱਤਵਾਦੀ ਹਮਲੇ 'ਚ ਜ਼ਖਮੀ ਜੰਮੂ-ਕਸ਼ਮੀਰ ਦੇ ਪੁਲਸ ਮੁਲਾਜ਼ਮ ਨੇ ਦਿੱਲੀ ਦੇ ਹਸਪਤਾਲ 'ਚ ਦਮ ਤੋੜ ਦਿੱਤਾ

ਸ਼੍ਰੀਨਗਰ ਅੱਤਵਾਦੀ ਹਮਲੇ 'ਚ ਜ਼ਖਮੀ ਜੰਮੂ-ਕਸ਼ਮੀਰ ਦੇ ਪੁਲਸ ਮੁਲਾਜ਼ਮ ਨੇ ਦਿੱਲੀ ਦੇ ਹਸਪਤਾਲ 'ਚ ਦਮ ਤੋੜ ਦਿੱਤਾ

ਚੱਕਰਵਾਤੀ ਤੂਫਾਨ ਮਿਚੌਂਗ ਨੇ ਚੇਨਈ ਵਿਚ ਹੜ੍ਹ ਆਉਣ ਤੋਂ ਬਾਅਦ ਬੀਮਾ ਉਦਯੋਗ ਤੋਂ ਵੱਡੀ ਚੁੱਪੀ

ਚੱਕਰਵਾਤੀ ਤੂਫਾਨ ਮਿਚੌਂਗ ਨੇ ਚੇਨਈ ਵਿਚ ਹੜ੍ਹ ਆਉਣ ਤੋਂ ਬਾਅਦ ਬੀਮਾ ਉਦਯੋਗ ਤੋਂ ਵੱਡੀ ਚੁੱਪੀ

ਈਡੀ ਨੇ ਟਾਵਰ ਪੋਂਜੀ ਗਰੁੱਪ ਦੇ ਮੁਖੀ ਨੂੰ ਹਿਰਾਸਤ ਵਿੱਚ ਲਿਆ

ਈਡੀ ਨੇ ਟਾਵਰ ਪੋਂਜੀ ਗਰੁੱਪ ਦੇ ਮੁਖੀ ਨੂੰ ਹਿਰਾਸਤ ਵਿੱਚ ਲਿਆ

ਕਈ ਥਾਵਾਂ 'ਤੇ ਹਵਾ ਦੀ ਗੁਣਵੱਤਾ ਅਜੇ ਵੀ 'ਬਹੁਤ ਖਰਾਬ', ਦਿੱਲੀ ਦਾ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ

ਕਈ ਥਾਵਾਂ 'ਤੇ ਹਵਾ ਦੀ ਗੁਣਵੱਤਾ ਅਜੇ ਵੀ 'ਬਹੁਤ ਖਰਾਬ', ਦਿੱਲੀ ਦਾ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਦਰਜ

ਟਿੱਪਰ-ਕਾਰ ਦੀ ਟੱਕਰ: ਕਰਨਾਟਕ 'ਚ ਦੋ ਜ਼ਿੰਦਾ ਸੜੇ

ਟਿੱਪਰ-ਕਾਰ ਦੀ ਟੱਕਰ: ਕਰਨਾਟਕ 'ਚ ਦੋ ਜ਼ਿੰਦਾ ਸੜੇ

ਮਾਈਨਸ 2.6 'ਤੇ, ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਨੇ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ

ਮਾਈਨਸ 2.6 'ਤੇ, ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਨੇ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਰਿਕਾਰਡ ਕੀਤੀ