Friday, December 01, 2023  

ਖੇਤਰੀ

ਸ਼ਿਵਾ ਇੰਨਕਲੇਵ ਵਾਸੀਆਂ ਨੇ ਈਓ ਨੂੰ ਦਿੱਤਾ ਮੰਗ ਪੱਤਰ

October 03, 2023

ਬੁਨਿਆਦੀ ਸਹੂਲਤਾਂ ਤੋਂ ਵਾਝੀ ਸ਼ਿਵਾ ਇੰਨਕਲੇਵ- ਕਾਲੋਨੀ ਵਾਸੀ

ਲਾਲੜੂ, 3 ਅਕਤੂਬਰ (ਚੰਦਰਪਾਲ ਅੱਤਰੀ) : ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਵਾਰਡ ਨੰਬਰ 2 ਦੇ ਵਿੱਚ ਸਥਿਤ ਸ਼ਿਵਾ ਇੰਨਕਲੇਵ ਦੇ ਵਾਸੀਆਂ ਵੱਲੋਂ ਕਾਲੋਨੀ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਦੇਖਦਿਆ ਬੇਨਤੀ ਪੱਤਰ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਨੂੰ ਦਿੱਤਾ ਹੈ। ਕਾਲੋਨੀ ਵਾਸੀ ਬਲਕਾਰ ਰੰਗੀ ਦੱਪਰ, ਖੇਮ ਚੰਦ, ਨਰਿੰਦਰ ਸਿੰਘ, ਹਰਦੀਪ, ਰਾਮ ਇਸਵਰ ਬਿ੍ਰਜੇਸ ਕੁਮਾਰ, ਹਰਭਜਨ ਕੁਮਾਰ, ਸਾਗਰ, ਸਵੀਤਾ, ਰੇਖਾ ਤੇ ਬਬੀਤਾ ਰਾਣੀ ਆਦਿ ਦਾ ਦੋਸ਼ ਹੈ ਕਿ ਸ਼ਿਵਾ ਇਨਕਲੇਵ ਬੁਨਿਆਦੀ ਸਹੂਲਤਾਂ ਤੋਂ ਵਾਝਾਂ ਹੈ ਤੇ ਕਾਲੋਨੀ ਵਾਸੀ ਨਰਕਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਸੜਕਾ ਵੀ ਕੱਚੀਆਂ ਹਨ ਤੇ ਥਾਂ-ਥਾਂ ਟੋਏ ਪਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸੀਵਰੇਜ ਦੀ ਸੁਵਿਧਾ ਨਾ ਹੋਣ ਕਾਰਨ ਕਾਲੋਨੀ ਵਾਸੀਆਂ ਨੂੰ ਮਜਬੂਰੀਵਸ ਘਰਾਂ ਦਾ ਪਾਣੀ ਕੱਚੀਆਂ ਨਾਲੀਆਂ ਵਿੱਚ ਹੀ ਛੱਡਣਾ ਪੈ ਰਿਹਾ ਹੈ, ਜੋ ਹੁਣ ਹੋਲੀ-ਹੋਲੀ ਕੱਚੀਆਂ ਸੜਕਾਂ ਉੱਤੇ ਜਮ੍ਹਾਂ ਹੋਣ ਲੱਗਾ ਹੈ ਤੇ ਪਾਣੀ ਦੇ ਕਾਰਨ ਥਾਂ-ਥਾਂ ਵੱਡੇ-ਵੱਡੇ ਟੋਏ ਪੈ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਗਲੀਆਂ ਵਿੱਚੋਂ ਦੀ ਲੰਘਣ ਲਈ ਉਨ੍ਹਾਂ ਨੂੰ ਦੂਸ਼ਿਤ ਪਾਣੀ ਦੇ ਵਿੱਚੋਂ ਦੀ ਹੋ ਕੇ ਲੰਘਣਾ ਪੈ ਰਿਹਾ ਹੈ ਅਤੇ ਕਾਲੋਨੀ ਵਿੱਚ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਉਨ੍ਹਾਂ ਦੱਸਿਆ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਖਾਲੀ ਪਲਾਟਾਂ ਵਿੱਜ ਜਮ੍ਹਾਂ ਹੋ ਚੁੱਕਾ ਹੈ, ਜਿਸ ਵਿੱਚ ਜਿੱਥੇ ਮੱਖੀ-ਮੱਛਰ ਦੀ ਤਦਾਦ ਵੱਧ ਰਹੀ ਹੈ, ਉੱਥੇ ਹੀ ਜੀਵ ਜੰਤੂ ਵੀ ਪੈਦਾ ਹੋ ਰਹੇ ਹਨ ਜੋ ਆਮ ਘਰਾਂ ਵਿੱਚ ਵੜ ਜਾਂਦੇ ਹਨ, ਜਿਨ੍ਹਾਂ ਤੋਂ ਕਾਲੋਨੀ ਵਾਸੀਆਂ ਨੂੰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਾਰਜਸਾਧਕ ਤੋਂ ਮੰਗ ਕੀਤੀ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਤੇ ਕਾਲੋਨਾਈਜਰ ਕੋਲੋਂ ਕਾਲੋਨੀ ਵਿੱਚ ਰਹਿੰਦੇ ਕਾਰਜਾਂ ਨੂੰ ਪੂਰਾ ਕਰਵਾਉਣ ਤਾਂ ਜੋ ਉਨ੍ਹਾਂ ਦੀ ਜਨ-ਜੀਵਨ ਵਧੀਆ ਬਤੀਤ ਹੋ ਸਕੇ। ਸੰਪਰਕ ਕਰਨ ਉਤੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਉਹ ਸ਼ਿਵਾ ਇੰਨਕਲੇਵ ਕਾਲੋਨੀ ਦੀ ਫਾਇਲ ਕਢਵਾ ਕੇ ਕਾਲੋਨਾਈਜਰ ਵੱਲੋਂ ਕੌਂਸਲ ਵਿੱਚ ਜਮ੍ਹਾਂ ਕਰਵਾਈ ਗਈ ਫੀਸ ਬਾਰੇ ਦੇਖਣਗੇ, ਜੇਕਰ ਫੀਸ ਘੱਟ ਪਾਈ ਗਈ ਤਾਂ ਉਹ ਕਲੋਨਾਈਜਰ ਨੂੰ ਫੀਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕਰਕੇ ਕਾਲੋਨੀ ਵਿੱਚ ਰਹਿੰਦੇ ਵਿਕਾਸ ਦੇ ਕਾਰਜ ਕਰਵਾਉਣ ਲਈ ਕਹਿਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਯੂਪੀ ਵਿੱਚ 500 ਐੱਚਆਈਵੀ ਮਰੀਜ਼ ਵਿਆਹ ਕਰਵਾਉਣ ਦੇ ਚਾਹਵਾਨ

ਯੂਪੀ ਵਿੱਚ 500 ਐੱਚਆਈਵੀ ਮਰੀਜ਼ ਵਿਆਹ ਕਰਵਾਉਣ ਦੇ ਚਾਹਵਾਨ

ਓਡੀਸ਼ਾ ਸੜਕ ਹਾਦਸੇ 'ਚ ਅੱਠ ਮੌਤਾਂ, ਮੁੱਖ ਮੰਤਰੀ ਨੇ 3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ

ਓਡੀਸ਼ਾ ਸੜਕ ਹਾਦਸੇ 'ਚ ਅੱਠ ਮੌਤਾਂ, ਮੁੱਖ ਮੰਤਰੀ ਨੇ 3 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ

ਆਂਧਰਾ ਤੱਟ 'ਤੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਤੱਟ ਰੱਖਿਅਕਾਂ ਨੇ 11 ਮਛੇਰਿਆਂ ਨੂੰ ਬਚਾਇਆ

ਆਂਧਰਾ ਤੱਟ 'ਤੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਤੱਟ ਰੱਖਿਅਕਾਂ ਨੇ 11 ਮਛੇਰਿਆਂ ਨੂੰ ਬਚਾਇਆ

ਪੁਣੇ-ਨਾਸਿਕ ਹਾਈਵੇਅ 'ਤੇ SUV ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, 3 ਦੀ ਮੌਤ, 5 ਜ਼ਖਮੀ

ਪੁਣੇ-ਨਾਸਿਕ ਹਾਈਵੇਅ 'ਤੇ SUV ਨੇ ਟਰੱਕ ਨੂੰ ਟੱਕਰ ਮਾਰ ਦਿੱਤੀ, 3 ਦੀ ਮੌਤ, 5 ਜ਼ਖਮੀ

ਬੈਂਗਲੁਰੂ ਦੇ 15 ਸਕੂਲਾਂ ਨੂੰ ਬੰਬ ਦੀ ਧਮਕੀ ਦੀਆਂ ਈਮੇਲਾਂ, ਪੁਲਿਸ ਨੇ ਕਿਹਾ ਅਫ਼ਵਾਹ

ਬੈਂਗਲੁਰੂ ਦੇ 15 ਸਕੂਲਾਂ ਨੂੰ ਬੰਬ ਦੀ ਧਮਕੀ ਦੀਆਂ ਈਮੇਲਾਂ, ਪੁਲਿਸ ਨੇ ਕਿਹਾ ਅਫ਼ਵਾਹ

ਕੇਰਲ 'ਚ ਘਰ ਦੇ ਅੰਦਰੋਂ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ

ਕੇਰਲ 'ਚ ਘਰ ਦੇ ਅੰਦਰੋਂ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਮਿਲੀਆਂ

ਪੁਲਵਾਮਾ ਗੋਲੀਬਾਰੀ 'ਚ ਲਸ਼ਕਰ ਦਾ ਅੱਤਵਾਦੀ ਮਾਰਿਆ ਗਿਆ

ਪੁਲਵਾਮਾ ਗੋਲੀਬਾਰੀ 'ਚ ਲਸ਼ਕਰ ਦਾ ਅੱਤਵਾਦੀ ਮਾਰਿਆ ਗਿਆ

ਬਿਹਾਰ ਸਰਕਾਰ ਯੂਨੀਵਰਸਿਟੀਆਂ ਲਈ 2024 ਦਾ ਇੱਕ ਕੈਲੰਡਰ ਜਾਰੀ ਕਰੇਗੀ

ਬਿਹਾਰ ਸਰਕਾਰ ਯੂਨੀਵਰਸਿਟੀਆਂ ਲਈ 2024 ਦਾ ਇੱਕ ਕੈਲੰਡਰ ਜਾਰੀ ਕਰੇਗੀ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਗੋਲੀਬਾਰੀ 'ਚ ਅੱਤਵਾਦੀ ਮਾਰਿਆ ਗਿਆ

ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਗੋਲੀਬਾਰੀ 'ਚ ਅੱਤਵਾਦੀ ਮਾਰਿਆ ਗਿਆ

ਤੇਲੰਗਾਨਾ ਵਿੱਚ ਮਤਦਾਨ ਦੌਰਾਨ ਦੋ ਵੋਟਰਾਂ ਦੀ ਮੌਤ ਹੋ ਗਈ

ਤੇਲੰਗਾਨਾ ਵਿੱਚ ਮਤਦਾਨ ਦੌਰਾਨ ਦੋ ਵੋਟਰਾਂ ਦੀ ਮੌਤ ਹੋ ਗਈ