ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਤੇ ਕੀਤੀ ਜੋਰਦਾਰ ਨਾਅਰੇ ਬਾਜੀ
ਪੰਜਾਬ ਸਰਕਾਰ ਕਰਜੇ ਦੀ ਦਲਦਲ ਵਿਚ ਹੋਸ ਧੱਸ ਰਹੀ .. ਕਾਮਰੇਡ ਗੁਰਦਰਸ਼ਨ ਖਾਸਪੁਰ ਤੇ ਕਾ ਸੀਲ
ਰਾਜਪੁਰਾ, 3 ਅਕਤੂਬਰ ( ਡਾ ਗੁਰਵਿੰਦਰ ਅਮਨ ) : ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ ਸੰਯੁਕਤ ਕਿਸਾਨ ਮੋਰਚਾ ਅਤੇ ਅਤੇ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਤੋਰ ਤੇ ਗੁਰਬਿੰਦਰ ਸਿੰਘ, ਗੁਰਦਰਸ਼ਨ ਸਿੰਘ ਖਾਸਪੁਰ, ਧਰਮਪਾਲ ਸੀਲ, ਲਸ਼ਕਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਹਰਿੰਦਰ ਸਿੰਘ ਲਾਖਾ ਸਮੇਤ ਹੋਰ ਜੱਥੇਬੰਦੀਆਂ ਦੀ ਅਗਵਾਈ 'ਚ ਲੰਘੇ ਸਾਲ ਲਖ਼ੀਮਪੁਰ ਖ਼ੀਰੀ ਵਿਖੇ ਭਾਜਪਾ ਆਗੂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਗੱਡੀ ਚੜ੍ਹਾ ਕੇ ਕੁਚਲ ਕੇ ਮਾਰ ਦੇਣ ਦੇ ਘਟਨਾਂ ਦੇ ਸਾਲ ਪੂਰੇ ਹੋਣ ਤੇ ਕਾਲੇ ਪਟਕੇ ਸਿਰ ਤੇ ਬਨ੍ਹ ਕੇ ਕਾਲਾ ਦਿਵਸ ਮਨਾਇਆ ਗਿਆ।ਇਸ ਦੋਰਾਨ ਕਿਸਾਨਾ ਅਤੇ ਟ੍ਰੇਡ ਯੂਨੀਅਨ ਦੇ ਕਾਰਕੁੰਨਾਂ ਵੱਲੋਂ ਮਿੰਨੀ ਸਕੱਤਰੇਤ ਵਿਖੇ ਧਰਨਾਂ ਲਗਾਇਆ ਗਿਆ ਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ।
ਇਸ ਦੋਰਾਨ ਸਕੱਤਰ ਗੁਰਬਿੰਦਰ ਸਿੰਘ, ਰਜਿੰਦਰ ਸਿੰਘ, ਗੁਰਦਰਸ਼ਨ ਸਿੰਘ ਖਾਸਪੁਰ, ਲਸ਼ਕਰ ਸਿੰਘ ਸਮੇਤ ਹੋਰ ਆਗੂਆਂ ਨੇ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਲੰਘੇ ਸਾਲ ਅੱਜ ਦੇ ਦਿਨ ਉੱਤਰ ਪ੍ਰਦੇਸ਼ ਦੇ ਲਖ਼ੀਮਪੁਰ ਖ਼ੀਰੀ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਤੇ ਆਗੂਆਂ ਨਛੱਤਰ ਸਿੰਘ, ਦਲਜੀਤ ਸਿੰਘ, ਦਵਿੰਦਰ ਸਿੰਘ, ਨਵਦੀਪ ਸਿੰਘ ਅਤੇ ਪੱਤਰਕਾਰ ਪਵਨ ਕਸ਼ਅਪ *ਤੇ ਭਾਜਪਾ ਦੇ ਮੈਂਬਰ ਪਾਰਲੀਮੇਂਟ ਅਜੈ ਮਿਸ਼ਰਾ ਟੋਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਸੱਤਾ ਹੰਕਾਰ ਵਿਚ ਆ ਕੇ ਆਪਣੀ ਗੱਡੀ ਚੜ੍ਹਾ ਕੇ ਮਾਰ ਦਿੱਤਾ ਸੀ।ਜਿਸ ਤੇ ਉਕਤ ਮਿ੍ਰਤਕਾਂ ਦੇ ਪਰਿਵਾਰਾਂ ਨੂੰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਨੀਤੀ ਕਿਸਾਨ ਮਾਰੂ ਹੈ ਤੇ ਉਹ ਅੰਬਾਨੀ ਅਤੇ ਅਡਾਨੀ ਨੂੰ ਦੇਸ਼ ਵੇਚ ਰਿਹਾ ਹੈ।ਉੱਨ੍ਹਾਂ ਪੰਜਾਬ ਦੀ 'ਆਪ' ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਰਵਾਉਣ ਦੀ ਥਾਂ ਮੁੱਖ ਮੰਤਰੀ ਦੀਆਂ ਫੋਟੋਆਂ ਵਾਲੇ ਪੋਸਟਰ ਲਗਾ ਕੇ ਆਪਣੇ ਪ੍ਰਚਾਰ ਤੇ ਹਜਾਰਾਂ ਰੁਪਏ ਜਨਤਾ ਦੇ ਫੂਕ ਰਿਹਾ ਹੈ।ਉਹਨਾਂ ਦੱਸਿਆ ਕਿ 'ਆਪ' ਸਰਕਾਰ ਨੇ ਕਰੀਬ 155 ਦਿਨਾਂ ਵਿਚ ਹੁਣ ਤਕ 55 ਹਜਾਰ ਕਰੌੜ ਰੁਪਏ ਕਰਜਾ ਲੈ ਕੇ ਪੰਜਾਬ ਨੂੰ ਕਰਜੇ ਦੀ ਦਲਦਲ ਵਿਚ ਧੱਕ ਦਿੱਤਾ ਹੈ।ਇਸ ਮੋਕੇ ਰਘੁਵੀਰ ਸਿੰਘ ਮੰਡੋਲੀ, ਤਜਿੰਦਰ ਸਿੰਘ ਹਸਨਪੁਰ, ਬਿ੍ਰਜ ਲਾਲ ਬਠੌਣੀਆਂ, ਰਣਜੀਤ ਸਿੰਘ ਆਕੜ, ਗੁਰਪ੍ਰੀਤ ਸਿੰਘ ਖਾਨਪੁਰ ਗੰਡਿਆਂ, ਨੈਬ ਸਿੰਘ ਲੋਚਮਾ, ਪ੍ਰੇਮ ਸਿੰਘ ਘਨੌਰ ਸਮੇਤ ਸੈਂਕੜੇ ਵਰਕਰ ਹਾਜਰ ਸਨ।