Sunday, March 03, 2024  

ਸਿਹਤ

ਟੀ.ਬੀ. ਹਸਪਤਾਲ ਵਿਖੇ ਸਿਗਰਟਨੋਸ਼ੀ ਤੇ ਤੰਬਾਕੂ ਛਡਾਉਣ ਲਈ ਕਲੀਨਿਕ ਦੀ ਹੋਈ ਸ਼ੁਰੂਆਤ

November 15, 2023

ਵਿਸ਼ਵ ਸੀ.ਓ.ਪੀ.ਡੀ. ਦਿਵਸ ਮੌਕੇ ਟੀ.ਬੀ. ਹਸਪਤਾਲ ਨੇ ਕੱਢੀ ਜਾਗਰੂਕਤਾ ਰੈਲੀ

ਪਟਿਆਲਾ, 15 ਨਵੰਬਰ (ਸੁਭਾਸ਼ ਚੰਦਰ) : ਵਿਸ਼ਵ ਸੀ.ਓ.ਪੀ.ਡੀ. ਦਿਵਸ ਮੌਕੇ ਅੱਜ ਟੀ.ਬੀ. ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਸ਼ੇਰਾਵਾਲਾ ਗੇਟ ਤੋਂ ਲੈਕੇ ਟੀ.ਬੀ. ਹਸਪਤਾਲ ਤੱਕ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਕਰੌਨਿਕ ਔਬਸਟਰੱਕਟਿਵ ਪਲਮੋਨੇਰੀ ਡਿਜ਼ੀਜ਼ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਟੀ.ਬੀ. ਹਸਪਤਾਲ ਵਿਖੇ ਸਿਗਰਟਨੋਸ਼ੀ ਤੇ ਤੰਬਾਕੂ ਛਡਾਉਣ ਲਈ ਕਲੀਨਿਕ ਦੀ ਸ਼ੁਰੂਆਤ ਵੀ ਕੀਤੀ ਗਈ।
ਵਿਸ਼ਵ ਸੀ.ਓ.ਪੀ.ਡੀ. ਦਿਵਸ ਮੌਕੇ ਟੀ.ਬੀ. ਹਸਪਤਾਲ ਵਿਖੇ ਕਰਵਾਏ ਸਮਾਗਮ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪਿ੍ਰੰਸੀਪਲ ਡਾ. ਰਾਜਨ ਸਿੰਗਲਾ ਨੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦਾ ਸੁਨੇਹਾ ਹਾਜ਼ਰੀਨ ਨੂੰ ਦਿੰਦਿਆਂ ਕਿਹਾ ਕਿ ਇਸ ਵਾਰ ਵਿਸ਼ਵ ਸੀ.ਓ.ਪੀ.ਡੀ. ਦਿਵਸ ਦਾ ਥੀਮ 'ਬਰੈਥ ਇਜ਼ ਲਾਈਵ-ਐਕਟ ਅਰਲੀਅਰ' ਹੈ ਅਤੇ ਇਸ ਬਿਮਾਰੀ ਦੇ ਹੋਣ ਵਿੱਚ ਸਿਗਰਟ ਅਤੇ ਬੀੜੀ ਅਹਿਮ ਭੂਮਿਕਾ ਨਿਭਾਉਂਦੀ ਹੈ ਪਰ ਜੇਕਰ ਸਮੇਂ ਸਿਰ ਸਿਗਰਟ ਅਤੇ ਬੀੜੀ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਟੀ.ਬੀ. ਹਸਪਤਾਲ ਵਿਖੇ ਸਿਗਰਟਨੋਸ਼ੀ ਤੇ ਤੰਬਾਕੂ ਛਡਾਉਣ ਲਈ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਕਿ ਸੀ.ਓ.ਪੀ.ਡੀ ਦੇ ਮਰੀਜ਼ਾਂ ਨੂੰ ਸਿਗਰਟ ਤੇ ਬੀੜੀ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਲੋੜ ਪੈਣ 'ਤੇ ਦਵਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਪ੍ਰੋਫੈਸਰ ਤੇ ਮੁਖੀ ਪਲਮੋਨਰੀ ਮੈਡੀਸਨ ਵਿਭਾਗ ਡਾ. ਵਿਸ਼ਾਲ ਚੋਪੜਾ ਨੇ ਆਏ ਮਹਿਮਾਨ ਦਾ ਧੰਨਵਾਦ ਕਰਦਿਆਂ ਕਰੌਨਿਕ ਔਬਸਟਰੱਕਟਿਵ ਪਲਮੋਨੇਰੀ ਡਿਜ਼ੀਜ (ਸੀ.ਓ.ਪੀ.ਡੀ.) ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਵਿਅਕਤੀ ਨੂੰ ਆਪਣੇ ਫੇਫੜਿਆਂ ਵਿੱਚ ਹਵਾ ਲਿਜਾਣ ਅਤੇ ਹਵਾ ਬਾਹਰ ਕੱਢਣ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਹਵਾ ਲੰਘਣ ਦੇ ਰਾਹ ਵਿੱਚ ਸੋਜ਼ ਪੈ ਜਾਂਦੀ ਹੈ ਜਾਂ ਉਹ ਬੰਦ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਅਸੀ ਸਿਗਰਟ ਤੇ ਬੀੜੀ ਪੀਣ ਵਾਲਿਆਂ ਨੂੰ ਹੀ ਇਸ ਤੋਂ ਪੀੜਤ ਮੰਨਦੇ ਹਾਂ ਪਰ ਇਹ ਐਕਟਿਵ ਸਮੋਕਿੰਗ ਵਿੱਚ ਆ ਜਾਂਦੇ ਹਨ ਇਸ ਤੋਂ ਇਲਾਵਾ ਪੈਸਿਵ ਸਮੋਕਿੰਗ ਜਿਸ 'ਚ ਚੁੱਲ੍ਹੇ ਦਾ ਧੂੰਆਂ, ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾਂਦੀ ਅੱਗ ਅਤੇ ਉਦਯੋਗਾਂ ਵੱਲੋਂ ਛੱਡੇ ਜਾਂਦੇ ਧੂੰਏ ਨਾਲ ਵੀ ਇਹ ਬਿਮਾਰੀ ਫੈਲਦੀ ਹੈ।
ਡਾ. ਵਿਸ਼ਾਲ ਚੋਪੜਾ ਨੇ ਕਿਹਾ ਕਿ ਸਿਗਰਟ, ਬੀੜੀ ਅਤੇ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਇਹ ਸਮੱਸਿਆ ਜਾਂਦਾ ਆਉਂਦੀ ਹੈ ਅਤੇ ਉਹ ਇਸ ਅਲਾਮਤ ਨੂੰ ਛੱਡਣਾ ਚਾਹੁੰਦੇ ਹਨ ਪਰ ਕਾਊਂਸਲਿੰਗ ਨਾ ਹੋਣ ਕਾਰਨ ਉਨ੍ਹਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਦਾ ਹੈ, ਇਸ ਲਈ ਹੁਣ ਟੀਬੀ ਹਸਪਤਾਲ ਵਿਖੇ 'ਕੁਇਟ ਸਮੋਕਿੰਗ ਕਲੀਨਿਕ' ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਮਰੀਜ਼ ਦੀ ਕਾਊਂਸਲਿੰਗ ਕਰਨ ਦੇ ਨਾਲ ਨਾਲ ਲੋੜ ਪੈਣ 'ਤੇ ਦਵਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਵਿਸ਼ਵ ਸੀ.ਓ.ਪੀ.ਡੀ. ਦਿਵਸ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਦਪੁਰ ਕੇਸੋਂ ਅਤੇ ਆਲੋਵਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਨੂੰ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਆਈ.ਐਮ.ਏ. ਦੇ ਸੂਬਾ ਪ੍ਰਧਾਨ ਡਾ. ਭਗਵੰਤ ਸਿੰਘ, ਡਾਇਰੈਕਟਰ ਪਿ੍ਰੰਸੀਪਲ ਡਾ. ਰਾਜਨ ਸਿੰਗਲਾ, ਸਰਕਾਰੀ ਰਾਜਿੰਦਰ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ, ਸਿਵਲ ਸਰਜਨ ਪਟਿਆਲਾ ਡਾ. ਰਮਿੰਦਰ ਕੌਰ, ਡਾ. ਆਰ.ਪੀ.ਐਸ. ਸਿਬੀਆ, ਡਾ. ਸੰਜੀਵ, ਡੀ.ਐਮ.ਐਸ. ਡਾ. ਡੰਗਵਾਲ, ਡਾ. ਵਿਸ਼ਾਲ ਚੋਪੜਾ, ਜਨ ਹਿੱਤ ਸੰਮਤੀ ਤੋਂ ਵਿਨੋਦ ਸ਼ਰਮਾ, ਡਾ. ਵਿਜੈ, ਡਾ. ਐਸ.ਕੇ. ਸ਼ਰਮਾ, ਡਾ. ਸੁਦੇਸ਼ ਸਮੇਤ ਵੱਡੀ ਗਿਣਤੀ ਵਿਦਿਆਰਥੀ ਵੀ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ