Sunday, March 03, 2024  

ਸਿਹਤ

ਸਮੇਂ ਸਿਰ ਇਲਾਜ ਨਾਲ ਬਚਿਆ ਜਾ ਸਕਦਾ ਹੈ ਦਿਮਾਗੀ ਦੌਰੇ ਤੋਂ: ਡਾਕਟਰ ਜੈਨ

November 19, 2023

ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਿੱਚ ਵਾਧਾ ਹੈ ਖਤਰੇ ਦਾ ਚਿੰਨ੍ਹ: ਡਾ. ਸਕਸ਼ਮ

ਮੋਹਾਲੀ, 19 ਨਵੰਬਰ ( ਹਰਬੰਸ ) : ਸਥਾਨਕ ਪਾਰਕ ਹਸਪਤਾਲ ਦੇ ਦਿਮਾਗੀ ਰੋਗ ਮਾਹਿਰ ਡਾਕਟਰ ਸਕਸ਼ਮ ਜੈਨ ਨੇ ਕਿਹਾ ਕਿ ਅਧਰੰਗ (ਪੈਰਾਲਾਇਸਸ) ਹੋਣ ਦੀ ਸਥਿਤੀ ਵਿੱਚ ਜੇਕਰ ਚਾਰ-ਪੰਜ ਘੰਟੇ ਦੇ ਅੰਦਰ ਡਾਕਟਰੀ ਸਹਾਇਤਾ ਮਿਲ ਜਾਵੇ ਤਾਂ ਬਚਾਅ ਹੋ ਸਕਦਾ ਹੈ। ਡਾਕਟਰ ਜੈਨ ਨੇ ਕਿਹਾ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵਧਣਾ ਬਹੁਤ ਘਾਤਕ ਹੈ, ਇਸ ਕਾਰਨ ਦੌਰਾ ਪੈਣ ਦੇ ਖਤਰੇ ਵਧ ਜਾਂਦੇ ਹਨ। ਵਿਸ਼ਵ ਦੌਰਾ ਦਿਵਸ ਦੇ ਥੀਮ ਟੂਗੈਦਰ ਵੁਈ ਆਰ ਗ੍ਰੇਟਰ ਦੈਨ ਸਟਰੌਕ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿਮਾਗੀ ਦੌਰੇ ਨੂੰ ਰੋਕਣ ਲਈ ਚੇਤਨਾ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰੋਜਾਨਾ ਕਰੀਬ ਦੋ ਹਜ਼ਾਰ ਵਿਅਕਤੀ ਦੌਰੇ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਦੌਰੇ ਦੇ ਸੰਕੇਤ ਮਿਲਣ ਤੇ ਇੰਨ੍ਹਾਂ ਨੂੰ ਅਣਗੋਲਿਆ ਨਹੀ ਕੀਤਾ ਜਾਣਾ ਚਾਹੀਦਾ ਹੈ, ਬਲਕਿ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਲਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੈਲਸਟਰੌਲ ਆਦਿ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂਨੌਸ਼ੀ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕੀਤਾ ਜਾਣਾ ਜਰੂਰੀ ਹੈ ਅਤੇ ਸਾਲ ਵਿੱਚ ਇੱਕ ਦੋ ਵਾਰ ਡਾਕਟਰੀ ਜਾਂਚ ਕਰਵਾਉਣੀ ਜਰੂਰੀ
ਡਾ. ਜੈਨ ਨੇ ਕਿਹਾ ਕਿ ਦਿਮਾਗ ਦਾ ਦੌਰਾ ਦੋ ਕਿਸਮ ਦਾ ਹੁੰਦਾ ਹੈ, ਜਿਸ ਨੂੰ ਇਸਕੀਮਕ ਅਤੇ ਹੈਮੋਰੈਜਿਕ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸਕੀਮਕ ਦੌਰੇ ਵਿੱਚ ਖੂਨ ਦੇ ਕਤਲੇ ਕਾਰਨ ਦਿਮਾਗ ਨੂੰ ਖੂਨ ਦੀ ਸਪਲਾਈ ਘਟ ਜਾਂਦੀ ਹੈ ਅਤੇ ਹੈਮੋਰੈਜਿਕ ਵਿੱਚ ਦਿਮਾਗ ਦੀ ਨਾੜੀ ਫੱਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸਕੀਮਕ ਦੌਰੇ ਦੀ ਸੂਰਤ ਵਿਚ ਇਕ ਟੀਕਾ ਲਗਾ ਕੇ ਇਸਦਾ ਇਲਾਜ ਕੀਤਾ ਜਾਂਦਾ ਹੈ।
ਇਸ ਮੌਕੇ ਹਸਪਤਾਲ ਦੇ ਸੀ.ਈ.ਓ. ਏਅਰ ਮਾਰਸ਼ਲ ਡਾਕਟਰ ਰਾਕੇਸ਼ ਕੁਮਾਰ ਰਾਨਿਆਲ ਅਤੇ ਡਿਪਟੀ ਸੀਈਓ ਗੁਰਜੀਤ ਸਿੰਘ ਰੋਮਾਣਾ ਅਤੇ ਡਾ. ਅਰਚਿਤ ਵੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ