Sunday, March 03, 2024  

ਸਿਹਤ

ਲਾਇਨਜ ਕਲੱਬ ਅਤੇ ਮੋਹਾਲੀ ਪ੍ਰੈਸ ਕਲੱਬ ਦੇ ਕੈਂਪ ਦੌਰਾਨ 90 ਲੋਕਾਂ ਦੇ ਸ਼ੂਗਰ ਟੈਸਟ ਹੋਏ, ਸੂਗਰ ਕਈ ਬਿਮਾਰੀਆਂ ਦੀ ਜੜ੍ਹ , ਡਾ ਚੀਮਾਂ

November 20, 2023

ਮੋਹਾਲੀ, 20 ਨਵੰਬਰ ( ਹਰਬੰਸ ਬਾਗੜੀ ) : ਲਾਇਨਜ ਕਲੱਬ ਮੋਹਾਲੀ ਸੁਪਰੀਮ ਮੋਹਾਲੀ ਪ੍ਰੈਸ ਕਲੱਬ ਦੇ ਸਹਿਯੋਗ ਨਾਲ ਨੇ ਇਥੇ ਫੇਜ-4 ਵਿਖੇ ਸ਼ੂਗਰ-ਹਫਤੇ ਨੂੰ ਸਮਰਪਿਤ ਮੈਡੀਕਲ ਤੇ ਡਾਇਬਿਟੀਜ ਟੈਸਟ ਕੈਂਪ ਲਗਵਾਇਆ। ਇਸ ਪ੍ਰੋਗਰਾਮ ਵਿਚ ਕੈਂਪ ਦੌਰਾਨ 90 ਤੋਂ ਵੱਧ ਲਾਇਨ ਮੈਂਬਰ, ਪੱਤਰਕਾਰਾਂ ਤੇ ਲੋਕਲ ਵਸਨੀਕਾਂ,ਪੱਤਰਕਾਰਾਂ ਦੇ ਸ਼ੂਗਰ ਟੈਸਟ ਤੇ ਮੈਡੀਕਲ ਚੈੱਕਅਪ ਕੀਤਾ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਲਾਇਨਜ ਕਲੱਬ ਸੁਪਰੀਮ ਦੇ ਪ੍ਰਧਾਨ ਐੱਮਜੇਐੱਫ ਲਾਇਨ ਜਗਜੀਤ ਕੌਰ ਕਾਹਲੋਂ ਕਰ ਰਹੇ ਸਨ ਜਦੋਂ ਕਿ ਕੈਂਪ ‘ਚ ਬਤੌਰ ਮੁੱਖ ਮਹਿਮਾਨ ਐੱਸਐੱਮਓ ਡਾ. ਐੱਚਐੱਸ ਚੀਮਾ ਤੇ ਡਾ. ਵਿਜੇ ਭਗਤ ਨੇ ਸ਼ਿਰਕਤ ਕੀਤੀ।
ਐੱਸਐੱਮਓ ਡਾ. ਐੱਚ.ਐੱਸ ਚੀਮਾ ਤੇ ਡਾ. ਵਿਜੇ ਭਗਤ ਨੇ ਕਿਹਾ ਕਿ ਲਾਇਨਜ ਕਲੱਬ ਸੁਪਰੀਮ ਤੇ ਉਸਦੀਆਂ ਭਾਈਵਾਲ ਸੰਸਥਾਵਾਂ ਲਾਇਨਜ ਕਲੱਬ ਰੋਅਰਜ ਅਤੇ ਲੀਓ ਕਲੱਬ ਨੇ ਡਾਇਬਿਟੀਜ ਦੀ ਜਾਗਰੂਕਤਾ ਵਾਸਤੇ ਵੱਡਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੂਗਰ ਬਹੁਤ ਨਾਮੁਰਾਦ ਬਿਮਾਰੀ ਹੈ ਜਿਸਦਾ ਕਈ ਵਾਰ ਸ਼ੁਰੂਆਤੀ ਦੌਰ ‘ਚ ਪਤਾ ਹੀ ਨਹੀਂ ਲਗਦਾ ਤੇ ਜਦੋਂ ਇਸ ਦਾ ਪਤਾ ਚੱਲਦਾ ਹੈ ਉਦੋਂ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਗਰ ਬਹੁਤ ਬਿਮਾਰੀਆਂ ਦੀ ਜੜ੍ਹ ਹੈ। ਇਸ ਦਾ ਪਤਾ ਲਗਾਕੇ ਦਵਾਈ ਤੇ ਡਾਕਟਰ ਦੀ ਸਲਾਹ ਨਾਲ ਅਪਣੇ ਲਾਈਫ ਸਟਾਇਲ ਵਿੱਚ ਸੁਧਾਰ ਕਰਨ ਇਸ ਤੋਂ ਬਚਾ ਕੀਤਾ ਜਾ ਸਕਦਾ ਹੇ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ, ਸਿਹਤ ਮੰਤਰੀ ਬਲਬੀਰ ਸਿੰਘ ਦੀ ਅਗਵਾਈ ਵਿੱਚ ਸੂਗਰ ਦੀ ਬਿਮਾਰੀ ਵਿਰੁੱਧ ਜਾਗਰੂਕਤਾ ਅÇਂਭਆਨ ਚਲਾਇਆ ਜਾ ਰਿਹਾ ਹੈ।
ਲਾਇਨ ਕਲੱਬ ਦੇ ਪੀਐੱਮਜੇਐੱਫ ਲਾਇਨ ਕਿਸ਼ੋਰ ਵਰਮਾ ,ਚੇਅਰਮੈਨ ਡਾਇਬਟੀਜ ਕੰਟਰੋਲ ਤੇ ਰੀਜਨ ਚੇਅਰਪਰਸਨ ਲਾਇਨ ਬਲਦੇਵ ਨਾਰੰਗ ਨੂੰ ਪ੍ਰਧਾਨ ਜਗਜੀਤ ਕੌਰ ਕਾਹਲੋਂ ਅਤੇ ਲਾਇਨਜ ਕਲੱਬ ਲਾਇਨਜ ਕਲੱਬ ਮੋਹਾਲੀ ਰੋਅਰਜ ਦੇ ਪ੍ਰਧਾਨ ਆਰਐੱਸ ਕਾਹਲੋਂ ਤੇ ਸਕੱਤਰ ਸਤਵਿੰਦਰ ਸਿੰਘ ਨੇ ਬੁੱਕੇ ਦੇਕੇ ਜੀ ਆਇਆਂ ਆਖਿਆ। ਪ੍ਰਧਾਨ ਵਿੱਕੀ ਕਾਹਲੋਂ ਨੇ ਆਖਿਆ ਲਾਇਨਜ ਕਲੱਬ ਦੇ ਸਾਰੇ ਅਹੁਦੇਦਾਰਾਂ ਨੇ ਇਸ ਕੈਂਪ ਲਈ ਬਹੁਤ ਮਿਹਨਤ ਕੀਤੀ ਹੈ । ਉਨ੍ਹਾਂ ਕਿਹਾ ਕਿ ਕਲੱਬ ਇਸੇ ਤਰ੍ਹਾਂ ਸਮਾਜ ਸੇਵਾ ਦੇ ਕਾਰਜ ਅੱਗੇ ਵੀ ਉਲੀਕਦਾ ਰਹੇਗਾ।
ਪ੍ਰੋਗਰਾਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ ਤੇ ਦੁਪਹਿਰ ਬਾਰਾਂ ਵਜੇ ਤਕ ਚੱਲਦਾ ਰਿਹਾ, ਜਿਸ ਵਿਚ ਸਿਵਲ ਹਸਪਤਾਲ ਦੇ ਐੱਮਡੀ ਮੈਡੀਸਿਨ ਡਾ. ਪੁਨੀਤ ਚੂਚਰਾ ਨੇ ਮਰੀਜਾਂ ਦੀ ਜਾਂਚ ਕੀਤੀ ਤੇ ਸ਼ੂਗਰ ਦੀ ਬਿਮਾਰੀ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੱਤੀ। ਆਪਣੇ ਸੰਬੋਧਨ ‘ਚ ਮੁੱਖ ਮਹਿਮਾਨ ਐੱਸਐੱਮਓ ਡਾ. ਐੱਚ.ਐੱਸ ਚੀਮਾ ਤੇ ਡਾ. ਵਿਜੇ ਭਗਤ ਨੇ ਕਿਹਾ ਕਿ ਲਾਇਨਜ ਕਲੱਬ ਸੁਪਰੀਮ , ਮੋਹਾਲੀ ਪ੍ਰੈਸ ਕੱਬ ਅਤੇ ਉਸਦੀਆਂ ਭਾਈਵਾਲ ਸੰਸਥਾਵਾਂ ਲਾਇਨਜ ਕਲੱਬ ਰੋਅਰਜ ਅਤੇ ਲੀਓ ਕਲੱਬ ਨੇ ਡਾਇਬਿਟੀਜ ਦੀ ਜਾਗਰੂਕਤਾ ਵਾਸਤੇ ਵੱਡਾ ਉਪਰਾਲਾ ਕੀਤਾ ਹੈ।
ਇਸ ਦੌਰਾਨ ਡਾਇਟੀਸ਼ੀਅਨ ਸਿਮਰਨ ਗਿੱਲ ਮੈਕੱਲਫ ਨੇ ਸਹੀ ਅਤੇ ਸੈਰ ਭਰਪੂਰ ਦਿਨ-ਚਰਿਆ, ਖਾਣੇ ’ਚ ਮੋਟਾ ਆਹਾਰ,ਪ੍ਰੋਟੀਨ, ਵਿਟਾਮਿਨਜ ਭਰਪੂਰ ਵਸੂਆਂ ਲੈਣ ਦੀ ਸਲਾਹ ਦਿੱਤੀ। ਆਪਣੇ ਸੰਬੋਧਨ ਵਿਚ ਚੇਅਰਮੈਨ ਕਿਸ਼ੋਰ ਵਰਮਾ ਨੇ ਕਿਹਾ ਕਿ ਸ਼ੂਗਰ ਦੀ ਬਿਮਾਰੀ ਵਾਸਤੇ ਲਾਇਨਜ ਕਲੱਬ ਦੁਨੀਆਂ ਭਰ ’ਚ ਵੱਡੇ ਪੱਧਰ ’ਤੇ ਕੰਮ ਰਹੇ ਹਨ। ਇਹ ਬਮਾਰੀ ਗੁਰਦਿਆਂ, ਅੱਖਾਂ ਤੇ ਨਸਾਂ ਦੀ ਕਮਜੋਰੀ ਦੀ ਵੱਡੀਆ ਸੰਸਥਾਵਾਂ ਵਿਚੋਂ ਸਮਾਜ ਸੇਵੀ ਸੰਸਥਾਵਾਂ ਵਿਚੋਂ ਅੱਵਲ ਹੈ। ਪ੍ਰੋਗਰਾਮ ਦੇ ਅਖੀਰ ’ਚ ਲਾਇਨਜ ਕਲੱਬ ਦੇ ਮੈਬਰਾਂ ਨੂੰ ਪਿੰਨਜ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜੈੱਡਸੀ ਤਿਲਕ ਰਾਜ, ਗੁਰਮੀਤ ਸ਼ਾਹੀ ਪ੍ਰਧਾਨ ਮੋਹਾਲੀ ਪ੍ਰੈੱਸ ਕਲੱਬ, ਸੁਖਦੇਵ ਪਟਵਾਰੀ ਸਕੱਤਰ ਤੋਂ ਇਲਾਵਾ ਲੀਓ ਪ੍ਰਧਾਨ ਇਸ਼ੂ ਸ਼ਰਮਾ, ਹਰਬੰਸ ਬਾਗੜੀ,ਸੁਸ਼ੀਲ ਗਰਚਾ,ਲਾਇਨ ਅਸ਼ੋਕ ਚੂਚਰਾ,ਲਾਇਨਜ ਕਲੱਬ ਮੋਹਾਲੀ ਰੋਅਰਜ ਦੇ ਹੋਰ ਮੈਂਬਰ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

ਬੇਲਾ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ 

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

3 ਤੋਂ 5 ਮਾਰਚ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਸਾਬਕਾ ਕੈਬਨਿਟ ਮੰਤਰੀ ਵਲੋਂ ਖੂਨਦਾਨ ਕੈਂਪ ਦਾ ਪੋਸਟਰ ਰਿਲੀਜ਼

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਚਿੱਟਾ ਕੋਟ ਇੱਕ ਹੁਨਰਮੰਦ ਡਾਕਟਰ ਬਣਨ ਦੀ ਜ਼ਿੰਮੇਵਾਰੀ ਨੂੰ ਦਰਸਾਉਂਦਾ ਮੀਲ ਪੱਥਰ ਹੈ : ਡਾ ਜ਼ੋਰਾ ਸਿੰਘ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਖੇਡਾਂ ਨਾਲ ਹੁੰਦਾ ਹੈ ਬੱਚਿਆਂ ਦਾ ਮਾਨਸਿਕ ਤੇ ਸ਼ਰੀਰਕ ਵਿਕਾਸ : ਹਰਚੰਦ ਸਿੰਘ ਬਰਸਟ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਵਿਗਿਆਨੀਆਂ ਨੂੰ ਕੋਵਿਡ ਦੇ ਬੋਧ, ਯਾਦਦਾਸ਼ਤ 'ਤੇ ਪ੍ਰਭਾਵ ਬਾਰੇ ਹੋਰ ਸਬੂਤ ਮਿਲੇ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਮੁੱਖ ਮੰਤਰੀ ਮਾਨ ਵੱਲੋਂ ਮੋਹਾਲੀ ਵਿਖੇ ਪੰਜਾਬ ਦਾ ਪਹਿਲਾ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ ਲੋਕਾਂ ਨੂੰ ਕਰਨਗੇ ਸਮਰਪਿਤ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਖਰੜ ਨੂੰ ਦਵਾਈਆਂ ਅਤੇ ਗੋਲੀਆਂ ਦਿੱਤੀਆਂ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ

ਫਾਰਮੇਸੀ ਕਾਲਜ ਬੇਲਾ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ