ਪੀ.ਪੀ. ਵਰਮਾ
ਪੰਚਕੂਲਾ, 20 ਨਵੰਬਰ : ਪੰਚਕੂਲਾ ਜ਼ਿਲ੍ਹੇ ਦੇ ਪਹਾੜੀ ਇਲਾਕੇ ਮੋਰਨੀ-ਟਿੱਕਰਤਾਲ ਗਈ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।ਇਹ ਹਾਦਸਾ ਉਦੋਂ ਹੋਇਆ ਜਦੋਂ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਇਸ ਬੱਸ ਹਾਦਸੇ ਵਿੱਚ ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਬੱਜੀਆ। ਜਿਨ੍ਹਾਂ ਨੂੰ ਮੱਲ੍ਹਮ ਪੱਟੀ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਇਸ ਸਕੂਲੀ ਬੱਸ ਚੰਡੀਗੜ੍ਹ ਨਾਲ ਲੱਗਦੇ ਪਿੰਡ ਮੁੱਲਾਂਪੁਰ ਦੇ ਪ੍ਰਾਇਵੇਟ ਸਕੂਲ ਦੀ ਦੱਸੀ ਗਈ ਹੈ। ਜਦੋਂ ਹਾਦਸਾ ਹੋਇਆ ਤਾਂ ਆਸਪਾਸ ਦੇ ਪਿੰਡਾਂ ਦੇ ਲੋਕ ਤੁਰੰਤ ਹਾਦਸੇ ਵਾਲੀ ਜਗ੍ਹਾਂ ਪਹੁੰਚ ਗਏ ਅਤੇ ਉਹਨਾਂ ਨੇ ਬੱਚਿਆਂ ਨੂੰ ਬੱਸ ਵਿੱਚੋਂ ਕੱਢਿਆ। ਥੋੜ੍ਹੇ ਹੀ ਸਮੇਂ ਬਾਅਦ ਮੋਰਨੀ ਦੀ ਪੁਲੀਸ ਵੀ ਹਾਦਸੇ ਵਾਲੀ ਜਗ੍ਹਾਂ ਉੱਤੇ ਪਹੁੰਚ ਗਈ। ਪੁਲੀਸ ਚੌਂਕੀ ਦੇ ਇੰਚਾਰਜ ਨੇ ਕਿਹਾ ਕਿ ਇਸ ਹਾਦਸੇ ਦੀ ਤਫਤੀਸ਼ ਸ਼ੁਰੂ ਕੀਤੀ ਜਾ ਰਹੀ ਹੈ।