ਵਿਸ਼ਵ ਬਵਾਸੀਰ ਦਿਵਸ' ਮੌਕੇ ਰਾਣਾ ਹਸਪਤਾਲ ਨੇ ਲਾਂਚ ਕੀਤਾ "ਹੈਲਥਕੇਅਰ ਇਨਸਾਈਟਸ" ਮੈਗਜ਼ੀਨ
ਸ੍ਰੀ ਫ਼ਤਹਿਗੜ੍ਹ ਸਾਹਿਬ/ 20 ਨਵੰਬਰ (ਰਵਿੰਦਰ ਸਿੰਘ ਢੀਂਡਸਾ) : ਬਵਾਸੀਰ ਆਦਿ ਰੋਗਾਂ ਦੇ ਇਲਾਜ਼ ਲਈ ਦੇਸ਼ ਵਿਦੇਸ਼ 'ਚ ਪ੍ਰਸਿੱਧ 'ਰਾਣਾ ਹਸਪਤਾਲ ਸਰਹਿੰਦ' ਵੱਲੋਂ ਹੈਮੋਰਾਈਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਹਿਤ 'ਵਿਸ਼ਵ ਬਵਾਸੀਰ ਦਿਵਸ' ਦੇ ਮੌਕੇ 'ਤੇ "ਹੈਲਥਕੇਅਰ ਇਨਸਾਈਟਸ" ਨਾਮਕ ਮੈਗਜ਼ੀਨ ਲਾਂਚ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਰਾਣਾ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ. ਹਿਤੇਂਦਰ ਸੂਰੀ ਸੰਨ 2013 'ਚ ਸਰਹਿੰਦ ਵਿਖੇ ਲਗਾਏ ਗਏ ਇੱਕ ਕੈਂਪ ਦੌਰਾਨ ਮਹਿਜ਼ 8.45 ਘੰਟੇ 'ਚ ਬਵਾਸੀਰ ਦੇ 391 ਕਾਮਯਾਬ ਆਪ੍ਰੇਸ਼ਨ ਕਰਕੇ "ਵਰਲਡ ਬੁੱਕ ਆਫ ਰਿਕਾਰਡਜ਼" 'ਚ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ ਜਿਨਾਂ ਦਾ ਵਿਸ਼ਵ ਰਿਕਾਰਡ ਹਾਲੇ ਤੱਕ ਕਿਸੇ ਤੋਂ ਟੁੱਟ ਨਹੀਂ ਸਕਿਆ।ਡਾ. ਹਿਤੇਂਦਰ ਸੂਰੀ ਜੋ ਕਿ ਸਿਹਤ ਸੰਭਾਲ ਸਬੰਧੀ ਕਈ ਮਹੱਤਵਪੂਰਨ ਕਿਤਾਬਾਂ ਵੀ ਲਿਖ ਚੁੱਕੇ ਹਨ ਦੀ ਅਗਵਾਈ 'ਚ ਰਾਣਾ ਹਸਪਤਾਲ ਵੱਲੋਂ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ।ਇਸੇ ਲੜੀ ਤਹਿਤ ਹੈਮੋਰਾਈਡਜ਼ ਬਾਰੇ ਜਾਗਰੂਕਤਾ ਪੈਦਾ ਕਰਨ ਹਿਤ ਰਾਣਾ ਹਸਪਤਾਲ ਵੱਲੋਂ "ਹੈਲਥਕੇਅਰ ਇਨਸਾਈਟਸ" ਮੈਗਜ਼ੀਨ ਲਾਂਚ ਕੀਤਾ ਗਿਆ ਹੈ ਜਿਸਦੇ ਇੱਕ ਕੀਮਤੀ ਸਰੋਤ ਸਾਬਤ ਹੋਣ ਦੀ ਸੰਭਾਵਾਨਾ ਹੈ।'ਵਿਸ਼ਵ ਬਵਾਸੀਰ ਦਿਵਸ' ਮੌਕੇ ਇਹ ਮੈਗਜ਼ੀਨ ਹਾਂਗਕਾਂਗ ਤੋਂ ਸਰਹਿੰਦ ਵਿਖੇ ਬਵਾਸੀਰ ਦਾ ਆਪ੍ਰੇਸ਼ਨ ਕਰਵਾਉਣ ਆਏ ਇੱਕ ਮਰੀਜ਼ ਸੁੱਚਾ ਸਿੰਘ ਤੋਂ ਜਾਰੀ ਕਰਵਾਇਆ ਗਿਆ।ਇਸ ਮੌਕੇ ਡਾ. ਹਿਤੇਂਦਰ ਸੂਰੀ ਨੇ ਅਪੀਲ ਕੀਤੀ ਕਿ ਬਵਾਸੀਰ ਅਤੇ ਗੁਦਾ ਦੇ ਕੈਂਸਰ ਦੇ ਲੱਛਣ ਇੱਕੋ ਜਿਹੇ ਹੁੰਦੇ ਹਨ ਤੇ ਗੁਦਾ 'ਚੋਂ ਖੂਨ ਦਾ ਵਗਣਾ ਕੈਂਸਰ ਵੀ ਹੋ ਸਕਦਾ ਹੈ ਇਸ ਲਈ ਅਜਿਹੇ ਲੱਛਣ ਸਾਹਮਣੇ ਆਉਣ 'ਤੇ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਤੇ ਇਸ ਦੀ ਡਾਕਟਰੀ ਜਾਂਚ ਕਰਵਾਉਣੀ ਬੇਹੱਦ ਜ਼ਰੂਰੀ ਹੈ।