ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਸੁਖਜਿੰਦਰਾ ਮੈਮੋਰੀਅਲ ਸਕੂਲ ਬੱਬਰੀ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ 63 ਸੋਨੇ ਅਤੇ 1 ਚਾਂਦੀ ਦਾ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ । ਜ਼ਿਲ੍ਹਾ ਸਿੱਖਿਆ ਅਫਸਰ ਮਮਤਾ ਖੁਰਾਨਾ ਸੇਠੀ , ਬਲਾਕ ਪ੍ਰਾਇਮਰੀ ਅਫਸਰ ਬਲਵਿੰਦਰ ਸਿੰਘ ਗਿੱਲ , ਡੀ ਪੀ ਪ੍ਰਕਾਸ਼ ਜੋਸ਼ੀ , ਅਨੀਲਾ ਸਮਾਰਟ ਸਕੂਲ ਕੋਆਰਡੀਨੇਟਰ ਲੱਖਣ ਸਿੰਘ ਸੈਣੀ , ਮੈਨੇਜਿੰਗ ਡਾਇਰੈਕਟਰ ਜੈ ਦੀਪ ਸਿੰਘ ਅਤੇ ਪਿ੍ਰੰਸੀਪਲ ਠਾਕੁਰ ਪਰਵੀਨ ਸਿੰਘ ਨੇ ਜੈਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਹਨਾਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਕਰਾਟੇ ਟੀਮ ਦੀ ਖਿਡਾਰਨ ਗੁਰਲੀਨ ਕੋਰ , ਹਰਸਿਮਰਤ ਕੌਰ , ਮਨਸੀਰਤ ਕੌਰ , ਹਰਪ੍ਰੀਤ ਕੌਰ , ਗਰਸ਼ਰਨ ਦੀਪ ਸਿੰਘ , ਅਭੀਜੀਤ ਸਿੰਘ ਅਤੇ ਹਰ ਕਮਲ ਪਾਲ ਸਿੰਘ ਨੇ 8 ਗੋਲਡ ਮੈਡਲ , ਜਦੋਕਿ ਹਰ ਨੂਰ ਕੌਰ , ਨਵਰਾਜ ਸਿੰਘ ਅਤੇ ਜੈ ਦੀਪ ਸਿੰਘ ਨੇ ਚਾਂਦੀ ਦੇ 3 ਮੈਡਲ ਹਾਸਲ ਕੀਤੇ । ਪਿ੍ਰੰਸੀਪਲ ਠਾਕੁਰ ਪਰਵੀਨ ਸਿੰਘ ਨੇ ਹੋਰ ਕਿਹਾ ਕਿ ਇਹ ਜਿੱਤ ਕਰਾਟੇ ਕੋਚ ਸੰਨੀ ਮਲਹੋਤਰਾ ਅਤੇ ਵਿਦਿਆਰਥੀਆਂ ਦੀ ਮੇਹਨਤ ਦਾ ਨਤੀਜਾ ਹੈ । ਸਕੂਲ ਦੀ ਹੈਂਡਬਾਲ ਟੀਮ ਦੇ ਦਿਲਰਾਜ ਸਿੰਘ , ਹਰਗੁਣ ਸਿੰਘ , ਸਹਿਜ ਪ੍ਰੀਤ ਸਿੰਘ , ਮੈਨੂਅਲ , ਜੁਗਰਾਜ ਸਿੰਘ ਅਤੇ ਗੁਰਬੀਰ ਸਿੰਘ ਨੇ 12 ਗੋਲਡ ਮੈਡਲ ਜਿੱਤੇ । ਲੜਕੀਆਂ ਦੀ ਹੈਂਡਬਾਲ ਟੀਮ ਵਿੱਚ ਤਮੰਨਾ , ਗੁਰਵਿੰਦਰ ਕੌਰ , ਹਰਸਿਮਰਤ ਕੌਰ , ਦੀਪਿਕਾ , ਅਨਮੋਲ , ਗੁਰਸ਼ਰਨ ਕੌਰ ਅਤੇ ਗੁਰਲੀਨ ਕੌਰ ਨੇ ਸੋਨੇ ਦੇ ਮੈਡਲ ਹਾਸਲ ਕੀਤੇ । ਜੈ ਦੀਪ ਸਿੰਘ ਮੈਨੇਜਿੰਗ ਡਾਇਰੈਕਟਰ ਅਤੇ ਸਕੂਲ ਦੇ ਪਿ੍ਰੰਸੀਪਲ ਠਾਕੁਰ ਪਰਵੀਨ ਸਿੰਘ ਨੇ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆ ਨੂੰ ਵਧਾਈ ਦਿੱਤੀ ।