Wednesday, December 06, 2023  

ਰਾਜਨੀਤੀ

ਬਿੱਲਾਂ ਨੂੰ ਮਨਜ਼ੂਰੀ ’ਚ ਦੇਰੀ ਦਾ ਮਾਮਲਾ

November 20, 2023

ਸੁਪਰੀਮ ਕੋਰਟ ਨੇ ਕੇਰਲ ਸਰਕਾਰ ਦੀ ਪਟੀਸ਼ਨ ’ਤੇ ਕੇਂਦਰ ਤੇ ਰਾਜਪਾਲ ਤੋਂ ਮੰਗਿਆ ਜਵਾਬ

ਏਜੰਸੀਆਂ
ਨਵੀਂ ਦਿੱਲੀ/20 ਨਵੰਬਰ : ਸੁਪਰੀਮ ਕੋਰਟ ਨੇ ਬਿੱਲਾਂ ਦੀ ਮਨਜ਼ੂਰੀ ਦੇਣ ’ਚ ਦੇਰੀ ਕਰਨ ਦਾ ਦੋਸ਼ ਲਗਾਉਣ ਵਾਲੀ ਕੇਰਲ ਸਰਕਾਰ ਦੀ ਪਟੀਸ਼ਨ ’ਤੇ ਸੋਮਵਾਰ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਆਰਿਫ਼ ਮੁਹੰਮਦ ਖਾਨ ਦੇ ਦਫ਼ਤਰ ਤੋਂ ਜਵਾਬ ਤਲਬ ਕੀਤਾ ਹੈ ।
ਪਟੀਸ਼ਨ ’ਚ ਦੋਸ਼ ਲਗਾਇਆ ਗਿਆ ਹੈ ਕਿ ਰਾਜਪਾਲ ਵਿਧਾਨ ਸਭਾ ਵੱਲੋਂ ਪਾਸ ਕਈ ਬਿੱਲਾਂ ਨੂੰ ਮਨਜ਼ੂਰੀ ਨਹੀਂ ਦੇ ਰਹੇ ਹਨ । ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜੱਜ ਜੇ.ਬੀ. ਪਾਰਦੀਵਾਲਾ ਅਤੇ ਜੱਜ ਮਨੋਜ ਮਿਸ਼ਰਾ ਦੀ ਬੈਂਚ ਨੇ ਸੀਨੀਅਰ ਐਡਵੋਕੇਟ ਕੇ.ਕੇ. ਵੇਨੂੰਗੋਪਾਲ ਦੀਆਂ ਦਲੀਲਾਂ ’ਤੇ ਗੌਰ ਕੀਤਾ, ਜਿਸ ’ਚ 8 ਬਿੱਲਾਂ ਨੂੰ ਮਨਜ਼ੂਰੀ ਦੇਣ ’ਚ ਰਾਜਪਾਲ ਵੱਲੋਂ ਦੇਰੀ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ।
ਸੁਪਰੀਮ ਕੋਰਟ ਨੇ ਅਟਾਰਨੀ ਜਨਰਲ ਆਰ. ਵੈਂਕਟਰਮਣੀ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਕਿ ਉਹ ਜਾਂ ਫਿਰ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਸੁਣਵਾਈ ’ਚ ਉਨ੍ਹਾਂ ਦੀ ਮਦਦ ਕਰਨ । ਅਦਾਲਤ ਹੁਣ ਕੇਰਲ ਸਰਕਾਰ ਦੀ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ ।
ਵੇਨੂੰਗੋਪਾਲ ਨੇ ਕਿਹਾ, ‘ਰਾਜਪਾਲਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਉਹ ਸੰਵਿਧਾਨ ਦੀ ਧਾਰਾ 168 ਦੇ ਅਧੀਨ ਵਿਧਾਨ ਸਭਾ ਦਾ ਹਿੱਸਾ ਹਨ ।’ ਕੇਰਲ ਰਾਜ ਨੇ ਆਪਣੀ ਪਟੀਸ਼ਨ ’ਚ ਦਾਅਵਾ ਕੀਤਾ ਕਿ ਰਾਜਪਾਲ ਖਾਨ ਰਾਜ ਵਿਧਾਨ ਸਭਾ ਵਲੋਂ ਪਾਸ 8 ਬਿੱਲਾਂ ’ਤੇ ਵਿਚਾਰ ਕਰਨ ’ਚ ਦੇਰੀ ਕਰ ਰਹੇ ਹਨ । ਪਟੀਸ਼ਨ ’ਚ ਕਿਹਾ ਗਿਆ ਹੈ ਕਿ ਇਹ ਬਿੱਲ 7 ਤੋਂ 21 ਮਹੀਨਿਆਂ ਤੋਂ ਰਾਜਪਾਲ ਦੀ ਮਨਜ਼ੂਰੀ ਦੇ ਇੰਤਜ਼ਾਰ ’ਚ ਪੈਂਡਿੰਗ ਹਨ । ਕੇਰਲ ਸਰਕਾਰ ਨੇ ਦਾਅਵਾ ਕੀਤਾ ਕਿ ਰਾਜਪਾਲ ਬਿੱਲਾਂ ’ਤੇ ਆਪਣੀ ਮਨਜ਼ੂਰੀ ਰੋਕ ਕੇ ਦੇਰ ਕਰ ਰਹੇ ਹਨ ਅਤੇ ਇਹ ਲੋਕਾਂ ਦੇ ਅਧਿਕਾਰਾਂ ਨੂੰ ਬੇਅਸਰ ਬਣਾਉਣਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ', ਕੇਜਰੀਵਾਲ ਨੇ ਡੀਜੇਬੀ ਦੇ ਕੈਗ ਆਡਿਟ ਦੇ ਹੁਕਮ ਦਿੱਤੇ

'ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ', ਕੇਜਰੀਵਾਲ ਨੇ ਡੀਜੇਬੀ ਦੇ ਕੈਗ ਆਡਿਟ ਦੇ ਹੁਕਮ ਦਿੱਤੇ

ਦਿਗਵਿਜੇ ਨੇ ਈਵੀਐਮ ਦੀ ਪ੍ਰਮਾਣਿਕਤਾ 'ਤੇ ਚੁੱਕੇ ਸਵਾਲ

ਦਿਗਵਿਜੇ ਨੇ ਈਵੀਐਮ ਦੀ ਪ੍ਰਮਾਣਿਕਤਾ 'ਤੇ ਚੁੱਕੇ ਸਵਾਲ

ਭਾਰਤ ਬਲਾਕ ਦੀ ਤਾਲਮੇਲ ਮੀਟਿੰਗ 6 ਦਸੰਬਰ ਨੂੰ ਖੜਗੇ ਦੀ ਰਿਹਾਇਸ਼ 'ਤੇ ਹੋਵੇਗੀ

ਭਾਰਤ ਬਲਾਕ ਦੀ ਤਾਲਮੇਲ ਮੀਟਿੰਗ 6 ਦਸੰਬਰ ਨੂੰ ਖੜਗੇ ਦੀ ਰਿਹਾਇਸ਼ 'ਤੇ ਹੋਵੇਗੀ

ਕਾਂਗਰਸ ਮੰਗਲਵਾਰ ਸ਼ਾਮ ਤੱਕ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਨਾਮ ਬਣਾਏਗੀ

ਕਾਂਗਰਸ ਮੰਗਲਵਾਰ ਸ਼ਾਮ ਤੱਕ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਨਾਮ ਬਣਾਏਗੀ

ਬੱਚਿਆ ਨੂੰ ਸਿੱਖਿਆ ਦੇਣ ਵਾਲੇ ਡਕਾਰ ਗਏ 1 ਕਰੋੜ 51 ਲੱਖ ਦੀ ਸਰਕਾਰੀ ਗ੍ਰਾਂਟ ਦੇ ਪੈਸੇ

ਬੱਚਿਆ ਨੂੰ ਸਿੱਖਿਆ ਦੇਣ ਵਾਲੇ ਡਕਾਰ ਗਏ 1 ਕਰੋੜ 51 ਲੱਖ ਦੀ ਸਰਕਾਰੀ ਗ੍ਰਾਂਟ ਦੇ ਪੈਸੇ

ਰਾਘਵ ਚੱਢਾ ਦੀ ਮੁਅੱਤਲੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰੱਦ ਕਰ ਦਿੱਤੀ

ਰਾਘਵ ਚੱਢਾ ਦੀ ਮੁਅੱਤਲੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਰੱਦ ਕਰ ਦਿੱਤੀ

ਤੇਲੰਗਾਨਾ ਸੀਐਲਪੀ ਨੇ ਖੜਗੇ ਨੂੰ ਮੁੱਖ ਮੰਤਰੀ ਦਾ ਨਾਮ ਦੇਣ ਦਾ ਦਿੱਤਾ ਅਧਿਕਾਰ

ਤੇਲੰਗਾਨਾ ਸੀਐਲਪੀ ਨੇ ਖੜਗੇ ਨੂੰ ਮੁੱਖ ਮੰਤਰੀ ਦਾ ਨਾਮ ਦੇਣ ਦਾ ਦਿੱਤਾ ਅਧਿਕਾਰ

ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਦੇਸ਼ ਦੇ ਸੂਝਵਾਨ ਵੋਟਰਾਂ ਦੇ ਸਹੀ ਫੈਸਲੇ : ਹਰਦੇਵ ਉੱਭਾ

ਭਾਜਪਾ ਦੀ ਤਿੰਨ ਰਾਜਾਂ ਵਿੱਚ ਜਿੱਤ ਦੇਸ਼ ਦੇ ਸੂਝਵਾਨ ਵੋਟਰਾਂ ਦੇ ਸਹੀ ਫੈਸਲੇ : ਹਰਦੇਵ ਉੱਭਾ

ਬਸਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਬਸਪਾ ਆਗੂਆਂ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ

ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਲਈ ਸਟੇਜ ਤਿਆਰ

ਤੇਲੰਗਾਨਾ ਵਿੱਚ ਵੋਟਾਂ ਦੀ ਗਿਣਤੀ ਲਈ ਸਟੇਜ ਤਿਆਰ