Wednesday, December 06, 2023  

ਪੰਜਾਬ

ਮਾਰਕਸਵਾਦੀ ਫ਼ਲਸਫ਼ਾ ਹੀ ਫ਼ਿਰਕਾਪ੍ਰਸਤੀ ਨੂੰ ਭਾਂਜ ਦੇਣ ਦੇ ਸਮਰੱਥ : ਕਾਮਰੇਡ ਬਾਸੂ

November 20, 2023

ਫ਼ਿਰਕੂ-ਗੱਠਜੋੜ ਨੂੰ ਨਿਖੇੜਨ ਲਈ ਜਮਹੂਰੀ ਸ਼ਕਤੀਆਂ ਦਾ ਏਕਾ ਜ਼ਰੂਰੀ : ਕਾਮਰੇਡ ਸੇਖੋਂ

ਰੋਗਿਜ਼ ਸੋਢੀ
ਜੰਡਿਆਲਾ ਮੰਜਕੀ/20 ਨਵੰਬਰ : ਸੀਪੀਆਈ (ਐਮ) ਵੱਲੋਂ ਕਾਮਰੇਡ ਪਿਆਰਾ ਸਿੰਘ ਜੌਹਲ ਤੇ ਜੰਡਿਆਲਾ ਮੰਜਕੀ ਦੇ ਸਮੂਹ ਵਿਛੜ ਚੁੱਕੇ ਕਾਮਰੇਡਾਂ ਦੀ ਯਾਦ ਨੂੰ ਸਮਰਪਿਤ ਦੋ ਰੋਜ਼ਾ ਪਾਰਟੀ ਸਕੂਲ ਲਗਾਇਆ ਗਿਆ।
ਪਹਿਲੇ ਦਿਨ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਮੇਸ਼ ਸਿੰਘ ਨੇ ਲੈਕਚਰ ਦਿੱਤਾ । ਸਕੂਲ ਦੇ ਦੂਜੇ ਦਿਨ ਪਾਰਟੀ ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਨਿਲੋਤਪਾਲ ਬਾਸੂ ਨੇ ਵਿਦਿਆਰਥੀਆਂ ਨੂੰ ਪੜ੍ਹਾਇਆ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਲਗਾਏ ਜਾਂਦੇ ਪਾਰਟੀ ਸਕੂਲਾਂ ਦਾ ਮਕਸਦ ਜਿੱਥੇ ਪਾਰਟੀ ਦੇ ਸਿਧਾਂਤਾਂ ਬਾਰੇ ਦੱਸਣਾ ਹੁੰਦਾ ਹੈ, ਉਥੇ ਦੇਸ਼ ਦੀ ਰਾਜਨੀਤੀ ’ਤੇ ਵੀ ਚਰਚਾ ਕਰਨਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਸਾਮਰਾਜੀ ਸ਼ਕਤੀਆਂ ਨੂੰ ਭਾਂਜ ਦੇਣ ਤੇ ਸਮਾਜਵਾਦੀ ਵਿਵਸਥਾ ਕਾਇਮ ਕਰਨ ਲਈ ਮਾਰਕਸਵਾਦੀ ਫ਼ਲਸਫ਼ਾ ਸਭ ਤੋਂ ਸਟੀਕ ਹੈ। ਉਨ੍ਹਾਂ ਕਿਹਾ ਕਿ ਮਾਰਕਸਵਾਦੀ ਫ਼ਲਸਫ਼ੇ ਦੀ ਚੇਤਨਾ ਨਾਲ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਕਾਮਰੇਡ ਬਾਸੂ ਨੇ ਕਿਹਾ ਕਿ ਸਕੂÇਲੰਗ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਕੂÇਲੰਗ ਦੌਰਾਨ ਪੜ੍ਹਾਏ ਗਏ ਪਾਠ ਨੂੰ ਦ੍ਰਿੜਤਾ ਨਾਲ ਪੱਲੇ ਬੰਨ੍ਹਣ।
ਕਾਮਰੇਡ ਬਾਸੂ ਨੇ ਕਿਹਾ ਕਿ ਆਰਐਸਐਸ ਵੱਲੋਂ ਆਪਣੇ ਏਜੰਡੇ ਦੇ ਤਹਿਤ ਦੇਸ਼ ਵਿੱਚ ਫ਼ਿਰਕੂ ਧਰੁਵੀਕਰਨ ਕੀਤਾ ਜਾ ਰਿਹਾ ਹੈ। ਇਸ ਵੱਲੋਂ ਦੇਸ਼ ਦੀ ਜਨਤਾ ਨੂੰ ਫ਼ਿਰਕਾਪ੍ਰਸਤ ਚਾਲਾਂ ਨਾਲ ਆਪਸ ਵਿੱਚ ਲੜਵਾਉਣ ਦੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਕਾਮਰੇਡ ਬਾਸੂ ਨੇ ਮੋਦੀ ਸਰਕਾਰ ਦੀ ਗੱਲ ਕਰਦਿਆਂ ਕਿਹਾ ਕਿ ਇਹ ਸਰਕਾਰ ਨੇ ਹੁਣ ਤੱਕ ਕਾਰਪੋਰੇਟਾਂ ਦੀ ਪੁਸ਼ਤਪਨਾਹੀ ਕਰਨ ਤੋਂ ਸਬਾਏ ਹੋਰ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਤੇ ਬੇਰੁਜ਼ਗਾਰੀ ਆਪਣੇ ਸਾਰੇ ਰਿਕਾਰਡ ਤੋੜਦੀ ਜਾ ਰਹੀ ਹੈ। ਆਮ ਵਿਅਕਤੀ ਲਈ ਰੋਜ਼ੀ ਰੋਟੀ ਕਮਾਉਣਾ ਔਖਾ ਹੁੰਦਾ ਜਾ ਰਿਹਾ ਹੈ। ਇਸੇ ਤਰ੍ਹਾਂ ਨੌਜਵਾਨ ਵਰਗ ਮਹਿੰਗੇ ਮੁੱਲ ’ਤੇ ਉਚ ਪੜ੍ਹਾਈਆਂ ਪੜ੍ਹ ਕੇ ਵੀ ਵਿਹਲਾ ਘੁੰਮ ਰਿਹਾ ਹੈ।
ਇਸ ਦੌਰਾਨ ਕਾਮਰੇਡ ਸੇਖੋਂ ਨੇ ਨੌਜਵਾਨ ਵਿਦਿਆਰਥੀਆਂ ਨੂੰ ਮਾਰਕਸਵਾਦੀ ਫ਼ਲਸਫ਼ੇ ਪ੍ਰਤੀ ਚੇਤਨ ਹੋਣ ਲਈ ਕਿਹਾ। ਇਸ ਮੌਕੇ ਬੋਲਦਿਆਂ ਕਾਮਰੇਡ ਸੇਖੋਂ ਨੇ ਕਿਹਾ, ਅੱਜ ਆਰਐਸਐਸ ਤੋਂ ਭਾਰਤ ਦੀ ਏਕਤਾ-ਅਖੰਡਤਾ, ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਭਾਰੀ ਖ਼ਤਰਾ ਹੈ । ਇਸ ਵੱਲੋਂ ਭਾਰਤੀ ਸੰਵਿਧਾਨ ਨੂੰ ਵੀ ਤੋੜਿਆ-ਮਰੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਘ ਆਪਣੀਆਂ ਵੰਡਵਾਦੀ ਤੇ ਫਾਸ਼ੀਵਾਦੀ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੀ ਤਾਕ ’ਚ ਹੈ। ਇਸ ਵੱਲੋਂ ਦੇਸ਼ ਦੀ ਏਕਤਾ ਅਖੰਡਤਾ ਨੂੰ ਢਾਅ ਲਾਈ ਜਾ ਰਹੀ ਹੈ ਤੇ ਕਾਰਪੋਰੇਟ ਪੂੰਜੀ ਅਤੇ ਸਾਮਰਾਜੀ ਤਾਕਤਾਂ ਨੂੰ ਉਭਾਰਿਆ ਜਾ ਰਿਹਾ ਹੈ। ਅੱਜ ਇਨ੍ਹਾਂ ਫਾਸ਼ੀਵਾਦੀ ਤਾਕਤਾਂ ਤੋਂ ਘੱਟ ਗਿਣਤੀਆਂ, ਅਗਾਂਹਵਧੂ ਸੋਚ ਦੇ ਧਾਰਨੀ ਅਤੇ ਲੇਖਕਾਂ ਨੂੰ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ । ਇਸ ਵੱਲੋਂ ਦੇਸ਼ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਫੈਲਾਇਆ ਜਾ ਰਿਹਾ ਹੈ । ਘੱਟ ਗਿਣਤੀਆਂ ’ਤੇ ਇੱਕ ਏਜੰਡੇ ਦੇ ਤਹਿਤ ਤੇਜ਼ੀ ਨਾਲ ਹਮਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸੀਪੀਆਈ (ਐਮ) ਫ਼ਿਰਕਾਪ੍ਰਸਤੀ ਖ਼ਿਲਾਫ਼ ਤਕੜੀ ਹੋ ਕੇ ਲੜ ਰਹੀ ਹੈ ਅਤੇ ਲੜਦੀ ਰਹੇਗੀ। ਇਸ ਲਈ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਦੀ ਲਾਮਬੰਦੀ ਅਤਿ ਜ਼ਰੂਰੀ ਹੈ ।
ਸਕੂਲ ਦੌਰਾਨ ਪ੍ਰਿੰਸੀਪਲ ਵਜੋਂ ਭੂਮਿਕਾ ਨਿਭਾਉਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਜਥੇਬੰਦੀ ਨੂੰ ਮਜ਼ਬੂਤ ਬਣਾਉਣ ’ਚ ਜ਼ੋਰ ਦਿੱਤਾ। ਇਸ ਮੌਕੇ ਕਾਮਰੇਡ ਸੁਖਪ੍ਰੀਤ ਸਿੰਘ ਜੌਹਲ, ਰਾਮ ਸਿੰਘ ਨੂਰਪੁਰੀ, ਮਾਸਟਰ ਮੂਲ ਚੰਦ ਸਰਹਾਲੀ, ਕ੍ਰਿਸ਼ਨਾ ਕੁਮਾਰੀ, ਮਹਿੰਦਰ ਕੁਮਾਰ ਬੱਢੋਆਣ, ਵਿਜੇ ਧਰਨੀ ਅਤੇ ਕੈਨੇਡਾ ਤੋਂ ਆਏ ਕਾਮਰੇਡ ਦਿਲਜੀਤ ਸਿੰਘ ਜੌਹਲ, ਬਲਵਿੰਦਰ ਸਿੰਘ ਜੌਹਲ ਤੇ ਕੁਲਵੰਤ ਸਿੰਘ ਜੌਹਲ ਮੌਜੂਦ ਸਨ।
ਇਸ ਦੌਰਾਨ ਡੀਵਾਈਐਫ਼ਆਈ ਦੇ ਸੂਬਾ ਸਕੱਤਰ ਸੁਖਵਿੰਦਰ ਨਾਗੀ ਤੇ ਐਸਐਫ਼ਆਈ ਦੇ ਸੂਬਾ ਕਨਵੀਨਰ ਮਾਨਵ ਮਾਨਸਾ ਨੇ ਵੀ ਆਪਣੇ ਵਿਚਾਰ ਰੱਖੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜਿੰਮ ਮਾਲਕ ਨੂੰ ਰਸਤੇ 'ਚ ਰੋਕਿਆ, ਮਾਰੀਆਂ ਗੋਲੀਆਂ

ਜਿੰਮ ਮਾਲਕ ਨੂੰ ਰਸਤੇ 'ਚ ਰੋਕਿਆ, ਮਾਰੀਆਂ ਗੋਲੀਆਂ

ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਨਿਸ਼ਾਨਾ ਮਜ਼ਦੂਰਾਂ ਨੂੰ ਲੁੱਟਣਾ ਤੇ ਕੁੱਟਣਾ : ਕਾਮਰੇਡ ਸੇਖੋਂ

ਕੇਂਦਰ ਤੇ ਸੂਬਾ ਸਰਕਾਰਾਂ ਦਾ ਮੁੱਖ ਨਿਸ਼ਾਨਾ ਮਜ਼ਦੂਰਾਂ ਨੂੰ ਲੁੱਟਣਾ ਤੇ ਕੁੱਟਣਾ : ਕਾਮਰੇਡ ਸੇਖੋਂ

ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ

ਰਾਜੋਆਣਾ ਵੱਲੋਂ ਪਟਿਆਲਾ ਜੇਲ੍ਹ ’ਚ ਭੁੱਖ ਹੜਤਾਲ ਸ਼ੁਰੂ

ਪਾਕਿਸਤਾਨ : ਖ਼ਾਲਿਸਤਾਨੀ ਪੱਖ਼ੀ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਪਾਕਿਸਤਾਨ : ਖ਼ਾਲਿਸਤਾਨੀ ਪੱਖ਼ੀ ਲਖਬੀਰ ਸਿੰਘ ਰੋਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਟਲੀ ’ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ ਵਿੱਚ ਹੋਇਆ ਭਰਤੀ

ਇਟਲੀ ’ਚ ਪੰਜਾਬੀ ਨੌਜਵਾਨ ਨੇ ਹਾਸਿਲ ਕੀਤੀ ਵੱਡੀ ਉਪਲੱਬਧੀ, ਇਟਲੀ ਪੁਲਿਸ ਵਿੱਚ ਹੋਇਆ ਭਰਤੀ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਬ ਦੇ 50ਵੇਂ ਪਿੜਾਈ ਸੀਜਨ ਦੀ ਹੋਈ ਸ਼ੁਰੂਆਤ

ਸਹਿਕਾਰੀ ਖੰਡ ਮਿੱਲ ਨਵਾਂਸ਼ਹਿਬ ਦੇ 50ਵੇਂ ਪਿੜਾਈ ਸੀਜਨ ਦੀ ਹੋਈ ਸ਼ੁਰੂਆਤ

ਏ ਬੀ ਸ਼ੂਗਰ ਮਿੱਲ 'ਚ ਪਿੜਾਈ ਦਾ ਕੰਮ ਸ਼ੁਰੂ

ਏ ਬੀ ਸ਼ੂਗਰ ਮਿੱਲ 'ਚ ਪਿੜਾਈ ਦਾ ਕੰਮ ਸ਼ੁਰੂ

ਹੈਲਪਿੰਗ ਹੈਂਡ 'ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਹੈਲਪਿੰਗ ਹੈਂਡ 'ਸੁਸਾਇਟੀ ਵੱਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਰਾਈਜਿੰਗ ਟੂ ਗੈਦਰ ਸਲਾਨਾ ਸਮਾਗਮ 'ਚ ਬੱਚਿਆਂ ਨੇ ਮੋਹਿਆ ਮਨ

ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਰਾਈਜਿੰਗ ਟੂ ਗੈਦਰ ਸਲਾਨਾ ਸਮਾਗਮ 'ਚ ਬੱਚਿਆਂ ਨੇ ਮੋਹਿਆ ਮਨ

ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 21 ਹੋਰ ਆਮ ਆਦਮੀ ਕਲੀਨਿਕ ਕੀਤੇ ਮਨਜ਼ੂਰ

ਪੰਜਾਬ ਸਰਕਾਰ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ 21 ਹੋਰ ਆਮ ਆਦਮੀ ਕਲੀਨਿਕ ਕੀਤੇ ਮਨਜ਼ੂਰ