Sunday, March 03, 2024  

ਖੇਡਾਂ

ਰਾਜ ਪੱਧਰੀ ਕ੍ਰਿਕਟ ਮੁਕਾਬਲੇ: ਦੂਜੇ ਦਿਨ ਲੜਕਿਆਂ ਤੇ ਲੜਕੀਆਂ ਦੇ ਦਿਲਕਸ਼ ਮੁਕਾਬਲੇ ਹੋਏ

November 21, 2023

ਲੁਧਿਆਣਾ ਦੀਆਂ ਕੁੜੀਆਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 2 ਦੌੜਾ ਨਾਲ ਹਰਾਇਆ,

ਮੁਹਾਲੀ, 21 ਨਵੰਬਰ ( ਹਰਬੰਸ ਬਾਗੜੀ ) :  ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ 67ਵੇਂ ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੇ ਦੂਜੇ ਦਿਨ 19 ਸਾਲ ਵਰਗ ਦੇ ਲੜਕੀਆਂ ਤੇ ਲੜਕਿਆਂ ਦੇ ਕਈ ਦਿਲਕਸ਼ ਮੁਕਾਬਲੇ ਹੋਏ। ਲੜਕੀਆਂ ਦੇ ਫਸਵੇਂ ਮੈਚ ਵਿੱਚ ਲੁਧਿਆਣਾ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੂੰ 2 ਦੌੜਾਂ ਦੇ ਅੰਤਰ ਨਾਲ ਹਰਾਇਆ ਜਦਕਿ ਲੜਕਿਆਂ ਦੇ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ 119 ਦੌੜਾਂ ਦੇ ਵੱਡੇ ਫਰਕ ਨਾਲ ਬਰਨਾਲਾ ਨੂੰ ਮਾਤ ਦੇ ਕੇ ਅਗਲੇ ਗੇੜ ਵਿੱਚ ਥਾਂ ਬਣਾਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਨ੍ਹਾਂ ਰਾਜ ਪੱਧਰੀ ਕ੍ਰਿਕਟ ਮੁਕਾਬਲਿਆਂ ਦੇ ਦੂਜੇ ਦਿਨ ਦੀ ਸ਼ੁਰੂਆਤ ਕ੍ਰਿਸ਼ਨ ਮਹਿਤਾ ਨੇ ਖਿਡਾਰਨਾਂ ਨਾਲ ਜਾਣ ਪਹਿਚਾਣ ਕਰਕੇ ਕਰਵਾਈ। ਮੈਚਾਂ ਦੇ ਨਤੀਜਿਆਂ ਸਬੰਧੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਲੜਕੀਆਂ ਦਾ ਦਿਲਕਸ਼ ਮੈਚ ਲੁਧਿਆਣਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਦੀ ਟੀਮ ਨੇ ਨਿਰਧਾਰਿਤ 10 ਓਵਰਾਂ ਵਿੱਚ 77 ਦੌੜਾ ਬਣਾਈਆਂ। ਇਸਦੇ ਜਵਾਬ ਵਿੱਚ ਖੇਡਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਸੱਤ ਵਿਕਟਾਂ ਗਵਾ ਕੇ 75 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਇਹ ਮੈਚ ਲੁਧਿਆਣਾ ਦੀ ਟੀਮ ਨੇ ਦੋ ਦੌੜਾਂ ਦੇ ਅੰਤਰ ਨਾਲ ਜਿੱਤ ਲਿਆ। ਲੜਕੀਆਂ ਦੇ ਹੋਰਨਾਂ ਮੈਚਾਂ ਵਿੱਚ ਬਠਿੰਡਾ ਦੀ ਟੀਮ ਨੇ ਜਲੰਧਰ ਨੂੰ 20 ਦੌੜਾਂ ਨਾਲ ਅਤੇ ਹੁਸ਼ਿਆਰਪੁਰ ਦੀ ਟੀਮ ਨੇ ਬਰਨਾਲਾ ਨੂੰ ਦਸ ਵਿਕਟਾਂ ਦੇ ਵੱਡੇ ਅੰਤਰ ਨਾਲ ਹਰਾਇਆ। ਲੜਕਿਆਂ ਦੇ ਮੈਚਾਂ ਵਿੱਚ ਪਟਿਆਲਾ ਨੇ ਮੋਗਾ ਨੂੰ 18 ਦੌੜਾਂ ਦੇ ਅੰਤਰ ਨਾਲ,ਫਿਰੋਜ਼ਪੁਰ ਨੇ ਫਾਜ਼ਿਲਕਾ ਨੂੰ 46 ਦੌੜਾਂ ਨਾਲ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਨੇ ਇੱਕਪਾਸੜ ਮੈਚ ਵਿੱਚ ਬਰਨਾਲਾ ਦੀ ਟੀਮ ਨੂੰ 119 ਦੌੜਾਂ ਦੇ ਵੱਡੇ ਅੰਤਰ ਨਾਲ ਕਰਾਰੀ ਹਾਰ ਦਿੱਤੀ।
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਅਤੇ ਕ੍ਰਿਸ਼ਨ ਮਹਿਤਾ ਨੇ ਦੱਸਿਆ ਕਿ ਅੱਜ ਦੂਜੇ ਗੇਡ ਦੇ ਮੈਚ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਨਾਕਆਊਟ ਆਧਾਰ ‘ਤੇ ਹੋ ਰਹੇ ਕ੍ਰਿਕਟ ਮੁਕਾਬਲਿਆਂ ਦੇ ਅਗਲੇ ਗੇੜ ਦੇ ਮੈਚ ਹੋਰ ਵੀ ਦਿਲਕਸ਼ ਰਹਿਣਗੇ। ਇਸ ਮੌਕੇ
ਇਸ ਮੌਕੇ ਕ੍ਰਿਸ਼ਨ ਮਹਿਤਾ,ਸ਼ਮਸ਼ੇਰ ਸਿੰਘ,ਮਨਮੋਹਨ ਸਿੰਘ,ਹਰਵਿੰਦਰ ਸਿੰਘ,ਮਨਪ੍ਰੀਤ ਕੌਰ,ਪਲਵਿੰਦਰ ਕੌਰ,ਹਰ੍ਰਪੀਤ ਕੌਰ,ਸਰਬਜੀਤ ਕੌਰ,ਅਮਨਪ੍ਰੀਤ ਕੌਰ,ਨਰਿੰਦਰ ਕੌਰ,ਤਰਿੰਦਰ ਸੰਧੂ,ਨਿਰਮਲਜੀਤ ਕੌਰ,ਵੀਨਾ ਕੁਮਾਰੀ, ਕਿਰਨ,ਵੀਰਪਾਲ ਕੌਰ, ਹਰਵਿੰਦਰ ਸਿੰਘ ਮੀਆਂਪੁਰ ਚੰਗਰ,ਸਤਵਿੰਦਰ ਕੌਰ,ਸ਼ਰਨਜੀਤ ਕੌਰ,ਰੁਪਿੰਦਰ ਕੌਰ,ਸ਼ਰਨਜੀਤ ਕੌਰ,ਰਾਜਵੀਰ ਕੌਰ, ਅਤੇ ਹੋਰ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ