Sunday, March 03, 2024  

ਖੇਡਾਂ

ਹੈਪੀ ਮਨੌਲੀ ਕੱਬਡੀ 'ਚ ਮਾਰ ਰਿਹੈ ਮੱਲਾਂ

November 21, 2023

ਚੰਡੀਗੜ੍ਹ, 21 ਨਵੰਬਰ() : ਗੁਰਪ੍ਰੀਤ ਸਿੰਘ ਦਾ ਜਨਮ ਮਾਤਾ ਰਾਜਿੰਦਰ ਕੌਰ ਦੀ ਕੁਖੋਂ ਪਿਤਾ ਬਲਵਿੰਦਰ ਸਿੰਘ ਖੱਟੜਾ ਦੇ ਘਰ ਪਿੰਡ ਮਨੌਲੀ, ਸੈਕਟਰ 83, ਮੋਹਾਲੀ ਵਿਖੇ ਹੋਇਆ। ਉਸ ਨੂੰ ਕੱਬਡੀ ਦੀ ਦੁਨੀਆ ਵਿੱਚ ਹੈਪੀ ਮਨੌਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ£ ਉਸ ਨੂੰ ਕਬੱਡੀ ਦਾ ਸ਼ੌਕ ਬਾਪੂ ਨੂੰ ਕਬੱਡੀ ਖੇਡਦਿਆਂ ਦੇਖ ਕੇ ਪਿਆ ਯਾਨੀ ਕਿ ਉਸ ਨੂੰ ਕਬੱਡੀ ਵਿਰਾਸਤ ’ਚ ਹੀ ਮਿਲੀ। ਹੈਪੀ ਨੇ ਕਬੱਡੀ ਖੇਡਣੀ ਸਕੂਲ ’ਚ ਹੀ ਸ਼ੁਰੂ ਕੀਤੀ। ਸਕੂਲ ’ਚ ਨੈਸ਼ਨਲ ਸਟਾਈਲ ਖੇਡੀ ਤੇ ਫਿਰ ਪਿੰਡ ’ਚ ਮੁੰਡਿਆਂ ਨਾਲ ਸਰਕਲ ਸਟਾਈਲ ਖੇਡਣੀ ਸ਼ੁਰੂ ਕਰ ਦਿੱਤੀ। ਹੈਪੀ ਅਨੁਸਾਰ ਉਸ ਨੇ ਕਬੱਡੀ ਦੇ ਮੁੱਢਲੇ ਦਾਅ-ਪੇਚ ਪਿੰਡ ਦੇ ਲੱਕੀ ਤੇ ਭੂਪੀ ਤੋਂ ਸਿੱਖੇ।ਉਹ 37 , 42, 47 ਤੇ 52 ਕਿਲੋ ਵਿੱਚ ਬਤੌਰ ਜਾਫੀ ਖੇਡਿਆ। ਇਸ ਤੋਂ ਬਾਅਦ ਲਾਗਲੇ ਪਿੰਡ ਮੌਲੀ ਬੈਦਵਾਨ ਅੰਦਰ ਅਕੈਡਮੀ ’ਚ ਕਬੱਡੀ ਦੇ ਦਾਅ-ਪੇਚ ਸਿੱਖਣੇ ਸ਼ੁਰੂ ਕੀਤੇ, ਜਿੱਥੇ ਕੋਚ ਮਾਸਟਰ ਭੁਪਿੰਦਰ ਸਿੰਘ ਤੇ ਮਾਸਟਰ ਮੱਖਣ ਸਿੰਘ ਕਜਹੇੜੀ ਨੇ ਕਬੱਡੀ ਦੀ ਜਾਣਕਾਰੀ ਦਿੰਦਿਆਂ ਜਾਫੀ ਤੋਂ ਰੇਡਰ ਦੀ ਸਿਖਲਾਈ ਦਿੱਤੀ।
ਉਸ ਨੇ ਬਤੌਰ ਰੇਡਰ 57, 62, 65 ਤੇ 70 ਕਿਲੋ ’ਚ ਖੇਡਿਆ ਤੇ ਵਧੀਆ ਪ੍ਰਦਰਸ਼ਨ ਕੀਤਾ। 2008 ’ਚ ਇਕ ਪਿੰਡ ਓਪਨ ਖੇਡਣੀ ਸ਼ੁਰੂ ਕੀਤੀ। ਫਿਰ ਪਿੰੰਡ ਦੀ ਟੀਮ ਬਣਾ ਕੇ ਖੇਡਣਾ ਸ਼ੁਰੂ ਕੀਤਾ, ਜਿਸ ’ਚ ਕਾਫੀ ਇਨਾਮ ਜਿੱਤੇ। 2011 ’ਚ ਕੁਝ ਕਾਰਨਾਂ ਕਰਕੇ ਉਹ ਕੱਬਡੀ ਤੋਂ ਦੂਰ ਹੋ ਗਿਆ ਤੇ ਫਿਰ ਸਾਲ 2013 ਤੋਂ ਮੁੜ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ। ਹੈਪੀ ਨੂੰ ਸਾਲ 2014 ’ਚ ਰੇਡਰ ਬਣਨ ਦਾ ਖ਼ਿਤਾਬ ਮਿਲਿਆ ਜਿਸ ’ਚ ਸੋਨੇ ਦੀ ਮੁੰਦਰੀ, ਤੇ ਸਾਰੀ ਟੀਮ ਨੇ 2 ਮੋਟਰਸਾਈਕਲ ਜਿੱਤੇ।
2015 ’ਚ ਅਕੈਡਮੀ ਦੇ ਮੈਚ ਢੇਰਪੁਰ ਗਡਾਣਾ ਤੋਂ ਸ਼ੁਰੂ ਕਰ ਦਿੱਤੇ। 2016 ’ਚ ਸ੍ਰੀ ਚਮਕੌਰ ਸਾਹਿਬ, 2017 ’ਚ ਸ੍ਰੀ ਰਾੜਾ ਸਾਹਿਬ ਅਕੈਡਮੀ ਤੇ 2019 ਤੋਂ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਅਕੈਡਮੀ ਸੋਹਾਣਾ (ਮੋਹਾਲੀ) ਵੱਲੋਂ ਖੇਡਣਾ ਸ਼ੁਰੂ ਕੀਤਾ। ਉਹ ਲਗਾਤਾਰ 3 ਸਾਲ ਇਸ ਅਕੈਡਮੀ ਵੱਲੋਂ ਖੇਡਿਆ। ਉਸ ਨੂੰ 2019 ’ਚ ਮਹਿੰਦਰ ਸੋਹਾਣਾ ਨੇ ਸਨਮਾਨਿਤ ਕੀਤਾ। 2021 ’ਚ ਵੀ ਬਹੁਤ ਸਾਰੇ ਸਨਮਾਨ ਮਿਲੇ। ਹੈਪੀ ਨੇ ਸਾਲ 2023 ’ਚ ਧਨੌਰੀ ਦੀ ਟੀਮ ’ਚ ਖੇਡਦਿਆਂ ਪਹਿਲਾ ਮੋਟਰਸਾਈਕਲ ਪਿੰਡ ਕੁੰਬੇ, ਦੂਜੇ ਦਿਨ ਪਿੰਡ ਸਨੇਟੇ ਤੇ ਲਗਾਤਾਰ ਤੀਜੇ ਦਿਨ ਸਮਰਾਲੇ ਤੋਂ ਜਿੱਤਿਆ। ਇਸ ਤੋਂ ਬਾਅਦ ਲਗਾਤਾਰ 2 ਦਿਨ ਨਗਦ ਰਾਸ਼ੀ ਜਿੱਤੀ, ਜਿਸ ’ਚ 1 ਘੋੜੀ ਪਿੰਡ ਭਗੜਾਨੇ ਤੋਂ ਜਿੱਤੀ।
ਇਸ ਤੋਂ ਬਾਅਦ ਉਸ ਨੇ ਯੂਰਪ ਦਾ ਟੂਰ ਲਗਾਇਆ, ਜਿਸ ’ਚ ਘਲੋਟੀ ਜਰਮਨੀ ਵੱਲੋਂ ਵੱਖ-ਵੱਖ ਦੇਸ਼ਾਂ ’ਚ ਖੇਡਿਆ ਤੇ ਡਿਉਸਬਰਗ ’ਚ ਨਾਨ ਸਟਾਪ ਰੇਡਰ ਰਹਿੰਦਿਆਂ 3 ਕੱਪ ਜਿੱਤੇ।
2023 ’ਚ ਜਰਮਨੀ ਘਲੋਟੀ ਦੀ ਟੀਮ ਬੈਸਟ ਚੈਂਪੀਅਨ ਰਹੀ। ਹੈਪੀ ਦੇ ਵਤਨ ਪਰਤਣ 'ਤੇ ਮਨੌਲੀ ਪਿੰਡ ਵਾਸੀਆਂ ਤੇ ਦੋਸਤ- ਮਿੱਤਰਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਹੈਪੀ ਅਨੁਸਾਰ ਕਬੱਡੀ ਖੇਡਣ ’ਚ ਉਸ ਨੂੰ ਸਾਰੇ ਪਰਿਵਾਰ ਦਾ ਸਹਿਯੋਗ ਮਿਲ ਰਿਹਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਬੀਸੀਸੀਆਈ ਮਾਰਚ ਤੋਂ ਕਰਵਾਏਗਾ ਮਹਿਲਾ ਰੈੱਡ-ਬਾਲ ਟੂਰਨਾਮੈਂਟ: ਰਿਪੋਰਟਾਂ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਕੈਮਰਨ, ਹੇਜ਼ਲਵੁੱਡ ਨੇ ਨਿਊਜ਼ੀਲੈਂਡ ਵਿਰੁੱਧ 10ਵੀਂ ਵਿਕਟ ਲਈ ਰਿਕਾਰਡ ਤੋੜ ਸਾਂਝੇਦਾਰੀ ਕੀਤੀ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਦਾ ਕੀਤਾ ਸਨਮਾਨ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਪੰਜਾਬ ਸਰਕਾਰ ਪਹਿਲੇ ਪੜਾਅ ਵਿੱਚ 260 ਖੇਡ ਨਰਸਰੀਆਂ ਖੋਲ੍ਹੇਗੀ : ਮੀਤ ਹੇਅਰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬਨੂੜ ਦਾ ਕਬੱਡੀ ਕੱਪ 2 ਤੇ 3 ਮਾਰਚ ਨੂੰ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

KL ਰਾਹੁਲ ਧਰਮਸ਼ਾਲਾ ਟੈਸਟ ਤੋਂ ਬਾਹਰ ਬੁਮਰਾਹ ਦੀ ਵਾਪਸੀ: ਬੀ.ਸੀ.ਸੀ.ਆਈ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

WPL 2024: ਅਲੀਸਾ ਹੀਲੀ ਨੇ ਯੂਪੀ ਵਾਰੀਅਰਜ਼-ਮੁੰਬਈ ਇੰਡੀਅਨਜ਼ ਮੈਚ ਦੌਰਾਨ ਪਿੱਚ ਹਮਲਾਵਰ ਨਾਲ ਨਜਿੱਠਿਆ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀ ਬਣੇ ਇੰਟਰਨੈਸ਼ਨ ਖਿਡਾਰੀ ਤੇ ਜਿੱਤੇ ਇੰਟਰਨੈਸ਼ਨਲ ਐਵਾਰਡ