Sunday, March 03, 2024  

ਪੰਜਾਬ

ਲੁੱਟ ਖੋਹ ਦੇ ਕੇਸ 'ਚੋਂ ਬਾਇੱਜਤ ਬਰੀ

December 01, 2023

ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 1 ਦਸੰਬਰ :

ਮਾਨਯੋਗ ਅਦਾਲਤ ਸੈਸਨ ਜੱਜ ਸ੍ਰੀ ਬਲ ਬਹਾਦਰ ਸਿੰਘ ਤੇਜੀ ਜੀ ਵੱਲੋਂ ਲੁੱਟ ਖੋਹ ਕਰਨ ਦੇ ਕੇਸ ਵਿੱਚ ਕਥਿਤ ਤੱਰ ਨਾਮਜਦ ਦੋਸੀ ਰਣਜੀਤ ਸਿੰਘ ਉਰਫ ਕਾਲੂ ਉਰਫ ਰਾਣੂੰ ਪੁੱਤਰ ਗੁਰਮੀਤ ਸਿੰਘ ਉਰਫ ਗੁਰਮੇਲ ਸਿੰਘ ਉਰਫ ਗੁਰਮੇਜ ਸਿੰਘ ਉਰਫ ਗੇਜਾ, ਵਾਸੀ ਨੂਰਪੁਰ ਹਕੀਮਾ, ਪੁਲਿਸ ਥਾਣਾ ਧਰਮਕੋਟ, ਜਿਲ੍ਹਾ ਮੋਗਾ, ਨੂੰ ਸ੍ਰੀ ਚੰਦਰ ਬਾਂਸਲ ਧਨੌਲਾ, ਐਡਵੋਕੇਟ, ਜਿਲ੍ਹਾ ਕਚਿਹਰੀ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਲੁੱਟ ਖੋਹ ਕਰਨ ਦੇ ਦੋਸ਼ਾਂ ਵਿੱਚ ਬਰੀ ਕਰਨ ਦਾ ਹੁਕਮ ਕੀਤਾ ਹੈ। ਐਡਵੋਕੇਟ ਚੰਦਰ ਬਾਂਸਲ ਜੀ ਦੇ ਦੱਸਣ ਅਨੁਸਾਰ ਆਸਮੀਤਾ ਰਾਣੀ ਪਤਨੀ ਨਿਸ਼ੀਕਾਂਤ ਕੁਮਾਰ, ਵਾਸੀ ਹਰੀਪੁਰ ਬੜੈਤਾ, ਥਾਣਾ ਸਰਾਏਜਣ, ਜਿਲ੍ਹਾ ਸਮੱਸਤੀਪੁਰ ਬਿਹਾਰ ਹਾਲ ਆਬਾਦ ਕਿਰਾਏਦਾਰ ਸ਼ਕਤੀ ਨਗਰ, ਗਲੀ ਨੰਬਰ:01, ਬਰਨਾਲਾ, ਜਿਲ੍ਹਾ ਬਰਨਾਲਾ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ 1.12 2021, ਥਾਣਾ ਸਿਟੀ ਬਰਨਾਲਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਦਰਜ ਹੋਇਆ ਸੀ ਅਤੇ ਜਿਸ ਵਿੱਚ ਦੋਸੀ ਰਣਜੀਤ ਸਿੰਘ ਉਰਫ ਕਾਲੂ ਉਰਫ ਰਾਣੂ ਨੂੰ ਮਿਤੀ: 19.10.2022 ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ। ਅਦਾਲਤ ਵਿੱਚ ਚੱਲੀ ਕਾਰਵਾਈ ਦੌਰਾਨ ਮੁਦਈ ਮੁਕੱਦਮਾ ਅਤੇ ਪੁਲਿਸ ਅਫਸਰਾਂ ਦੇ ਬਿਆਨਾਂ ਕਲਮਬੰਦ ਕੀਤੇ ਗਏ। ਮਾਨਯੋਗ ਅਦਾਲਤ ਵੱਲੋਂ ਵਕੀਲ ਸ੍ਰੀ ਚੰਦਰ ਬਾਂਸਲ ਧਨੌਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਦੋਸੀ ਰਣਜੀਤ ਸਿੰਘ ਉਰਫ ਕਾਲੂ ਉਰਫ ਰਾਣੂੰ ਨੂੰ ਦੋਸ਼ਾਂ ਤੋਂ ਮੁਕਤ ਕਰਦਿਆਂ ਬਾਇੱਜਤ ਬਰੀ ਕੀਤਾ ਗਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ

'ਮੁਫਤ ਰਾਸ਼ਨ ਤੁਹਾਡੇ ਦੁਆਰ' ਤਹਿਤ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ: ਪ੍ਰਿਤਪਾਲ ਸਿੰਘ ਜੱਸੀ

'ਮੁਫਤ ਰਾਸ਼ਨ ਤੁਹਾਡੇ ਦੁਆਰ' ਤਹਿਤ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ: ਪ੍ਰਿਤਪਾਲ ਸਿੰਘ ਜੱਸੀ

ਦੇਸ਼ ਭਗਤ ਯੂਨੀਵਰਸਿਟੀਵਿਖੇ ਮਨਾਇਆ ਗਿਆ ਬਸੰਤ ਮੇਲਾ

ਦੇਸ਼ ਭਗਤ ਯੂਨੀਵਰਸਿਟੀਵਿਖੇ ਮਨਾਇਆ ਗਿਆ ਬਸੰਤ ਮੇਲਾ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰਾਸ਼ਟਰੀ ਵਿਗਿਆਨ ਦਿਵਸ ਦਾ ਜਸ਼ਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰਾਸ਼ਟਰੀ ਵਿਗਿਆਨ ਦਿਵਸ ਦਾ ਜਸ਼ਨ

ਵਰਲਡ ਯੂਨੀਵਰਸਿਟੀ ਵਿਖੇ

ਵਰਲਡ ਯੂਨੀਵਰਸਿਟੀ ਵਿਖੇ "ਬਾਇਓਮੈਡੀਕਲ ਖੋਜ ਵਿੱਚ ਰੁਕਾਵਟਾਂ ਦਾ ਹੱਲ" ਵਿਸ਼ੇ 'ਤੇ ਸੈਮੀਨਾਰ

'ਆਪ' ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

'ਆਪ' ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

पंजाब विधानसभा की कार्यवाही शुरू होते ही कांग्रेस ने जोरदार शोर मचाया

पंजाब विधानसभा की कार्यवाही शुरू होते ही कांग्रेस ने जोरदार शोर मचाया

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਕਾਂਗਰਸ ਦਾ ਜ਼ੋਰਦਾਰ ਹੰਗਾਮਾ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਕਾਂਗਰਸ ਦਾ ਜ਼ੋਰਦਾਰ ਹੰਗਾਮਾ