Sunday, March 03, 2024  

ਪੰਜਾਬ

ਡੀ.ਏ.ਵੀ ਕਕਰਾਲਾ ਵਿਖੇ ਕਰਵਾਏ ਕਲੱਸਟਰ ਪੱਧਰੀ ਖੇਡ ਮੁਕਾਬਲੇ

December 01, 2023

ਸਮਾਣਾ 1 ਦਸੰਬਰ (ਸੁਭਾਸ਼ ਚੰਦਰ/ ਪੱਤਰ ਪ੍ਰੇਰਕ) :

ਡੀ.ਏ.ਵੀ ਨੈਸ਼ਨਲ ਸਪੋਰਟਸ ਪਟਿਆਲਾ ਕਲੱਸਟਰ ਦੇ ਇੰਚਾਰਜ ਵਿਵੇਕ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਖੇਡਾਂ ਡੀ.ਏ.ਵੀ ਪਬਲਿਕ ਸਕੂਲ ਕਕਰਾਲਾ ਵਿਖੇ ਪ੍ਰਿੰਸੀਪਲ ਮਨੋਜ ਕੁਮਾਰ ਸ਼ਰਮਾ ਦੀ ਦੇਖ-ਰੇਖ ਹੇਠ ਕਰਵਾਈਆ ਗਈਆ । ਜਿਸ ਵਿੱਚ ਅੰਡਰ 14, ਅੰਡਰ 17 ਅਤੇ 19 ਸਾਲ ਤੋਂ ਘੱਟ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ । ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਸਕੂਲਾ ਤੋਂ ਆਏ ਖਿਡਾਰੀਆਂ ਨੇ ਬੜੇ ਉਤਸ਼ਾਹ ਨਾਲ ਖੇਡਾਂ ਵਿੱਚ ਭਾਗ ਲਿਆ । ਖੋ-ਖੋ ਅੰਡਰ-14 ਵਰਗ ਵਿੱਚ ਡੀ.ਏ.ਵੀ ਕਕਰਾਲਾ ਦੇ ਖਿਡਾਰੀਆਂ ਨੇ ਡੀ.ਏ.ਵੀ ਬਾਦਸ਼ਾਹਪੁਰ ਦੇ ਲੜਕਿਆਂ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਖੋ ਖੋ ਦੇ ਬਾਕੀ ਵਰਗਾਂ ਵਿੱਚ ਡੀ.ਏ.ਵੀ ਕਕਰਾਲਾ ਦੀਆ ਟੀਮਾਂ ਬਿਨਾਂ ਮੁਕਾਬਲਾ ਜੇਤੂ ਰਹੀਆਂ।

ਕਰਾਟੇ ਵਿੱਚ ਅੰਡਰ-14 (ਲੜਕਿਆਂ) ਦੇ 40 ਕਿਲੋ ਅਤੇ 60 ਕਿਲੋ ਭਾਰ ਵਰਗ ਵਿੱਚ ਵਿੱਚ ਡੀ.ਏ.ਵੀ ਸਮਾਣਾ ਨੇ ਗੋਲਡ ਮੈਡਲ ਹਾਸਲ ਕੀਤਾ ਅਤੇ ਅੰਡਰ-14 (ਲੜਕੀਆਂ) ਦੇ 26 ਕਿਲੋ, 30 ਕਿਲੋ, 34 ਕਿਲੋ ਅਤੇ 46 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਬਾਦਸ਼ਾਹਪੁਰ ਅਤੇ 38 ਕਿਲੋ, 42 ਕਿਲੋ ਭਾਰ ਵਰਗ ਡੀ.ਏ.ਵੀ ਕਕਰਾਲਾ ਨੇ ਗੋਲਡ ਮੇਡਲ ਹਾਸਲ ਕੀਤਾ। ਕਰਾਟੇ ਵਿੱਚ ਅੰਡਰ-17 (ਲੜਕਿਆਂ) ਦੇ 62 ਕਿਲੋ ਵਰਗ ਵਿੱਚ ਡੀ.ਏ.ਵੀ ਸਮਾਣਾ ਨੇ ਗੋਲ ਪਿੰਡ ਅਤੇ ਡੀ.ਏ.ਵੀ ਕਕਰਾਲਾ ਨੇ ਸਿਲਵਰ ਮੈਡਲ ਹਾਸਲ ਕੀਤਾ, 66 ਕਿਲੋ ਵਰਗ ਵਿੱਚ ਡੀ.ਏ.ਵੀ ਕਕਰਾਲਾ ਨੇ ਗੋਲ ?ਡ ਅਤੇ ਡੀ.ਏ.ਵੀ ਸਮਾਣਾ ਨੇ ਸਿਲਵਰ ਮੈਡਲ ਹਾਸਲ ਕੀਤਾ ਅਤੇ ਅੰਡਰ-17 (ਲੜਕੀਆਂ) ਦੇ 40 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਕਕਰਾਲਾ ਨੇ ਗੋਲਡ ਮੈਡਲ ਹਾਸਲ ਕੀਤਾ, 44 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਸਮਾਣਾ ਨੇ ਗੋਲਡ ਕਕਰਾਲਾ ਨੇ ਸਿਲਵਰ ਅਤੇ ਬਾਦਸ਼ਾਹਪੁਰ ਨੇ ਬ੍ਰਜ ਮੈਡਲ ਜਿੱਤਿਆ । 48 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਕਕਰਾਲਾ ਨੇ ਗੋਲਡ ਸਮਾਣਾ ਨੇ ਸਿਲਵਰ ਅਤੇ ਬਾਦਸ਼ਾਹਪੁਰ ਨੇ ਬ੍ਰਜ ਮੈਡਲ ਜਿਤਿਆ। 52 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਬਾਦਸ਼ਾਹਪੁਰ ਨੇ ਗੋਲ ਪਿੰਡ ਅਤੇ ਸਮਾਣਾ ਨੇ ਸਿਲਵਰ ਮੈਡਲ ਜਿਤਿਆ। 60 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਕਕਰਾਲਾ ਨੇ ਗੋਲਡ ਅਤੇ ਸਿਲਵਰ ਮੈਡਲ ਹਾਸਿਲ ਕੀਤੇ। ਕਰਾਟੇ ਵਿੱਚ ਅੰਡਰ-19 (ਲੜਕੀਆਂ) ਦੇ 44 ਕਿਲੋ ਭਾਰ ਵਰਗ ਵਿੱਚ ਡੀ.ਏ.ਵੀ ਕਕਰਾਲਾ ਨੇ ਗੋਲਡ ਮੈਡਲ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮਨੋਜ ਕੁਮਾਰ ਸ਼ਰਮਾ ਨੇ ਸਾਰੇ ਪ੍ਰਤੀਯੋਗੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਨੂੰ ਵਧਾਈ ਦਿੰਦੇ ਹੋਏ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲਿਆਂ ਨਾਲ ਬੱਚਿਆਂ ਵਿੱਚ ਸਮੂਹਿਕ ਖੇਡ ਭਾਵਨਾ ਦਾ ਵਿਕਾਸ ਹੁੰਦਾ ਹੈ ਅਤੇ ਬੱਚਿਆਂ ਵਿੱਚ ਪਿਆਰ ਦੀ ਸਦਭਾਵਨਾ ਵਧਦੀ ਹੈ । ਇਸਮੌਕੇ ਹਰਮੀਤ ਸਿੰਘ, ਸੀਮਾ ਹਾਂਡਾ ਅਧਿਆਪਕਾ ਦਾ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ 'ਤੇ ਧੰਨਵਾਦ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ

'ਮੁਫਤ ਰਾਸ਼ਨ ਤੁਹਾਡੇ ਦੁਆਰ' ਤਹਿਤ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ: ਪ੍ਰਿਤਪਾਲ ਸਿੰਘ ਜੱਸੀ

'ਮੁਫਤ ਰਾਸ਼ਨ ਤੁਹਾਡੇ ਦੁਆਰ' ਤਹਿਤ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ: ਪ੍ਰਿਤਪਾਲ ਸਿੰਘ ਜੱਸੀ

ਦੇਸ਼ ਭਗਤ ਯੂਨੀਵਰਸਿਟੀਵਿਖੇ ਮਨਾਇਆ ਗਿਆ ਬਸੰਤ ਮੇਲਾ

ਦੇਸ਼ ਭਗਤ ਯੂਨੀਵਰਸਿਟੀਵਿਖੇ ਮਨਾਇਆ ਗਿਆ ਬਸੰਤ ਮੇਲਾ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰਾਸ਼ਟਰੀ ਵਿਗਿਆਨ ਦਿਵਸ ਦਾ ਜਸ਼ਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰਾਸ਼ਟਰੀ ਵਿਗਿਆਨ ਦਿਵਸ ਦਾ ਜਸ਼ਨ

ਵਰਲਡ ਯੂਨੀਵਰਸਿਟੀ ਵਿਖੇ

ਵਰਲਡ ਯੂਨੀਵਰਸਿਟੀ ਵਿਖੇ "ਬਾਇਓਮੈਡੀਕਲ ਖੋਜ ਵਿੱਚ ਰੁਕਾਵਟਾਂ ਦਾ ਹੱਲ" ਵਿਸ਼ੇ 'ਤੇ ਸੈਮੀਨਾਰ

'ਆਪ' ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

'ਆਪ' ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

पंजाब विधानसभा की कार्यवाही शुरू होते ही कांग्रेस ने जोरदार शोर मचाया

पंजाब विधानसभा की कार्यवाही शुरू होते ही कांग्रेस ने जोरदार शोर मचाया

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਕਾਂਗਰਸ ਦਾ ਜ਼ੋਰਦਾਰ ਹੰਗਾਮਾ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਕਾਂਗਰਸ ਦਾ ਜ਼ੋਰਦਾਰ ਹੰਗਾਮਾ