Sunday, March 03, 2024  

ਪੰਜਾਬ

ਡੇਂਗੂ ਦਾ ਇਲਾਜ਼ ਹਥੌਲਿਆਂ ਨਾਲ ਨਹੀਂ ਸਗੋਂ ਇਲਾਜ਼ ਪ੍ਰਣਾਲੀ ਨਾਲ ਹੀ ਸੰਭਵ : ਸਿਹਤ ਵਿਭਾਗ

December 01, 2023

ਲਹਿਰਾਗਾਗਾ 1 ਦਸਬੰਰ (ਲੱਕੀ ਖੋਖਰ) :

ਆਏ ਦਿਨ ਵੱਧ ਰਹੇ ਡੇਂਗੂ ਵਿਭਾਗ ਦਾ ਇਲਾਜ਼ ਹਬਲਿਆਂ ਨਾਲ ਨਹੀਂ ਸਗੋਂ ਇਲਾਜ਼ ਪ੍ਰਣਾਲੀ ਨਾਲ ਹੀ ਸੰਭਵ ਹੈ ਇਨ੍ਹਾਂ ਵਿਚਾਰਾਂ ਦਾ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਵਿੱਚ ਸਿਵਲ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਕਾਰਜ਼ਕਾਰੀ ਸਿਵਲ ਸਰਜਨ ਸੰਗਰੂਰ ਡਾ. ਅੰਜੂ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਤੇ ਡਾ. ਸੰਜੈ ਬਾਂਸਲ ਐਸ ਐੱਮ.ਓ. ਲਹਿਰਾ, ਬਲਵਿੰਦਰ ਸਿੰਘ ਭੱਟੀ ਐਸ.ਐਮ.ਓ. ਮੂਣਕ ਦੀ ਯੋਗ ਅਗਵਾਈ ਵਿੱਚ ਲਗਾਏ ਵਿਸ਼ਵ ਏਡਜ਼ ਦਿਵਸ ਅਤੇ ਡਰਾਈ ਡੇਅ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਇਕੱਤਰਤ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਆਖਿਆ ਕਿ ਅੱਜ ਮਨੁੱਖ ਦੀ ਅਣਗਹਿਲੀ ਕਾਰਨ ਜਿੱਤੇ ਏਡਜ਼ ਵਰਗੀਆਂ ਘਾਤਕ ਬਿਮਾਰੀਆਂ ਵੱਧ ਰਹੀਆਂ ਹਨ ਉੱਥੇ ਡੇਂਗੂ ਅਤੇ ਚਿਕਨ ਗੁਨੀਆ ਵਰਗੀਆਂ ਬਿਮਾਰੀਆਂ ਵੀ ਪੈਰ ਪਸਾਰ ਰਹੀਆਂ ਹਨ । ਬੁਲਾਰਿਆਂ ਨੇ ਆਖਿਆ ਕਿ ਇਹ ਸਾਰੀਆਂ ਬਿਮਾਰੀਆਂ ਇਲਾਜ਼ ਯੋਗ ਹਨ ਅਤੇ ਇਨ੍ਹਾਂ ਤੋਂ ਸਹਿਜੇ ਹੀ ਮਨੁੱਖ ਛੁਟਕਾਰਾ ਪਾ ਸਕਦਾ ਹੈ । ਉਨ੍ਹਾਂ ਇਹ ਵੀ ਆਖਿਆ ਕਿ ਕੁੱਲਰਾਂ ਅਤੇ ਗਮਲਿਆਂ ਦੀ ਟਰੇਆਂ ਵਿੱਚ ਖੜ੍ਹੇ ਪਾਣੀ ਨੂੰ ਹਫ਼ਤੇ ਵਿੱਚ ਘੱਟ-ਘੱਟ ਇਹ ਵਾਰ ਜ਼ਰੂਰ ਸਾਫ਼ ਕਰਨ ਦੇ ਨਾਲ-ਨਾਲ ਅਜਿਹੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਸ ਨਾਲ ਸਰੀਰ ਪੂਰਾ ਢੱਕਿਆ ਜਾ ਸਕੇ ਤਾਂ ਜੋ ਮੱਛਰ ਨਾ ਕੱਟ ਸਕੇ । ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਡੇਂਗੂ ਜਾਂ ਚਿਕਨ ਗੁਨੀਆਂ ਦੇ ਲੱਛਣ ਪਾਏ ਜਾਂਦੇ ਹਨ ਤਾਂ ਤੁਰੰਤ ਸਰਕਾਰੀ ਹਸਪਤਾਲਾਂ ਵਿੱਚ ਚੈੱਕਅੱਪ ਕਰਵਾ ਕੇ ਇਲਾਜ਼ ਸ਼ੁਰੂ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਜਗਜੀਵਨ ਕੁਮਾਰ ਐਸ.ਆਈ, ਜਸਦੀਪ ਸਿੰਘ, ਗੁਰਸੇਵਕ ਸਿੰਘ, ਕਾਲਾ ਸਿੰਘ, ਸਿਕੰਦਰ ਸਿੰਘ, ਜਸਵਿੰਦਰ ਸਿੰਘ (ਮਲਟੀਪਰਪਜ਼ ਹੈਲਥ ਵਰਕਰ) ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਸਕੂਲ ਦੇ ਐਮ.ਡੀ. ਪੀ. ਕੇ. ਖੋਖਰ, ਉੱਪ ਪ੍ਰਧਾਨ ਲਕਸ਼ਮੀਕਾਂਤ (ਲੱਕੀ ਖੋਖਰ) ਤੇ ਸਕੂਲ ਦੀ ਵਾਇਸ ਪ੍ਰਿੰਸੀਪਲ ਮੈਡਮ ਸੋਨੀਆ ਰਾਣੀ ਨੇ ਵੀ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਹਿਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਵਿਲੱਖਣਤਾ ਵਿਸ਼ੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਵਿਸ਼ੇਸ਼ ਭਾਸ਼ਣ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਦਾ ਬੈਡਮਿੰਟਨ ਮੁਕਾਬਲਿਆਂ ਚ ਸ਼ਾਨਦਾਰ ਪ੍ਰਦਰਸ਼ਨ

'ਮੁਫਤ ਰਾਸ਼ਨ ਤੁਹਾਡੇ ਦੁਆਰ' ਤਹਿਤ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ: ਪ੍ਰਿਤਪਾਲ ਸਿੰਘ ਜੱਸੀ

'ਮੁਫਤ ਰਾਸ਼ਨ ਤੁਹਾਡੇ ਦੁਆਰ' ਤਹਿਤ ਘਰ-ਘਰ ਪਹੁੰਚਾਇਆ ਜਾ ਰਿਹੈ ਰਾਸ਼ਨ: ਪ੍ਰਿਤਪਾਲ ਸਿੰਘ ਜੱਸੀ

ਦੇਸ਼ ਭਗਤ ਯੂਨੀਵਰਸਿਟੀਵਿਖੇ ਮਨਾਇਆ ਗਿਆ ਬਸੰਤ ਮੇਲਾ

ਦੇਸ਼ ਭਗਤ ਯੂਨੀਵਰਸਿਟੀਵਿਖੇ ਮਨਾਇਆ ਗਿਆ ਬਸੰਤ ਮੇਲਾ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰਾਸ਼ਟਰੀ ਵਿਗਿਆਨ ਦਿਵਸ ਦਾ ਜਸ਼ਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਰਾਸ਼ਟਰੀ ਵਿਗਿਆਨ ਦਿਵਸ ਦਾ ਜਸ਼ਨ

ਵਰਲਡ ਯੂਨੀਵਰਸਿਟੀ ਵਿਖੇ

ਵਰਲਡ ਯੂਨੀਵਰਸਿਟੀ ਵਿਖੇ "ਬਾਇਓਮੈਡੀਕਲ ਖੋਜ ਵਿੱਚ ਰੁਕਾਵਟਾਂ ਦਾ ਹੱਲ" ਵਿਸ਼ੇ 'ਤੇ ਸੈਮੀਨਾਰ

'ਆਪ' ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

'ਆਪ' ਆਗੂ ਦੀ ਗੋਲ਼ੀਆਂ ਮਾਰ ਕੇ ਹੱਤਿਆ

पंजाब विधानसभा की कार्यवाही शुरू होते ही कांग्रेस ने जोरदार शोर मचाया

पंजाब विधानसभा की कार्यवाही शुरू होते ही कांग्रेस ने जोरदार शोर मचाया

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਕਾਂਗਰਸ ਦਾ ਜ਼ੋਰਦਾਰ ਹੰਗਾਮਾ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆ ਕਾਂਗਰਸ ਦਾ ਜ਼ੋਰਦਾਰ ਹੰਗਾਮਾ