ਪੰਜਾਬ

ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ:- ਏਐਸਆਈ ਸ਼ੇਰ ਸਿੰਘ

December 01, 2023

ਹਰਜਿੰਦਰ ਸਿੰਘ ਗੋਲਣ
ਭਿੱਖੀਵਿੰਡ 1 ਦਸੰਬਰ :

ਪੁਲਿਸ ਜਿਲਾ ਤਰਨਤਰਨ ਮੁਖੀ ਐਸਐਸਪੀ ਅਸ਼ਵਨੀ ਕਪੂਰ ਅਤੇ ਟਰੈਫਿਕ ਇੰਚਾਰਜ ਐਸਪੀ ਦੇਵ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਟਰੈਫਿਕ ਪੁਲਿਸ ਭਿੱਖੀਵਿੰਡ ਇੰਚਾਰਜ ਸਹਾਇਕ ਸਬ ਇੰਸਪੈਕਟਰ ਸ਼ੇਰ ਸਿੰਘ ਨੇ ਵਾਹਨ ਚਾਲਕਾਂ ਦੀ ਚੈਕਿੰਗ ਕਰਦਿਆਂ ਬਿਨਾਂ ਕਾਗਜ਼ਾਂ ਤੋਂ 'ਚੱਲ ਰਹੇ ਮੋਟਰਸਾਈਕਲਾਂ ਦੇ ਚਲਾਨ ਕੱਟਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ਤੇ ਆਖਿਆ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨਾ ਹਰ ਵਾਹਨ ਚਾਲਕ ਦਾ ਫਰਜ ਬਣਦਾ ਕਿ ਉਹ ਆਪਣੀ ਗੱਡੀ ਦੇ ਕਾਗਜ਼ਾਤ ਪੂਰੇ ਰੱਖਣ ਅਤੇ ਨਾਕੇ ਤੇ ਖੜੇ ਟਰੈਫਿਕ ਪੁਲਿਸ ਦੇ ਕਰਮਚਾਰੀਆਂ ਨਾਲ ਸਹਿਯੋਗ ਕਰਕੇ ਦੂਸਰਿਆਂ ਨੂੰ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਸਹਾਇਕ ਸਬ ਇੰਸਪੈਕਟਰ ਅਵਤਾਰ ਸਿੰਘ ਅਤੇ ਪੰਜਾਬ ਹੋਮਗਾਰਡ ਜਵਾਨ ਮੌਜੂਦ ਸਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਿਖੀਵਿੰਡ ਚੌਂਕ ਵਿੱਚ ਪਹਿਰੇ ਤੇ ਖੜੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਏਐਸਆਈ ਸ਼ੇਰ ਸਿੰਘ, ਏਐਸਆਈ ਅਵਤਾਰ ਸਿੰਘ ਅਤੇ ਹੋਮ ਗਾਰਡ ਜਵਾਨ ਵੱਲੋਂ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਭਾਵੇਂ ਸਾਰੀ ਸਾਰੀ ਦਿਹਾੜੀ ਚੌਂਕ ਵਿੱਚ ਖੜੇ ਇਕ ਲੱਤ ਤੇ ਡਿਊਟੀ ਕਰਨੀ ਪੈਂਦੀ, ਪਰ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪੁਲਿਸ ਮੁਲਾਜ਼ਮਾਂ ਦੀ ਨਫਰੀ ਬਹੁਤ ਘੱਟ ਹੋਣ ਦੇ ਕਾਰਨ ਹਰ ਰੋਜ਼ ਸੜਕਾਂ ਤੇ ਜਾਮ ਲੱਗਦੇ ਹਨ, ਜਦੋਂ ਕਿ ਭਿੱਖੀਵਿੰਡ ਦੀਆਂ ਮੇਨ ਸੜਕਾਂ ਤੇ ਹਰ ਰੋਜ਼ ਲੱਗਦੀਆਂ ਰੇਹੜੀਆਂ ਗੈਰ ਕਾਨੂੰਨੀ ਵਾਹਨ ਅਤੇ ਕਾਰਾਂ ਬੱਸਾਂ ਟਰੱਕ ਜੀਪਾਂ ਟਰੈਕਟਰ ਆਦਿ ਵਾਹਨ ਘੰਟਿਆਂ ਬੱਧੀ ਖੜਨ ਦੇ ਕਾਰਨ ਟਰੈਫਿਕ ਸਮੱਸਿਆ ਦੌਰਾਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ

ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ "ਜੈਤੋ ਦਾ ਮੋਰਚਾ,ਬਹੁਪੱਖੀ ਮਹੱਤਵ" ਵਿਸ਼ੇ 'ਤੇ ਸੈਮੀਨਾਰ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ  ਚਾਣਕਿਆ ਡੇਅਰੀ ਪ੍ਰੋਡਕਟਸ ਪ੍ਰਾਈਵੇਟ ਲਿਮਿਟਿਡ  ਦਾ ਕੀਤਾ ਦੌਰਾ

ਮਾਤਾ ਗੁਜਰੀ ਕਾਲਜ ਦੇ ਵਿਦਿਆਰਥੀਆਂ ਨੇ ਚਾਣਕਿਆ ਡੇਅਰੀ ਪ੍ਰੋਡਕਟਸ ਪ੍ਰਾਈਵੇਟ ਲਿਮਿਟਿਡ ਦਾ ਕੀਤਾ ਦੌਰਾ

ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਇਕ ਹੋਰ ਕਿਸਾਨ ਦੀ ਹੋਈ ਮੌਤ

ਵਰਲਡ ਯੂਨੀਵਰਸਿਟੀ ਵਿਚ ਕੌਮਾਂਤਰੀ ਮਾਂ-ਬੋਲੀ ਦਿਹਾੜੇ 'ਤੇ ਲੈਕਚਰ

ਵਰਲਡ ਯੂਨੀਵਰਸਿਟੀ ਵਿਚ ਕੌਮਾਂਤਰੀ ਮਾਂ-ਬੋਲੀ ਦਿਹਾੜੇ 'ਤੇ ਲੈਕਚਰ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਤਕਨਾਲੋਜੀ ਜਾਅਲਸਾਜ਼ੀ 'ਤੇ ਮਾਹਿਰ ਟਾਕ ਸ਼ੋਅ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਤਕਨਾਲੋਜੀ ਜਾਅਲਸਾਜ਼ੀ 'ਤੇ ਮਾਹਿਰ ਟਾਕ ਸ਼ੋਅ

ਝਾਰਖੰਡ ਤੋਂ ਲਿਆਂਦੀ 17 ਕਿੱਲੋ 500 ਗ੍ਰਾਮ ਅਫ਼ੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਸਣੇ ਤਿੰਨ ਵਿਅਕਤੀ ਕਾਬੂ

ਝਾਰਖੰਡ ਤੋਂ ਲਿਆਂਦੀ 17 ਕਿੱਲੋ 500 ਗ੍ਰਾਮ ਅਫ਼ੀਮ ਅਤੇ 15 ਲੱਖ ਰੁਪਏ ਦੀ ਡਰੱਗ ਮਨੀ ਸਣੇ ਤਿੰਨ ਵਿਅਕਤੀ ਕਾਬੂ

 ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ, ਲੋਕ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ: ਹਰਪਾਲ ਚੀਮਾ

ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰੀ ਹੋਈ ਹੈ, ਲੋਕ ਭਾਜਪਾ ਨੂੰ ਹਰਾਉਣ ਲਈ ਇਕਜੁੱਟ ਹੋ ਰਹੇ ਹਨ: ਹਰਪਾਲ ਚੀਮਾ

ਅਮਰਗੜ੍ਹ ‘ਚ ਸੀਵਰੇਜ ਦਾ ਉਦਘਾਟਨ ਕੀਤਾ :- ਲਲਿਤ ਮੋਹਨ ਪਾਠਕ ਬੱਲੂ ਨੇ

ਅਮਰਗੜ੍ਹ ‘ਚ ਸੀਵਰੇਜ ਦਾ ਉਦਘਾਟਨ ਕੀਤਾ :- ਲਲਿਤ ਮੋਹਨ ਪਾਠਕ ਬੱਲੂ ਨੇ

ਹਰ ਗਰਭਵਤੀ ਸਰਕਾਰੀ ਹਸਪਤਾਲ ਵਿੱਚ ਕਰਵਾਵੇ ਆਪਣਾ ਜਣੇਪਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਹਰ ਗਰਭਵਤੀ ਸਰਕਾਰੀ ਹਸਪਤਾਲ ਵਿੱਚ ਕਰਵਾਵੇ ਆਪਣਾ ਜਣੇਪਾ : ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ  ਮਨਾਇਆ ਗਿਆ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਮਨਾਇਆ ਗਿਆ ਅੰਤਰਾਸ਼ਟਰੀ ਮਾਤ ਭਾਸ਼ਾ ਦਿਵਸ