ਅਪਰਾਧ

ਸ਼ੱਕੀ ਹਾਲਤਾਂ ਵਿੱਚ ਲਾਖੜ ਪੱਲੀ ਦੀ ਵਿਆਹੁਤਾ ਦੀ ਮੌਤ

December 01, 2023

ਘਰ ਦੇ ਬੰਦ ਕਮਰੇ ਵਿੱਚ ਪੱਖੇ ਨਾਲ ਲਟਕਦੀ ਮਿਲੀ ਲਾਸ਼; ਮਾਪਿਆਂ ਲਗਾਏ ਸਹੁਰਾ ਪਰਿਵਾਰ ‘ਤੇ ਗੰਭੀਰ ਦੋਸ਼

ਸੁਰੇਸ਼ ਕੁਮਾਰ
ਤਲਵਾੜਾ, 1 ਦਸੰਬਰ :  ਨੇੜਲੇ ਪਿੰਡ ਲਾਖੜ ਪੱਲੀ ਵਿੱਚ ਦੋ ਬੱਚੀਆਂ ਦੀ ਮਾਂ ਦੀ ਸ਼ੱਕੀ ਹਾਲਤਾਂ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾਂ ਹਵਾਲੇ ਕਰਕੇ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ। ਮਿ੍ਰਤਕਾ ਦੇ ਪਿਤਾ ਨੰਬਰਦਾਰ ਜੋਗਿੰਦਰ ਸਿੰਘ ਵਾਸੀ ਛੰਗਿਆਲ ਨੇ ਦੱਸਿਆ ਕਿ ਉਸਨੇ ਆਪਣੀ ਗੋਦ ਲਈ ਲੜਕੀ ਪਰਮਲਾ ਦੇਵੀ ਦਾ ਵਿਆਹ ਪਿੰਡ ਲਾਖੜ ਪੱਲੀ ਦੇ ਵਸਨੀਕ ਪਵਨ ਕੁਮਾਰ ਨਾਲ ਸਾਲ 2011 ’ਚ ਕੀਤਾ ਸੀ, ਉਸਦੀਆਂ ਦੋ ਲੜਕੀਆਂ ਅੰਕਿਤਾ (10) ਅਤੇ ਰੂਹਾਨੀ (5) ਹਨ। ਪਿਤਾ ਨੇ ਦੱਸਿਆ ਕਿ ਪਵਨ ਕੁਮਾਰ ਗੁਜਰਾਤ ’ਚ ਇੱਕ ਨਿੱਜੀ ਕੰਪਨੀ ‘ਚ ਜੇਸੀਬੀ ਚਲਾਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੀਤੀ 28 ਤਰੀਕ ਨੂੰ ਸੁਭਾਸ਼ ਕੁਮਾਰ ਅਤੇ ਪਵਨ ਕੁਮਾਰ ਨੇ ਪਰਮਲਾ ਦੇਵੀ ਨਾਲ ਮਾਰਕੁੱਟ ਕੀਤੀ, ਜਿਸ ਦੀ ਜਾਣਕਾਰੀ ਸ਼ਾਮ 7 ਵਜੇ ਉਸਦੀ ਦੋਹਤੀ ਅੰਕਿਤਾ ਨੇ ਉਸਨੂੰ ਫੋਨ ਰਾਹੀਂ ਦਿੱਤੀ ਸੀ। ਪਤਾ ਲੱਗਣ ‘ਤੇ ਰਾਤ ਨੂੰ ਹੀ ਜਦੋਂ ਮਿ੍ਰਤਕਾ ਦਾ ਭਰਾ ਦਿਲਬਾਗ ਸਿੰਘ ਅਤੇ ਮਾਤਾ ਸ਼ੀਲਾ ਦੇਵੀ ਪਰਮਲਾ ਕੋਲ ਲਾਖੜ ਪੱਲੀ ਪੁੱਜੇ ਤਾਂ ਉਸਦੇ ਮੂੰਹ ਅਤੇ ਗਰਦਨ ’ਤੇ ਸੱਟਾਂ ਦੇ ਨਿਸ਼ਾਨ ਸਨ। ਮੌਕੇ ’ਤੇ ਪੰਚਾਇਤ ਨੇ ਗੱਲਬਾਤ ਕਰ ਕੇ ਮਾਮਲਾ ਹੱਲ ਕਰਨ ਦਾ ਭਰੋਸਾ ਦੁਆਇਆ ਸੀ। ਜਿਸ ‘ਤੇ ਅਗਲੇ ਦਿਨ ਜਦੋਂ ਉਹ ਪਰਮਲਾ ਦੇ ਘਰ ਲਾਖੜ ਪੱਲੀ ਆਏ ਤਾਂ ਘਰ ਦੇ ਦੋ ਕਮਰੇ ਖੁੱਲ੍ਹੇ ਸਨ, ਜਦਕਿ ਇੱਕ ਕਮਰਾ ਅੰਦਰੋਂ ਬੰਦ ਸੀ। ਸ਼ੱਕ ਪੈਣ ‘ਤੇ ਉਨ੍ਹਾਂ ਪਵਨ ਕੁਮਾਰ ਨੂੰ ਫੋਨ ਕਰ ਕੇ ਬੁਲਾਇਆ ਅਤੇ ਪਵਨ ਕੁਮਾਰ ਨੇ ਜਦੋਂ ਦਰਵਾਜ਼ਾ ਤੋੜ ਕੇ ਖੋਲ੍ਹਿਆ ਤਾਂ ਅੰਦਰ ਪਰਮਲਾ ਦੇਵੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਪਿਤਾ ਜੋਗਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਪਰਮਲਾ ਦੇਵੀ ਦੀ ਮੌਤ ਕੁਦਰਤੀ ਕਾਰਨਾਂ ਜਾਂ ਫਾਹਾ ਲੈ ਕੇ ਨਹੀਂ ਹੋਈ, ਬਲਕਿ ਸ਼ੱਕੀ ਹਾਲਤਾਂ ’ਚ ਹੋਈ ਹੈ। ਉਨ੍ਹਾਂ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਮੰਗੀ ਹੈ। ਪੁਲੀਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰਨ ਉਪਰੰਤ ਅਗਲੇਰੀ ਕਾਰਵਾਈ ਅਰੰਭ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਸਮਰਾਲਾ 'ਚ ਬਜੁਰਗ ਨਾਲ ਲੁੱਟ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

ਸਮਰਾਲਾ 'ਚ ਬਜੁਰਗ ਨਾਲ ਲੁੱਟ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

ਬਾਇਕ ਸਵਾਰ ਨੋਜਵਾਨ, ਔਰਤ ਦੀ ਸੋਨੇ ਦੀ ਚੈਨ ਝਪਟ ਕੇ ਫਰਾਰ

ਬਾਇਕ ਸਵਾਰ ਨੋਜਵਾਨ, ਔਰਤ ਦੀ ਸੋਨੇ ਦੀ ਚੈਨ ਝਪਟ ਕੇ ਫਰਾਰ

ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚੋ ਖਾਲੀ ਮੈਦਾਨ 'ਚੋ ਮਿਲੀ ਲਾਸ਼-ਪਰਿਵਾਰ ਨੇ ਲਗਾਇਆ ਹੱਤਿਆ ਦਾ ਆਰੋਪ

ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚੋ ਖਾਲੀ ਮੈਦਾਨ 'ਚੋ ਮਿਲੀ ਲਾਸ਼-ਪਰਿਵਾਰ ਨੇ ਲਗਾਇਆ ਹੱਤਿਆ ਦਾ ਆਰੋਪ

ਅੰਗ੍ਰੇਜ਼ੀ ਸ਼ਰਾਬ ਤੇ ਬੀਅਰ ਸਮੇਤ ਕੈਂਟਰ ਦਾ ਡਰਾਈਵਰ ਕਾਬੂ

ਅੰਗ੍ਰੇਜ਼ੀ ਸ਼ਰਾਬ ਤੇ ਬੀਅਰ ਸਮੇਤ ਕੈਂਟਰ ਦਾ ਡਰਾਈਵਰ ਕਾਬੂ

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚਲ ਰਹੇ ਨਾਜਾਇਜ਼ ਨਸ਼ਾ ਛੁਡਾਊ ਸੈਂਟਰ, ਪੀੜਤਾਂ ਦੀ ਕੁੱਟ, ਮਾਪਿਆ ਦੀ ਹੋ ਰਹੀ ਏ ਲੁੱਟ ?

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚਲ ਰਹੇ ਨਾਜਾਇਜ਼ ਨਸ਼ਾ ਛੁਡਾਊ ਸੈਂਟਰ, ਪੀੜਤਾਂ ਦੀ ਕੁੱਟ, ਮਾਪਿਆ ਦੀ ਹੋ ਰਹੀ ਏ ਲੁੱਟ ?

 ਸਿੱਧੀ ਟੱਕਰ ਰੇਹੜੀ ਤੇ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋਏ

ਸਿੱਧੀ ਟੱਕਰ ਰੇਹੜੀ ਤੇ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋਏ

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲੀ ਤੋਂ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲੀ ਤੋਂ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਚੈਕਿੰਗ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਚੈਕਿੰਗ