ਅਪਰਾਧ

ਪੀਓ ਸਟਾਫ ਨੇ 2 ਭਗੌੜਿਆ ਨੂੰ ਕੀਤਾ ਕਾਬੂ

December 01, 2023

ਜਲਾਲਾਬਾਦ, 1 ਦਸੰਬਰ (ਕੇਵਲ ਕ੍ਰਿਸ਼ਨ ਕੰਬੋਜ) :   ਫਾਜਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ. ਮਨਜੀਤ ਸਿੰਘ ਢੇਸੀ ਅਤੇ ਐਸ.ਪੀ. (ਡੀ) ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਓ. ਸਟਾਫ ਫਾਜਿਲਕਾ ਵੱਲੋਂ 2 ਭਗੌੜੇ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀ.ਓ. ਸਟਾਫ ਦੇ ਇੰਚਾਰਜ਼ ਏ.ਐਸ.ਆਈ. ਰਤਨ ਲਾਲ ਨੇ ਦੱਸਿਆ ਕਿ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 96 ਮਿਤੀ 05-08-2019 ਨੂੰ ਧਾਰਾ 342 ਆਈਪੀਸੀ ਤਹਿਤ ਅਸ਼ੋਕ ਸਿੰਘ ਪੁੱਤਰ ਚਿੰਮਨ ਸਿੰਘ ਵਾਸੀ ਧਰਮੂਵਾਲਾ (ਮੋਹਰ ਸਿੰਘ ਵਾਲਾ) ਹਾਲ ਅਬਾਦ ਢਾਣੀ ਹਲੀਮ ਵਾਲਾ (ਥਾਣਾ ਅਰਨੀਵਾਲਾ) ਦੇ ਖਿਲਾਫ ਦਰਜ ਹੋਇਆ ਸੀ ਅਤੇ ਇਸ ਨਾਮਜਦ ਵਿਅਕਤੀ ਅਸ਼ੋਕ ਸਿੰਘ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 6-10-2023 ਨੂੰ ਪੀ.ਓ.82/83 ਸੀ.ਆਰ.ਪੀ.ਸੀ.ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ।
ਅੱਜ ਪੀਓ ਸਟਾਫ ਵੱਲੋਂ ਇਸ ਭਗੌੜੇ ਅਸ਼ੋਕ ਸਿੰਘ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਪੀਓ ਸਟਾਫ ਦੇ ਇੰਚਾਰਜ ਰਤਨ ਲਾਲ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਸਿਟੀ-1 ਅਬੋਹਰ ਵਿਖੇ ਮੁਕੱਦਮਾ ਨੰ.205 ਮਿਤੀ 6-9-2020 ਨੂੰ ਧਾਰਾ 365,342,379,323,201,34 ਆਈਪੀਸੀ ਤਹਿਤ ਬਿਮਲਾ ਦੇਵੀ ਪੱਤਨੀ ਧਰਮਪਾਲ ਵਾਸੀ ਟੀਲਾ ਵਾਲੀ ਹਾਲ ਅਬਾਦ ਬਿਸ਼ਨਪੁਰਾ ਕਲੋਨੀ (ਥਾਣਾ ਬਹਾਵਵਾਲਾ) ਦੇ ਖਿਲਾਫ ਦਰਜ ਹੋਇਆ ਸੀ। ਇਸ ਔਰਤ ਬਿਮਲਾ ਦੇਵੀ ਨੂੰ ਮਾਨਯੋਗ ਅਦਾਲਤ ਵੱਲੋਂ ਮਿਤੀ 01-04-2023 ਨੂੰ ਪੀਓ 82/83 ਸੀ.ਆਰ.ਪੀ.ਸੀ. ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ। ਇਸ ਭਗੌੜੀ ਔਰਤ ਬਿਮਲਾ ਦੇਵੀ ਨੂੰ ਅੱਜ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣਾ ਸਿਟੀ-1 ਅਬੋਹਰ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਪੀ.ਓ. ਸਟਾਫ ਦੇ ਇੰਚਾਰਜ ਏ.ਐਸ.ਆਈ. ਰਤਨ ਲਾਲ, ਏ.ਐਸ.ਆਈ. ਸਵਾਰ ਸਿੰਘ, ਏ.ਐਸ.ਆਈ. ਰਮੇਸ ਕੁਮਾਰ,ਐਚ.ਸੀ. ਜਰਨੈਲ ਸਿੰਘ, ਜਸਵਿੰਦਰ ਸਿੰਘ, ਐਚਸੀ ਪ੍ਰੇਮ ਸਿੰਘ, ਸੁਨੀਤਾ ਰਾਣੀ, ਸੋਹਨ ਸਿੰਘ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਸਮਰਾਲਾ 'ਚ ਬਜੁਰਗ ਨਾਲ ਲੁੱਟ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

ਸਮਰਾਲਾ 'ਚ ਬਜੁਰਗ ਨਾਲ ਲੁੱਟ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

ਬਾਇਕ ਸਵਾਰ ਨੋਜਵਾਨ, ਔਰਤ ਦੀ ਸੋਨੇ ਦੀ ਚੈਨ ਝਪਟ ਕੇ ਫਰਾਰ

ਬਾਇਕ ਸਵਾਰ ਨੋਜਵਾਨ, ਔਰਤ ਦੀ ਸੋਨੇ ਦੀ ਚੈਨ ਝਪਟ ਕੇ ਫਰਾਰ

ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚੋ ਖਾਲੀ ਮੈਦਾਨ 'ਚੋ ਮਿਲੀ ਲਾਸ਼-ਪਰਿਵਾਰ ਨੇ ਲਗਾਇਆ ਹੱਤਿਆ ਦਾ ਆਰੋਪ

ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚੋ ਖਾਲੀ ਮੈਦਾਨ 'ਚੋ ਮਿਲੀ ਲਾਸ਼-ਪਰਿਵਾਰ ਨੇ ਲਗਾਇਆ ਹੱਤਿਆ ਦਾ ਆਰੋਪ

ਅੰਗ੍ਰੇਜ਼ੀ ਸ਼ਰਾਬ ਤੇ ਬੀਅਰ ਸਮੇਤ ਕੈਂਟਰ ਦਾ ਡਰਾਈਵਰ ਕਾਬੂ

ਅੰਗ੍ਰੇਜ਼ੀ ਸ਼ਰਾਬ ਤੇ ਬੀਅਰ ਸਮੇਤ ਕੈਂਟਰ ਦਾ ਡਰਾਈਵਰ ਕਾਬੂ

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚਲ ਰਹੇ ਨਾਜਾਇਜ਼ ਨਸ਼ਾ ਛੁਡਾਊ ਸੈਂਟਰ, ਪੀੜਤਾਂ ਦੀ ਕੁੱਟ, ਮਾਪਿਆ ਦੀ ਹੋ ਰਹੀ ਏ ਲੁੱਟ ?

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚਲ ਰਹੇ ਨਾਜਾਇਜ਼ ਨਸ਼ਾ ਛੁਡਾਊ ਸੈਂਟਰ, ਪੀੜਤਾਂ ਦੀ ਕੁੱਟ, ਮਾਪਿਆ ਦੀ ਹੋ ਰਹੀ ਏ ਲੁੱਟ ?

 ਸਿੱਧੀ ਟੱਕਰ ਰੇਹੜੀ ਤੇ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋਏ

ਸਿੱਧੀ ਟੱਕਰ ਰੇਹੜੀ ਤੇ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋਏ

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲੀ ਤੋਂ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲੀ ਤੋਂ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਚੈਕਿੰਗ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਚੈਕਿੰਗ