Sunday, March 03, 2024  

ਖੇਤਰੀ

ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਦੇ ਦਫਤਰ ਵੱਲੋ ਨਹੀ ਦਿੱਤੀ ਜਾ ਰਹੀ ਆਰਟੀਆਈ ਤਹਿਤ ਜਾਣਕਾਰੀ 

December 01, 2023

ਵਿਪਨ ਗਰੋਵਰ
ਫਤਹਿਗੜ੍ਹ ਪੰਜਤੂਰ (ਮੋਗਾ)/ 1 ਦਸੰਬਰ : ਸਰਕਾਰੀ ਅਦਾਰਿਆਂ ਵਿੱਚ ਹੁੰਦੇ ਕੰਮਕਾਜ ਚਂ ਪਾਰਦਰਸ਼ਤਾ ਲਿਆਉਣ ਹੇਤੂ ਸੂਚਨਾਂ ਐਕਟ ਵਰਗੇ ਅਤਿ ਮਹੱਤਵਪੂਰਨ ਕਾਨੂੰਨ ਨੂੰ ਭਾਵੇ ਕਿ ਕਾਫੀ ਅਰਸਾਂ ਪਹਿਲਾਂ ਪੂਰੇ ਦੇਸ਼ ਅੰਦਰ ਲਾਗੂ ਕਰ ਦਿੱਤਾ ਗਿਆ ਹੈ ਪ੍ਰਤੂੰ ਬਾਵਜੂਦ ਇਸਦੇ ਨੌਕਰਸ਼ਾਹੀ ਇਸ ਕਾਨੂੰਨ ਨੂੰ ਕਿਸ ਕਦਰ ਟਿੱਚ ਜਾਣਦੀ ਹੈ ਇਸਦਾ ਭਲੀਭਾਂਤ ਅੰਦਾਜ਼ਾ ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਮੋਹਾਲੀ ਦੇ ਦਫਤਰ ਤੋ ਲਗਾਇਆ ਜਾ ਸਕਦਾ ਹੈ। ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਦੀ ਤਰਫੋ ਡਾਇਰੈਕਟੋਰੇਟ ਦਫਤਰ ਵੱਲੋ ਪੈਰਾਮੈਡੀਕਲ ਨਾਲ ਸਬੰਧਿਤ ਲੈਬ ਟਕਨੀਸ਼ਿਅਨ ਅਤੇ ਲੈਬ ਅਟੈਂਡੈਂਟ ਦੀਆਂ ਅਸਾਮੀਆਂ ਭਰਨ ਲਈ ਬਾਬਾ ਫਰੀਦ ਯੂਨੀਵਰਿਸਟੀ ਵੱਲੋ ਦਿੱਤੇ ਇਸ਼ਤਿਹਾਰ ਚਂ ਰਾਖਵਾਂਕਰਨ ਸਬੰਧੀ ਜ਼ਿਲ੍ਹਾਂ ਮੋਗਾ ਦੇ ਘਣਸ਼ਾਮ ਗਰੋਵਰ ਹੁਰਾਂ ਮਿਤੀ 23.10.2023 ਨੂੰ ਆਰਟੀਆਈ ਤਹਿਤ ਕੁਝ ਸੂਚਨਾਂ ਦੀ ਮੰਗ ਕੀਤੀ ਸੀ । ਵੇਰਵਿਆਂ ਅਨੁਸਾਰ ਡਾਇਰੈਕਟੋਰੇਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਦਫਤਰ ਦੇ ਪੀਆਈੳ ਵੱਲੋ ਨਿਸ਼ਚਿਤ ਸਮੇਂ ਅੰਦਰ ਮੰਗੀ ਗਈ ਸੂਚਨਾਂ ਦਰਖਾਸਤਕਰਤਾ ਨੂੰ ਮੁਹੱਈਆਂ ਕਰਵਾਉਣੀ ਤਾਂ ਦੂਰ ਬਲਕਿ ਇਸ ਸਬੰਧੀ ਨਿਯਮ ਮੁਤਾਬਕ ਕਿਸੇ ਪ੍ਰਕਾਰ ਦਾ ਕੋਈ ਉਤੱਰ ਦਿੱਤੇ ਜਾਣ ਦੀ ਵੀ ਖੇਚਲ ਨਹੀ ਕੀਤੀ ਗਈ। ਸੂਤਰਾਂ ਅਨੁਸਾਰ ਦਰਖਾਸਤਕਰਤਾ ਘਣਸ਼ਾਮ ਗਰੋਵਰ ਹੁਰਾਂ ਵੱਲੋ ਮਾਮਲਾ ਫਸਟ ਅਪੀਲ ਅਥਾਰਟੀ ਦੇ ਧਿਆਨ ਹਿੱਤ ਲਿਆਂਦੇ ਜਾਣ ਦਾ ਸਮਾਚਾਰ ਹੈ। ਉਧੱਰ ਦੇਸ਼ ਸੇਵਕ ਵੱਲੋ ਪੱਖ ਜਾਣਨ ਲਈ ਕੋਸ਼ਿਸ਼ ਦੇ ਬਾਵਜੂਦ ਪੀਆਈੳ ਨਾਲ ਸੰਪਰਕ ਨਹੀ ਹੋ ਸਕਿਆਂ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਪਿੱਟਬੁਲ ਦੇ ਹਮਲੇ 'ਚ 7 ਸਾਲਾ ਬੱਚੀ ਜ਼ਖਮੀ

ਦਿੱਲੀ 'ਚ ਪਿੱਟਬੁਲ ਦੇ ਹਮਲੇ 'ਚ 7 ਸਾਲਾ ਬੱਚੀ ਜ਼ਖਮੀ

ਜੰਮੂ-ਕਸ਼ਮੀਰ: ਪਹਾੜਾਂ ਵਿੱਚ ਭਾਰੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਈ

ਜੰਮੂ-ਕਸ਼ਮੀਰ: ਪਹਾੜਾਂ ਵਿੱਚ ਭਾਰੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਈ

ਦਿੱਲੀ ਵਿੱਚ ਹਲਕੀ ਬਾਰਿਸ਼ ਹੋਈ, ਦਿਨ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ

ਦਿੱਲੀ ਵਿੱਚ ਹਲਕੀ ਬਾਰਿਸ਼ ਹੋਈ, ਦਿਨ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ

ਬੈਂਗਲੁਰੂ ਕੈਫੇ ਧਮਾਕੇ ਦੇ ਮੁਲਜ਼ਮਾਂ ਦਾ ਪਤਾ ਲੱਗਾ, ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ

ਬੈਂਗਲੁਰੂ ਕੈਫੇ ਧਮਾਕੇ ਦੇ ਮੁਲਜ਼ਮਾਂ ਦਾ ਪਤਾ ਲੱਗਾ, ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ

ਕਈ ਜ਼ਮੀਨ ਖਿਸਕਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ

ਕਈ ਜ਼ਮੀਨ ਖਿਸਕਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੱਸ ਭੇਟ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੱਸ ਭੇਟ

ਲਾਲੜੂ ਦੇ ਈਐਸਆਈਸੀ ਦਫਤਰ ਨੂੰ ਡੇਰਾਬੱਸੀ ਤਬਦੀਲ ਕਰਨ ਵਿਰੁੱਧ ਜਬਰਦਸਤ ਰੋਸ

ਲਾਲੜੂ ਦੇ ਈਐਸਆਈਸੀ ਦਫਤਰ ਨੂੰ ਡੇਰਾਬੱਸੀ ਤਬਦੀਲ ਕਰਨ ਵਿਰੁੱਧ ਜਬਰਦਸਤ ਰੋਸ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

'ਮੋਹਾਲੀ ਦੇ ਮੇਅਰ ਨੇ ਪਿਛਲੇ ਸਾਲ ਨਾਲੋਂ ਘੱਟ ਬਜਟ ਪੇਸ਼ ਕਰਕੇ ਆਪਣੀ ਅਯੋਗਤਾ ਦਿਖਾਈ'

'ਮੋਹਾਲੀ ਦੇ ਮੇਅਰ ਨੇ ਪਿਛਲੇ ਸਾਲ ਨਾਲੋਂ ਘੱਟ ਬਜਟ ਪੇਸ਼ ਕਰਕੇ ਆਪਣੀ ਅਯੋਗਤਾ ਦਿਖਾਈ'

ਹਲਕਾ ਕੋਟਕਪੂਰਾ ਦੀਆਂ ਸੜਕਾਂ ਦੀ ਰਿਪੇਅਰ ਲਈ 4 ਕਰੋੜ 88 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ : ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ

ਹਲਕਾ ਕੋਟਕਪੂਰਾ ਦੀਆਂ ਸੜਕਾਂ ਦੀ ਰਿਪੇਅਰ ਲਈ 4 ਕਰੋੜ 88 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ : ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ