Sunday, March 03, 2024  

ਖੇਤਰੀ

ਵਿਧਾਇਕਾ ਨੀਨਾ ਮਿੱਤਲ ਨੇ ਵਿਧਾਨ ਸਭਾ ਇੰਡਸਟ੍ਰੀਜ ਦਾ ਗੰਭੀਰ ਮੁੱਦਾ ਚੁੱਕਿਆ

December 01, 2023

ਖਰੀਦੀ 473 ਏਕੜ ਚੋ ਜਿਆਦਾਤਰ ਜਮੀਨ 30 ਸਾਲ ਬਾਅਦ ਵੀ ਬੇਆਬਾਦ

ਏ ਪੀ ਸਿੰਘ ਵਿਰਕ
ਰਾਜਪੁਰਾ, 1 ਦਸੰਬਰ : ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾਮਿੱਤਲ ਨੇ ਵਿਧਾਨ ਸਭਾ ਇਜਲਾਸ ਵਿੱਚ ਰਾਜਪੁਰਾ ਸੀਲ ਸ਼੍ਰੀ ਰਾਮ ਇੰਡਸਟਰੀਅਲ ਇੰਟਰਪਰਿਸੇਸ ਦੁਆਰਾ ਇੰਡਸਟਰੀ ਏਰੀਆ ਬਣਾਉਣ ਦਾ ਗੰਭੀਰ ਮੁੱਦਾ ਚੁੱਕਿਆ।ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਹਲਕਾ ਰਾਜਪੁਰਾ ਦੇ ਪਿੰਡ ਦਮਨਹੇੜੀ ਅਤੇ ਨਾਲ ਲਗਦੇ ਹਲਕਾ ਘਨੌਰ ਚ ਪੈਦੇ ਹੋਰ ਪਿੰਡਾਂ ਵਿਖੇ ਸ਼੍ਰੀਰਾਮ ਇੰਡਸਟ੍ਰੀਅਲ ਐਂਟਰਪ੍ਰਾਈਜਿਜ਼ ਲਿਮਟਿਡ ਨੂੰ ਉਸ ਸਮੇ ਦੀ ਮੌਜੂਦਾ ਪੰਜਾਬ ਸਰਕਾਰ ਦੁਆਰਾ 07-10-1993 ਵਿਚ ਸਮਝੌਤਾ ਕਰਕੇ ਲਗਭਗ 473 ਏਕੜ ਜਮੀਨ ਦਿੱਤੀ ਸੀ। ਜਿਸ ਵਿਚ ਸੀਲ ਫੈਕਟਰੀ ਵਲੋਂ ਇੰਡਸਟਰੀ ਪਾਰਕ ਬਣਾ ਕੇ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਸੀ। ਜਿਸ ਨਾਲ ਇਲਾਕ?ੇ ਵਿੱਚ ਉਦਯੋਗਿਕ ਵਿਕਾਸ ਅਤੇ ਵਪਾਰਿਕ ਵਿਕਾਸ ਹੋਣ ਦੀਆ ਕਿਆਸਰਾਈਆ ਸਨ। ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪਰੰਤੂ 30 ਸਾਲ ਬੀਤਣ ਤੋਂ ਬਾਅਦ ਵੀ ਇਹ 473 ਏਕੜ ਜਮੀਨ ਵਿੱਚੋ ਜਿਆਦਾਤਰ ਜਮੀਨ ਨੂੰ ਵਰਤੋ ਵਿੱਚ ਨਹੀ ਲਿਆਦਾ ਗਿਆ।ਇਸ ਬੇਆਬਾਦ ਜਮੀਨ ਨੇ ਜੰਗਲ ਦਾ ਰੂਪ ਧਾਰਨ ਕੀਤਾ ਹੋਇਆ ਹੈ।ਜਿਸ ਨਾਲ ਜਿਥੇ ਜੰਗਲੀ ਜੀਵ ਨੇੜਲੀਆ ਉਪਜਾਊ ਜਮੀਨਾ ਚ ਫਸਲਾ ਦਾ ਭਾਰੀ ਨੁਕਸਾਨ ਕਰਦੇ ਹਨ,ਉਥੇ ਇਲਾਕੇ ਵਿੱਚ ਹੋਣ ਵਾਲੇ ਵਿਕਾਸ ਤੇ ਵੀ ਭਾਰੀ ਅਸਰ ਪਿਆ ਹੈ। ਉਹਨਾਂ ਕਿਹਾ ਕਿ ਸੀਲ ਪ੍ਰੋਜੈਕਟ ਜੋ ਪਿਛਲੀ ਸਰਕਾਰ ਸਮੇਂ ਰਾਜਪੁਰਾ ਦੇ ਨਾਲ ਲੱਗਦੇ ਪਿੰਡਾਂ ਦੇ ਜਮੀਨ ਇਨਕੁਇਰ ਕੀਤੀ ਗਈ ਸੀ। ਪਰੰਤੂ ਕੁਝ ਹਿੱਸੇ ਵਿੱਚ ਫੈਕਟਰੀ ਬਣਾ ਦਿੱਤੀ ਗਈ ਅਤੇ ਹੁਣ ਜੋ 473 ਏਕੜ ਜਮੀਨ ਉਸ ਪ੍ਰੋਜੈਕਟ ਲਈ ਇਕੁਾਇਰ ਕੀਤੀ ਗਈ ਸੀ ਉਸਦੇ ਵਿੱਚ ਪ੍ਰਾਈਵੇਟ ਤੌਰ ਤੇ ਪਲਾਟ ਕੱਟੇ ਜਾ ਰਹੇ ਹਨ । ਜੌ ਕਿ ਪੰਜਾਬ ਸਰਕਾਰ ਅਤੇ ਸੀਲ ਦੇ ਵਿਚਕਾਰ ਹੋਏ ਸਮਝੌਤੇ ਦੇ ਖਿਲਾਫ ਹੈ। ਵਿਧਾਇਕ ਨੀਨਾ ਮਿੱਤਲ ਨੇ ਵਿਧਾਨ ਸਭਾ ਇਜਲਾਸ ਵਿੱਚ ਵਿਸ਼ੇਸ਼ ਧਿਆਨ ਦਿਵਾਉਦਿਆ ਇਹ ਮੁੱਦਾ ਚੁੱਕਿਆ ਕਿ ਸੀਲ ਕੈਮੀਕਲ ਫੈਕਟਰੀ ਜਿਸਦੀ ਜ਼ਮੀਨ ਤਤਕਾਲੀਨ ਸਰਕਾਰ ਵੱਲੋਂ ਇੰਡਸਟਰੀ ਲਗਾਉਣ ਦੇ ਲਈ ਏਕੁਆਰ ਕੀਤੀ ਗਈ ਸੀ। ਅਤੇ ਕਾਫੀ ਲੰਬੇ ਸਮੇਂ ਤੋਂ ਇੰਡਸਟਰੀ ਨਾ ਲਗਣ ਕਾਰਣ ਅਣਵਰਤੀ ਜ਼ਮੀਨ ਨੂੰ ਪੰਜਾਬ ਸਰਕਾਰ ਦੇ ਵੱਲੋਂ ਆਪਣੇ ਅਧੀਨ ਲੈ ਕੇ ਉਥੇ ਇੰਡਸਟਰੀ ਪਾਰਕ ਬਣਾਇਆ ਜਾਵੇ। ਜਿਸ ਦੇ ਨਾਲ ਇਲਾਕੇ ਵਿਚ ਉਦਯੋਗਿਕ ਵਿਕਾਸ ਹੋ ਸਕੇ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ । ਉਹਨਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਹਲਕਾ ਰਾਜਪੁਰਾ ਅਤੇ ਘਨੌਰ ਦੀ ਇਕੁਆਏਰ ਕੀਤੀ ਜ਼ਮੀਨ ਨੂੰ ਵਾਪਿਸ ਕਰਵਾਉਣ ਸਬੰਧੀ ਜਾਂ ਉਸ ਜਗ੍ਹਾ ਤੇ ਸਰਕਾਰੀ ਇੰਡਸਟਰੀ ਲਗਾਉਣ ਸਬੰਧੀ ਤਜਵੀਜ਼ ਪੇਸ਼ ਕੀਤੀ ਗਈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਪਿੱਟਬੁਲ ਦੇ ਹਮਲੇ 'ਚ 7 ਸਾਲਾ ਬੱਚੀ ਜ਼ਖਮੀ

ਦਿੱਲੀ 'ਚ ਪਿੱਟਬੁਲ ਦੇ ਹਮਲੇ 'ਚ 7 ਸਾਲਾ ਬੱਚੀ ਜ਼ਖਮੀ

ਜੰਮੂ-ਕਸ਼ਮੀਰ: ਪਹਾੜਾਂ ਵਿੱਚ ਭਾਰੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਈ

ਜੰਮੂ-ਕਸ਼ਮੀਰ: ਪਹਾੜਾਂ ਵਿੱਚ ਭਾਰੀ ਬਰਫ਼ਬਾਰੀ, ਮੈਦਾਨੀ ਇਲਾਕਿਆਂ ਵਿੱਚ ਬਾਰਿਸ਼ ਹੋਈ

ਦਿੱਲੀ ਵਿੱਚ ਹਲਕੀ ਬਾਰਿਸ਼ ਹੋਈ, ਦਿਨ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ

ਦਿੱਲੀ ਵਿੱਚ ਹਲਕੀ ਬਾਰਿਸ਼ ਹੋਈ, ਦਿਨ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ

ਬੈਂਗਲੁਰੂ ਕੈਫੇ ਧਮਾਕੇ ਦੇ ਮੁਲਜ਼ਮਾਂ ਦਾ ਪਤਾ ਲੱਗਾ, ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ

ਬੈਂਗਲੁਰੂ ਕੈਫੇ ਧਮਾਕੇ ਦੇ ਮੁਲਜ਼ਮਾਂ ਦਾ ਪਤਾ ਲੱਗਾ, ਪੁਲਿਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ

ਕਈ ਜ਼ਮੀਨ ਖਿਸਕਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ

ਕਈ ਜ਼ਮੀਨ ਖਿਸਕਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੱਸ ਭੇਟ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੱਸ ਭੇਟ

ਲਾਲੜੂ ਦੇ ਈਐਸਆਈਸੀ ਦਫਤਰ ਨੂੰ ਡੇਰਾਬੱਸੀ ਤਬਦੀਲ ਕਰਨ ਵਿਰੁੱਧ ਜਬਰਦਸਤ ਰੋਸ

ਲਾਲੜੂ ਦੇ ਈਐਸਆਈਸੀ ਦਫਤਰ ਨੂੰ ਡੇਰਾਬੱਸੀ ਤਬਦੀਲ ਕਰਨ ਵਿਰੁੱਧ ਜਬਰਦਸਤ ਰੋਸ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

'ਮੋਹਾਲੀ ਦੇ ਮੇਅਰ ਨੇ ਪਿਛਲੇ ਸਾਲ ਨਾਲੋਂ ਘੱਟ ਬਜਟ ਪੇਸ਼ ਕਰਕੇ ਆਪਣੀ ਅਯੋਗਤਾ ਦਿਖਾਈ'

'ਮੋਹਾਲੀ ਦੇ ਮੇਅਰ ਨੇ ਪਿਛਲੇ ਸਾਲ ਨਾਲੋਂ ਘੱਟ ਬਜਟ ਪੇਸ਼ ਕਰਕੇ ਆਪਣੀ ਅਯੋਗਤਾ ਦਿਖਾਈ'

ਹਲਕਾ ਕੋਟਕਪੂਰਾ ਦੀਆਂ ਸੜਕਾਂ ਦੀ ਰਿਪੇਅਰ ਲਈ 4 ਕਰੋੜ 88 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ : ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ

ਹਲਕਾ ਕੋਟਕਪੂਰਾ ਦੀਆਂ ਸੜਕਾਂ ਦੀ ਰਿਪੇਅਰ ਲਈ 4 ਕਰੋੜ 88 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ : ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ