ਖੇਤਰੀ

ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਲਈ 02 ਅਤੇ 03 ਦਸੰਬਰ ਨੂੰ ਪੋਲਿੰਗ ਸਟੇਸ਼ਨਾਂ ’ਤੇ ਲੱਗਣਗੇ ਸਪੈਸ਼ਲ ਕੈਂਪ

December 01, 2023

ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਸਬੰਧਤ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਵੋਟਰ- ਮਨਦੀਪ ਢਿੱਲੋਂ

 

ਸ੍ਰੀ ਅਨੰਦਪੁਰ ਸਾਹਿਬ, 1 ਦਸੰਬਰ (ਰਾਣਾ ਹਰੀਵਾਲ) :  ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਯੋਗਤਾ 01 ਜਨਵਰੀ 2024 ਦੇ ਆਧਾਰ ’ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ 09 ਦਸੰਬਰ 2023 ਤੱਕ ਕੀਤੀ ਜਾਣੀ ਹੈ। ਇਸ ਸਬੰਧੀ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾ ਵੱਲੋਂ 02 ਦਸੰਬਰ ਦਿਨ ਸ਼ਨੀਵਾਰ 03 ਦਸੰਬਰ ਦਿਨ ਐਤਵਾਰ ਨੂੰ ਆਪਣੇ-ਆਪਣੇ ਨਿਰਧਾਰਿਤ ਪੋਲਿੰਗ ਸਟੇਸ਼ਨਾਂ ’ਤੇ ਸਪੈਸ਼ਲ ਕੈਂਪ ਲਗਾਏ ਜਾਣੇ ਹਨ। ਮਨਦੀਪ ਸਿੰਘ ਢਿੱਲੋਂ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਨੇ ਦੱਸਿਆ ਕਿ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01 ਜਨਵਰੀ 2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿੱਚ ਸਾਮਿਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਿਲ ਕਰਵਾਉਣ ਲਈ ਫਾਰਮ ਨੰਬਰ 6 ਭਰਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਇਥੇ ਇਹ ਵੀ ਜ਼ਿਕਰ ਯੋਗ ਹੈ ਕਿ ਨਵੀਆਂ ਹਦਾਇਤਾਂ ਅਨੁਸਾਰ ਜਿਨ੍ਹਾਂ ਦੀ ਜਨਮ ਮਿਤੀ 01.10.2006 ਹੈ ਉਹ ਵੀ ਵੋਟ ਬਨਾਉਣ ਲਈ ਅਪਲਾਈ ਕਰ ਸਕਦੇ ਹਨ ਤੇ ਉਹਨਾਂ ਦੀ ਵੋਟ 18 ਸਾਲ ਦੀ ਉਮਰ ਪੂਰੀ ਹੋਣ ਤੇ ਆਪਣੇ ਆਪ ਬਣ ਕੇ ਵੋਟਰ ਕਾਰਡ ਘਰ ਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਉਸਦੀ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟਰ ਸੂਚੀ ਜਾਂ ਵੋਟਰ ਸ਼ਨਾਖਤੀ ਕਾਰਡ ਵਿੱਚ ਦਰਜ ਵੇਰਵਿਆਂ ਦੀ ਦਰੁਸਤੀ ਅਤੇ ਇੱਕ ਪੋਲਿੰਗ ਏਰੀਏ ਤੋਂ ਦੂਜੇ ਪੋਲਿੰਗ ਏਰੀਏ ਵਿੱਚ ਸਿਫਟ ਕਰਕੇ ਨਵੇਂ ਪੋਲਿੰਗ ਏਰੀਏ ਵਿੱਚ ਆਪਣਾ ਨਾਮ ਰਜਿਸਟਰ ਕਰਵਾਉਣ ਅਤੇ ਆਪਣਾ ਡੁਪਲੀਕੇਟ ਵੋਟਰ ਸ਼ਨਾਖਤੀ ਕਾਰਡ ਬਣਵਾਉਣ ਲਈ ਫਾਰਮ ਨੰਬਰ 8 ਭਰਕੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੂਥ ਲੇਵਲ ਅਫਸਰ, ਸਬੰਧਤ ਚੋਣਕਾਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ ਜਾਂ ਜਿਲ੍ਹਾ ਚੋਣ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਇਹ ਫਾਰਮ ਆਨਲਾਈਨ ਵਿਧੀ ਰਾਹੀਂ ਭਾਰਤ ਚੋਣ ਕਮਿਸ਼ਨ ਦੇ ਪੋਰਟਲ https://voters.eci.gov.in/iK VO“5R 85LPL9N5 Mobile 1pp ’ਤੇ ਲੋੜੀਂਦੇ ਦਸਤਾਵੇਜ਼ (ਬਿਨੈਕਾਰ ਦੀ ਫੋਟੋ, ਉਮਰ ਸਬੰਧੀ ਅਤੇ ਰਿਹਾਇਸ਼ ਸਬੰਧੀ ਦਸਤਾਵੇਜ਼) ਅਪਲੋਡ ਕਰਕੇ ਆਪਣਾ ਦਾਅਵਾ ਜਾਂ ਇਤਰਾਜ ਦਿੱਤਾ ਜਾ ਸਕਦਾ ਹੈ। ਉਨ੍ਹਾਂ ਆਮ ਜਨਤਾ/ਵੋਟਰਾਂ ਨੂੰ ਵਿਸ਼ੇਸ਼ ਤੌਰ ’ਤੇ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਫਾਇਦਾ ਉਠਾਉਣ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਸਬੰਧਤ ਫਾਰਮ ਭਰ ਕੇ ਜਰੂਰ ਜਮ੍ਹਾ ਕਰਵਾਉਣ ਤਾਂ ਜੋ ਭਾਰਤ ਚੋਣ ਕਮਿਸ਼ਨ ਵੱਲੋਂ ਮਿੱਥੇ ਗਏ ਟੀਚੇ ਕਿ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ ਨੂੰ ਪੂਰਾ ਕੀਤਾ ਜਾ ਸਕੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਧੇਰ ਤੇ ਡੱਲੇਵਾਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ, ਦਿੱਲੀ ਕੂਚ 29 ਤੱਕ ਟਾਲਿਆ

ਪੰਧੇਰ ਤੇ ਡੱਲੇਵਾਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ, ਦਿੱਲੀ ਕੂਚ 29 ਤੱਕ ਟਾਲਿਆ

ਕਿਸਾਨ ਸਭਾ ਦੀ ਮੀਟਿੰਗ 'ਚ ਅਹਿਮ ਫੈਸਲੇ ਲਏ

ਕਿਸਾਨ ਸਭਾ ਦੀ ਮੀਟਿੰਗ 'ਚ ਅਹਿਮ ਫੈਸਲੇ ਲਏ

ਸ਼ਹੀਦ ਸਾਥੀਆਂ ਦੀ ਯਾਦ ਵਿਚ ਸਮਾਗਮ ਅੱਜ : ਅਜਨਾਲਾ

ਸ਼ਹੀਦ ਸਾਥੀਆਂ ਦੀ ਯਾਦ ਵਿਚ ਸਮਾਗਮ ਅੱਜ : ਅਜਨਾਲਾ

ਖਨੌਰੀ ਬਾਰਡਰ ਤੇ ਪਸਰਿਆ ਸਨਾਟਾ, ਫਿਰ ਵੀ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਮੌਜੂਦ

ਖਨੌਰੀ ਬਾਰਡਰ ਤੇ ਪਸਰਿਆ ਸਨਾਟਾ, ਫਿਰ ਵੀ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਮੌਜੂਦ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ