ਖੇਤਰੀ

ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪ੍ਰਧਾਨ ਗਿੱਲ ਵੱਲੋਂ ਐਸ ਈ ਵਿਗ ਦੀਆਂ ਨਿਯੁਕਤੀਆਂ ਦਾ ਐਲਾਨ

December 01, 2023

ਗੁਰਵਿੰਦਰ ਸਿੰਘ ਯੋਧਾ ਨੂੰ ਪ੍ਰਧਾਨ ਅਤੇ ਅਮਰਜੀਤ ਸਿੰਘ ਗੰਡੀਵਿੰਡ ਜਰਨਲ ਸਕੱਤਰ ਬਣੇ

ਹਰਭਜਨ
ਪੱਟੀ,1 ਦਸੰਬਰ :  ਅਗਾਮੀ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਹੋਇਆਂ ਕਾਂਗਰਸ ਪਾਰਟੀ ਨੇ ਵਿਧਾਨ ਸਭਾ ਹਲਕਾ ਪੱਟੀ ਵਿੱਚ ਐਸ ਸੀ ਭਾਈਚਾਰੇ ਦੀਆਂ 30/ ਫੀਸਦੀ ਵੋਟਾਂ ਨੂੰ ਕਾਂਗਰਸ ਪਾਰਟੀ ਦੇ ਪਲੇਟਫਾਰਮ 'ਤੇ ਇੱਕਠਿਆਂ ਕਰਨ ਦਾ ਜ਼ੋਰਦਾਰ ਉਪਰਾਲਾ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸ੍ਰ ਹਰਮਿੰਦਰ ਸਿੰਘ ਗਿੱਲ ਸਾਬਕਾ ਵਿਧਾਇਕ ਹਲਕਾ ਪੱਟੀ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਤਰਨ ਤਾਰਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਸਦਾ ਹੀ ਐਸ ਸੀ ਭਾਈਚਾਰੇ ਦੀ ਰਹਿਨੁਮਾਈ ਕਰਦੀ ਰਹੀ ਹੈ ਪਰ ਪਿਛਲੇ ਕੁੱਝ ਸਮੇਂ ਦੁਰਾਣ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਅਤੇ ਵਿਸ਼ੇਸ਼ ਕਰਕੇ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਡਾਵਾਂ ਡੋਲ ਕਰ ਦਿੱਤਾ ਗਿਆ ਸੀ । ਇਹ ਲੋਕ ਆਪਣੇ ਆਪ ਨੂੰ ਠੱਗਿਆ ਗਿਆ ਮਹਿਸੂਸ ਕਰਦੇ ਸਨ ਅਤੇ ਸ਼ਸ਼ੋਪੰਜ ਹੋਏ ਫਿਰਦੇ ਸਨ ਜਿਨ੍ਹਾਂ ਨੂੰ ਅੱਜ ਪੰਜਾਬ ਐਸ ਸੀ ਵਿੰਗ ਦੇ ਪ੍ਰਧਾਨ ਸ੍ਰ ਕੁਲਦੀਪ ਸਿੰਘ ਵੈਦ ਦੀ ਸਹਿਮਤੀ ਨਾਲ ਕਾਂਗਰਸ ਪਾਰਟੀ ਦੀ ਸਟੇਜ 'ਤੇ ਇੱਕਜੁਟ ਕਰਕੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਪੱਟੀ ਦੀਆਂ ਦਲਿਤ ਸਮਾਜ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਅਹੁਦੇਦਾਰ ਨਿਯੁਕਤ ਕਰ ਕੇ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਇਨਾਂ ਨਿਯੁਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰ ਹਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਜੋਧਾ ਕੈਰੋਂ ਨੂੰ ਪ੍ਰਧਾਨ, ਮੱਖਣ ਸਿੰਘ ਹਰੀਕੇ ਨੂੰ ਸਰਪ੍ਰਸਤ, ਨਿਰਮਲ ਸਿੰਘ ਸਰਪੰਚ ਰੱਤਾ ਗੁੱਦਾ ਨੂੰ ਸੀਨੀਅਰ ਮੀਤ ਪ੍ਰਧਾਨ, ਕਸ਼ਮੀਰ ਸਿੰਘ ਸਰਪੰਚ ਉਸਮਾ ਨੂੰ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਸਿੰਘ ਸਰਪੰਚ ਤੁੰਗ ਨੂੰ ਸੀਨੀ: ਮੀਤ ਪ੍ਰਧਾਨ, ਲਖਵਿੰਦਰ ਸਿੰਘ ਸਰਪੰਚ ਲੌਹਕਾ ਨੂੰ ਮੀਤ ਪ੍ਰਧਾਨ,ਸਵਰਣ ਸਿੰਘ ਸਰਪੰਚ ਬਨਵਾਲੀਪੁਰ ਮੀਤ ਪ੍ਰਧਾਨ, ਅਮਰਜੀਤ ਸਿੰਘ ਸਰਪੰਚ ਗੰਡੀਵਿੰਡ ਨੂੰ ਜਨਰਲ ਸਕੱਤਰ, ਸ੍ਰ ਕੁਲਦੀਪ ਸਿੰਘ ਮੁੱਠਿਆਂ ਵਾਲਾ ਜਨਰਲ ਸਕੱਤਰ,
ਸਰਪੰਚ ਲੱਖਾ ਸਿੰਘ ਕੁੱਤੀਵਾਲਾ ਨੂੰ ਐਸ ਸੀ ਡਿਪਾਰਟਮੇਂਟ ਬਲਾਕ ਪੱਟੀ ਦਾ ਪ੍ਰਧਾਨ ਥਾਪਿਆ ਗਿਆ ਹੈ । ਮੇਜਰ ਸਿੰਘ ਸਭਰਾ ਮੀਤ ਪ੍ਰਧਾਨ, ਬਾਜ ਸਿੰਘ ਬੂਹ ਮੀਤ ਪ੍ਰਧਾਨ ,ਮੇਜਰ ਸਿੰਘ ਕਿਰਤੋਵਾਲ ਜਨਰਲ ਸਕੱਤਰ, ਮੇਜਰ ਸਿੰਘ ਚੂਸਲੇਵੜ ਜਨਰਲ ਸਕੱਤਰ , ਜਤਿੰਦਰ ਸਿੰਘ ਭਾਓਵਾਲ ਜਨਰਲ ਸਕੱਤਰ,ਹਰਮਨ ਸਿੰਘ ਜਿੰਦਾਵਾਲਾ ਜਨਰਲ ਸਕੱਤਰ । ਇਸੇ ਤਰ੍ਹਾਂ ਸ੍ਰ ਜਸਕਰਨ ਢੋਟੀਆਂ ਨੂੰ ਬਲਾਕ ਨੌਸ਼ਹਿਰਾ ਪਨੂੰਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਰਪੰਚ ਗੁਰਜੰਟ ਸਿੰਘ ਮੀਤ ਪ੍ਰਧਾਨ, ਰਿੰਕੂ ਸ਼ੇਰੋਂ ਨੂੰ ਜਨਰਲ ਸਕੱਤਰ, ਬਲਜੀਤ ਸਿੰਘ ਨੌਸ਼ਹਿਰਾ ਪਨੂੰਆਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਐਸ ਸੀ ਡਿਪਾਰਟਮੇਂਟ ਦੀਆਂ ਦੋ ਨਿਯੁਕਤੀਆਂ ਕੀਤੀਆਂ ਗਈਆਂ ਹਨ ਜਿੰਨਾਂ ਵਿੱਚ ਅੰਗਰੇਜ਼ ਸਿੰਘ ਆਸਲ ਨੂੰ ਜ਼ਿਲ੍ਹਾ ਜਨਰਲ ਸਕੱਤਰ ਅਤੇ ਹਰਕੀਰਤ ਸਿੰਘ ਸਰਹਾਲੀ ਨੂੰ ਜ਼ਿਲ੍ਹਾ ਤਰਨ ਤਾਰਨ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਧੇਰ ਤੇ ਡੱਲੇਵਾਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ, ਦਿੱਲੀ ਕੂਚ 29 ਤੱਕ ਟਾਲਿਆ

ਪੰਧੇਰ ਤੇ ਡੱਲੇਵਾਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ, ਦਿੱਲੀ ਕੂਚ 29 ਤੱਕ ਟਾਲਿਆ

ਕਿਸਾਨ ਸਭਾ ਦੀ ਮੀਟਿੰਗ 'ਚ ਅਹਿਮ ਫੈਸਲੇ ਲਏ

ਕਿਸਾਨ ਸਭਾ ਦੀ ਮੀਟਿੰਗ 'ਚ ਅਹਿਮ ਫੈਸਲੇ ਲਏ

ਸ਼ਹੀਦ ਸਾਥੀਆਂ ਦੀ ਯਾਦ ਵਿਚ ਸਮਾਗਮ ਅੱਜ : ਅਜਨਾਲਾ

ਸ਼ਹੀਦ ਸਾਥੀਆਂ ਦੀ ਯਾਦ ਵਿਚ ਸਮਾਗਮ ਅੱਜ : ਅਜਨਾਲਾ

ਖਨੌਰੀ ਬਾਰਡਰ ਤੇ ਪਸਰਿਆ ਸਨਾਟਾ, ਫਿਰ ਵੀ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਮੌਜੂਦ

ਖਨੌਰੀ ਬਾਰਡਰ ਤੇ ਪਸਰਿਆ ਸਨਾਟਾ, ਫਿਰ ਵੀ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਮੌਜੂਦ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ