ਖੇਤਰੀ

ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ‘ਤੇ ਵਾਈਟ ਪੇਪਰ ਜਾਰੀ ਕਰਕੇ ਸਥਿਤੀ ਸਪੱਸ਼ਟ ਕਰੇ : ਰਾਣਾ ਕੇ ਪੀ ਸਿੰਘ

December 01, 2023

ਰੂਪਨਗਰ, 1 ਦਸੰਬਰ (ਰਾਜਨ ਵੋਹਰਾ) :  ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ‘ਤੇ ਵਾਈਟ ਪੇਪਰ ਜਾਰੀ ਕਰਕੇ ਸਥਿਤੀ ਸਪੱਸ਼ਟ ਕਰੇ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ। ਅੱਜ ਰੂਪਨਗਰ ਪ੍ਰੈਸ ਕਲੱਬ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਸੰਵਿਧਾਨ ਤੇ ਕਾਨੂੰਨ ਦੇ ਦੋ ਮਾਅਨੇ ਨਹੀਂ ਹੋ ਸਕਦੇ ਅਤੇ ਜੇਕਰ ਬਾਕੀ ਕੈਦੀ ਸਜ਼ਾਵਾਂ ਪੂਰੀਆਂ ਕਰਕੇ ਜੇਲ੍ਹਾਂ ਚੋਂ ਬਾਹਰ ਆ ਸਕਦੇ ਹਨ ਤਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਰਾਸ਼ਟਰ ਦੇ ਨਿਰਮਾਣ ਦੀ ਬੁਨਿਆਦ ਹੋਵੇਗੀ ਜੋ ਕਿ ਰਾਸ਼ਟਰ ਦੀ ਸੇਵਾ ਹੈ। ਹੁਣ ਵਕਤ ਆ ਗਿਆ ਹੈ ਕਿ ਕੇਂਦਰ ਸਰਕਾਰ ਪਹਿਲਕਦਮੀ ਕਰਕੇ ਪੰਜਾਬ ਤੇ ਖਾਸ ਕਰਕੇ ਸਿੱਖਾਂ ਦੇ ਲਟਕਦੇ ਮਸਲੇ ਯਕਮੁਸ਼ਤ ਹੱਲ ਕਰੇ । ਉਨ੍ਹਾਂ ਕਿਹਾ ਕਿ ਮਸਲਿਆਂ ਦਾ ਹੱਲ ਨਾ ਕੀਤੇ ਜਾਣ ਕਾਰਨ ਕਈ ਵਾਰ ਵਿਤਕਰੇ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਅਤੇ ਇਸ ਦੇ ਗੰਭੀਰ ਨਤੀਜੇ ਰਾਸ਼ਟਰ ਤੇ ਸੂਬੇ ਨੂੰ ਭੁਗਤਣੇ ਪੈਂਦੇ ਹਨ। ਉਨ੍ਹਾਂ ਕਿਹਾ ਪੰਜਾਬ ਪਿਛਲੇ ਸਮੇਂ ਦੌਰਾਨ ਲੰਬਾ ਸੰਤਾਪ ਭੋਗ ਚੁੱਕਿਆ ਹੈ ਅਤੇ 1 ਲੱਖ ਦੇ ਕਰੀਬ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ। ਪਰ ਅਜੇ ਵੀ ਚੰਡੀਗੜ੍ਹ ਪੰਜਾਬ ਨੂੰ ਦੇਣਾ ਤੇ ਦਰਿਆਈ ਪਾਣੀਆਂ ਦੇ ਮਸਲਿਆਂ ਸਮੇਤ ਹੋਰ ਮਸਲੇ ਲਟਕ ਰਹੇ ਹਨ। ਰਾਣਾ ਨੇ ਇਨ੍ਹਾਂ ਮਸਲਿਆਂ ਲਈ ਸਾਰੀਆਂ ਧਿਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿ ਕਿ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਰਾਜਨੀਤੀ ਤਾਂ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਮਸਲਿਆਂ ਦੇ ਹੱਲ਼ ਲਈ ਗੰਭੀਰਤਾ ਨਹੀਂ ਦਿਖਾਈ ਗਈ ਤੇ ਨਾ ਹੀ ਇਂਨ੍ਹਾਂ ਮਸਲਿਆਂ ਨੂੰ ਤਵੱਜੋਂ ਦਿੱਤੀ ਗਈ । ਉਨ੍ਹਾਂ ਸਾਰੀਆਂ ਧਿਰਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਕੱਠੇ ਹੋ ਕੇ ਆਪਣਾ ਯੋਗਦਾਨ ਪਾਉਣ ਅਤੇ ਇਂਨ੍ਹਾਂ ਮਸਲਿਆਂ ਦਾ ਲਾਹਾ ਲੈਣ ਲਈ ਜ਼ਿੰਦਾ ਨਾ ਰੱਖਣ ਅਤੇ ਇਹ ਮਸਲੇ ਮੁੱਕਣੇ ਚਾਹੀਦੇ ਹਨ। ਇਸ ਮੌਕੇ ਤੇ ਸੁਖਵਿੰਦਰ ਸਿੰਘ ਵਿਸਕੀ,ਅਸਵਨੀ ਸ਼ਰਮਾ,ਡਾ. ਗਰਿੰਦਰਪਾਲ ਸਿੰਘ ਬਿੱਲਾ ਵੀ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪੰਧੇਰ ਤੇ ਡੱਲੇਵਾਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ, ਦਿੱਲੀ ਕੂਚ 29 ਤੱਕ ਟਾਲਿਆ

ਪੰਧੇਰ ਤੇ ਡੱਲੇਵਾਲ ਵੱਲੋਂ ਪਰਚਾ ਦਰਜ ਕਰਨ ਦੀ ਮੰਗ, ਦਿੱਲੀ ਕੂਚ 29 ਤੱਕ ਟਾਲਿਆ

ਕਿਸਾਨ ਸਭਾ ਦੀ ਮੀਟਿੰਗ 'ਚ ਅਹਿਮ ਫੈਸਲੇ ਲਏ

ਕਿਸਾਨ ਸਭਾ ਦੀ ਮੀਟਿੰਗ 'ਚ ਅਹਿਮ ਫੈਸਲੇ ਲਏ

ਸ਼ਹੀਦ ਸਾਥੀਆਂ ਦੀ ਯਾਦ ਵਿਚ ਸਮਾਗਮ ਅੱਜ : ਅਜਨਾਲਾ

ਸ਼ਹੀਦ ਸਾਥੀਆਂ ਦੀ ਯਾਦ ਵਿਚ ਸਮਾਗਮ ਅੱਜ : ਅਜਨਾਲਾ

ਖਨੌਰੀ ਬਾਰਡਰ ਤੇ ਪਸਰਿਆ ਸਨਾਟਾ, ਫਿਰ ਵੀ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਮੌਜੂਦ

ਖਨੌਰੀ ਬਾਰਡਰ ਤੇ ਪਸਰਿਆ ਸਨਾਟਾ, ਫਿਰ ਵੀ ਹਜ਼ਾਰਾਂ ਅੰਦੋਲਨਕਾਰੀ ਕਿਸਾਨ ਟਰੈਕਟਰ ਟਰਾਲੀਆਂ ਸਮੇਤ ਮੌਜੂਦ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

ਸਬਜ਼ੀਆਂ ਵੇਚਣ ਵਾਲਾ ਪਹੁੰਚ ਗਿਆ ਕਿਸਾਨਾਂ ਦੇ ਲੱਗੇ ਡੱਬਵਾਲੀ ਬਾਰਡਰ 'ਤੇ ਧਰਨੇ ਵਿੱਚ

ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਸ੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

ਝਾਰਮੜੀ ਬੈਰੀਅਰ ਸ਼ਾਂਤ : ਲਾਲੜੂ ਖੇਤਰ ਅਸਥ-ਵਿਅਸਥ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

ਪਿੰਡ ਲੈਹੜੀਆਂ ਦੇ ਵਸਨੀਕਾਂ ਵਲੋਂ ਕੱਚੇ ਮਕਾਨਾਂ ਨੂੰ ਰਾਸ਼ੀ ਜਲਦ ਜਾਰੀ ਕਰਨ ਦੀ ਮੰਗ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ