ਕੌਮੀ

ਬੰਗਲੁਰੂ : 48 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

December 01, 2023

ਏਜੰਸੀਆਂ
ਬੰਗਲੁਰੂ/1 ਦਸੰਬਰ : ਬੈਂਗਲੁਰੂ ਸਥਿਤ ਘੱਟੋ-ਘੱਟ 48 ਨਿੱਜੀ ਸਕੂਲਾਂ ਨੂੰ ਸ਼ੁੱਕਰਵਾਰ ਨੂੰ ਸਵੇਰੇ ਇਕ ਈ-ਮੇਲ ਮਿਲਿਆ ਜਿਸ ’ਚ ਸਕੂਲ ਕੰਪਲੈਕਸ ’ਚ ਬੰਬ ਹੋਣ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਹ ਈ-ਮੇਲ ਮਿਲਣ ਤੋਂ ਬਾਅਦ ਸਕੂਲ ਦੇ ਕਰਮਚਾਰੀ ਅਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਬੇਹੱਦ ਘਬਰਾ ਗਏ। ਪੁਲਿਸ ਨੇ ਦੱਸਿਆ ਕਿ ਸਕੂਲ ਅਧਿਕਾਰੀਆਂ ਨੇ ਪੁਲਿਸ ਨੂੰ ਤੁਰੰਤ ਇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹ ਬੰਬ ਨਿਰੋਧਕ ਦਸਤੇ ਅਤੇ ਭੰਨ-ਤੋੜ ਵਿਰੋਧੀ ਜਾਂਚ ਦਲ ਨਾਲ ਸੰਬੰਧਤ ਸੰਸਥਾਵਾਂ ’ਚ ਪਹੁੰਚੀ। ਉਸ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਸਕੂਲ ਕੰਪਲੈਕਸ ਤੋਂ ਤੁਰੰਤ ਬਾਹਰ ਕੱਢ ਲਿਆ ਗਿਆ ਅਤੇ ਅਜੇ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਵਿਦਿਆਰਥੀਆਂ ਦੇ ਮਾਤਾ-ਪਿਤਾ ਨੂੰ ਘਟਨਾ ਬਾਰੇ ਜਿਵੇਂ ਹੀ ਪਤਾ ਲੱਗਾ, ਉਹ ਬੇਹੱਦ ਘਬਰਾ ਗਏ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਸਕੂਲ ਦੌੜੇ । ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਈ-ਮੇਲ ’ਚ ਦਾਅਵਾ ਕੀਤਾ ਗਿਆ ਹੈ ਕਿ ਸਕੂਲ ਕੰਪਲੈਕਸਾਂ ’ਚ ਵਿਸਫ਼ੋਟਕ ਰੱਖੇ ਗਏ ਹਨ । ਸਾਨੂੰ ਕਮਾਨ ਕੇਂਦਰ ਤੋਂ ਇਕ ਫੋਨ ਆਇਆ ਅਤੇ ਅਸੀਂ ਆਪਣੇ ਦਲਾਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਸਕੂਲਾਂ ’ਚ ਭੇਜਿਆ। ਸਕੂਲ ਕੰਪਲੈਕਸਾਂ ਤੋਂ ਸਾਰੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਡੂੰਘੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ।
ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਅਤੇ ਪਹਿਲੀ ਨਜ਼ਰ ਅਜਿਹਾ ਲੱਗ ਰਿਹਾ ਹੈ ਕਿ ਉਹ ਇਕ ਫਰਜ਼ੀ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਮਾਤਾ-ਪਿਤਾ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਪੁਲਿਸ ਦਲ ਮੌਕੇ ’ਤੇ ਤਾਇਨਾਤ ਹਨ। ਪੁਲਿਸ ਨੇ ਦੱਸਿਆ ਕਿ ਪਿਛਲੇ ਸਾਲ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਬੈਂਗਲੁਰੂ ਦੇ ਸਕੂਲਾਂ ’ਚ ਬੰਬ ਹੋਣ ਦਾ ਦਾਅਵਾ ਕਰਦੇ ਹੋਏ ਇਸੇ ਤਰ੍ਹਾਂ ਦੇ ਈ-ਮੇਲ ਭੇਜੇ ਸਨ, ਜੋ ਬਾਅਦ ’ਚ ਇਕ ਅਫ਼ਵਾਹ ਸਾਬਤ ਹੋਏ । ਕਰਨਾਟਕ ਦੇ ਉੱਪ ਮੁੱਖ ਮੰਤਰੀ ਡੀ.ਕੇ. ਸ਼ਿਵ ਕੁਮਾਰ ਨੇ ਉਨ੍ਹਾਂ ਸਕੂਲਾਂ ’ਚੋਂ ਇਕ ਸਕੂਲ ਦਾ ਦੌਰਾ ਕੀਤਾ, ਜਿੱਥੇ ਬੰਬ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੇ ਸਕੂਲ ਅਤੇ ਪੁਲਿਸ ਤੋਂ ਸਥਿਤੀ ਦੀ ਜਾਣਕਾਰੀ ਲਈ । ਉਨ੍ਹਾਂ ਕਿਹਾ ਕਿ ਟੀਵੀ ’ਤੇ ਸਮਾਚਾਰ ਦੇਖ ਕੇ ਮੈਂ ਥੋੜ੍ਹਾ ਪਰੇਸ਼ਾਨ ਹੋ ਗਿਆ ਸੀ, ਕਿਉਂਕਿ ਅਜਿਹੇ ਸਕੂਲਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਅਤੇ ਜੋ ਮੇਰੇ ਘਰ ਕੋਲ ਹਨ, ਇਸ ਲਈ ਮੈਂ ਸਥਿਤੀ ਦਾ ਪਤਾ ਲਗਾਉਣ ਬਾਹਰ ਗਿਆ। ਪੁਲਿਸ ਨੇ ਮੈਨੂੰ ਈ-ਮੇਲ ਦਿਖਾਇਆ ਹੈ। ਪਹਿਲੀ ਨਜ਼ਰ ਇਹ ਫਰਜ਼ੀ ਪ੍ਰਤੀਤ ਹੋ ਰਿਹਾ ਹੈ। ਮੈਂ ਪੁਲਿਸ ਨਾਲ ਗੱਲ ਕੀਤੀ ਪਰ ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਮਾਤਾ-ਪਿਤਾ ਚਿੰਤਿਤ ਹਨ ਪਰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ