ਕੌਮੀ

10ਵੀਂ ਤੇ ਬਾਰਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਡਿਵੀਜ਼ਨ ਤੇ ਡਿਸਟਿੰਕਸ਼ਨ ਨਹੀਂ ਦੇਵੇਗਾ ਸੀਬੀਐਸਈ

December 01, 2023

ਏਜੰਸੀਆਂ
ਨਵੀਂ ਦਿੱਲੀ/1 ਦਸੰਬਰ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਦੇ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਕੋਈ ਡਵੀਜ਼ਨ (ਸ਼੍ਰੇਣੀ) ਜਾਂ ਡਿਸਟਿੰਕਸ਼ਨ (ਵਿਸ਼ੇਸ਼ ਯੋਗਤਾ) ਨਹੀਂ ਦਿੱਤੀ ਜਾਵੇਗੀ । ਬੋਰਡ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਕਿਹਾ ਕਿ ਕੋਈ ਸਮੁੱਚੀ ਡਿਵੀਜ਼ਨ, ਵਿਸ਼ੇਸ਼ ਯੋਗਤਾ ਜਾਂ ਕੁੱਲ ਅੰਕ ਨਹੀਂ ਦਿੱਤੇ ਜਾਣਗੇ । ਜੇ ਕਿਸੇ ਉਮੀਦਵਾਰ ਨੇ ਪੰਜ ਤੋਂ ਵੱਧ ਵਿਸ਼ਿਆਂ ਲਈ ਪ੍ਰੀਖਿਆ ਦਿੱਤੀ ਹੈ ਤਾਂ ਦਾਖਲਾ ਸੰਸਥਾ ਜਾਂ ਰੁਜ਼ਗਾਰਦਾਤਾ ਉਸ ਲਈ ਸਭ ਤੋਂ ਵਧੀਆ ਪੰਜ ਵਿਸ਼ਿਆਂ ’ਤੇ ਵਿਚਾਰ ਕਰਨ ਦਾ ਫੈਸਲਾ ਕਰ ਸਕਦਾ ਹੈ । ਬੋਰਡ ਅੰਕਾਂ ਦੀ ਪ੍ਰਤੀਸ਼ਤਤਾ ਦੀ ਗਣਨਾ ਨਹੀਂ ਕਰਦਾ, ਉਸ ਦਾ ਐਲਾਨ ਨਹੀਂ ਕਰਦਾ ਜਾਂ ਸੂਚਨਾ ਨਹੀਂ ਦਿੰਦਾ । ਜੇਕਰ ਉੱਚ ਸਿੱਖਿਆ ਜਾਂ ਰੁਜ਼ਗਾਰ ਲਈ ਅੰਕਾਂ ਦੀ ਪ੍ਰਤੀਸ਼ਤਤਾ ਜ਼ਰੂਰੀ ਹੈ ਤਾਂ ਗਣਨਾ ਦਾਖਲਾ ਦੇਣ ਵਾਲੀ ਸੰਸਥਾ ਜਾਂ ਰੁਜ਼ਗਾਰਦਾਤਾ ਵੱਲੋਂ ਕੀਤੀ ਜਾ ਸਕਦੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ