Saturday, July 27, 2024  

ਰਾਜਨੀਤੀ

ਬੱਚਿਆ ਨੂੰ ਸਿੱਖਿਆ ਦੇਣ ਵਾਲੇ ਡਕਾਰ ਗਏ 1 ਕਰੋੜ 51 ਲੱਖ ਦੀ ਸਰਕਾਰੀ ਗ੍ਰਾਂਟ ਦੇ ਪੈਸੇ

December 04, 2023

ਮੁੱਖ ਮੰਤਰੀ ਪੰਜਾਬ ਦੇ ਸਿੱਖਿਆ ਪ੍ਰਣਾਲੀ ਦਾ ਪੱਧਰ ਉੱਚਾ ਚੁੱਕਣ ਨੂੰ ਲਗਾਈ ਜਾ ਰਹੀ ਹੈ ਢਾਹ।
ਪ੍ਰਾਇਮਰੀ ਬਲਾਕ ਅਫਸਰ ਬਲਾਕ 1 ਸਮੇਤ 14 ਖਿਲਾਫ ਹੋਇਆ ਮਾਮਲਾ ਦਰਜ।

ਫਿਰੋਜ਼ਪੁਰ, 4 ਦਸੰਬਰ (ਅਸ਼ੋਕ ਭਾਰਦਵਾਜ) :  ਅਧਿਆਪਕ ਨੂੰ ਗੁਰੂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਕਿਉਂਕਿ ਗੁਰੂ ਹੀ ਸੱਚਾ ਮਾਰਗ ਦਰਸ਼ਕ ਹੁੰਦਾ ਹੈ ਆਪਣੇ ਬੱਚਿਆਂ ਨੂੰ ਹਮੇਸ਼ਾ ਮਿਹਨਤ ਕਰਕੇ ਕਿਰਤ ਕਰਨ ਦਾ ਪਹਾੜਾ ਗੁਰੂ ਹੀ ਸਿਖਾਉਂਦਾ ਹੈ। ਚੋਰੀ ਠੱਗੀ ਬੇਈਮਾਨੀ ਰਹਿਤ ਜਿੰਦਗੀ ਜੀਣ ਦਾ ਅਸਲ ਮਾਰਗ ਅਧਿਆਪਕ ਗੁਰੂ ਹੀ ਦੱਸਦਾ ਹੈ ਪਰ ਇਹ ਸਭ ਪੁਰਾਣੇ ਟਾਇਮ ਵੇਲੇ ਦੇ ਗੁਰੂ ਦੀਆਂ ਸਿੱਖਿਆਵਾਂ ਹਨ ਹੁਣ ਵਾਲੇ ਨਾ ਤਾ ਗੁਰੂ ਉਹੋ ਜਿਹੇ ਰਹੇ ਹਨ ਤੇ ਨਾ ਹੀ ਚੇਲੇ ਮਤਲਬ ਕਿ ਨਾ ਤਾਂ ਪੜਾਉਣ ਵਾਲੇ ਉਹੋ ਜਿਹੇ ਰਹੇ ਤੇ ਨਾ ਪੜ੍ਹਨ ਵਾਲੇ ਉਹੋ ਜਿਹੇ। ਹੁਣ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਿੱਖਿਆਂ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਸਰਕਾਰ ਵਲੋਂ ਤਾਂ ਸਮੇ ਸਮੇ ਤੇ ਫੰਡ ਦਿੱਤੇ ਜਾਂਦੇ ਹਨ ਪਰ ਇਹਨਾਂ ਫੰਡਾਂ ਦਾ ਗਬਨ ਕਰਨ ਲਈ ਬਿਨਾਂ ਕਿਸੇ ਦੇ ਡਰ ਤੋ ਸਰਕਾਰੀ ਮੁਲਾਜ਼ਮ ਝੱਟ ਹੀ ਲਗਾਉਦੇ ਹਨ ਤੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਉਣ ਲਈ ਕੋਈ ਵੀ ਕਸਰ ਬਾਕੀ ਨਹੀ ਛੱਡਦੇ। ਤਾਜਾ ਹੀ ਮਾਮਲਾ ਸਾਹਮਣੇ ਆਇਆ ਹੈ ਹਲਕਾ ਗੁਰੂ ਹਰ ਸਹਾਏ ਤੋਂ ਪੁਲਿਸ ਥਾਨਾ ਗੁਰੂ ਹਰ ਸਹਾਏ ਦੇ ਐਸ ਐਚ ਉ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੀਸ਼ ਕੁਮਾਰ ਜਿਲਾ ਸਿੱਖਿਆ ਅਫਸਰ ਰਾਹੀ ਇੱਕ ਦਰਖਾਸਤ ਨੰਬਰ/2232/25406 11 ਅਗਸਤ 2023 ਨੂੰ ਪ੍ਰਾਪਤ ਹੋਈ ਸੀ। ਜਿਸ ਚ ਉਸਨੇ ਕੁੱਝ ਵਿਅਕਤੀਆਂ ਦੇ ਖਿਲਾਫ ਸਰਕਾਰੀ ਗਰਾਂਟ ਦੇ ਪੈਸੇ ਹੜੱਪਣ ਦੇ ਦੋਸ਼ ਲਗਾਏ ਸਨ। ਜਿਸ ਚ ਦੋਸ਼ੀ ਗੁਰਮੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਗੁਰੂ ਹਰ ਸਹਾਏ-1 ਪੁੱਤਰ ਜੋਗਿੰਦਰ ਸਿੰਘ ਵਾਸੀ ਗੁਦੜਢੰਡੀ ਰੋੜ ਨੇੜੇ ਐਚ ਕੇ ਐਲ ਕਾਲਜ ਬੀ ਐਡ ਕਾਲੋਨੀ ਗੁਰੂ ਹਰ ਸਹਾਏ ਨੇ ਦੋਸ਼ੀਆਂ ਚਰਨਜੀਤ (ਬਤੋਰ ਲੇਖਾਕਾਰ) ਪੁੱਤਰ ਸਾਧੂ ਰਾਮ,ਮਹਿੰਦਰ ਪਾਲ,ਰਾਕੇਸ਼ ਕੁਮਾਰ ਵਾਸੀ ਕੋਟਲੀ ਰੋਡ ਸ਼੍ਰੀ ਮੁਕਤਸਰ ਸਾਹਿਬ ਤੇ 10 ਅਣਪਛਾਤੇ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਸਕੂਲਾਂ ਲਈ ਆਈ ਸਰਕਾਰੀ ਗ੍ਰਾਂਟ 1 ਕਰੋੜ 51 ਲੱਖ ਰੁਪਏ ਗਬਨ ਕੀਤਾ ਹੈ ਜਿਸ ਤੇ ਗਹਿਰਾਈ ਨਾਲ ਪੜਤਾਲ ਕਰਨ ਤੇ ਸਾਰੇ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 267 ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਗਿ੍ਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਖਿਆ ਵਿਭਾਗ ਦੇ ਉਚ ਅਧਿਕਾਰੀ ਇਸ ਮਾਮਲੇ ਚ ਕਈ ਕਾਰਵਾਈ ਅਮਲ ਚ ਲਿਆਉਣਗੇ ਜਾਂ ਫਿਰ ਉਹ ਵੀ ਮਿਲੀਭੁਗਤ ਕਰਕੇ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਦੇਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਹੋਵੇਗੀ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਨੀਤੀ ਆਯੋਗ ਦੀ ਬੈਠਕ 'ਚ ਸ਼ਾਮਲ ਹੋਵੇਗੀ

ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਦਿਹਾਂਤ

ਭਾਜਪਾ ਦੇ ਸੀਨੀਅਰ ਨੇਤਾ ਪ੍ਰਭਾਤ ਝਾਅ ਦਾ ਦਿਹਾਂਤ

ਅਪਮਾਨਜਨਕ ਇਲਜ਼ਾਮ: ਸੀਤਾਰਮਨ ਨੇ 'ਪੱਖਪਾਤੀ' ਬਜਟ ਦੇ ਦਾਅਵਿਆਂ 'ਤੇ ਵਿਰੋਧੀ ਧਿਰ 'ਤੇ ਧਮਾਕਾ ਕੀਤਾ

ਅਪਮਾਨਜਨਕ ਇਲਜ਼ਾਮ: ਸੀਤਾਰਮਨ ਨੇ 'ਪੱਖਪਾਤੀ' ਬਜਟ ਦੇ ਦਾਅਵਿਆਂ 'ਤੇ ਵਿਰੋਧੀ ਧਿਰ 'ਤੇ ਧਮਾਕਾ ਕੀਤਾ

ਬਜਟ ਵਿੱਚ ਰੁਜ਼ਗਾਰ, ਹੁਨਰ ਸਿਖਰ ਫੋਕਸ: ਐਫਐਮ ਸੀਤਾਰਮਨ

ਬਜਟ ਵਿੱਚ ਰੁਜ਼ਗਾਰ, ਹੁਨਰ ਸਿਖਰ ਫੋਕਸ: ਐਫਐਮ ਸੀਤਾਰਮਨ

ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ

ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਵਿੱਚ ਮਾੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਿਤੀਸ਼ ਕੁਮਾਰ ਦੀ ਆਲੋਚਨਾ ਕੀਤੀ

ਲੋਕ ਸਭਾ ਸਪੀਕਰ ਨੇ ਬਜਟ ਸੈਸ਼ਨ ਵਿੱਚ ਸਹਿਯੋਗ ਦੀ ਮੰਗ ਕੀਤੀ

ਲੋਕ ਸਭਾ ਸਪੀਕਰ ਨੇ ਬਜਟ ਸੈਸ਼ਨ ਵਿੱਚ ਸਹਿਯੋਗ ਦੀ ਮੰਗ ਕੀਤੀ

ਹਰਿਆਣਾ ਚੋਣਾਂ ਲਈ ਕੇਜਰੀਵਾਲ ਦੀ ਗਾਰੰਟੀ: ਹਰ ਔਰਤ ਨੂੰ ਮੁਫ਼ਤ ਬਿਜਲੀ, ਸਿੱਖਿਆ, ਇਲਾਜ, 1000 ਰੁਪਏ

ਹਰਿਆਣਾ ਚੋਣਾਂ ਲਈ ਕੇਜਰੀਵਾਲ ਦੀ ਗਾਰੰਟੀ: ਹਰ ਔਰਤ ਨੂੰ ਮੁਫ਼ਤ ਬਿਜਲੀ, ਸਿੱਖਿਆ, ਇਲਾਜ, 1000 ਰੁਪਏ

ਦੋ ਨਵੇਂ ਜੱਜਾਂ ਨੇ ਚੁੱਕੀ ਸਹੁੰ, ਪੂਰੀ ਤਾਕਤ ਨਾਲ ਸੁਪਰੀਮ ਕੋਰਟ

ਦੋ ਨਵੇਂ ਜੱਜਾਂ ਨੇ ਚੁੱਕੀ ਸਹੁੰ, ਪੂਰੀ ਤਾਕਤ ਨਾਲ ਸੁਪਰੀਮ ਕੋਰਟ

ED ਨੇ ਜਲ ਜੀਵਨ ਮਿਸ਼ਨ ਘੁਟਾਲੇ ਮਾਮਲੇ 'ਚ ਰਾਜਸਥਾਨ ਦੇ ਸਾਬਕਾ ਮੰਤਰੀ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ

ED ਨੇ ਜਲ ਜੀਵਨ ਮਿਸ਼ਨ ਘੁਟਾਲੇ ਮਾਮਲੇ 'ਚ ਰਾਜਸਥਾਨ ਦੇ ਸਾਬਕਾ ਮੰਤਰੀ ਦੇ ਕਰੀਬੀ ਨੂੰ ਗ੍ਰਿਫਤਾਰ ਕੀਤਾ

SC ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ CBI, ED ਤੋਂ ਜਵਾਬ ਮੰਗਿਆ

SC ਨੇ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ CBI, ED ਤੋਂ ਜਵਾਬ ਮੰਗਿਆ