ਅਪਰਾਧ

ਮੋਹਾਲੀ ਪੁਲੀਸ ਵਲੋਂ ਡੇਢ ਕਰੋੜ ਦੀ ਕਾਰ ਦੀ ਡਿੱਗੀ ਉੱਪਰ ਸ਼ਾਟ ਬੰਬ ਰੱਖ ਕੇ ਚਲਾਉਣ ਵਾਲਾ ਵਿਅਕਤੀ ਗਿ੍ਰਫਤਾਰ

December 05, 2023

ਅਦਾਲਤ ਨੇ ਦੋ ਦਿਨ ਦੇ ਪੁਲੀਸ ਰਿਮਾਂਡ ਤੇ ਭੇਜਿਆ

ਮੋਹਾਲੀ, 5 ਦਸੰਬਰ (ਗੁਰਵਿੰਦਰ ਸਿੰਘ) :  ਬੀਤੇ ਦਿਨ ਏਅਰਪਰੋਟ ਰੋਡ ਤੇ ਆਪਣੀ ਮਹਿੰਗੀ ਕਾਰ ਦੀ ਡਿੱਗੀ ਤੇ ਸ਼ਾਟ ਬੰਬ ਰੱਖ ਕੇ ਚਲਾਉਣ ਵਾਲੇ ਰਵੀਤ ਕਪੂਰ ਨਾਮ ਦੇ ਵਿਅਕਤੀ ਨੂੰ ਪੁਲੀਸ ਵਲੋਂ ਗਿ੍ਰਫਤਾਰ ਕਰ ਲਿਆ ਗਿਆ ਹੈ। ਪੁਲੀਸ ਵਲੋਂ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ। ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੀ 2 ਦਸੰਬਰ ਨੂੰ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਇੱਕ ਵਿਅਕਤੀ ਆਪਣੀ ਕਾਰ ਨੰਬਰ ਕਾਰ ਯੂ ਕੇ 07 ਡੀ ਐਨ 5000 ਦੀ ਡਿੱਗੀ ਉੱਪਰ ਸ਼ੋਟ ਬੰਬ ਰੱਖ ਕੇ ਸੁਹਾਣਾ ਤੋਂ ਏਅਰਪੋਰਟ ਰੋਡ ਵੱਲ ਜਾ ਰਿਹਾ ਹੈ, ਜਿਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਵਲੋਂ ਆਪਣੀ ਮਹਿੰਗੀ ਕਾਰ ਦੇ ਪਿਛਲੇ ਪਾਸੇ ਡਿੱਗੀ ਦੇ ਉੱਪਰ ਸ਼ਾਟ ਬੰਬ ਦਾ ਡੱਬਾ ਫਿੱਟ ਕੀਤਾ ਹੋਇਆ ਸੀ ਜਿਸ ਵਿੱਚੋਂ ਲਗਾਤਾਰ ਬੰਬ ਅਤੇ ਆਤਿਸ਼ਬਾਜੀ ਚਲ ਰਹੀ ਸੀ ਅਤੇ ਇਸ ਕਾਰਨ ਹੋਰਨਾਂ ਲੋਕਾਂ ਲਈ ਖਤਰਾ ਪੈਦਾ ਹੋ ਸਕਦਾ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਵਿਅਕਤੀ ਦੇ ਖਿਲਾਫ ਆਈ ਪੀ ਸੀ ਦੀ ਧਾਰਾ 336, 283 ਅਧੀਨ ਮਾਮਲਾ ਦਰਜ ਕਰਕੇ ਮਾਮਲ ਦੀ ਜਾਂਚ ਆਰੰਭ ਕੀਤੀ ਸੀ ਜਿਸਤੋਂ ਬਾਅਦ ਇਸ ਵਿਅਕਤੀ ਦੀ ਪਹਿਚਾਣ ਕਰਕੇ ਇਸਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਰਵੀਤ ਕਪੂਰ ਵਾਸੀ ਦੇਸੂਮਾਜਰਾ, ਹਾਲ ਵਾਸੀ ਹੋਮਲੈਂਡ ਸੈਕਟਰ 70 ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਘਟਨਾ ਵਾਲੇ ਦਿਨ ਇੱਕ ਸਕੂਟੀ ਤੇ ਜਾ ਰਹੇ ਇੱਕ ਵਿਅਕਤੀ ਵਲੋਂ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਕਿ ਇਸ ਵਿਅਕਤੀ ਵਲੋਂ ਚਲਾਏ ਜਾਂਦੇ ਬੰਬਾ ਦੀ ਚੰਗਿਆੜੀ ਉਸਦੇ ਕਪੜਿਆਂ ਤੇ ਡਿੱਗਣ ਕਾਰਨ ਉਸਦੇ ਕਪੜਿਆਂ ਨੂੰ ਵੀ ਅੱਗ ਲੱਗ ਗਈ ਸੀ ਜਿਸਤੋਂ ਬਾਅਦ ਇਸ ਵਿਅਕਤੀ ਦੇ ਖਿਲਾਫ ਦਰਜ ਮਾਮਲੇ ਵਿੱਚ ਆਈ ਪੀ ਸੀ ਦੀ ਧਾਰਾ 308 ਅਤੇ 188 ਦਾ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਦੋ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਅਜਿਹੇ ਵਿਅਕਤੀਆਂ ਦੇ ਖਿਲਾਫ ਸਖਤ ਕਰਵਾਈ ਕੀਤੀ ਜਾ ਹੀ ਹੈ ਜਿਹੜੇ ਆਪਣੀਆਂ ਕਾਰਗਵਾਈਆਂ ਨਾਲ ਹੋਰਨਾਂ ਵਿਅਕਤੀਆਂ ਵਾਸਤੇ ਖਤਰਾ ਪੈਦਾ ਕਰਦੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ 3 ਗ੍ਰਿਫਤਾਰ

ਫਾਈਨਾਂਸ ਕੰਪਨੀ ਦੇ ਕਰਮਚਾਰੀ ਤੋਂ ਸਾਢੇ ਅੱਠ ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ 3 ਗ੍ਰਿਫਤਾਰ

ਆਂਗਣਵਾੜੀ ਸੈਂਟਰ ’ਚੋ ਚਾਰ ਸਾਲਾ ਬੱਚਾ ਅਗਵਾ, ਪੁਲਿਸ ਵੱਲੋਂ ਭਾਲ ਸ਼ੁਰੂ

ਆਂਗਣਵਾੜੀ ਸੈਂਟਰ ’ਚੋ ਚਾਰ ਸਾਲਾ ਬੱਚਾ ਅਗਵਾ, ਪੁਲਿਸ ਵੱਲੋਂ ਭਾਲ ਸ਼ੁਰੂ

ਖੇਤ ਗਏ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ

ਖੇਤ ਗਏ ਵਿਅਕਤੀ ਦੀ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੌਤ

ਵਿਅਕਤੀ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਖਤਮ

ਵਿਅਕਤੀ ਨੇ ਗਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਕੀਤੀ ਖਤਮ

13 ਸਾਲ ਦੀ ਬੱਚੀ ਨਾਲ ਜਿਸਮਾਨੀ ਛੇੜਛਾੜ ਮਾਮਲੇ 'ਚ ਪੁਲਿਸ ਵੱਲੋਂ ਧਾਰੀ ਚੁੱਪੀ ਖ਼ਿਲਾਫ਼ ਐਸ.ਐਸ.ਪੀ ਪਟਿਆਲਾ ਨੂੰ ਮਿਲੇਗਾ ਜਨਤਕ ਜਥੇਬੰਦੀਆਂ ਦਾ ਵਫ਼ਦ

13 ਸਾਲ ਦੀ ਬੱਚੀ ਨਾਲ ਜਿਸਮਾਨੀ ਛੇੜਛਾੜ ਮਾਮਲੇ 'ਚ ਪੁਲਿਸ ਵੱਲੋਂ ਧਾਰੀ ਚੁੱਪੀ ਖ਼ਿਲਾਫ਼ ਐਸ.ਐਸ.ਪੀ ਪਟਿਆਲਾ ਨੂੰ ਮਿਲੇਗਾ ਜਨਤਕ ਜਥੇਬੰਦੀਆਂ ਦਾ ਵਫ਼ਦ

ਯੂਪੀ: ਕੁੱਟਮਾਰ ਕਾਰਨ ਇਲਾਜ ਦੌਰਾਨ ਔਰਤ ਦੀ ਮੌਤ, ਮਾਮਲਾ ਦਰਜ

ਯੂਪੀ: ਕੁੱਟਮਾਰ ਕਾਰਨ ਇਲਾਜ ਦੌਰਾਨ ਔਰਤ ਦੀ ਮੌਤ, ਮਾਮਲਾ ਦਰਜ

ਦਿੱਲੀ ਦੇ ਇੰਪੀਰੀਅਲ ਕਲੱਬ ਦੇ ਬੇਸਮੈਂਟ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ 

ਦਿੱਲੀ ਦੇ ਇੰਪੀਰੀਅਲ ਕਲੱਬ ਦੇ ਬੇਸਮੈਂਟ 'ਚ ਵਿਅਕਤੀ ਨੇ ਕੀਤੀ ਖੁਦਕੁਸ਼ੀ 

ਕਰਨਾਟਕ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ, ਪਰਿਵਾਰ ਨੇ ਜਤਾਇਆ 'ਸੁਪਾਰੀ' ਕਤਲ ਦਾ ਸ਼ੱਕ

ਕਰਨਾਟਕ 'ਚ ਭਾਜਪਾ ਵਰਕਰ ਦੀ ਕੁੱਟ-ਕੁੱਟ ਕੇ ਹੱਤਿਆ, ਪਰਿਵਾਰ ਨੇ ਜਤਾਇਆ 'ਸੁਪਾਰੀ' ਕਤਲ ਦਾ ਸ਼ੱਕ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ