ਅਪਰਾਧ

ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਸਮੇਤ ਬਜੁਰਗ ਗਿ੍ਰਫਤਾਰ

December 05, 2023

ਅਨੁਰਾਗ ਸੰਦਲ
ਸਮਰਾਲਾ, 5 ਦਸੰਬਰ : ਸਮਰਾਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੱਕ ਬਜੁਰਗ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਰਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਇੰਸਪੈਕਟਰ ਰਾਉ ਵਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ. ਜਸਪਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤੇ ਏ.ਐਸ.ਆਈ. ਸਤਪਾਲ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਿੰਡ ਲੋਪੋ ਵਿਖੇ ਸ਼ੱਕੀ ਪੁਰਸ਼ਾਂ ਵ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇੱਕ ਬਜੁਰਗ ਵਿਅਕਤੀ ਨੂੰ ਸ਼ੱਕ ਪੈਣ ਤੇ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ ਇੱਕ ਕਾਲੇ ਰੰਗ ਦੇ ਲਿਫਾਫੇ ਵਿਚੋਂ ਕੁੱਲ 480 ਨਸ਼ੀਲੀਆਂ ਗੋਲੀਆਂ, 90 ਨਸ਼ੀਲੇ ਕੈਪਸੂਲ, 140 ਨਸ਼ੀਲੀਆਂ ਗੋਲੀਆਂ ਕੁੱਲ ਗੋਲੀਆਂ ਸਮੇਤ ਕੈਪਸੂਲਾਂ ਦੀ ਗਿਣਤੀ 710 ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਗਏ ਕਥਿਤ ਦੋਸ਼ੀ ਦੀ ਪਹਿਚਾਣ ਮਦਨ ਲਾਲ ਉਮਰ ਕਰੀਬ 73 ਸਾਲ ਵਾਸੀ ਲੋਪੋਂ ਵਜੋਂ ਹੋਈ। ਪੁਲਿਸ ਨੇ ਉਸ ਵਿਰੁੱਧ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਰਾਉ ਵਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਸਮਰਾਲਾ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਜਾਂ ਤਾਂ ਉਹ ਸਮਰਾਲਾ ਇਲਾਕੇ ਵਿਚੋਂ ਆਪਣਾ ਕੰਮ ਛੱਡ ਦੇਣ ਨਹੀਂ ਤਾਂ ਜੇਲ ਜਾਣ ਲਈ ਤਿਆਰ ਰਹਿਣ ਅਤੇ ਵੱਖ ਵੱਖ ਥਾਵਾਂ ਤੇ ਨਾਕਾਬੰਦੀ ਕਰਕੇ ਸਪੈਸ਼ਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਮਾੜਾ ਅਨਸਰ ਗਲਤ ਕੰਮ ਨਾ ਕਰੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਸਰਹੱਦੀ ਪਿੰਡ ਨੂਰਵਾਲਾ ਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਦੌਰਾਨ ਅੱਧਾ ਕਿਲੋ ਹੈਰੋਇਨ ਤੇ ਡਰੋਨ ਬਰਾਮਦ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਦੋ ਆਦਮੀਆਂ ਤੇ ਇੱਕ ਔਰਤ ਨੌਸਰਬਾਜਾ ਵਲੋਂ ਦੁਕਾਨਦਾਰ ਨਾਲ 8000 ਰੁਪਏ ਦੀ ਠੱਗੀ

ਸਮਰਾਲਾ 'ਚ ਬਜੁਰਗ ਨਾਲ ਲੁੱਟ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

ਸਮਰਾਲਾ 'ਚ ਬਜੁਰਗ ਨਾਲ ਲੁੱਟ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ

ਬਾਇਕ ਸਵਾਰ ਨੋਜਵਾਨ, ਔਰਤ ਦੀ ਸੋਨੇ ਦੀ ਚੈਨ ਝਪਟ ਕੇ ਫਰਾਰ

ਬਾਇਕ ਸਵਾਰ ਨੋਜਵਾਨ, ਔਰਤ ਦੀ ਸੋਨੇ ਦੀ ਚੈਨ ਝਪਟ ਕੇ ਫਰਾਰ

ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚੋ ਖਾਲੀ ਮੈਦਾਨ 'ਚੋ ਮਿਲੀ ਲਾਸ਼-ਪਰਿਵਾਰ ਨੇ ਲਗਾਇਆ ਹੱਤਿਆ ਦਾ ਆਰੋਪ

ਜ਼ੀਰਕਪੁਰ ਦੇ ਬਲਟਾਣਾ ਖੇਤਰ ਵਿੱਚੋ ਖਾਲੀ ਮੈਦਾਨ 'ਚੋ ਮਿਲੀ ਲਾਸ਼-ਪਰਿਵਾਰ ਨੇ ਲਗਾਇਆ ਹੱਤਿਆ ਦਾ ਆਰੋਪ

ਅੰਗ੍ਰੇਜ਼ੀ ਸ਼ਰਾਬ ਤੇ ਬੀਅਰ ਸਮੇਤ ਕੈਂਟਰ ਦਾ ਡਰਾਈਵਰ ਕਾਬੂ

ਅੰਗ੍ਰੇਜ਼ੀ ਸ਼ਰਾਬ ਤੇ ਬੀਅਰ ਸਮੇਤ ਕੈਂਟਰ ਦਾ ਡਰਾਈਵਰ ਕਾਬੂ

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚਲ ਰਹੇ ਨਾਜਾਇਜ਼ ਨਸ਼ਾ ਛੁਡਾਊ ਸੈਂਟਰ, ਪੀੜਤਾਂ ਦੀ ਕੁੱਟ, ਮਾਪਿਆ ਦੀ ਹੋ ਰਹੀ ਏ ਲੁੱਟ ?

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਚਲ ਰਹੇ ਨਾਜਾਇਜ਼ ਨਸ਼ਾ ਛੁਡਾਊ ਸੈਂਟਰ, ਪੀੜਤਾਂ ਦੀ ਕੁੱਟ, ਮਾਪਿਆ ਦੀ ਹੋ ਰਹੀ ਏ ਲੁੱਟ ?

 ਸਿੱਧੀ ਟੱਕਰ ਰੇਹੜੀ ਤੇ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋਏ

ਸਿੱਧੀ ਟੱਕਰ ਰੇਹੜੀ ਤੇ ਮੋਟਰਸਾਇਕਲ ਸਵਾਰ ਗੰਭੀਰ ਜਖ਼ਮੀ ਹੋਏ

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲੀ ਤੋਂ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਮੀਆਂਵਾਲੀ ਤੋਂ ਤਲਾਸ਼ੀ ਮੁਹਿੰਮ ਦੌਰਾਨ ਵਿਦੇਸ਼ੀ ਡਰੋਨ ਬਰਾਮਦ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਚੈਕਿੰਗ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜ਼ਿਲ੍ਹੇ ਭਰ 'ਚ ਵੱਖ-ਵੱਖ ਥਾਵਾਂ 'ਤੇ ਚੈਕਿੰਗ