Friday, March 01, 2024  

ਕੌਮੀ

‘ਇੰਡੀਆ ਗੱਠਜੋੜ’ ਦੀ ਮਟਿੰਗ ਮੁਲਤਵੀ

December 05, 2023

ਅਖਿਲੇਸ਼, ਨਿਤੀਸ਼, ਮਮਤਾ ਤੇ ਸਟਾਲਿਨ ਦੀ ਮਸਰੂਫ਼ੀਅਤ ਬਣੀ ਕਾਰਨ

ਏਜੰਸੀਆਂ
ਨਵੀਂ ਦਿੱਲੀ/5 ਦਸੰਬਰ : ਭਾਜਪਾ ਖਿਲਾਫ਼ ਇੱਕਜੁਟ ਹੋਏ ਵਿਰੋਧੀ ਦਲਾਂ ਦੇ ਗੱਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ) ਦੀ 6 ਦਸੰਬਰ, ਬੁੱਧਵਾਰ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਹੈ । ਦੱਸਿਆ ਗਿਆ ਹੈ ਕਿ ਗੱਠਜੋੜ ਦੀਆਂ ਕੁਝ ਪਾਰਟੀਆਂ ਦੇ ਪ੍ਰਮੁੱਖ ਨੇਤਾਵਾਂ ਦੇ ਮੀਟਿੰਗ ’ਚ ਨਾ ਆ ਸਕਣ ਦੇ ਚਲਦਿਆਂ ਇਸ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ ।
ਕਾਂਗਰਸ ਦੇ ਸੂਤਰਾਂ ਮੁਤਾਬਕ ਬਾਅਦ ’ਚ ਦਸੰਬਰ ਦੇ ਤੀਜੇ ਹਫ਼ਤੇ ’ਚ ‘ਇੰਡੀਆ’ ਗੱਠਜੋੜ ਦੇ ਪ੍ਰਮੁੱਖ ਨੇਤਾਵਾਂ ਦੀ ਰਸਮੀ ਤਾਲਮੇਲ ਮੀਟਿੰਗ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਹੋਵੇਗੀ ।
ਜ਼ਿਕਰਯੋਗ ਹੈ ਕਿ ਸਪਾ ਨੇਤਾ ਅਖਿਲੇਸ਼ ਯਾਦਵ ਅਤੇ ਤਿ੍ਰਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਪਹਿਲਾਂ ਹੀ ‘ਇੰਡੀਆ’ ਗਠਜੋੜ ਦੀ ਮੀਟਿੰਗ ’ਚ ਹਾਜ਼ਰ ਹੋਣ ਦੀ ਅਸਮਰੱਥਾ ਪ੍ਰਗਟ ਕੀਤੀ ਸੀ ।
ਇਸ ਤੋਂ ਬਾਅਦ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਦ੍ਰਮੁਕ ਦੇ ਨੇਤਾ ਐਮ.ਕੇ. ਸਟਾਲਿਨ ਨੇ ਚੱਕਰਵਾਤ ਕਾਰਨ ਪੈਦਾ ਹੋਏ ਹਾਲਾਤ ਦੇ ਚਲਦਿਆਂ ਮੀਟਿੰਗ ’ਚ ਸ਼ਾਮਲ ਨਾ ਸਕਣ ਹੋਣ ਲਈ ਕਿਹਾ ਹੈ । ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬੀਮਾਰ ਹਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰ ’ਚ ਵਿਆਹ ਦਾ ਪ੍ਰੋਗਰਾਮ ਹੈ । ਅਜਿਹੇ ’ਚ ਅੱਗੇ ਦੀ ਤਾਰੀਖ ਲਈ ਬੈਠਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ । ਇਹ ਬੈਠਕ ਅਜਿਹੇ ਸਮੇਂ ਹੋਣ ਵਾਲੀ ਸੀ ਜਦੋਂ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਕਾਂਗਰਸ ਨੇ ਤੇਲੰਗਾਨਾ ’ਚ ਜਿੱਤ ਦਰਜ ਕੀਤੀ ਹੈ ।
ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਮਲਿਕਰਾਜੁਨ ਖੜਗੇ ਨੇ 5 ਰਾਜਾਂ ਵਿੱਚ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 6 ਦਸੰਬਰ ਨੂੰ ‘ਇੰਡੀਆ’ ਗੱਠਜੋੜ ਦੀ ਮੀਟਿੰਗ ਸੱਦਣ ਦਾ ਐਲਾਨ
ਕੀਤਾ ਸੀ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ