ਕੌਮੀ

ਮੱਧ ਪ੍ਰਦੇਸ਼ : ਕਾਂਗਰਸ ਹਾਈ ਕਮਾਨ ਨੇ ਕਮਲਨਾਥ ਤੋਂ ਅਸਤੀਫ਼ਾ ਮੰਗਿਆ

December 05, 2023

ਏਜੰਸੀਆਂ
ਨਵੀਂ ਦਿੱਲੀ/5 ਦਸੰਬਰ : ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਹਾਰ ਤੋਂ ਬਾਅਦ ਸੂਬਾ ਪ੍ਰਧਾਨ ਕਮਲਨਾਥ ’ਤੇ ਗਾਜ਼ ਡਿੱਗੀ ਹੈ। ਸੂਤਰਾਂ ਮੁਤਾਬਕ ਪਾਰਟੀ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਦਾ ਅਹੁਦਾ ਛੱਡਣ ਲਈ ਕਿਹਾ ਹੈ ।
ਦੱਸਣਾ ਬਣਦਾ ਹੈ ਕਿ ਕਮਲਨਾਥ ਲੰਬੇ ਸਮੇਂ ਤੱਕ ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ । ਇਸ ਤੋਂ ਇਲਾਵਾ ਉਹ ਪਾਰਟੀ ਪੱਖ ਤੋਂ ਮੁੱਖ ਮੰਤਰੀ ਦਾ ਚਿਹਰਾ ਵੀ ਸਨ । ਹਾਲਾਂਕਿ ਮੱਧ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਐਤਵਾਰ ਨੂੰ ਜਾਰੀ ਚੋਣ ਨਤੀਜਿਆਂ ’ਚ ਭਾਜਪਾ ਨੇ 163 ਸੀਟਾਂ ਜਿੱਤੀਆਂ ਅਤੇ ਕਾਂਗਰਸ ਸਿਰਫ 66 ਸੀਟਾਂ ’ਤੇ ਹੀ ਜਿੱਤ ਪ੍ਰਾਪਤ ਕਰ ਸਕੀ। ਇਸ ਚੋਣ ਵਿੱਚ ਭਾਜਪਾ ਨੂੰ 57 ਸੀਟਾਂ ਦਾ ਫਾਇਦਾ ਹੋਇਆ।
ਰਾਜ ਵਿੱਚ ਕਾਂਗਰਸ ਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਕਮਲਨਾਥ ਨੇ ਰਾਜ ਵਿੱਚ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਉਹ ‘ਇਹ ਦੇਖਣਗੇ ਕਿ ਅਸੀਂ ਵੋਟਰਾਂ ਨਾਲ ਗੱਲਬਾਤ ਕਿਉਂ ਨਹੀਂ ਕਰ ਸਕੇ ।’
ਸੂਤਰਾਂ ਨੇ ਦੱਸਿਆ ਕਿ ਸੀਨੀਅਰ ਨੇਤਾ ਦਿਗਵਿਜੇ ਸਿੰਘ, ਸੁਰੇਸ਼ ਪਚੌਰੀ ਅਤੇ ਹੋਰ ਉਮੀਦਵਾਰਾਂ ਨਾਲ ਪਾਰਟੀ ਦੀ ਹਾਰ ਦੇ ਕਾਰਨਾਂ ’ਤੇ ਚਰਚਾ ਕਰਨਗੇ । ਮੀਟਿੰਗ ਦੀ ਪੁਸ਼ਟੀ ਕਰਦਿਆਂ ਸੂਬਾ ਕਾਂਗਰਸ ਦੇ ਮੀਡੀਆ ਸੈਲ ਦੇ ਮੁਖੀ ਨੇ ਦੱਸਿਆ ਕਿ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਲੜ ਰਹੇ ਸਾਰੇ 230 ਉਮੀਦਵਾਰਾਂ ਦੀ ਮੰਗਲਵਾਰ ਨੂੰ ਮੀਟਿੰਗ ਸੱਦੀ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਵਿਦਿਆਰਥੀ ਦੇ ਥੱਪੜ ਦਾ ਮਾਮਲਾ: ਯੂਪੀ ਸਰਕਾਰ ਨੇ SC ਨੂੰ ਦੱਸਿਆ ਬੱਚਿਆਂ ਨੂੰ ਕਾਉਂਸਲਿੰਗ ਸਹੂਲਤਾਂ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਬੈਂਗਲੁਰੂ ਬੰਬ ਧਮਾਕਾ: ਕਰਨਾਟਕ ਦੇ ਗ੍ਰਹਿ ਮੰਤਰੀ ਨੇ ਕਿਹਾ 9 ਜ਼ਖਮੀ, ਸ਼ਹਿਰ ਅਤੇ ਰਾਜ ਦੇ ਪੁਲਿਸ ਮੁਖੀ ਘਟਨਾ ਸਥਾਨ 'ਤੇ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ 'ਤੇ ਸੈਂਸੈਕਸ 1,000 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

ਪ੍ਰਭਾਵਸ਼ਾਲੀ ਜੀਡੀਪੀ ਸੰਖਿਆਵਾਂ ਤੋਂ ਬਾਅਦ ਸੈਂਸੈਕਸ 700 ਤੋਂ ਵੱਧ ਅੰਕਾਂ ਦੀ ਛਾਲ ਮਾਰਦਾ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

80% ਭਾਰਤੀ ਮੱਧ-ਮਾਰਕੀਟ ਫਰਮਾਂ ਵਿਕਾਸ 'ਤੇ ਉਤਸ਼ਾਹਿਤ ਹਨ, ਇਸ ਸਾਲ ਹੋਰ ਨੌਕਰੀਆਂ ਪੈਦਾ ਕਰਦੀਆਂ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਵਧੇਰੇ ਮਿਡ ਅਤੇ ਸਮਾਲ ਕੈਪ ਫੰਡ ਇੱਕਮੁਸ਼ਤ ਨਿਵੇਸ਼ਾਂ 'ਤੇ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਰੱਖਦੇ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ