ਬੀਜਿੰਗ, 22 ਫਰਵਰੀ (ਏਜੰਸੀ):
ਚੀਨ ਦੇ ਗੁਆਂਗਡੋਂਗ ਸੂਬੇ ਦੇ ਗੁਆਂਗਜ਼ੂ ਵਿੱਚ ਵੀਰਵਾਰ ਦੀ ਸਵੇਰ ਨੂੰ ਇੱਕ ਮਾਲਵਾਹਕ ਜਹਾਜ਼ ਪੁਲ ਨਾਲ ਟਕਰਾ ਜਾਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਲਾਪਤਾ ਹੋ ਗਏ।
ਇਹ ਘਟਨਾ ਸਵੇਰੇ 5.30 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਇਕ ਕੰਟੇਨਰ ਜਹਾਜ਼ ਲੀਕਸਿਨਸ਼ਾ ਪੁਲ ਦੇ ਖੰਭੇ ਨਾਲ ਟਕਰਾ ਗਿਆ, ਜਿਸ ਨਾਲ ਪੰਜ ਵਾਹਨ ਪਲਟ ਗਏ।
ਮੁੱਢਲੀ ਜਾਂਚ ਮੁਤਾਬਕ ਪੰਜ ਵਾਹਨਾਂ ਵਿੱਚੋਂ ਦੋ ਨਦੀ ਵਿੱਚ ਡਿੱਗ ਗਏ ਅਤੇ ਬਾਕੀ ਜਹਾਜ਼ ਵਿੱਚ ਡਿੱਗ ਗਏ।
ਹਾਦਸੇ ਵਿੱਚ ਚਾਲਕ ਦਲ ਦਾ ਇੱਕ ਮੈਂਬਰ ਮਾਮੂਲੀ ਜ਼ਖ਼ਮੀ ਹੋ ਗਿਆ।
ਬਚਾਅ ਕਾਰਜ ਜਾਰੀ ਹਨ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।