Saturday, April 13, 2024  

ਖੇਤਰੀ

ਰੰਗਲਾ ਪੰਜਾਬ ਬਣਾੳਣ ਲਈ ਪੰਜਾਬੀਆ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ : ਜੋੜਾਮਾਜਰਾ, ਅਨਮੋਲ

February 23, 2024

ਯਾਦਗਾਰੀ ਹੋ ਨਿੱਬੜਿਆ ਦੇਧਨਾ ਦਾ ਕਬੱਡੀ ਮਹਾਂਕੁੰਭ 

ਪਾਤੜਾਂ,  23 ਫਰਵਰੀ (ਰਮਨ ਜੋਸ਼ੀ) : ਸਾਨੂੰ ਪੰਜਾਬੀਆਂ ਨੂੰ ਦਲਬੀਰ ਗਿੱਲ ਯੂਕੇ ਵਰਗੇ ਹੀਰੇ ਦੀ ਲੋੜ ਹੈ ਜੋ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੇ ਨਕਸ਼ੇ ਕਦਮਾਂ ‘ਤੇ ਚੱਲਦਾ ਹੋਇਆ ਅਕਾਲੀਆਂ -ਕਾਂਗਰਸੀਆਂ ਵੱਲੋਂ ਕੁਰਾਹੇ ਪਾਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਦਿਨ-ਰਾਤ ਲੱਗਿਆ ਹੋਇਆ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ ਚੇਤਨ ਸਿੰਘ ਜੋੜਾ ਮਾਜਰਾ ਤੇ ਫਿਲਮੀ ਕਲਾਕਾਰ ਕਰਮਜੀਤ ਅਨਮੋਲ ਨੇ ਮੀਰੀ-ਪੀਰੀ ਸਪੋਰਟਸ ਕਲੱਬ ਦੇਧਨਾ ਵੱਲੋਂ ਸ਼ੀਸ਼ਪਾਲ ਸਾਂਗੂ ਦੀ ਯਾਦ ਚ ਕਬੱਡੀ ਕੱਪ ਦੌਰਾਨ ਹੋਏ ਰਿਕਾਰਡਤੋੜ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਸਾਡੇ ਭਰਾ ਦਲਬੀਰ ਗਿੱਲ ਯੂਕੇ ‘ਤੇ ਮਾਣ ਹੈ ਕਿ ਉਹ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੋਇਆ ਹੈ । ਜਦੋਂ ਪੰਜਾਬ ਚ ਅਕਾਲੀ ਦਲ ਤੇ ਕਾਂਗਰਸ ਦੀਆਂ ਸਰਕਾਰਾਂ ਹੁੰਦੀਆਂ ਸਨ ਉਹ ਉਸ ਸਮੇਂ ਵੀ ਆਪਣੇ ਰਸਤੇ ‘ਤੇ ਬੇਰੋਕ ਚੱਲਦਾ ਰਿਹਾ ਤੇ ਉਸ ਦੁਬਾਰਾ ਕਰਵਾਏ ਗਏ ਕਬੱਡੀ ਕੱਪ ਜਿੱਥੇ ਆਮ ਆਦਮੀ ਪਾਰਟੀ ਦੀ ਰੈਲੀ ਦਾ ਰੂਪ ਧਾਰ ਜਾਂਦੇ ਤੇ ਮੌਕੇ ਦੀਆਂ ਸਰਕਾਰਾਂ ਨੂੰ ਵਕਤ ਪੈ ਜਾਂਦਾ ਸੀ ਕਿਉਂ ਕਿ ਉਨ੍ਹਾਂ ਦੀ ਅਗਵਾਈ ਉਸ ਸਮੇਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਹੁੰਦੇ ਹੋਏ ਸ ਭਗਵੰਤ ਸਿੰਘ ਮਾਨ ਕਰਦੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਸੰਸਾਰ ਭਰ ਚ ਸਿਰਫ ਦੇਧਨਾ ਕਬੱਡੀ ਕੱਪ ਹੀ ਹੈ ਜਿੱਥੇ ਹਰ ਹਰ ਕਬੱਡੀ ਲੱਖਾਂ ਦੀ ਪੈਂਦੀ ਹੈ ਕਿਉਂਕਿ ਹਰ ਸਾਲ ਦਲਬੀਰ ਯੂਕੇ ਇਸ ਕੱਪ ‘ਤੇ ਕਰੋੜਾਂ ਰੁਪਏ ਲਗਾ ਦਿੰਦੇ ਹਨ ਤੇ ਇਨਾਮਾਂ ਪੱਖੋਂ ਦੁਨੀਆਂ ਦਾ ਪਹਿਲਾ ਕਬੱਡੀ ਕੱਪ ਹੈ ਕਿਉਂਕਿ ਇਸ ਤੋਂ ਪਹਿਲਾਂ ਵਾਰ ਕੰਬਾਈਨਾਂ , ਟਰੈਕਟਰ ਤੇ ਐਬੂਲੈਂਸ ਵੀ ਦਿੱਤੀ ਜਾ ਚੁੱਕੀ ਹੈ । ਇਸ ਦੌਰਾਨ ਦਲਬੀਰ ਗਿੱਲ ਯੂਕੇ ਨੇ ਦੱਸਿਆ ਕਿ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਸਾਡਾ ਮੁਢਲਾ ਫਰਜ਼ ਹੈ ਤੇ ਮੈਂ ਇਸ ਫਰਜ਼ ‘ਤੇ ਪਹਿਰਾ ਦੇ ਰਿਹਾ ਹਾਂ । ਉਨ੍ਹਾਂ ਕਿਹਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹ ਸੋਚ ਰਹੀ ਹੈ ਕਿ ਪੰਜਾਬ ਚ ਖੇਡ ਸੱਭਿਆਚਾਰ ਪੈਦਾ ਕਰਕੇ ਪੰਜਾਬ ਦਾ ਨਾਮ ਦੁਨੀਆ ਦੇ ਨਕਸ਼ੇ ‘ਤੇ ਚਮਕਾਇਆ ਜਾਵੇ ਤੇ ਇਸੇ ਹੀ ਸੋਚ ਨਾਲ ਮੈਂ ਚੱਲ ਰਿਹਾ ਹਾਂ । 70 ਕਿਲੋ ਦੇ ਕਬੱਡੀ ਦੇ ਫ਼ਾਈਨਲ ਚ ਅਨਦਾਣਾ ਪਹਿਲੇ ਸਥਾਨ ‘ਤੇ ਅਤੇ ਦੇਧਨਾ ਦੂਸਰੇ ਸਥਾਨ ਤੇ 85 ਕਿਲੋ ਵਜ਼ਨ ਚ ਫਸਟ ਛੰਨਾਂ ਤੇ ਚਾਂਦਪੁਰਾ ਦੁਸਰੇ ਸਥਾਨ ‘ਤੇ ਰਹੇ । ਇਸਦੇ ਨਾਲ ਹੀ ਅੱਠ ਅਕੈਡਮੀਆਂ ਦੇ ਹੋਏ ਫਸਵੇਂ ਮੁਕਾਬਲਿਆਂ ਚ ਸਰਹਾਲਾ ਰਣੂਆਂ ਸ਼ਕਰਪੁਰ ਨੇ ਸੁਰਖਪੁਰ ਵਾਰੀਅਰਸ ਨੂੰ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ । ਇਸਦੇ ਨਾਲ ਹੀ ਬੈਸਟ ਰੇਡਰ ਬੁਲਟ ਖੀਰਾਂਵਾਲੀ ਤੇ ਬੈਸਟ ਜਾਫ਼ੀ ਫ਼ਰਿਆਦ ਅਲੀ ਨੇ ਨਵੀਆਂ ਥਾਰਾਂ ਜਿੱਤ ਕੇ ਇਤਿਹਾਸ ਸਿਰਜਿਆ ਕਿਉਂਕਿ ਦੁਨੀਆ ਚ ਪਹਿਲੀ ਵਾਰ ਬੈਸਟ ਖਿਡਾਰੀਆਂ ਨੂੰ ਕਬੱਡੀ ਚ ਥਾਰਾਂ ਦਿੱਤੀਆਂ ਗਈਆਂ ਹਨ । ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਕੁਦਨੀ , ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ , ਹਰਜਸ਼ਨ ਸਿੰਘ ਪਠਾਣ ਮਾਜਰਾ , ਲੱਖਾ ਯੂਕੇ , ਚੌਧਰੀ ਚੂਹੜ ਸਿੰਘ , ਸਾਜਨ ਢਿਲੋਂ , ਅਮਰ ਸੰਘੇੜਾ , ਹੈਪੀ ਅਮਿ੍ਰਸਰੀਆ , ਰਾਕੇਸ਼ ਸ਼ਰਮਾ , ਤੇਜਿੰਦਰ ਸਿੰਘ ਖਹਿਰਾ , ਭੁਪਿੰਦਰ ਸਿੰਘ ਨਾਭਾ , ਸੰਦੀਪ ਸਾਂਵਰਾ , ਜੋਰਜ ਗਿੱਲ , ਬਲਦੇਵ ਚੌਧਰੀ , ਗੁਰਪ੍ਰੀਤ ਗੁੱਲੀ, ਜਰਨੈਲ ਭੁਟਾਲ , ਦਰਬਾਰਾ ਸਿੰਘ ਤੁਲੇਵਾਲ , ਮਿੱਠੂ ਸਰਪੰਚ , ਮੇਜਰ ਨਿੱਕਾ ਅਤੇ ਪਰਮਿੰਦਰ ਮੌਦਗਿੱਲ ਆਦਿ ਹਾਜ਼ਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ