Saturday, April 13, 2024  

ਖੇਤਰੀ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਮਨਾਇਆ ਕਾਲਾ ਦਿਵਸ

February 23, 2024

ਭਾਜਪਾ ਮੰਤਰੀਆ ਦੀ ਅਰਥੀ ਫੂਕ ਕੀਤਾ ਰੋਸ ਦਾ ਪ੍ਰਗਟਾਵਾ

ਸ੍ਰੀ ਆਨੰਦਪੁਰ ਸਾਹਿਬ, 23 ਫਰਵਰੀ (ਤਰਲੋਚਨ ਸਿੰਘ) :  ਅੱਜ ਇੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪਾ ਮੰਤਰੀਆਂ ਦੇ ਪੁਤਲੇ ਫੂਕੇ ਅਤੇ ਜੋਰਦਾਰ ਨਾਰੇਬਾਜ਼ੀ ਕੀਤੀ।ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਪ੍ਰਧਾਨ ਕਾਮਰੇਡ ਦਵਿੰਦਰ ਨੰਗਲੀ, ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੇ ਸਕੱਤਰ ਜੈਮਲ ਸਿੰਘ ਭੜੀ,ਦਰਸ਼ਨ ਸਿੰਘ ਬੜਵਾ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਘੋਰ ਬੇਇਨਸਾਫੀ ਕਰ ਰਹੀ ਹੈ।ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਜੋ ਲਿਖਤੀ ਵਾਇਦੇ ਕਿਸਾਨਾਂ ਨਾਲ ਕੀਤੇ ਉਹ ਪੂਰੇ ਨਹੀਂ ਕੀਤੇ।  ਆਗੂਆਂ ਨੇ ਮੰਗ ਕੀਤੀ ਕਿ ਕਿਸਾਨ ਦੇ ਕਾਤਲਾਂ ਤੇ ਕਤਲ ਦਾ ਪਰਚਾ ਦਰਜ ਹੋਵੇ, ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਅੱਜ ਪਹਿਲਾਂ ਵੱਡੀ ਗਿਣਤੀ ਵਿੱਚ ਕਿਸਾਨ ਸਥਾਨਕ ਬੱਸ ਸਟੈਂਡ ਇਕੱਠੇ ਹੋਏ ਇਥੋਂ ਅਰਥੀ ਫੂਕ ਰੋਸ ਮੁਜਾਹਰਾ ਕਰਦੇ ਹੋਏ ਕਲਗੀਧਰ ਮਾਰਕੀਟ, ਨੈਸ਼ਨਲ ਹਾਈਵੇ ਮੇਨ ਰੋਡ ਤੋਂ ਹੁੰਦੇ ਹੋਏ ਰਵਿਦਾਸ ਚੌਂਕ, ਕਚਹਿਰੀ ਰੋਡ ਤੋਂ ਮਾਰਚ ਕਰਦੇ ਹੋਏ ਸਥਾਨਕ ਉਪ ਮੰਡਲ ਮਜਿਸਟਰੇਟ ਦਫਤਰ ਦੇ ਮੂਹਰੇ ਭਾਜਪਾ ਦੇ ਮੰਤਰੀਆਂ ਦੀ ਅਰਥੀ ਫੂਕੀ। ਇਸ ਮੌਕੇ ਤੇ ਜਸਵਿੰਦਰ ਸਿੰਘ ਭੰਗਲ, ਕਿਰਪਾਲ ਸਿੰਘ ਭੱਟੋ, ਗੁਰਨਾਮ ਸਿੰਘ ਔਲਖ, ਬਖਤਾਵਰ ਸਿੰਘ, ਬਜਿੰਦਰ ਪੰਡਤ, ਪਰੋਮਿਲਾ ਦੇਵੀ, ਪ੍ਰੀਤੀ ਪ੍ਰੀਆ, ਲਕਸ਼ਮੀ ਕੁਮਾਰੀ,ਸਵਰਨ ਸਿੰਘ ਲੋਦੀਪੁਰ, ਅਮਰਜੀਤ ਸਿੰਘ ਹੌਲਗੜ,ਕਰਮ ਚੰਦ ਘਨਾਰੂ, ਸੁਰਜੀਤ ਸਿੰਘ ਮਿਡਵਾਂ, ਰਾਮਪਾਲ ਤਾਰਾਪੁਰ,ਬਿੱਕਰ ਸਿੰਘ ਮੋਠਾਪੁਰ, ਮੇਜਰ ਸਿੰਘ ਗੰਗੂਵਾਲ ਸੁਸ਼ੀਲ ਕੁਮਾਰ, ਹਰਜਾਪ ਸਿੰਘ ਬਡਿਆਲ ਰਾਮਨਾਥ ਨਾਨੋਵਾਲ, ਕਾਮਰੇਡ ਜਗੀਰ ਸਿੰਘ ਰੌਲੀ,ਕੁਲਵਿੰਦਰ ਸਿੰਘ ਗੋਗੀ ਜਸਵੀਰ ਸਿੰਘ ਮਜਾਰਾ, ਜਸਵਿੰਦਰ ਸਿੰਘ ਅਨੰਦਪੁਰ ਸਾਹਿਬ, ਗੁਲਜਾਰ ਸਿੰਘ, ਸੂਬੇਦਾਰ ਗੁਰਨਾਮ ਸਿੰਘ ਭੰਗਲ,ਬਲਵੀਰ ਸਿੰਘ ਅਟਵਾਲ ਸਮੇਤ ਹੋਰ ਕਿਸਾਨ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।ਇਸ ਮੌਕੇ ਤੇ ਐਸ ਐਚ ਓ ਹਿੰਮਤ ਸਿੰਘ, ਏਐਸਆਈ ਸੁਖਵਿੰਦਰ ਸਿੰਘ ਸਮੇਤ ਹੋਰ ਮੁਲਾਜ਼ਮਾਂ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ