Tuesday, April 23, 2024  

ਖੇਡਾਂ

ਨੈਸ਼ਨਲ ਪੱਧਰ ਤੇ ਦੋ ਚਾਂਦੀ ਦੇ ਮੈਡਲ ਪ੍ਰਾਪਤ ਕਰਨ ਤੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਨੂੰ ਬਗਲੀ ਕਲਾਂ ਵਿਖੇ ਕੀਤਾ ਸਨਮਾਨਿਤ

February 28, 2024

ਤਾਮਿਲਨਾਡੂ ਵਿਖੇ ਕਰਵਾਈ ਗਈ ਸੀ 43ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ 2024

ਸਮਰਾਲਾ, 28 ਫਰਵਰੀ (ਅਨੁਰਾਗ ਸੰਦਲ) : ਵੈਟਰਨ ਐਥਲੈਟਿਕ ਫੈਡਰੇਸ਼ਨ ਆਫ ਇੰਡੀਆਂ ਵਲੋਂ 43ਵੀਂ ਨੈਸ਼ਨਲ ਵੈਟਰਨ ਐਥਲੈਟਿਕ ਚੈਂਪੀਅਨਸ਼ਿਪ ਮਾਸਟਰਜ਼ 2024 ਤਾਮਿਲਨਾਡੂ ਵਿਖੇ ਤਰੁਣਵੈਲੀ ਵਿਚ ਕਰਵਾਈ ਗਈ। ਜਿਸ ਵਿਚ ਸਹਿਕਾਰਤਾ ਵਿਭਾਗ ਤੋਂ ਇੰਸਪੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ 71 ਸਾਲਾਂ ਬਜ਼ੁਰਗ ਸਿੰਗਾਰਾ ਸਿੰਘ ਨੇ ਦੋ ਚਾਂਦੀ ਦੇ ਮੈਡਲ ਜਿੱਤਕੇ ਸੂਬੇ ਤੇ ਜ਼ਿਲ੍ਹਾ ਲੁਧਿਆਣਾ ਦੇ ਨਾਲ ਨਾਲ ਪਿੰਡ ਬਗਲੀ ਕਲਾਂ ਦਾ ਨਾਮ ਵੀ ਦੇਸ਼ ਪੱਧਰ ਤੇ ਚਮਕਾਇਆ। ਉਨ੍ਹਾਂ ਦੀਆਂ ਇੰਡੀਆਂ ਪੱਧਰ ਤੇ ਖੇਡ ਜਗਤ ਅੰਦਰ ਕੀਤਾ ਗਿਆ ਚੰਗਾ ਪ੍ਰਦਰਸ਼ਨ ਨੂੰ ਮੱਦੇਨਜ਼ਰ ਰੱਖਦਿਆਂ ਗੁਰਦੁਆਰਾ ਬੇਗਮਪੁਰਾ ਸਾਹਿਬ ਪਿੰਡ ਬਗਲੀ ਕਲਾਂ ਵਿਖੇ ਪੁੱਜਣ ਤੇ ਨਿੱਘਾ ਸਵਾਗਤ ਤੇ ਸੰਖੇਪ ਸਨਮਾਨ ਸਮਾਰੋਹ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਸਮਾਜਸੇਵੀ ਹਲਵਿੰਦਰ ਸਿੰਘ ਢਿੱਲੋਂ ਭੌਰਲਾ ਤੇ ਗੁਰਜੀਤ ਸਿੰਘ ਭੌਰਲਾ ਪੁੱਜੇ। ਜਿਨ੍ਹਾਂ ਨੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਬਗਲੀ ਨੂੰ ਸਿਰਪਾਓ ਦੇਕੇ ਸਨਮਾਨਿਤ ਕਰਦਿਆਂ ਆਖਿਆ ਕਿ ਸਿੰਗਾਰਾ ਸਿੰਘ ਬਗਲੀ ਅੱਜ ਦੇ ਨੌਜਵਾਨਾਂ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ ਜਿਨ੍ਹਾਂ ਨੇ ਵਡੇਰੀ ਉਮਰ ਵਿਚ ਨੈਸ਼ਨਲ ਪੱਧਰ ਤੇ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ। ਨੌਜਵਾਨਾਂ ਨੂੰ ਖੇਡ ਗਰਾਉਂਡ ਨਾਲ ਜੁੜਨਾ ਅੱਜ ਸਮੇਂ ਦੀ ਮੁੱਖ ਮੰਗ ਹੈ ਤਾਂ ਹੀ ਅਸੀਂ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਰੋਕਣ ਵਿਚ ਸਫਲ ਹੋ ਸਕਦੇ ਹਾਂ। ਇਸ ਮੌਕੇ ਬਜ਼ੁਰਗ ਫੌਜਾ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਵਾਲਾ ਬਜੁਗਰ ਸ਼ਿੰਗਾਰਾ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਮਾਣ ਸਨਮਾਨ ਦੇਣ ਤੇ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਰਿਲੇਅ ਦੌੜ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਦੋ ਚਾਂਦੀ ਦੇ ਤਗ਼ਮੇ ਜਿੱਤੇ ਹਨ। ਨਗਰ ਵਲੋਂ ਦਿੱਤੇ ਗਏ ਸਨਮਾਨ ਤੇ ਹੌਸਲੇ ਨੇ ਮੇਰੇ ਅੰਦਰ ਹੋਰ ਵੀ ਸ਼ਕਤੀ ਪੈਦਾ ਕਰ ਦਿੱਤੀ ਹੈ ਅੱਗੇ ਤੋਂ ਮੈਂ ਪੂਰੀ ਮਿਹਨਤ ਨਾਲ ਅਗਲੇ ਵਰ੍ਹੇ ਵੀ ਮੈਡਲ ਪ੍ਰਾਪਤ ਕਰਕੇ ਨਗਰ ਦਾ ਨਾਮ ਰੌਸ਼ਨ ਕਰਦਾ ਰਹਾਂਗਾ। ਉਨ੍ਹਾਂ ਨੇ ਕਿਹਾ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਦੇ ਰਹੋ ਤਾਂ ਕਿ ਉਨ੍ਹਾਂ ਦਾ ਸਰੀਰ ਰਿਸ਼ਟ ਪੁਸ਼ਟ ਤਾਂ ਰਹੇਗਾ ਹੀ ਸਗੋਂ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਵੀ ਅਹਿਮ ਰੋਲ ਕਰਨਗੇ। ਇਸ ਮੌਕੇ ਸਮਾਜਸੇਵੀ ਹਲਵਿੰਦਰ ਸਿੰਘ ਢਿੱਲੋਂ, ਗੁਰਜੀਤ ਸਿੰਘ ਭੌਰਲਾ, ਕਸ਼ਮੀਰਾ ਸਿੰਘ ਕੋਟੀਆਂ ਵਾਲਾ, ਉਜਾਗਰ ਸਿੰਘ ਜਾਗੀ, ਦਰਸ਼ਨ ਸਿੰਘ, ਤੇਜਪਾਲ ਸਿੰਘ, ਗੁਰੂ ਘਰ ਬਣਾਉਣ ਵਾਲਾ ਮਾਹਰ ਠੇਕੇਦਾਰ ਗੁਰਵਿੰਦਰ ਸਿੰਘ ਭੋਂਪੂਰ, ਗੁਰਸੇਵਕ ਸਿੰਘ ਕੁੱਲੇਵਾਲ, ਜੰਗ ਸਿੰਘ, ਪ੍ਰਕਾਸ਼ ਸਿੰਘ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਪਿਆਰਾ ਸਿੰਘ, ਮਹਿੰਦਰ ਸਿੰਘ ਆਦਿ ਦੇ ਨਾਮ ਸ਼ਾਮਲ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'

IPL 2024: ਮੁੰਬਈ ਇੰਡੀਅਨਜ਼ ਦੇ ਡੇਵਿਡ, ਪੋਲਾਰਡ ਨੂੰ ਵਾਈਡ ਗੇਂਦ 'ਤੇ SKY ਦੀ ਸਮੀਖਿਆ ਦੇ ਫੈਸਲੇ ਵਿੱਚ ਮਦਦ ਕਰਨ ਲਈ ਜੁਰਮਾਨਾ

IPL 2024: ਮੁੰਬਈ ਇੰਡੀਅਨਜ਼ ਦੇ ਡੇਵਿਡ, ਪੋਲਾਰਡ ਨੂੰ ਵਾਈਡ ਗੇਂਦ 'ਤੇ SKY ਦੀ ਸਮੀਖਿਆ ਦੇ ਫੈਸਲੇ ਵਿੱਚ ਮਦਦ ਕਰਨ ਲਈ ਜੁਰਮਾਨਾ

ਓਲੰਪਿਕ ਸ਼ੂਟਿੰਗ ਟਰਾਇਲ: ਮਨੂ ਉੱਚਾ ਉੱਠਿਆ, ਅਨੀਸ਼ ਨੇ ਪਿਸਟਲ ਮੁਕਾਬਲਿਆਂ ਵਿੱਚ ਉਮੀਦ ਕੀਤੀ ਜਿੱਤ ਪ੍ਰਾਪਤ ਕੀਤੀ

ਓਲੰਪਿਕ ਸ਼ੂਟਿੰਗ ਟਰਾਇਲ: ਮਨੂ ਉੱਚਾ ਉੱਠਿਆ, ਅਨੀਸ਼ ਨੇ ਪਿਸਟਲ ਮੁਕਾਬਲਿਆਂ ਵਿੱਚ ਉਮੀਦ ਕੀਤੀ ਜਿੱਤ ਪ੍ਰਾਪਤ ਕੀਤੀ

ਏਟੀਪੀ ਟੂਰ: ਸਿਟਸਿਪਾਸ ਨੇ ਜਿੱਤਣ ਲਈ ਦੋ ਮੈਚ ਪੁਆਇੰਟ ਬਚਾਏ, ਬਾਰਸੀਲੋਨਾ ਵਿਖੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਏਟੀਪੀ ਟੂਰ: ਸਿਟਸਿਪਾਸ ਨੇ ਜਿੱਤਣ ਲਈ ਦੋ ਮੈਚ ਪੁਆਇੰਟ ਬਚਾਏ, ਬਾਰਸੀਲੋਨਾ ਵਿਖੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਅੰਤਰਰਾਸ਼ਟਰੀ ਫੈੱਡ ਓਲੰਪਿਕ ਇਨਾਮੀ ਰਾਸ਼ੀ 'ਤੇ ਵਿਸ਼ਵ ਅਥਲੈਟਿਕਸ ਦੇ ਫੈਸਲੇ 'ਤੇ ਚਿੰਤਾ ਪ੍ਰਗਟ ਕਰਦੇ

ਅੰਤਰਰਾਸ਼ਟਰੀ ਫੈੱਡ ਓਲੰਪਿਕ ਇਨਾਮੀ ਰਾਸ਼ੀ 'ਤੇ ਵਿਸ਼ਵ ਅਥਲੈਟਿਕਸ ਦੇ ਫੈਸਲੇ 'ਤੇ ਚਿੰਤਾ ਪ੍ਰਗਟ ਕਰਦੇ

IPL 2024: MI ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ-ਰੇਟ ਦੇ ਅਪਰਾਧ ਲਈ ਜੁਰਮਾਨਾ

IPL 2024: MI ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ-ਰੇਟ ਦੇ ਅਪਰਾਧ ਲਈ ਜੁਰਮਾਨਾ