Tuesday, April 23, 2024  

ਕੌਮੀ

ਨਾਜਾਇਜ਼ ਮਾਈਨਿੰਗ ਮਾਮਲਾ : ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਤਲਬ

February 28, 2024

ਏਜੰਸੀਆਂ
ਨਵੀਂ ਦਿੱਲੀ/28 ਫਰਵਰੀ : ਸੀਬੀਆਈ ਨੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਕੇਸ ਦਰਜ ਕਰਨ ਦੇ ਪੰਜ ਸਾਲ ਬਾਅਦ ਸ਼ੁੱਕਰਵਾਰ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਮਾਮਲਿਆਂ ਵਿੱਚ ਪੁੱਛ ਪੜਤਾਲ ਲਈ ਗਵਾਹ ਵਜੋਂ ਤਲਬ ਕੀਤਾ ਹੈ । ਅਧਿਕਾਰੀਆਂ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 160 ਦੇ ਤਹਿਤ ਜਾਰੀ ਕੀਤੇਏ ਨੋਟਿਸ ਵਿੱਚ ਏਜੰਸੀ ਨੇ ਉਨ੍ਹਾਂ ਨੂੰ 2019 ਵਿੱਚ ਦਰਜ ਹੋਏ ਕੇਸ ਦੇ ਸਬੰਧ ਵਿੱਚ 29 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ । ਇਹ ਧਾਰਾ ਪੁਲਿਸ ਅਧਿਕਾਰੀ ਨੂੰ ਜਾਂਚ ਵਿੱਚ ਗਵਾਹਾਂ ਨੂੰ ਬੁਲਾਉਣ ਦੀ ਇਜਾਜ਼ਤ ਦਿੰਦੀ ਹੈ। ਇਹ ਮਾਮਲਾ ਈ-ਟੈਂਡਰਿੰਗ ਪ੍ਰਕਿਰਿਆ ਦੀ ਕਥਿਤ ਉਲੰਘਣਾ ਵਿੱਚ ਮਾਈਨਿੰਗ ਲੀਜ਼ ਜਾਰੀ ਕਰਨ ਨਾਲ ਸਬੰਧਤ ਹੈ । ਸੀਬੀਆਈ ਨੇ ਖਣਿਜਾਂ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਦੀ ਜਾਂਚ ਲਈ ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ’ਤੇ 2016 ’ਚ ਸੱਤ ਮੁੱਢਲੇ ਕੇਸ ਦਰਜ ਕੀਤੇ ਸਨ । ਅਧਿਕਾਰੀਆਂ ਨੇ ਦਸਿਆ ਕਿ ਏਜੰਸੀ ਨੇ ਦੋਸ਼ ਲਾਇਆ ਸੀ ਕਿ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਦਫਤਰ ਨੇ ਇਕ ਦਿਨ ’ਚ 13 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਸੀ। ਉਸ ਸਮੇਂ ਉਨ੍ਹਾਂ ਕੋਲ ਮਾਈਨਿੰਗ ਵਿਭਾਗ ਵੀ ਸੀ ।
ਉਨ੍ਹਾਂ ਦੋਸ਼ ਲਾਇਆ ਸੀ ਕਿ ਯਾਦਵ, ਜਿਨ੍ਹਾਂ ਕੋਲ ਕੁਝ ਸਮੇਂ ਲਈ ਮਾਈਨਿੰਗ ਪੋਰਟਫੋਲੀਓ ਵੀ ਸੀ, ਨੇ ਈ-ਟੈਂਡਰਿੰਗ ਪ੍ਰਕਿਰਿਆ ਦੀ ਉਲੰਘਣਾ ਕਰਦਿਆਂ 14 ਲੀਜ਼ਾਂ ਨੂੰ ਮਨਜ਼ੂਰੀ ਦਿਤੀ ਸੀ, ਜਿਨ੍ਹਾਂ ਵਿਚੋਂ 13 ਨੂੰ 17 ਫ਼ਰਵਰੀ, 2013 ਨੂੰ ਮਨਜ਼ੂਰੀ ਦਿਤੀ ਗਈ ਸੀ । ਸੀਬੀਆਈ ਨੇ ਦਾਅਵਾ ਕੀਤਾ ਕਿ ਹਮੀਰਪੁਰ ਦੇ ਜ਼ਿਲ੍ਹਾ ਮੈਜਿਸਟਰੇਟ ਬੀ. ਚੰਦਰਕਲਾ ਨੇ 2012 ਦੀ ਈ-ਟੈਂਡਰਿੰਗ ਨੀਤੀ ਦੀ ਉਲੰਘਣਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਤੋਂ ਮਨਜ਼ੂਰੀ ਲੈਣ ਤੋਂ ਬਾਅਦ 17 ਫ਼ਰਵਰੀ 2013 ਨੂੰ ਪੱਟੇ ਦਿਤੇ ਸਨ ।
ਏਜੰਸੀ ਨੇ 2012-16 ਦੌਰਾਨ ਹਮੀਰਪੁਰ ਜ਼ਿਲ੍ਹੇ ’ਚ ਖਣਿਜਾਂ ਦੀ ਕਥਿਤ ਗੈਰ-ਕਾਨੂੰਨੀ ਮਾਈਨਿੰਗ ਦੀ ਜਾਂਚ ਦੇ ਸਬੰਧ ’ਚ ਆਈ.ਏ.ਐਸ. ਅਧਿਕਾਰੀ ਬੀ ਚੰਦਰਕਲਾ, ਸਮਾਜਵਾਦੀ ਪਾਰਟੀ ਦੇ ਐਮਐਲਸੀ ਰਮੇਸ਼ ਕੁਮਾਰ ਮਿਸ਼ਰਾ ਅਤੇ ਸੰਜੇ ਦੀਕਸ਼ਿਤ (ਜਿਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਬਸਪਾ ਦੀ ਟਿਕਟ ’ਤੇ ਲੜੀਆਂ ਸਨ) ਸਮੇਤ 11 ਲੋਕਾਂ ਵਿਰੁਧ ਐਫ.ਆਈ.ਆਰ. ਦੇ ਸਬੰਧ ’ਚ ਜਨਵਰੀ 2019 ’ਚ 14 ਥਾਵਾਂ ’ਤੇ ਛਾਪੇਮਾਰੀਆਂ ਕੀਤੀਆਂ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀਨਗਰ : ਐਨਆਈਏ ਵੱਲੋਂ ਅੱਤਵਾਦ ਨਾਲ ਜੁੜੇ ਮਾਮਲਿਆਂ ’ਚ 9 ਥਾਵਾਂ ’ਤੇ ਛਾਪੇਮਾਰੀ

ਸ੍ਰੀਨਗਰ : ਐਨਆਈਏ ਵੱਲੋਂ ਅੱਤਵਾਦ ਨਾਲ ਜੁੜੇ ਮਾਮਲਿਆਂ ’ਚ 9 ਥਾਵਾਂ ’ਤੇ ਛਾਪੇਮਾਰੀ

ਜਬਰ-ਜਨਾਹ ਦੀ ਸ਼ਿਕਾਰ 14 ਸਾਲਾ ਲੜਕੀ ਨੂੰ 30 ਹਫ਼ਤੇ ਦਾ ਹਮਲ ਗਿਰਾਉਣ ਦੀ ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

ਜਬਰ-ਜਨਾਹ ਦੀ ਸ਼ਿਕਾਰ 14 ਸਾਲਾ ਲੜਕੀ ਨੂੰ 30 ਹਫ਼ਤੇ ਦਾ ਹਮਲ ਗਿਰਾਉਣ ਦੀ ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

ਕਾਮਰੇਡ ਯੇਚੁਰੀ ਵੱਲੋਂ ਚੋਣ ਕਮਿਸ਼ਨ ਨੂੰ ਖ਼ਤ, ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਕੀਤੀ ਸ਼ਿਕਾਇਤ

ਕਾਮਰੇਡ ਯੇਚੁਰੀ ਵੱਲੋਂ ਚੋਣ ਕਮਿਸ਼ਨ ਨੂੰ ਖ਼ਤ, ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਕੀਤੀ ਸ਼ਿਕਾਇਤ

ਕੇਜਰੀਵਾਲ ਨੂੰ ਇਨਸੂਲਿਨ ਦੇਣ ਬਾਰੇ ਏਮਜ਼ ਦੇ ਡਾਕਟਰਾਂ ਦਾ ਬੋਰਡ ਕਰੇਗਾ ਫੈਸਲਾ

ਕੇਜਰੀਵਾਲ ਨੂੰ ਇਨਸੂਲਿਨ ਦੇਣ ਬਾਰੇ ਏਮਜ਼ ਦੇ ਡਾਕਟਰਾਂ ਦਾ ਬੋਰਡ ਕਰੇਗਾ ਫੈਸਲਾ

ਕੇਜਰੀਵਾਲ ਦੀ ਜ਼ਮਾਨਤ ’ਤੇ ਲੱਗੀ ਲੋਕਹਿਤ ਅਰਜ਼ੀ ਖਾਰਜ

ਕੇਜਰੀਵਾਲ ਦੀ ਜ਼ਮਾਨਤ ’ਤੇ ਲੱਗੀ ਲੋਕਹਿਤ ਅਰਜ਼ੀ ਖਾਰਜ

ਰਾਸ਼ਟਰਪਤੀ ਵੱਲੋਂ 132 ਹਸਤੀਆਂ ਨੂੰ ਪਦਮ ਸਨਮਾਨ

ਰਾਸ਼ਟਰਪਤੀ ਵੱਲੋਂ 132 ਹਸਤੀਆਂ ਨੂੰ ਪਦਮ ਸਨਮਾਨ

ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ : ਮਹਿਬੂਬਾ ਮੁਫ਼ਤੀ

ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ : ਮਹਿਬੂਬਾ ਮੁਫ਼ਤੀ

ਪੱਛਮੀ ਬੰਗਾਲ ’ਚ ਹਾਈ ਕੋਰਟ ਵੱਲੋਂ ਅਧਿਆਪਕਾਂ ਦੀਆਂ 24 ਹਜ਼ਾਰ ਨਿਯੁਕਤੀਆਂ ਰੱਦ

ਪੱਛਮੀ ਬੰਗਾਲ ’ਚ ਹਾਈ ਕੋਰਟ ਵੱਲੋਂ ਅਧਿਆਪਕਾਂ ਦੀਆਂ 24 ਹਜ਼ਾਰ ਨਿਯੁਕਤੀਆਂ ਰੱਦ

ਕਾਂਗਰਸ ਤੁਹਾਡੇ ਮੰਗਲਸੂਤਰ ਵੀ ਖੋਹ ਲਵੇਗੀ : ਪ੍ਰਧਾਨ ਮੰਤਰੀ ਮੋਦੀ

ਕਾਂਗਰਸ ਤੁਹਾਡੇ ਮੰਗਲਸੂਤਰ ਵੀ ਖੋਹ ਲਵੇਗੀ : ਪ੍ਰਧਾਨ ਮੰਤਰੀ ਮੋਦੀ

ਹਰੇ, ਛੋਟੇ ਕੈਪਸ ਵਿੱਚ ਜ਼ਿਆਦਾਤਰ ਸੈਕਟਰਲ ਸੂਚਕਾਂਕ ਵਧੀਆ ਪ੍ਰਦਰਸ਼ਨ ਕਰਦੇ

ਹਰੇ, ਛੋਟੇ ਕੈਪਸ ਵਿੱਚ ਜ਼ਿਆਦਾਤਰ ਸੈਕਟਰਲ ਸੂਚਕਾਂਕ ਵਧੀਆ ਪ੍ਰਦਰਸ਼ਨ ਕਰਦੇ