Thursday, April 25, 2024  

ਕੌਮੀ

ਗੁਜਰਾਤ : ਇਰਾਨੀ ਕਿਸ਼ਤੀ ’ਚੋਂ 3300 ਕਿਲੋਗ੍ਰਾਮ ਨਸ਼ੀਲੇ ਪਦਾਰਥ ਜ਼ਬਤ, 5 ਵਿਦੇਸ਼ੀ ਗਿ੍ਰਫ਼ਤਾਰ

February 28, 2024

ਏਜੰਸੀਆਂ
ਨਵੀਂ ਦਿੱਲੀ/28 ਫਰਵਰੀ : ਭਾਰਤੀ ਜਲ ਸੈਨਾ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਸਾਂਝੀ ਮੁਹਿੰਮ ’ਚ ਗੁਜਰਾਤ ਤੱਟ ਕੋਲੋਂ ਇਕ ਇਰਾਨੀ ਕਿਸ਼ਤੀ ਤੋਂ 5 ਵਿਦੇਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 3300 ਕਿਲੋਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ । ਐਨਸੀਬੀ ਨੇ ਬੁੱਧਵਾਰ ਨੂੰ ਕਿਹਾ ਕਿ ਜਲ ਸੈਨਾ, ਗੁਜਰਾਤ ਐਂਟੀ ਟੈਰਰਿਸਟ ਸਕੁਐਡ ਅਤੇ ਐਨਸੀਬੀ ਦਾ ਇਹ ਸਾਂਝਾ ਆਪ੍ਰੇਸ਼ਨ ਕੌਮਾਂਤਰੀ ਸਮੁੰਦਰੀ ਸੀਮਾ ਰੇਖਾ (ਆਈਐਮਬੀਐਲ) ਦੇ ਨਾਲ ਲੱਗਦੇ ਅਰਬ ਸਾਗਰ ਵਿਚ ਚਲਾਇਆ ਗਿਆ । ਜ਼ਬਤ ਕੀਤੀ ਖੇਪ ਵਿਚ ਚਰਸ, ਮੇਥਾਮਫੇਟਾਮਾਈਨ ਅਤੇ ਮੋਰਫਿਨ ਸ਼ਾਮਲ ਹੈ, ਜੋ ਭਾਰਤ ’ਚ ਪਾਬੰਦੀਸ਼ੁਦਾ ਹੈ । ਜਲ ਸੈਨਾ ਨੇ ਚਾਲਕ ਦਲ ਦੇ ਮੈਂਬਰਾਂ ਨੂੰ ਫੜਿਆ ਅਤੇ ਜਿਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ।
ਜਲ ਸੈਨਾ ਦੇ ਬੁਲਾਰੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕਰ ਕੇ ਕਿਹਾ ਕਿ ਭਾਰਤੀ ਜਲ ਸੈਨਾ ਨੇ ਇਕ ਸਾਂਝੀ ਮੁਹਿੰਮ ਵਿਚ ਲੱਗਭਗ 3300 ਕਿਲੋਗ੍ਰਾਮ ਪਾਬੰਦੀਸ਼ੁਦਾ ਸਮੱਗਰੀ ਲੈ ਕੇ ਜਾ ਰਹੀ ਇਕ ਸ਼ੱਕੀ ਕਿਸ਼ਤੀ ਨੂੰ ਫੜਿਆ । ਇਹ ਹਾਲ ਹੀ ਦੇ ਸਮੇਂ ’ਚ ਜ਼ਬਤ ਕੀਤੀ ਗਈ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਖੇਪ ਹੈ । ਅਧਿਕਾਰੀਆਂ ਨੇ ਦੱਸਿਆ ਕਿ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਵਿੱਚ 3,089 ਕਿਲੋਗ੍ਰਾਮ ਚਰਸ, 158 ਕਿਲੋਗ੍ਰਾਮ ‘ਮੈਥਾਮਫੇਟਾਮਾਈਨ’ ਅਤੇ 25 ਕਿਲੋਗ੍ਰਾਮ ‘ਮੋਰਫਿਨ’ ਸ਼ਾਮਲ ਹੈ ।
ਪੋਸਟ ’ਚ ਕਿਹਾ ਗਿਆ ਹੈ ਕਿ ਇਹ ਜਾਣਕਾਰੀ ਨਿਗਰਾਨੀ ਮਿਸ਼ਨ ’ਤੇ ਤਾਇਨਾਤ ਪੀ81 ਐਲਆਰਐਮਆਰ ਜਹਾਜ਼ ਤੋਂ ਮਿਲੀ ਸੀ ਅਤੇ ਇਸ ਦੀ ਪੁਸ਼ਟੀ ਐਨਸੀਬੀ ਨੇ ਵੀ ਕੀਤੀ ਸੀ, ਜਿਸ ਤੋਂ ਬਾਅਦ ਭਾਰਤੀ ਜਲ ਸੈਨਾ ਦੇ ਮਿਸ਼ਨ ਨੇ ਜੰਗੀ ਬੇੜੇ ਨੂੰ ਤਾਇਨਾਤ ਕੀਤਾ ਸੀ । ਕਿਸ਼ਤੀ ’ਚੋਂ ਫੜੇ ਗਏ 5 ਵਿਅਕਤੀ ਇਰਾਨੀ ਜਾਂ ਪਾਕਿਸਤਾਨੀ ਨਾਗਰਿਕ ਹੋਣ ਦਾ ਸ਼ੱਕ ਹੈ । ਐਨਸੀਬੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੋਈ ਵੀ ਕੌਮੀਅਤ ਦਸਤਾਵੇਜ਼ ਬਰਾਮਦ ਨਹੀਂ ਹੋਇਆ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

'ਨਿਫਟੀ500 ਦੇ ਅੰਦਰ ਸਕਾਰਾਤਮਕ ਰਿਟਰਨ ਦੇਣ ਵਾਲੇ ਸਟਾਕਾਂ ਦੀ ਗਿਣਤੀ ਘੱਟ ਗਈ ਹੈ'

'ਨਿਫਟੀ500 ਦੇ ਅੰਦਰ ਸਕਾਰਾਤਮਕ ਰਿਟਰਨ ਦੇਣ ਵਾਲੇ ਸਟਾਕਾਂ ਦੀ ਗਿਣਤੀ ਘੱਟ ਗਈ ਹੈ'

SC ਨੇ EVM-VVPAT ਤਕਨੀਕੀ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ; ECI ਅਧਿਕਾਰੀ ਦੁਪਹਿਰ 2 ਵਜੇ ਜਵਾਬ ਦੇਣਗੇ

SC ਨੇ EVM-VVPAT ਤਕਨੀਕੀ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ; ECI ਅਧਿਕਾਰੀ ਦੁਪਹਿਰ 2 ਵਜੇ ਜਵਾਬ ਦੇਣਗੇ

ਅਸਥਿਰਤਾ ਸੂਚਕਾਂਕ ਵਿੱਚ ਗਿਰਾਵਟ ਮਾਰਕੀਟ ਲਈ ਘੱਟ ਨੁਕਸਾਨ ਦੇ ਜੋਖਮ ਨੂੰ ਦਰਸਾਉਂਦੀ

ਅਸਥਿਰਤਾ ਸੂਚਕਾਂਕ ਵਿੱਚ ਗਿਰਾਵਟ ਮਾਰਕੀਟ ਲਈ ਘੱਟ ਨੁਕਸਾਨ ਦੇ ਜੋਖਮ ਨੂੰ ਦਰਸਾਉਂਦੀ

ਮਲੇਸ਼ੀਆ ’ਚ ਫੌਜੀ ਮਸ਼ਕ ਦੌਰਾਨ ਆਪਸ ’ਚ ਟਕਰਾਏ ਦੋ ਹੈਲੀਕਾਪਟਰ, 10 ਹਲਾਕ

ਮਲੇਸ਼ੀਆ ’ਚ ਫੌਜੀ ਮਸ਼ਕ ਦੌਰਾਨ ਆਪਸ ’ਚ ਟਕਰਾਏ ਦੋ ਹੈਲੀਕਾਪਟਰ, 10 ਹਲਾਕ

ਮਿਜ਼ੋਰਮ ’ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਪੰਹੁਚਿਆ ਨੁਕਸਾਨ

ਮਿਜ਼ੋਰਮ ’ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਪੰਹੁਚਿਆ ਨੁਕਸਾਨ

ਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ : ਪ੍ਰਧਾਨ ਮੰਤਰੀ

ਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ : ਪ੍ਰਧਾਨ ਮੰਤਰੀ

ਦਿੱਲੀ ਸ਼ਰਾਬ ਨੀਤੀ ਮਾਮਲਾ : ਕੇਜਰੀਵਾਲ ਤੇ ਕਵਿਤਾ ਦੀ ਅਦਾਲਤੀ ਹਿਰਾਸਤ ’ਚ 7 ਮਈ ਤੱਕ ਵਾਧਾ

ਦਿੱਲੀ ਸ਼ਰਾਬ ਨੀਤੀ ਮਾਮਲਾ : ਕੇਜਰੀਵਾਲ ਤੇ ਕਵਿਤਾ ਦੀ ਅਦਾਲਤੀ ਹਿਰਾਸਤ ’ਚ 7 ਮਈ ਤੱਕ ਵਾਧਾ

ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਦਿੱਲੀ-ਐਨਸੀਆਰ ’ਚ ਮੀਂਹ ਨੇ ਗਰਮੀ ਤੋਂ ਦਿੱਤੀ ਰਾਹਤ

ਦਿੱਲੀ-ਐਨਸੀਆਰ ’ਚ ਮੀਂਹ ਨੇ ਗਰਮੀ ਤੋਂ ਦਿੱਤੀ ਰਾਹਤ

ਲੋਕ ਸਭਾ ਚੋਣਾਂ : ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ

ਲੋਕ ਸਭਾ ਚੋਣਾਂ : ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ