Thursday, April 25, 2024  

ਕੌਮੀ

ਤਾਮਿਲਨਾਡੂ ਸਰਕਾਰ ਦੇ ਇਸ਼ਤਿਹਾਰ ’ਚ ਚੀਨ ਦੇ ਝੰਡੇ ਤੋਂ ਖਫ਼ਾ ਹੋਏ ਪੀਐਮ

February 28, 2024

ਕਿਹਾ, ਡੀਐਮਕੇ ਨੂੰ ਭਾਰਤ ਦੀ ਤਰੱਕੀ ਬਰਦਾਸ਼ਤ ਨਹੀਂ

ਏਜੰਸੀਆਂ
ਨਵੀਂ ਦਿੱਲੀ/28 ਫਰਵਰੀ : ਤਾਮਿਲਨਾਡੂ ਦੀ ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਸਰਕਾਰ ਦੇ ਇਸ਼ਤਿਹਾਰ ਵਿੱਚ ਚੀਨੀ ਝੰਡੇ ਦੀ ਵਰਤੋਂ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤਾਮਿਲਨਾਡੂ ਦੌਰੇ ਦੇ ਦੂਜੇ ਦਿਨ ਬੁੱਧਵਾਰ ਨੂੰ ਕੁਲਸ਼ੇਖਰਪੱਟਨਮ ਵਿੱਚ ਇਸਰੋ ਦੇ ਨਵੇਂ ਲਾਂਚ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ । ਇਸ ਪ੍ਰਾਜੈਕਟ ਬਾਰੇ ਸੂਬੇ ਦੀ ਡੀਐਮਕੇ ਸਰਕਾਰ ਦੀ ਪਸ਼ੂ ਪਾਲਣ ਮੰਤਰੀ ਅਨੀਤਾ ਰਾਧਾਕ੍ਰਿਸ਼ਨਨ ਨੇ ਸਥਾਨਕ ਅਖ਼ਬਾਰਾਂ ਵਿੱਚ ਇਸ਼ਤਿਹਾਰ ਜਾਰੀ ਕੀਤਾ । ਇਸ਼ਤਿਹਾਰ ’ਚ ਰਾਕੇਟ ’ਤੇ ਚੀਨ ਦਾ ਝੰਡਾ ਲੱਗਾ ਸੀ । ਇਸ ਨੂੰ ਲੈ ਕੇ ਪੀਐਮ ਮੋਦੀ ਨੇ ਡੀਐਮਕੇ ’ਤੇ ਨਿਸ਼ਾਨਾ ਸਾਧਿਆ ਹੈ । ਪੀਐਮ ਨੇ ਕਿਹਾ ਕਿ ਡੀਐਮਕੇ ਨੂੰ ਭਾਰਤ ਦੀ ਤਰੱਕੀ ਬਰਦਾਸ਼ਤ ਨਹੀਂ ਹੈ । ਹਾਲਾਂਕਿ ਡੀਐਮਕੇ ਦੀ ਸੀਨੀਅਰ ਨੇਤਾ ਕਨੀਮੋਝੀ ਨੇ ਇਸ਼ਤਿਹਾਰ ਵਿੱਚ ਚੀਨੀ ਝੰਡੇ ਦੀ ਵਰਤੋਂ ਨੂੰ ਮਨੁੱਖੀ ਗਲਤੀ ਕਰਾਰ ਦਿੱਤਾ ਹੈ ।
ਤਿਰੂਨੇਲਵੇਲੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ, ‘ਡੀਐੱਮਕੇ ਸਰਕਾਰ ਭਾਰਤ ਦੀ ਤਰੱਕੀ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ । ਉਹ ਇਸਰੋ ਲਾਂਚ ਪੈਡ ਦਾ ਸਿਹਰਾ ਲੈਣ ਲਈ ਅਖਬਾਰਾਂ ਦੇ ਇਸ਼ਤਿਹਾਰਾਂ ’ਚ ਚੀਨ ਦੇ ਸਟਿੱਕਰ ਵੀ ਚਿਪਕਾ ਰਹੀ ਹੈ ।’ ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਡੀਐਮਕੇ ਪੁਲਾੜ ਖੇਤਰ ਵਿੱਚ ਭਾਰਤ ਦੀ ਤਰੱਕੀ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ । ਉਹ ਇਸ਼ਤਿਹਾਰ ਦਿੰਦੇ ਹਨ ਅਤੇ ਭਾਰਤ ਦੀਆਂ ਪੁਲਾੜ ਦੀਆਂ ਫੋਟੋਆਂ ਵੀ ਸ਼ਾਮਲ ਨਹੀਂ ਕਰਦੇ । ਉਹ ਭਾਰਤ ਦੀ ਪੁਲਾੜ ਸਫ਼ਲਤਾ ਨੂੰ ਉਜਾਗਰ ਨਹੀਂ ਕਰਨਾ ਚਾਹੁੰਦੇ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਨਿਫਟੀ500 ਦੇ ਅੰਦਰ ਸਕਾਰਾਤਮਕ ਰਿਟਰਨ ਦੇਣ ਵਾਲੇ ਸਟਾਕਾਂ ਦੀ ਗਿਣਤੀ ਘੱਟ ਗਈ ਹੈ'

'ਨਿਫਟੀ500 ਦੇ ਅੰਦਰ ਸਕਾਰਾਤਮਕ ਰਿਟਰਨ ਦੇਣ ਵਾਲੇ ਸਟਾਕਾਂ ਦੀ ਗਿਣਤੀ ਘੱਟ ਗਈ ਹੈ'

SC ਨੇ EVM-VVPAT ਤਕਨੀਕੀ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ; ECI ਅਧਿਕਾਰੀ ਦੁਪਹਿਰ 2 ਵਜੇ ਜਵਾਬ ਦੇਣਗੇ

SC ਨੇ EVM-VVPAT ਤਕਨੀਕੀ ਪਹਿਲੂਆਂ 'ਤੇ ਸਪੱਸ਼ਟੀਕਰਨ ਮੰਗਿਆ; ECI ਅਧਿਕਾਰੀ ਦੁਪਹਿਰ 2 ਵਜੇ ਜਵਾਬ ਦੇਣਗੇ

ਅਸਥਿਰਤਾ ਸੂਚਕਾਂਕ ਵਿੱਚ ਗਿਰਾਵਟ ਮਾਰਕੀਟ ਲਈ ਘੱਟ ਨੁਕਸਾਨ ਦੇ ਜੋਖਮ ਨੂੰ ਦਰਸਾਉਂਦੀ

ਅਸਥਿਰਤਾ ਸੂਚਕਾਂਕ ਵਿੱਚ ਗਿਰਾਵਟ ਮਾਰਕੀਟ ਲਈ ਘੱਟ ਨੁਕਸਾਨ ਦੇ ਜੋਖਮ ਨੂੰ ਦਰਸਾਉਂਦੀ

ਮਲੇਸ਼ੀਆ ’ਚ ਫੌਜੀ ਮਸ਼ਕ ਦੌਰਾਨ ਆਪਸ ’ਚ ਟਕਰਾਏ ਦੋ ਹੈਲੀਕਾਪਟਰ, 10 ਹਲਾਕ

ਮਲੇਸ਼ੀਆ ’ਚ ਫੌਜੀ ਮਸ਼ਕ ਦੌਰਾਨ ਆਪਸ ’ਚ ਟਕਰਾਏ ਦੋ ਹੈਲੀਕਾਪਟਰ, 10 ਹਲਾਕ

ਮਿਜ਼ੋਰਮ ’ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਪੰਹੁਚਿਆ ਨੁਕਸਾਨ

ਮਿਜ਼ੋਰਮ ’ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਪੰਹੁਚਿਆ ਨੁਕਸਾਨ

ਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ : ਪ੍ਰਧਾਨ ਮੰਤਰੀ

ਕਾਂਗਰਸ ਦਲਿਤਾਂ, ਪੱਛੜੀਆਂ ਸ਼੍ਰੇਣੀਆਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ : ਪ੍ਰਧਾਨ ਮੰਤਰੀ

ਦਿੱਲੀ ਸ਼ਰਾਬ ਨੀਤੀ ਮਾਮਲਾ : ਕੇਜਰੀਵਾਲ ਤੇ ਕਵਿਤਾ ਦੀ ਅਦਾਲਤੀ ਹਿਰਾਸਤ ’ਚ 7 ਮਈ ਤੱਕ ਵਾਧਾ

ਦਿੱਲੀ ਸ਼ਰਾਬ ਨੀਤੀ ਮਾਮਲਾ : ਕੇਜਰੀਵਾਲ ਤੇ ਕਵਿਤਾ ਦੀ ਅਦਾਲਤੀ ਹਿਰਾਸਤ ’ਚ 7 ਮਈ ਤੱਕ ਵਾਧਾ

ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਏਆਈਜੀ ਪ੍ਰਤਿਭਾ ਤ੍ਰਿਪਾਠੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਦਿੱਲੀ-ਐਨਸੀਆਰ ’ਚ ਮੀਂਹ ਨੇ ਗਰਮੀ ਤੋਂ ਦਿੱਤੀ ਰਾਹਤ

ਦਿੱਲੀ-ਐਨਸੀਆਰ ’ਚ ਮੀਂਹ ਨੇ ਗਰਮੀ ਤੋਂ ਦਿੱਤੀ ਰਾਹਤ

ਲੋਕ ਸਭਾ ਚੋਣਾਂ : ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ

ਲੋਕ ਸਭਾ ਚੋਣਾਂ : ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਮੈਨੀਫੈਸਟੋ ਜਾਰੀ