Tuesday, April 23, 2024  

ਖੇਡਾਂ

ਬੇਲਾ ਕਾਲਜ ਦੀ ਵਿਦਿਆਰਥਣ ਦਾ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ‘ਚ ਸ਼ਾਨਦਾਰ ਪ੍ਰਦਰਸ਼ਨ

February 29, 2024

ਬੇਲਾ, 29 ਫਰਵਰੀ (ਮਨਜੀਤ ਸਿੰਘ ਵਿੱਕੀ) :  ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੀ ਤੀਜੇ ਸਾਲ ਦੀ Çਵਿਦਆਰਥਣ ਅਰਸ਼ਦੀਪ ਕੌਰ ਨੇ ਚੌਥੀ- ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ 2023, ਜੋ ਕਿ ਗੁਹਾਟੀ ਤੇ ਆਸਾਮ ਵਿੱਚ ਹੋਈਆਂ, ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਇਸ ਸੰਬੰਧੀ ਕਾਲਜ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਕਿ 25 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਅਰਸ਼ਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸੋਨ ਤਗਮਾ ਜਿੱਤ ਕੇ ਸਾਰੇ ਪੰਜਾਬ ਅਤੇ ਸੰਸਥਾ ਦਾ ਨਾਮ ਰਾਸ਼ਟਰੀ ਪੱਧਰ ਤੇ ਰੁਸ਼ਨਾਇਆ ਹੈ। ਇਸ ਦੇ ਨਾਲ ਹੀ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿੱਚ ਮਿਕਸਡ ਟੀਮ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਵਿੱਚ ਵੀ ਸੋਨ ਤਗਮਾ ਜਿੱਤਿਆ।ਡਾ. ਸ਼ਾਹੀ ਨੇ ਕਿਹਾ ਕਿ ਵਿਦਿਆਰਥਣ ਅਰਸ਼ਦੀਪ ਕੌਰ ਨੇ ਹਮੇਸ਼ਾ ਹੀ ਏਅਰ ਪਿਸਟਲ ਦੇ ਮੁਕਾਬਲਿਆਂ ਵਿੱਚ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਕਰਦਿਆਂ ਅਨੇਕਾਂ ਹੀ ਸੋਨ ਤਗਮਿਆਂ ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।ਅਰਸ਼ਦੀਪ ਕੌਰ ਦਾ ਕਾਲਜ ਵਿਹੜੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ ਗਿਆ।ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਇਸ ਪ੍ਰਾਪਤੀ ਦੀ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਸਮੁੱਚੇ ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਪਿ੍ਰਤਪਾਲ ਸਿੰਘ ਅਤੇ ਸਹਾਇਕ ਪੋ੍ਰ.ਅਮਰਜੀਤ ਸਿੰਘ ਨੂੰ ਬੇਲਾ ਕਾਲਜ ਵਿੱਚ ਵੱਖੋ-ਵੱਖਰੀਆਂ ਖੇਡਾਂ ਵਿੱਚ ਨਵੀਆਂ ਪਿਰਤਾਂ ਪਾਉਣ ਤੇ ਵਧਾਈ ਦਿੱਤੀ।ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜਗਵਿੰਦਰ ਸਿੰਘ ਪੰਮੀ ਤੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਜਿੱਥੇ ਇਹਨਾਂ ਦੋ ਅਤਿ ਮਹੱਤਵਪੂਰਨ ਸੋਨ ਤਮਗਿਆਂ ਦੀ ਵਧਾਈ ਦਿੱਤੀ ਅਤੇ ਨਾਲ ਹੀ ਪੂਰਨ ਭਰੋਸਾ ਦਿੱਤਾ ਕਿ ਬੇਲਾ ਕਾਲਜ ਸਦਾ ਹੀ ਸਾਰੇ ਖਿਡਾਰੀਆਂ ਲਈ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡਾ. ਮਮਤਾ ਅਰੋੜਾ, ਸਹਾਇਕ ਪੋ੍ਰ. ਸੁਨੀਤਾ ਰਾਣੀ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਗੁਕੇਸ਼ ਕੈਂਡੀਡੇਟਸ ਮੁਕਾਬਲਾ ਜਿੱਤ ਕੇ ਵਿਸ਼ਵ ਚੈਸ ਚੈਂਪੀਅਨਸ਼ਿਪ ’ਚ ਸਭ ਤੋਂ ਛੋਟੀ ਉਮਰ ਦਾ ਮੁਕਾਬਲੇਬਾਜ਼ ਬਣਿਆ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

ਮੈਂ ਆਪਣੀ ਟੀਮ ਵਿੱਚ ਉਸ ਵਰਗਾ 'ਬਿਟ ਐਂਡ ਪੀਸ' ਖਿਡਾਰੀ ਨਹੀਂ ਚੁਣਾਂਗਾ: ਸਹਿਵਾਗ ਨੇ ਪੀਬੀਕੇਐਸ ਦੀ ਜੀਟੀ ਤੋਂ ਹਾਰ ਤੋਂ ਬਾਅਦ ਸੈਮ ਕੁਰਾਨ ਦੀ ਨਿੰਦਾ ਕੀਤੀ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

IPL 2024: ਜ਼ਾਬਤੇ ਦੀ ਉਲੰਘਣਾ ਲਈ ਸੈਮ ਕੁਰਾਨ, ਫਾਫ ਡੂ ਪਲੇਸਿਸ ਨੂੰ ਜੁਰਮਾਨਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਗੁਕੇਸ਼ ਉੱਭਰਿਆ ਸਭ ਤੋਂ ਘੱਟ ਉਮਰ ਦਾ ਉਮੀਦਵਾਰ ਜੇਤੂ; ਵਿਸ਼ਵ ਚੈਂਪੀਅਨਸ਼ਿਪ ਮੈਚ ਬਨਾਮ ਡਿੰਗ ਲੀਰੇਨ ਲਈ ਕੁਆਲੀਫਾਈ ਕੀਤਾ

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'

ਭਾਰਤੀ ਟੀਮ ਦੀ ਫਾਰਵਰਡ ਪ੍ਰੀਤੀ ਦੂਬੇ ਨੇ ਕਿਹਾ, 'ਰਾਸ਼ਟਰੀ ਸੈੱਟਅੱਪ 'ਚ ਵਾਪਸੀ ਕਰਨ ਦੀ ਮੇਰੀ ਕਾਬਲੀਅਤ 'ਤੇ ਕਦੇ ਸ਼ੱਕ ਨਹੀਂ ਕੀਤਾ'

IPL 2024: ਮੁੰਬਈ ਇੰਡੀਅਨਜ਼ ਦੇ ਡੇਵਿਡ, ਪੋਲਾਰਡ ਨੂੰ ਵਾਈਡ ਗੇਂਦ 'ਤੇ SKY ਦੀ ਸਮੀਖਿਆ ਦੇ ਫੈਸਲੇ ਵਿੱਚ ਮਦਦ ਕਰਨ ਲਈ ਜੁਰਮਾਨਾ

IPL 2024: ਮੁੰਬਈ ਇੰਡੀਅਨਜ਼ ਦੇ ਡੇਵਿਡ, ਪੋਲਾਰਡ ਨੂੰ ਵਾਈਡ ਗੇਂਦ 'ਤੇ SKY ਦੀ ਸਮੀਖਿਆ ਦੇ ਫੈਸਲੇ ਵਿੱਚ ਮਦਦ ਕਰਨ ਲਈ ਜੁਰਮਾਨਾ

ਓਲੰਪਿਕ ਸ਼ੂਟਿੰਗ ਟਰਾਇਲ: ਮਨੂ ਉੱਚਾ ਉੱਠਿਆ, ਅਨੀਸ਼ ਨੇ ਪਿਸਟਲ ਮੁਕਾਬਲਿਆਂ ਵਿੱਚ ਉਮੀਦ ਕੀਤੀ ਜਿੱਤ ਪ੍ਰਾਪਤ ਕੀਤੀ

ਓਲੰਪਿਕ ਸ਼ੂਟਿੰਗ ਟਰਾਇਲ: ਮਨੂ ਉੱਚਾ ਉੱਠਿਆ, ਅਨੀਸ਼ ਨੇ ਪਿਸਟਲ ਮੁਕਾਬਲਿਆਂ ਵਿੱਚ ਉਮੀਦ ਕੀਤੀ ਜਿੱਤ ਪ੍ਰਾਪਤ ਕੀਤੀ

ਏਟੀਪੀ ਟੂਰ: ਸਿਟਸਿਪਾਸ ਨੇ ਜਿੱਤਣ ਲਈ ਦੋ ਮੈਚ ਪੁਆਇੰਟ ਬਚਾਏ, ਬਾਰਸੀਲੋਨਾ ਵਿਖੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਏਟੀਪੀ ਟੂਰ: ਸਿਟਸਿਪਾਸ ਨੇ ਜਿੱਤਣ ਲਈ ਦੋ ਮੈਚ ਪੁਆਇੰਟ ਬਚਾਏ, ਬਾਰਸੀਲੋਨਾ ਵਿਖੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ

ਅੰਤਰਰਾਸ਼ਟਰੀ ਫੈੱਡ ਓਲੰਪਿਕ ਇਨਾਮੀ ਰਾਸ਼ੀ 'ਤੇ ਵਿਸ਼ਵ ਅਥਲੈਟਿਕਸ ਦੇ ਫੈਸਲੇ 'ਤੇ ਚਿੰਤਾ ਪ੍ਰਗਟ ਕਰਦੇ

ਅੰਤਰਰਾਸ਼ਟਰੀ ਫੈੱਡ ਓਲੰਪਿਕ ਇਨਾਮੀ ਰਾਸ਼ੀ 'ਤੇ ਵਿਸ਼ਵ ਅਥਲੈਟਿਕਸ ਦੇ ਫੈਸਲੇ 'ਤੇ ਚਿੰਤਾ ਪ੍ਰਗਟ ਕਰਦੇ

IPL 2024: MI ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ-ਰੇਟ ਦੇ ਅਪਰਾਧ ਲਈ ਜੁਰਮਾਨਾ

IPL 2024: MI ਦੇ ਕਪਤਾਨ ਹਾਰਦਿਕ ਪੰਡਯਾ ਨੂੰ ਹੌਲੀ ਓਵਰ-ਰੇਟ ਦੇ ਅਪਰਾਧ ਲਈ ਜੁਰਮਾਨਾ