Thursday, April 25, 2024  

ਸਿਹਤ

ਆਜਾਦੀ ਤੋ ਬਾਅਦ ਹਜੇ ਤੱਕ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਹੈ ਸਿਵਲ ਹਸਪਤਾਲ ਫਿਰੋਜ਼ਪੁਰ

March 01, 2024

ਐਮ ਆਰ ਆਈ,ਸੀ ਟੀ ਸਕੈਨ,ਕਲਰ ਡੋਪਲਰ ਤੇ ਕਾਲਾ ਪੀਲੀਆ ਦਾ ਕੁਆਟਟੀ ਵਰਗੇ ਹੋਰ ਟੈਸਟ ਹੁੰਦੇ ਹਨ ਹਜੇ ਵੀ ਬਾਹਰੋ।
ਇਹ ਟੈਸਟ ਸਿਵਲ ਹਸਪਤਾਲ ਫਿਰੋਜ਼ਪੁਰ ਚ ਨਾ ਹੋਣ ਕਾਰਨ ਨਿੱਜੀ ਹਸਪਤਾਲਾਂ ਨੂੰ ਹੋ ਰਿਹਾ ਹੈ ਚੋਖਾ ਮੁਨਾਫਾ
ਕਿਸਦੀ ਮਿਲੀਭੁਗਤੀ ਤੇ ਉਚ ਘਰਾਣਿਆਂ ਤੇ ਰਸੂਖਦਾਰ ਲੋਕਾਂ ਦੇ ਨਿੱਜੀ ਹਸਪਤਾਲਾਂ ਨੂੰ ਹਮੇਸ਼ਾ ਹੀ ਮੁਨਾਫਾ ਦੇਣ ਚ ਮਸ਼ਰੂਫ ਰਿਹਾ ਹੈ ਇਥੋ ਦਾ ਸਿਵਲ ਪ੍ਰਸ਼ਾਸ਼ਨ।
ਵੱਖ ਵੱਖ ਸਿਆਸੀ ਪਾਰਟੀਆਂ ਨੇ ਸਿਆਸੀ ਰੋਟੀਆਂ ਸੇਕਣ ਤੋ ਬਿਨਾਂ ਕਿਉ ਨਹੀ ਕੀਤਾ ਰੁਖ ਇਸ ਵੱਲ।
ਨਿਜੀ ਹਸਪਤਾਲ ਆਪਣੀ ਮਰਜੀ ਨਾਲ ਵਸੂਲਦੇ ਹਨ ਇਹਨਾਂ ਟੈਸਟਾਂ ਦੇ ਪੈਸੇ,ਗਰੀਬ ਲੋਕਾਂ ਦੀ ਪਹੁੰਚ ਤੋ ਦੂਰ ਨੇ ਇਹ ਮਹਿੰਗੇ ਮੁੱਲ ਵਾਲੇ ਟੈਸਟ।
ਇਥੋ ਦੇ ਲੋਕਲ ਵਿਧਾਇਕ ਵੀ ਭਲਵਾਨੀ ਗੇੜਾ ਮਾਰਨ ਤੱਕ ਹੀ ਸੀਮਿਤ ਹਨ ਉਨ੍ਹਾਂ ਦੇ ਗੇੜਾ ਮਾਰਨ ਤੋ ਬਾਅਦ ਵੀ ਪਰਨਾਲਾ ਰਹਿੰਦਾ ਉੱਥੇ ਦਾ ਉਥੇ।

ਫਿਰੋਜ਼ਪੁਰ, 1 ਮਾਰਚ (ਅਸ਼ੋਕ ਭਾਰਦਵਾਜ) ;  ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਸਿਰਫ ਝੂਠ ਦਾ ਪੁਲੰਦਾ ਹੀ ਸਾਬਿਤ ਹੋ ਰਹੇ ਹਨ ਕਿਉਂਕਿ ਕਿ ਆਧੁਨਿਕ ਸਹੂਲਤਾਂ ਤੋਂ ਹਜੇ ਤੱਕ ਵੀ ਸੱਖਣੇ ਹਨ ਸਿਹਤ ਸਹੂਲਤਾਂ ਦੇ ਅਦਾਰੇ। ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਜੋ ਹਮੇਸ਼ਾ ਹੀ ਆਪਣੀਆਂ ਨਕਾਮੀਆ ਨੂੰ ਲੈ ਕੇ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਛਾਇਆ ਰਹਿੰਦਾ ਹੈ ਆਏ ਦਿਨ ਇਥੇ ਕੋਈ ਨਾ ਕੋਈ ਨਾਕਾਮੀ ਦੇਖਣ ਨੂੰ ਮਿਲਦੀ ਹੈ। ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਸਿਵਲ ਹਸਪਤਾਲ ਚ ਆਉਣ ਵਾਲੇ ਸਾਰੇ ਹੀ ਮਰੀਜਾਂ ਦੀ ਦਵਾਈ ਬਿੱਲਕੁਲ ਫਰੀ ਕੀਤੀ ਗਈ ਹੈ ਤੇ ਡਾਕਟਰੀ ਅਮਲੇ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਡਾਕਟਰ ਆਪਣੇ ਮਰੀਜ ਨੂੰ ਬਾਹਰ ਦੀ ਦਵਾਈ ਨਹੀ ਲਿਖ ਕੇ ਦੇਵੇਗਾ।ਜੇਕਰ ਗੱਲ ਕੀਤੀ ਜਾਏ ਸਿਵਲ ਹਸਪਤਾਲ ਫਿਰੋਜ਼ਪੁਰ ਦੀ ਜੋ ਕਿ ਹਜੇ ਵੀ ਆਧੁਨਿਕ ਸਹੂਲਤਾਂ ਤੋਂ ਸੱਖਣਾ ਚੱਲ ਰਿਹਾ ਹੈ ਜਦੋ ਤੋ ਇਸ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਉਦੋ ਤੋ ਲੈ ਕੇ ਹੁਣ ਤੱਕ ਇਹ ਹਸਪਤਾਲ ਆਪਣੀਆਂ ਆਧੁਨਿਕ ਸਹੂਲਤਾਂ ਤੋ ਕੋਹਾਂ ਦੂਰ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਮੁਤਾਬਕ ਇਹ ਹਸਪਤਾਲ ਜਿਲੇ ਦਾ ਹਸਪਤਾਲ ਹੈ ਪਰ ਇਸ ਚ ਆਧੁਨਿਕ ਸਹੂਲਤਾਂ ਇੱਕ ਡਿਸਪੈਂਸਰੀ ਤੋ ਵੀ ਘੱਟ ਹਨ ਜਾਣਕਾਰੀ ਮੁਤਾਬਕ ਇਸ ਹਸਪਤਾਲ ਵਿੱਚ ਹਜੇ ਤੱਕ ਮਹਿੰਗੇ ਮੁੱਲ ਦੇ ਹੋਣ ਵਾਲੇ ਟੈਸਟਾਂ ਦੀਆਂ ਮਸ਼ੀਨਾਂ ਹੀ ਨਹੀ ਲਗਾਈਆਂ ਗਈਆਂ ਹਨ। ਜਿਵੇਂ ਕਿ ਸੀ ਟੀ ਸਕੈਨ,ਐਮ ਆਰ ਆਈ,ਕਲਰ ਡੋਪਲਰ ਤੇ ਕਾਲਾ ਪੀਲੀਆ ਦਾ ਕੁਆਟਟੀ ਵਾਲਾ ਆਦਿ ਵਰਗੇ ਟੈਸਟ ਜੋ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਅੱਜ ਤੱਕ ਹੋਏ ਨਹੀ ਜਿਸ ਕਾਰਨ ਇਹ ਟੈਸਟ ਕਰਵਾਉਣ ਵਾਲੇ ਮਰੀਜਾਂ ਨੂੰ ਨਿੱਜੀ ਹਸਪਤਾਲ ਵਾਲੇ ਦੋਨਾਂ ਹੱਥਾਂ ਨਾਲ ਲੁੱਟ ਰਹੇ ਹਨ ਤੇ ਸਿਹਤ ਵਿਭਾਗ ਦੇ ਉਚ ਅਧਿਕਾਰੀ ਮੂਕ ਦਰਸ਼ਕ ਬਣ ਕੇ ਲੋਕਾਂ ਦੀ ਹੋ ਰਹੀ ਲੁੱਟ ਨੂੰ ਦੇਖ ਰਹੇ ਹਨ। ਜੇਕਰ ਇਹ ਸਾਰੇ ਟੈਸਟ ਸਿਵਲ ਹਸਪਤਾਲ ਫਿਰੋਜ਼ਪੁਰ ਹੋਣ ਤਾਂ ਲੋਕਾਂ ਦੀ ਹੋ ਰਹੀ ਲੁੱਟ ਤੋ ਬਚਾਅ ਦੇ ਨਾਲ ਨਾਲ ਸਰਕਾਰ ਨੂੰ ਵੀ ਚੋਖਾ ਮੁਨਾਫਾ ਹੋਏਗਾ।

ਕੀ ਕਹਿਣਾ ਹੈ ਆਰਕਸ਼ਣ ਸੰਘਰਸ਼ ਸਮਨਵੇ ਸਮਿਤੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ
ਆਜ਼ਾਦੀ ਦੇ ਕਿੰਨੇ ਵਰਿਆਂ ਬਾਅਦ ਵੀ ਹਜੇ ਤੱਕ ਸਿਵਲ ਹਸਪਤਾਲ ਫਿਰੋਜਪੁਰ ਵਿੱਚ ਐਮ ਆਰ ਆਈ ਸੀ ਟੀ ਸਕੈਨ ਅਤੇ ਹੋਰ ਕਿੰਨੇ ਹੀ ਵੱਡੇ ਵੱਡੇ ਟੈਸਟਾਂ ਤੋਂ ਵਾਂਝਾ ਪਿਆ ਹੈ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ। ਪੀ ਜੀ ਆਈ ਬਣਾਉਣ ਦੀ ਗੱਲ ਤਾਂ ਸਾਰੇ ਕਰਦੇ ਨੇ ਪਰ ਸਿਵਲ ਹਸਪਤਾਲ ਸਵਾਰਨ ਦੀ ਗੱਲ ਅੱਜ ਤੱਕ ਕਿਸੇ ਨੇ ਨਹੀਂ ਕੀਤੀ ਸਿਵਲ ਹਸਪਤਾਲ ਦੀ ਹਾਲਤ ਕਬਾੜੀ ਦੀ ਦੁਕਾਨ ਵਾਂਗੂ ਹੋਈ ਪਈ ਹੈ ਕੋਈ ਸੀਨੀਅਰ ਸਿਟੀਜਨ ਵਾਸਤੇ ਸਹੂਲਤ ਨਹੀਂ ਹੈ।
ਸੋ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਲੈ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਸਲਿਆ ਤੇ ਬੜੀ ਗੰਭੀਰਤਾ ਨਾਲ ਗੋਰ ਕੀਤਾ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਰੂ ਬਿਮਾਰੀਆਂ ਨੂੰ ਰੋਕਣ ਲਈ mRNA ਵੈਕਸੀਨ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ: ਰਿਪੋਰਟ

ਮਾਰੂ ਬਿਮਾਰੀਆਂ ਨੂੰ ਰੋਕਣ ਲਈ mRNA ਵੈਕਸੀਨ ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ: ਰਿਪੋਰਟ

ਮਲੇਰੀਆਂ ਵਿਰੋਧੀ ਹਫਤੇ ਤਹਿਤ ਮਾਈਗੇ੍ਟਰੀ ਲੇਬਰ ਨੂੰ ਕੀਤਾ ਜਾਗਰੂਕ

ਮਲੇਰੀਆਂ ਵਿਰੋਧੀ ਹਫਤੇ ਤਹਿਤ ਮਾਈਗੇ੍ਟਰੀ ਲੇਬਰ ਨੂੰ ਕੀਤਾ ਜਾਗਰੂਕ

ਔਰਤਾਂ ਦੇ ਦਿਲ ਦੀ ਬਿਮਾਰੀ ਦੇ ਨਿਦਾਨ ਨੂੰ ਹੁਲਾਰਾ ਦੇਣ ਲਈ ਨਵੇਂ ਮਸ਼ੀਨ ਸਿਖਲਾਈ ਮਾਡਲ

ਔਰਤਾਂ ਦੇ ਦਿਲ ਦੀ ਬਿਮਾਰੀ ਦੇ ਨਿਦਾਨ ਨੂੰ ਹੁਲਾਰਾ ਦੇਣ ਲਈ ਨਵੇਂ ਮਸ਼ੀਨ ਸਿਖਲਾਈ ਮਾਡਲ

ਕੁਦਰਤ ਵਿੱਚ ਵਧੀਆ ਸਮਾਂ ਬਿਤਾਉਣ ਨਾਲ ਦਿਲ ਦੀ ਬਿਮਾਰੀ, ਸ਼ੂਗਰ ਦਾ ਖਤਰਾ ਘੱਟ ਸਕਦਾ ਹੈ: ਅਧਿਐਨ

ਕੁਦਰਤ ਵਿੱਚ ਵਧੀਆ ਸਮਾਂ ਬਿਤਾਉਣ ਨਾਲ ਦਿਲ ਦੀ ਬਿਮਾਰੀ, ਸ਼ੂਗਰ ਦਾ ਖਤਰਾ ਘੱਟ ਸਕਦਾ ਹੈ: ਅਧਿਐਨ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਵਿਗਿਆਨੀ ਨਿਊਰੋਨਸ ਵਿੱਚ ਪ੍ਰੋਟੀਨ ਦੇ ਅਸਧਾਰਨ ਨਿਰਮਾਣ ਨੂੰ ਡੀਕੋਡ ਕਰਦੇ ਹਨ ਜੋ ਅਲਜ਼ਾਈਮਰ ਦਾ ਕਾਰਨ ਬਣਦੇ ਹਨ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

ਕੈਂਸਰ ਨਾਲ ਲੜਨ ਲਈ ਨਵੀਂ ਇਮਿਊਨੋਥੈਰੇਪੀ, ਸਿਹਤਮੰਦ ਸੈੱਲਾਂ ਨੂੰ ਸੁਰੱਖਿਅਤ ਰੱਖਣ

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

'ਹਰ ਪੰਜਾਂ ਵਿੱਚੋਂ ਇੱਕ ਵਿਅਕਤੀ ਫੈਟੀ ਲਿਵਰ ਤੋਂ ਪ੍ਰਭਾਵਿਤ ਹੈ'

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

ਨੈਸਲੇ ਦੇ ਬੇਬੀ ਫੂਡ ‘ਸੇਰੇਲੈਕ’ ਦੀ ਪ੍ਰਤੀ ਖ਼ੁਰਾਕ ’ਚ 3 ਗ੍ਰਾਮ ਖੰਡ : ਅਧਿਐਨ

युवा वयस्कों के फेफड़े SARS-CoV-2 वायरस के प्रति अधिक संवेदनशील: अध्ययन

युवा वयस्कों के फेफड़े SARS-CoV-2 वायरस के प्रति अधिक संवेदनशील: अध्ययन