Thursday, April 25, 2024  

ਖੇਤਰੀ

ਬੰਦ ਝਾਰਮੜੀ ਬਾਰਡਰ ਨੇੜਲੇ ਪਿੰਡਾਂ ਲਈ ਆਫਤ ਬਣਿਆ

March 01, 2024

ਫਿਰਨੀਆਂ ਵਾਲੀਆਂ ਸੜਕਾਂ,ਨਾਲੇ ਤੇ ਸੀਵਰੇਜ ਸਮੇਤ ਬੁਨਿਆਦੀ ਢਾਂਚਾ ਤਬਾਹ

ਚੰਦਰਪਾਲ ਅੱਤਰੀ
ਲਾਲੜੂ : ਲੰਘੀ 10 ਫਰਵਰੀ ਤੋਂ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਝਾਰਮੜੀ ਬਾਰਡਰ ਨੇੜਲੇ ਪਿੰਡਾਂ ਦੇ ਲੋਕਾਂ ਲਈ ਆਫਤ ਬਣ ਗਿਆ ਹੈ। ਭਾਵੇਂ ਕਈਂ ਦਿਨ ਦੀ ਲੁੱਕਣ ਮਿੱਚੀ ਪਿੱਛੋਂ ਕੇਂਦਰ ਸਰਕਾਰ ਨੇ ਇਸ ਖੇਤਰ ਵਿੱਚ ਬੰਦ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਹੈ, ਪਰ ਝਾਰਮੜੀ ਬਾਰਡਰ ਉੱਤੇ ਪਾਇਆ ਕੰਕਰੀਟ ਜਿਉਂ ਦਾ ਤਿਉਂ ਹੈ। ਇਸ ਬੰਦ ਬਾਰਡਰ ਨਾਲ ਨੇੜਲੇ ਪਿੰਡਾਂ ਦੀਆਂ ਫਿਰਨੀਆਂ ਵਾਲੀਆਂ ਸੜਕਾਂ, ਉਸ ਵਿੱਚ ਪਏ ਸੀਵਰੇਜ-ਟੁੱਟੀਆਂ ਦੇ ਪਾਈਪ ਤੇ ਗੰਦੇ ਪਾਣੀ ਵਾਲੇ ਨਾਲੇ ਪੂਰੀ ਤਰ੍ਹਾਂ ਚਕਨਾਚੂਰ ਹੋ ਚੁੱਕੇ ਹਨ। ਨੇੜਲੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਕਤ ਪਿੰਡਾਂ ਦੀਆਂ ਸੜਕਾਂ ਉੱਤੇ ਸਾਰਾ ਦਿਨ ਟਰੈਫਿਕ ਦਾ ਹਜ਼ੂਮ ਲੱਗਿਆ ਰਹਿੰਦਾ ਹੈ, ਜਿਸ ਦੇ ਚਲਦਿਆਂ ਛੋਟੇ ਬੱਚੇ, ਔਰਤਾਂ ਅਤੇ ਬਜ਼ੁਰਗ ਤਾਂ ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਹਨ। ਸੜਕ ਉੱਤੇ ਲਗਾਤਾਰ ਟਰੈਫਿਕ ਚਲਣ ਕਾਰਨ ਜਿਥੇ ਲੋਕਾਂ ਨੂੰ ਆਪਣੇ ਵਾਹਨ ਬਾਹਰ ਕੱਢਣ ਤੇ ਕੱਖ-ਕੰਡਾ ਲਿਆਉਣ ਵਿੱਚ ਵੀ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਸਕੂਲਾਂ ਵਿੱਚ ਬੱਸਾਂ ਰਾਹੀਂ ਪੜਨ ਜਾਂਦੇ ਵਿਦਿਆਰਥੀਆਂ ਦੀਆਂ ਬੱਸਾ ਘੰਟਾ-ਘੰਟਾ ਜਾਮ ਵਿੱਚ ਫਸੀਆਂ ਰਹਿੰਦੀਆਂ ਹਨ, ਜਿਸ ਕਾਰਨ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ ਹੈ। ਝਾਰਮੜੀ ਪਿੰਡ ਦੇ ਲੋਕਾਂ ਨੇ ਤਾਂ ਇਸ ਸਬੰਧੀ ਬਕਾਇਦਾ ਹਲਕਾ ਵਿਧਾਇਕ ਨੂੰ ਪੱਤਰ ਲਿਖ ਕੇ ਸਾਰੇ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਇਸ ਪੱਤਰ ਦੀ ਇੱਕ ਕਾਪੀ ਡੀਐਸਪੀ ਡੇਰਾਬੱਸੀ ਅਤੇ ਥਾਣਾ ਮੁੱਖੀ ਲਾਲੜੂ ਨੂੰ ਵੀ ਦਿੱਤੀ ਗਈ ਹੈ। ਵਿਧਾਇਕ ਵੱਲੋਂ ਇਸ ਸਬੰਧੀ ਅਧਿਕਾਰੀਆਂ ਨੂੰ ਸਥਿਤੀ ਸੁਧਾਰਨ ਲਈ ਆਖਿਆ ਵੀ ਗਿਆ ਹੈ, ਪਰ ਇਸ ਦੇ ਬਾਵਜੂਦ ਪਰਨਾਲਾ ਜਿਉਂ ਦਾ ਤਿਉਂ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦਿਨ ਵੇਲੇ ਜਿੱਥੇ ਛੋਟੀ ਟਰੈਫਿਕ ਦਾ ਜ਼ੋਰ ਰਹਿੰਦਾ ਰਹਿੰਦਾ ਹੈ, ਉੱਥੇ ਹੀ ਰਾਤ ਵੇਲੇ ਵੱਡੇ ਟਰੱਕ ਤੇ ਟਰਾਲੇ ਸੜਕ ਉੱਤੇ ਦੌੜਨ ਲੱਗ ਪੈਂਦੇ ਹਨ। ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ਉੱਤੇ ਟਰੈਫਿਕ ਰੋਕਣ ਦਾ ਯਤਨ ਵੀ ਕੀਤਾ ਗਿਆ, ਪਰ ਐਂਬੂਲੈਂਸ ਵਗੈਰਾ ਨੂੰ ਲੰਘਾਉਣ ਦੇ ਮਾਮਲੇ ਵਿੱਚ ਵਰਤੀ ਨਰਮੀ ਦਾ ਲਾਹਾ ਲੈ ਕੇ ਵੱਡੇ ਵਾਹਨ ਸੜਕਾਂ ਦਾ ਨੁਕਸਾਨ ਕਰ ਰਹੇ ਹਨ।ਆਮ ਲੋਕਾਂ ਦਾ ਕਹਿਣਾ ਹੈ ਕਿ ਦਿਹਾਤੀ ਖੇਤਰ ਵਿੱਚ ਤਾਂ ਸੜਕ ਇੱਕ ਵਾਰ ਹੀ ਮਸਾਂ ਬਣਦੀ ਹੈ ਅਤੇ ਹਰ ਸੜਕ ਦਾ ਇਕ ਸਮਾਂ ਹੁੰਦਾ ਹੈ, ਪਰ ਇਸ ਟਰੈਫਿਕ ਕਾਰਨ ਪਿੰਡਾਂ ਵਿੱਚ ਸਭ ਕੁੱਝ ਅਸਥ-ਵਿਅਸਥ ਹੋ ਕੇ ਰਹਿ ਗਿਆ ਹੈ। ਸੜਕਾਂ ਟੁੱਟਣ ਤੇ ਦਬਣ ਕਾਰਨ ਸੀਵਰੇਜ ਅਤੇ ਨਾਲਿਆਂ ਦਾ ਪਾਣੀ ਟੁੱਟੀ ਦੀਆਂ ਪਾਇਪਾਂ ਵਿੱਚ ਮਿਕਸ ਵੀ ਹੋਣ ਲੱਗਾ ਹੈ, ਜੋ ਕਿਸੇ ਵੀ ਵੇਲੇ ਵੱਡੀ ਤਰਾਸਦੀ ਦਾ ਸਬੱਬ ਬਣ ਸਕਦਾ ਹੈ। ਆਮ ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਬਾਰਡਰ ਖੁਲ੍ਹਵਾਏ ਅਤੇ ਸੜਕੀ ਆਵਾਜਾਈ ਨੂੰ ਉਚਿਤ ਰਾਹ ਦੇਵੇ ਤਾਂ ਜੋ ਨੇੜਲੇ ਪਿੰਡਾਂ ਦੇ ਲੋਕਾਂ ਤੇ ਆਮ ਰਾਹਗੀਰਾਂ ਦਾ ਇਸ ਸਮੱਸਿਆ ਤੋਂ ਛੁਟਕਾਰਾ ਹੋ ਸਕੇ।

ਟਰੈਫਿਕ ਨੂੰ ਡੇਰਾਬੱਸੀ ਤੋਂ ਬਰਵਾਲਾ ਵੱਲ ਮੋੜਿਆ ਜਾਵੇ – ਸਥਾਨਕ ਵਾਸੀ
ਡੇਰਾਬੱਸੀ ਤੋਂ ਬਰਵਾਲਾ ਵੱਲ ਮੋੜੀ ਜਾ ਰਹੀ ਟਰੈਫਿਕ ਨੂੰ ਲਾਲੜੂ ਵੱਲ ਖੋਲ੍ਹਣ ਕਾਰਨ ਸਥਾਨਕ ਪਿੰਡਾਂ ਵਿੱਚ ਹੁਣ ਆਵਾਜਾਈ ਵੱਧ ਗਈ ਹੈ, ਜਿਸ ਕਾਰਨ ਬਨੂੰੜ ਅਤੇ ਡੇਰਾਬੱਸੀ ਵੱਲੋਂ ਆ ਰਹੀ ਆਵਾਜਾਈ ਲਾਲੜੂ ਖੇਤਰ ਦੇ ਪਿੰਡਾਂ ਦੀਆਂ ਸੜਕਾਂ ਨੂੰ ਖੱਡਿਆ 'ਚ ਤਬਦੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਸਥਾਨਕ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਲਾਲੜੂ ਅਤੇ ਹੰਡੇਸਰਾ ਖੇਤਰ ਦੇ ਪਿੰਡਾਂ ਦੀਆਂ ਸੜਕਾਂ ਦਾ ਪਹਿਲਾਂ ਹੀ ਮਾੜਾ ਹਾਲ ਹੈ ਅਤੇ ਹੁਣ ਲਗਾਤਾਰ ਦਿਨ-ਰਾਤ ਵੱਡੀ ਤਦਾਦ 'ਚ ਚੱਲ ਰਹੀ ਆਵਾਜਾਈ ਦੇ ਜ਼ੋਰ ਪੈਣ ਕਾਰਨ ਸਹੀ ਹਾਲਤ ਵਾਲੀਆਂ ਸੜਕਾਂ ਵੀ ਖੱਡਿਆਂ 'ਚ ਤਬਦੀਲ ਹੋ ਚੁੱਕੀਆਂ ਹਨ, ਜਿਸ ਦਾ ਖਾਮਿਆਜਾ ਹੁਣ ਪਿੰਡਾਂ ਦੇ ਲੋਕਾਂ ਨੂੰ ਭੁਗਤਣਾ ਪਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਹਲਕੇ ਵਾਹਨਾਂ ਲਈ ਬਣੀਆਂ ਪਿੰਡਾਂ ਦੀਆਂ ਸੜਕਾਂ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਸਹਿਣ ਨਾ ਕਰਦੀਆਂ ਚਕਨਾਚੂਰ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਪਹਿਲਾਂ ਵਾਂਗ ਆਵਾਜਾਈ ਨੂੰ ਲਾਲੜੂ ਭੇਜਣ ਦੀ ਬਜਾਏ ਡੇਰਾਬੱਸੀ ਤੋਂ ਬਰਵਾਲਾ ਵੱਲ ਹੀ ਮੋੜਿਆ ਜਾਵੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ