Tuesday, April 23, 2024  

ਖੇਤਰੀ

ਹਲਕਾ ਕੋਟਕਪੂਰਾ ਦੀਆਂ ਸੜਕਾਂ ਦੀ ਰਿਪੇਅਰ ਲਈ 4 ਕਰੋੜ 88 ਲੱਖ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ : ਐਡਵੋਕੇਟ ਸੰਧਵਾਂ/ਮਣੀ ਧਾਲੀਵਾਲ

March 01, 2024

ਕੋਟਕਪੂਰਾ, 1 ਮਾਰਚ :  ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦੀ ਯੋਗ ਰਹਿਨੁਮਾਈ ਹੇਠ ਵਿਧਾਨ ਸਭਾ ਹਲਕਾ ਕੋਟਕਪੂਰਾ ਦੀਆਂ ਵੱਖ-ਵੱਖ ਸੜਕਾਂ ਲਈ 4 ਕਰੋੜ 88 ਲੱਖ ਰੁਪਏ ਦੀ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਇਹ ਕੰਮ ਟੈਂਡਰ ਲਗਵਾ ਕੇ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਹ ਜਾਣਕਾਰੀ ਐਡਵੋਕੇਟ ਬੀਰਇੰਦਰ ਸਿੰਘ ਅਤੇ ਪੀ.ਆਰ.ਓ ਮਨਪ੍ਰੀਤ ਸਿੰਘ ਧਾਲੀਵਾਲ ਵੱਲੋਂ ਦਿੱਤੀ ਗਈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਰਿਪੇਅਰ ਹੋਣ ਵਾਲੀਆਂ ਸੜਕਾਂ ਵਿੱਚ ਕੋਟਕਪੂਰਾ ਦੁਆਰੇਆਣਾ ਰੋਡ, ਰੇਲਵੇ ਫਾਟਕ ਤੋਂ ਵਾਂਦਰ ਜਟਾਣਾ ਤੱਕ 1 ਕਰੋੜ 34 ਲੱਖ ਰੁਪਏ, ਸੰਧਵਾਂ ਤੋੰ ਚਾਹਲ 28 ਲੱਖ 26 ਹਜਾਰ ਰੁਪਏ, ਮੁਕਤਸਰ ਰੋਡ ਤੋਂ ਕੋਠੇ ਵੜਿੰਗ ਅਤੇ ਹਰੀ ਨੌਂ ਰੋਡ 37 ਲੱਖ 62 ਹਜਾਰ ਰੁਪਏ, ਖਾਰਾ ਤੋਂ ਚੱਕ ਕਲਿਆਣ 6 ਲੱਖ 54 ਹਜਾਰ ਰੁਪਏ, ਸੰਧਵਾਂ ਤੋਂ ਜਲਾਲੇਆਣਾ ਤੋਂ ਮਚਾਕੀ ਮੱਲ ਸਿੰਘ 34.80 ਹਜਾਰ, ਕੋਟਕਪੂਰਾ ਰੋਡ ਤੋਂ ਬਾਹਮਣਵਾਲਾ ਤੋਂ ਕੁਹਾਰਵਾਲਾ 20.92 ਲੱਖ ਰੁਪਏ, ਇੰਟਰਨਲ ਰੋਡ ਨੱਥਾਵਾਲਾ 36.90 ਹਜਾਰ ਰੁਪਏ, ਭਾਣਾ ਰੋਡ ਤੋਂ ਸਿੱਖਾਂਵਾਲਾ 27.14 ਹਜਾਰ ਰੁਪਏ, ਵਾਂਦਰ ਜਟਾਣਾ ਤੋਂ ਵਾੜਾ ਦਰਾਕਾ 47.13 ਲੱਖ ਰੁਪਏ, ਫਿਰਨੀ ਪਿੰਡ ਖਾਰਾ 4.92 ਲੱਖ ਰੁਪਏ, ਦੇਵੀਵਾਲਾ ਤੋਂ ਸਿਰਸਿੜੀ ਕੋਟਸੁਖੀਆ 6.36 ਲੱਖ ਰੁਪਏ, ਸੰਧਵਾਂ ਤੋਂ ਭਾਣਾ 14.2 ਲੱਖ ਰੁਪਏ ਦੀ ਲਾਗਤ ਨਾਲ ਇਸ ਕੰਮ ਨੂੰ ਨੇਪਰੇ ਚਾੜਿ੍ਹਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਦੇ ਕਰ ਰਹੀ ਹੈ ਅਤੇ ਇਨ੍ਹਾਂ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਟਕਪੂਰਾ ਸ਼ਹਿਰ ਦੀ ਨੁਹਾਰ ਬਦਲਣ ਲਈ ਵੱਖ ਵੱਖ ਵਿਕਾਸ ਕਾਰਜ ਚੱਲ ਰਹੇ ਹਨ ਜੋ ਕਿ ਮਿੱਥੇ ਸਮੇਂ ਵਿੱਚ ਪੂਰੇ ਕਰ ਲਏ ਜਾਣਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 9 ਸਕੂਲੀ ਬੱਸਾਂ ਦੇ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੀਆਂ 9 ਸਕੂਲੀ ਬੱਸਾਂ ਦੇ ਚਲਾਨ

'ਆਪ' ਦੇ ਪੰਜਾਬ ਦੇ ਵਿਧਾਇਕਾਂ ਨੇ ਸੁਨੀਤਾ ਕੇਜਰੀਵਾਲ ਨਾਲ ਕੀਤੀ ਮੁਲਾਕਾਤ

'ਆਪ' ਦੇ ਪੰਜਾਬ ਦੇ ਵਿਧਾਇਕਾਂ ਨੇ ਸੁਨੀਤਾ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਨੂੰ ਥਾਣੇ ਵਿੱਚ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ

ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਨੂੰ ਥਾਣੇ ਵਿੱਚ ਦਿੱਤੀਆਂ ਜਾਨੋ ਮਾਰਨ ਦੀਆਂ ਧਮਕੀਆਂ

ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਲੱਗੀ ਅੱਗ, ਦਿੱਲੀ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਚੰਗਿਆੜੀਆਂ ਉੱਡੀਆਂ

ਗਾਜ਼ੀਪੁਰ ਲੈਂਡਫਿਲ ਸਾਈਟ 'ਤੇ ਲੱਗੀ ਅੱਗ, ਦਿੱਲੀ ਦੇ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਚੰਗਿਆੜੀਆਂ ਉੱਡੀਆਂ

ਕੇਰਲ ਵਿੱਚ ਬਰਡ ਫਲੂ ਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ

ਕੇਰਲ ਵਿੱਚ ਬਰਡ ਫਲੂ ਦੇ ਮਾਮਲਿਆਂ ਤੋਂ ਬਾਅਦ ਤਾਮਿਲਨਾਡੂ ਨੇ ਸਰਹੱਦੀ ਖੇਤਰਾਂ ਵਿੱਚ ਚੌਕਸੀ ਵਧਾ ਦਿੱਤੀ

ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ

ਅਮਰੀਕਾ ਵਿੱਚ ਸੜਕ ਹਾਦਸੇ ਵਿੱਚ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ

NIA ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਨੌਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

NIA ਨੇ ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਨੌਂ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

ਹੈਦਰਾਬਾਦ 'ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

ਹੈਦਰਾਬਾਦ 'ਚ ਭਾਰੀ ਮੀਂਹ, ਗਰਮੀ ਤੋਂ ਮਿਲੀ ਰਾਹਤ

ਪੰਜਾਬ ’ਚ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

ਪੰਜਾਬ ’ਚ ਮੀਂਹ ਤੇ ਗੜੇਮਾਰੀ ਕਾਰਨ ਫ਼ਸਲਾਂ ਦਾ ਨੁਕਸਾਨ

ਓਵਰਲੋਡ ਟਿੱਪਰਾਂ ਕਾਰਨ ਰਾਹਗੀਰਾਂ 'ਚ ਭਾਰੀ ਖੌਫ

ਓਵਰਲੋਡ ਟਿੱਪਰਾਂ ਕਾਰਨ ਰਾਹਗੀਰਾਂ 'ਚ ਭਾਰੀ ਖੌਫ