Thursday, April 25, 2024  

ਖੇਤਰੀ

ਲਾਲੜੂ ਦੇ ਈਐਸਆਈਸੀ ਦਫਤਰ ਨੂੰ ਡੇਰਾਬੱਸੀ ਤਬਦੀਲ ਕਰਨ ਵਿਰੁੱਧ ਜਬਰਦਸਤ ਰੋਸ

March 01, 2024

ਐਲਆਈਏ ਦੇ ਵਫਦ ਨੇ ਅਧਿਕਾਰੀਆਂ ਨੂੰ ਮਸਲੇ ਦੀ ਗੰਭੀਰਤਾ ਬਾਰੇ ਜਾਣੂੰ ਕਰਵਾਇਆ

ਚੰਦਰਪਾਲ ਅੱਤਰੀ
ਲਾਲੜੂ : ਛੋਟੇ ਮੁਲਾਜ਼ਮਾਂ ਤੇ ਮਜ਼ਦੂਰਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਪਿਛਲੇ ਲੰਮੇ ਸਮੇਂ ਤੋਂ ਲਾਲੜੂ ਵਿੱਚ ਚੱਲ ਰਹੇ ਮੁਲਾਜ਼ਮ ਰਾਜ ਬੀਮਾ ਕਾਰਪੋਰੇਸ਼ਨ (ਈਐਸਆਈਸੀ )ਦਫਤਰ ਨੂੰ ਡੇਰਾਬੱਸੀ ਵਿਖੇ ਤਬਦੀਲ ਕਰਨ ਨੂੰ ਲੈ ਕੇ ਛੋਟੇ ਮੁਲਾਜ਼ਮਾਂ ,ਮਜ਼ਦੂਰਾਂ ਤੇ ਫੈਕਟਰੀ ਪ੍ਰਬੰਧਕਾਂ ਵਿੱਚ ਜਬਰਦਸਤ ਰੋਸ ਪਾਇਆ ਜਾ ਰਿਹਾ ਹੈ।ਇਸ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਲਾਲੜੂ ਇੰਡਸਟਰੀ ਐਸੋਸੀਏਸ਼ਨ (ਐਲ ਆਈ ਏ) ਵੱਲੋਂ ਜਿੱਥੇ ਵਿਭਾਗ ਦੇ ਖੇਤਰੀ ਡਾਇਰੈਕਟਰ ਰਾਕੇਸ਼ ਕੁਮਾਰ ਨਾਲ ਮੁਲਾਕਾਤ ਕਰ ਕੇ ਜਾਣੂੰ ਕਰਵਾਇਆ ਗਿਆ, ਉੱਥੇ ਮਜ਼ਦੂਰ ਭਾਈਚਾਰੇ ਤੇ ਮਜ਼ਦੂਰ ਹਿਤੈਸ਼ੀ ਧਿਰਾਂ ਨੇ ਵੀ ਇਸ ਫੈਸਲੇ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।ਜ਼ਿਕਰਯੋਗ ਹੈ ਕਿ ਲਾਲੜੂ ਖੇਤਰ ਵਿੱਚ ਕਰੀਬ ਪਿਛਲੇ ਵੀਹ ਸਾਲਾਂ ਤੋਂ ਇੱਕ ਪ੍ਰਾਈਵੇਟ ਇਮਾਰਤ ਵਿੱਚ ਈਐਸਆਈਸੀ ਦਫਤਰ ਚੱਲ ਰਿਹਾ ਸੀ,ਪਰ ਐਲਆਈਏ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅਚਾਨਕ ਹੀ ਵਿਭਾਗ ਵੱਲੋਂ ਇਹ ਦਫਤਰ ਡੇਰਾਬੱਸੀ ਬਦਲਣ ਦਾ ਫੈਸਲਾ ਲੈ ਲਿਆ ਗਿਆ ਹੈ।ਐਲਆਈਏ ਤੇ ਖੇਤਰੀ ਡਾਇਰੈਕਟਰ ਦਰਮਿਆਨ ਹੋਈ ਮੀਟਿੰਗ ਉਪਰੰਤ ਵਿਭਾਗ ਦੇ ਇਸ ਫੈਸਲੇ ਨਾਲ ਪੈਂਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਐਲਆਈਏ ਦੇ ਪ੍ਰਧਾਨ ਸੋਹਨ ਸਿੰਘ ਰਾਣਾ, ਆਨੰਦ ਨਿਸ਼ੀਕਾਵਾ ਪ੍ਰਾਈਵੇਟ ਲਿਮਟਿਡ ਦੇ ਕਾਰਪੋਰੇਟ ਹੈਡ ਐਚ ਆਰ ਰਣਜੀਤ ਸਿੰਘ ਤੇ ਹੋਰਨਾਂ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਲੋਹਾ,ਕੈਮੀਕਲ ,ਟੈਕਸਟਾਈਲ ਤੇ ਫੂਡ ਸਮੇਤ ਕਈ ਅਹਿਮ ਉਦਯੋਗਿਕ ਇਕਾਈਆਂ ਹਨ ,ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਕੰਮ ਕਰਦੇ ਹਨ,ਜਿਨ੍ਹਾਂ ਨੂੰ ਈਐਸਆਈਸੀ ਦਫਤਰ ਤੋਂ ਰੋਜ਼ਾਨਾ ਕੰਮ -ਕਾਰ ਪੈਂਦੇ ਹਨ।ਉਨ੍ਹਾਂ ਦੱਸਿਆ ਕਿ ਜੇਕਰ ਇਹ ਦਫਤਰ ਇੱਥੋਂ ਬਦਲ ਗਿਆ ਤਾਂ ਛੋਟੇ ਮੁਲਾਜ਼ਮਾਂ ਨੂੰ ਦਿਹਾੜੀ ਤੋੜ ਕੇ ਤੇ ਵੱਧ ਪੈਸੇ ਖਰਚ ਕੇ ਇਲਾਜ ਆਪਣੇ ਕਲੇਮ ਆਦਿ ਲਈ ਦੂਰ ਜਾਣਾ ਪਵੇਗਾ।ਇਸ ਨਾਲ ਜਿੱਥੇ ਪਹਿਲਾਂ ਹੀ ਬੇਹੱਦ ਘੱਟ ਤਨਖਾਹ ਵਿੱਚ ਗੁਜਾਰਾ ਕਰ ਰਹੇ ਮੁਲਾਜ਼ਮਾਂ ਤੇ ਮਜ਼ਦੂਰਾਂ ਦਾ ਬਜਟ ਹਿੱਲ ਜਾਵੇਗਾ,ਉੱਥੇ ਫੈਕਟਰੀ ਪ੍ਰਬੰਧਕਾਂ ਦੇ ਕੰਮ ਕਾਰ ਉਤੇ ਵੀ ਅਸਰ ਪਵੇਗਾ।ਮੀਟਿੰਗ ਦੌਰਾਨ ਐਲਆਈਏ ਦੇ ਅਹੁਦੇਦਾਰਾਂ ਨੇ ਇਸ ਮਾਮਲੇ ਵਿੱਚ ਉੱਚ ਅਧਿਕਾਰੀਆਂ ਤੋਂ ਉਚਿਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਛੋਟੇ ਮੁਲਾਜ਼ਮਾਂ ਤੇ ਮਜ਼ਦੂਰਾਂ ਦੇ ਨਾਲ -ਨਾਲ ਫੈਕਟਰੀ ਪ੍ਰਬੰਧਕਾਂ ਦਾ ਭਵਿੱਖੀ ਪ੍ਰੇਸ਼ਾਨੀ ਤੋਂ ਬਚਾਅ ਹੋ ਸਕੇ।ਇਸ ਦੇ ਨਾਲ ਹੀ ਐਲਆਈਏ ਤੇ ਜਾਗਰੂਕ ਸ਼ਹਿਰੀਆਂ ਨੇ ਮਜ਼ਦੂਰਾਂ ਦੇ ਹਿੱਤਾਂ ਨੂੰ ਵੇਖਦਿਆਂ ਨਗਰ ਕੌਂਸਲ ਤੋਂ ਈਐਸਆਈਸੀ ਦਫਤਰ ਲਈ ਯੋਗ ਥਾਂ ਦੇਣ ਦੀ ਮੰਗ ਵੀ ਕੀਤੀ ਹੈ। ਅੱਜ ਦੀ ਇਸ ਮੀਟਿੰਗ ਵਿੱਚ ਮਾਲ ਵਿਭਾਗ ਤੋਂ ਅਜੈ ਕੁਮਾਰ, ਇੰਸਪੈਕਟਰ ਜਤਿੰਦਰ ਕੁਮਾਰ ਤੇ ਈਐਸਆਈਸੀ ਦੇ ਬਰਾਂਚ ਮੈਨੇਜਰ ਸਰਵਣ ਕੁਮਾਰ ਆਦਿ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ