Thursday, April 25, 2024  

ਚੰਡੀਗੜ੍ਹ

ਇਨਕਲਾਬੀ ਵਿਚਾਰਾਂ ਦੇ ਧਾਰਨੀ ਸਨ ਸੰਤ ਕਲਿਆਣ ਦਾਸ ਸਿੰਘ

March 01, 2024

ਚੰਡੀਗੜ੍ਹ : ਸੰਤ ਕਲਿਆਣ ਦਾਸ ਸਿੰਘ ਨੇ ਆਪਣੇ ਜੀਵਨ ਵਿੱਚ ਸਮਾਜ ਦੇ ਕਲਿਆਣ ਲਈ ਵੱਡੇ ਕਾਰਜ ਕੀਤੇ। ਉਹ ਇਨਕਲਾਬੀ ਵਿਚਾਰਾਂ ਦੇ ਧਾਰਨੀ ਸਨ। ਸੰਤ ਕਲਿਆਣ ਦਾਸ ਸਿੰਘ ਦਾ ਜਨਮ ਪਿੰਡ ਸ਼ੇਖਪੁਰ, ਗਨੌਰ (ਮਹਾਂ ਪੰਜਾਬ) ਹੁਣ ਹਰਿਆਣਾ ਵਿਖੇ ਇੱਕ ਹਿੰਦੂ ਸੁਨਿਆਰਾ ਪਰਿਵਾਰ ਵਿੱਚ ਹੋਇਆ। ਕਈ ਮਹਾਪੁਰਸ਼ ਧਰਤੀ ਉੱਤੇ ਇਹੋ ਜਿਹੇ ਆਉਂਦੇ ਹਨ ਜੋ ਆਪਣੇ ਨਾਂ ਅਨੁਸਾਰ ਹੀ ਕਰਮ ਕਰਦੇ ਹਨ ਤੇ ਸੰਤ ਕਲਿਆਣ ਦਾਸ ਸਿੰਘ ਵੀ ਆਪਣੇ 88 ਸਾਲਾਂ ਦੇ ਜੀਵਨ ਵਿੱਚ ਕਈ ਕਲਿਆਣਕਾਰੀ ਕਾਰਜ ਕਰ ਗਏ।ਸੰਤ ਕਲਿਆਣ ਦਾਸ ਸਿੰਘ ਤਿਆਗ ਦੀ ਮੂਰਤ ਸਨ।
ਸੰਤ ਕਲਿਆਣ ਦਾਸ ਸਿੰਘ ਅਸਲ 'ਤੇ ਪਹਿਰਾ ਦੇਣ ਵਾਲੇ ਸਾਧੂ ਸਨ।ਉਹ ਜੋ ਵੀ ਗੱਲ ਸਹੀ ਹੁੰਦੀ, ਉਸ ਨੂੰ ਮੂੰਹ ਉੱਤੇ ਕਹਿਣ ਤੋਂ ਝਿਜਕਦੇ ਨਹੀਂ ਸਨ, ਭਾਵੇਂ ਮੂਹਰੇ ਕੋਈ ਵੀ ਹੋਵੇ। ਉਹ ਜਦੋਂ 8 ਵੀਂ ਜਮਾਤ ਵਿੱਚ ਪੜ੍ਹਦੇ ਸਨ ਤਾਂ ਸਾਧੂਆਂ ਨਾਲ ਹਰਿਦੁਆਰ ਚਲੇ ਗਏ ਤੇ ਲੰਗੋਟੇ ਵਾਲੇ ਸਾਧੂ ਬਣ ਗਏ। 1950 ਦੇ ਲਾਗੇ ਉਨ੍ਹਾਂ ਦਾ ਮਿਲਾਪ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨਾਲ ਹੋਇਆ ਤੇ ਉਹ ਸਿੱਖੀ ਵਿੱਚ ਆ ਗਏ।
ਸੰਤ ਕਲਿਆਣ ਦਾਸ ਸਿੰਘ ਨੇ ਸ੍ਰੀ ਫ਼ਤਹਿਗੜ੍ਹ ਸਾਹਿਬ ਸ਼ਹੀਦੀ ਜੋੜ ਮੇਲ 'ਤੇ 35 ਸਾਲ ਲੰਗਰ ਲਗਾਇਆ। ਉਨ੍ਹਾਂ ਨੇ ਸੰਤ ਜਵਾਲਾ ਸਿੰਘ ਹਰਖੋਵਾਲ ਵਾਲਿਆਂ ਦੇ ਨਾਂ 'ਤੇ 10 ਵੀਂ ਤੇ 12ਵੀਂ ਪੱਧਰ ਤੱਕ ਦੀ ਪੜ੍ਹਾਈ ਕਰਵਾਉਣ ਲਈ ਦੋ ਸਕੂਲ ਖੋਲ੍ਹੇ। ਇਸ ਤੋਂ ਇਲਾਵਾ ਉਹ ਦੇਸੀ ਦਵਾਈਆਂ ਦੇ ਮਾਹਰ ਸਨ ਤੇ ਉਨ੍ਹਾਂ ਕਈ ਵਿਅਕਤੀਆਂ ਨੂੰ ਦੇਸੀ ਨੁਸਖਿਆਂ ਨਾਲ ਤੰਦਰੁਸਤ ਕੀਤਾ। ਸਾਲ 2007 ਦੀ 2 ਮਾਰਚ ਨੂੰ ਉਹ ਮਾਤਲੋਕ ਨੂੰ ਅਲਵਿਦਾ ਕਹਿ ਗਏ। ਸੰਤ ਕਲਿਆਣ ਦਾਸ ਸਿੰਘ ਹੋਰਾਂ ਦੀ 17 ਵੀਂ ਬਰਸੀ 2 ਮਾਰਚ, ਦਿਨ ਸ਼ਨੀਵਾਰ ਨੂੰ ਪਿੰਡ ਸੱਦੋਵਾਲ ਨੇੜੇ ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਲੱਖਾ ਸਿੰਘ ਦੇ ਪ੍ਰਬੰਧ ਵਿੱਚ ਮਨਾਈ ਜਾ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ

ਸੀ.ਟੀ.ਯੂ. ਅਧਿਕਾਰੀਆਂ ਦੀ ਮਨਮਾਨੀ ਕਾਰਨ ਪੰਜਾਬ ਰੋਡਵੇਜ਼ ਨੇ ਚੰਡੀਗੜ੍ਹ ’ਚ ਬੱਸ ਸਰਵਿਸ ਕੀਤੀ ਬੰਦ

ਇਹ ਚੰਡੀਗੜ੍ਹ ਵਿੱਚ ਪੈਦਾ ਹੋਏ ਅਤੇ ਚਾਰ ਦਹਾਕਿਆਂ ਤੋਂ ਸਥਾਨਕ ਜੁੜਨ ਵਾਲੇ ਉਮੀਦਵਾਰ ਦਰਮਿਆਨ ਸਿਆਸੀ ਟਕਰਾਅ

ਇਹ ਚੰਡੀਗੜ੍ਹ ਵਿੱਚ ਪੈਦਾ ਹੋਏ ਅਤੇ ਚਾਰ ਦਹਾਕਿਆਂ ਤੋਂ ਸਥਾਨਕ ਜੁੜਨ ਵਾਲੇ ਉਮੀਦਵਾਰ ਦਰਮਿਆਨ ਸਿਆਸੀ ਟਕਰਾਅ

ਲੋਕ ਸਭਾ ਚੋਣਾਂ-2024 : ਕਾਂਗਰਸ ਨੇ ਪੰਜਾਬ ’ਚ 2 ਔਰਤ ਉਮੀਦਵਾਰਾਂ ਸਣੇ 7 ਉਮੀਦਵਾਰ ਐਲਾਨੇ

ਲੋਕ ਸਭਾ ਚੋਣਾਂ-2024 : ਕਾਂਗਰਸ ਨੇ ਪੰਜਾਬ ’ਚ 2 ਔਰਤ ਉਮੀਦਵਾਰਾਂ ਸਣੇ 7 ਉਮੀਦਵਾਰ ਐਲਾਨੇ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ

ਮਾਨ ਨੇ 'ਆਪ' ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ 'ਚ ਤੁਹਾਡੀ ਆਵਾਜ਼ ਬਣਨਗੇ

ਮਾਨ ਨੇ 'ਆਪ' ਦੇ 13 ਲੋਕ ਸਭਾ ਉਮੀਦਵਾਰਾਂ ਦੀ ਪੰਜਾਬ ਦੇ ਲੋਕਾਂ ਨਾਲ ਕਰਵਾਈ ਜਾਣ-ਪਛਾਣ , ਕਿਹਾ-ਇਹ ਸੰਸਦ 'ਚ ਤੁਹਾਡੀ ਆਵਾਜ਼ ਬਣਨਗੇ

4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਨਿਵੇਕਲੀ ਪਹਿਲਕਦਮੀ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਹੋਣਗੇ ਫੇਸਬੁੱਕ ’ਤੇ ਲਾਈਵ

ਨਿਵੇਕਲੀ ਪਹਿਲਕਦਮੀ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਹੋਣਗੇ ਫੇਸਬੁੱਕ ’ਤੇ ਲਾਈਵ

‘ਆਪ’ ਨੇ ਪੰਜਾਬ ਲਈ 4 ਤੇ ਭਾਜਪਾ ਨੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

‘ਆਪ’ ਨੇ ਪੰਜਾਬ ਲਈ 4 ਤੇ ਭਾਜਪਾ ਨੇ 3 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ

ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

ਆਪ' ਉਮੀਦਵਾਰ ਉਮੇਸ਼ ਮਕਵਾਨਾ ਨੇ ਭਗਵੰਤ ਮਾਨ ਦੀ ਹਾਜ਼ਰੀ 'ਚ ਭਰਿਆ ਨਾਮਜ਼ਦਗੀ ਪੱਤਰ

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ ਜ਼ੋਰਾ ਸਿੰਘ ਨੇ ਵਿਸਾਖੀ ਮੌਕੇ ਭੇਟ ਕੀਤੀਆਂ ਦਸਤਾਰਾਂ

ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ ਜ਼ੋਰਾ ਸਿੰਘ ਨੇ ਵਿਸਾਖੀ ਮੌਕੇ ਭੇਟ ਕੀਤੀਆਂ ਦਸਤਾਰਾਂ