Thursday, April 25, 2024  

ਖੇਤਰੀ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਬੱਸ ਭੇਟ

March 01, 2024

ਮੋਹਾਲੀ, 1 ਮਾਰਚ ( ਹਰਬੰਸ ਬਾਗੜੀ ) : ਇੱਥੋਂ ਨੇੜਲੇ ਪਿੰਡ ਸੋਹਾਣਾ ਵਿੱਚ ਸਥਿੱਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਨਗਰ ਕੀਰਤਨ ਲਈ ਦਾਨੀ ਸੱਜਣ ਵੱਲੋਂ ਆਲੀਸ਼ਾਨ ਬੱਸ ਭੇਂਟ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸਜੱਣ ਵਲੋਂ ਬੱਸ ਗੁਰਦੁਆਰਾ ਸਾਹਿਬ ਵਿਖੇ ਖੜੀ ਕਰਕੇ ਬੱਸ ਦੀਆਂ ਚਾਬੀਆਂ ਦਫ਼ਤਰ ਵਿਖੇ ਦਿੰਦੇ ਹੋਏ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਇਸ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਹੁੰਦਾ ਅਦਬ ਸਤਿਕਾਰ ਵੇਖ ਕੇ ਦਾਸ ਇਹ ਬੱਸ ਨਗਰ ਕੀਰਤਨ ਲਈ ਭੇਂਟ ਕਰਨਾ ਚਾਹੁੰਦਾ ਹੈ। ਦਾਨੀ ਸਜੱਣ ਵਲੋਂ ਬੱਸ ਤੇ ਲਗੱਣ ਵਾਲਾ ਸਾਰਾ ਸਮਾਨ ਲਗਵਾ ਕੇ ਦਿੱਤਾ ਗਿਆ ਹੈ। ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ।ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼ਹੀਦਾਂ ਦੇ ਇਸ ਅਸਥਾਨ ਦੀ ਸੰਗਤਾਂ ਵਿੱਚ ਬਹੁਤ ਮਾਨਤਾ ਹੈ । ਇਸ ਤੋਂ ਪਹਿਲਾਂ ਵੀ ਗੁਪਤ ਅਤੇ ਪ੍ਰਤੱਖ ਦਾਨੀ ਸੱਜਣਾਂ ਵੱਲੋਂ ਸਮੇਂ ਸਮੇਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਲਈ 2 ਏਅਰ ਕੰਡੀਸ਼ਨਡ ਬੱਸ, ਕਵਾਲਿਸ, ਸਕਾਰਪਿਓ, 3 ਮਾਰੂਤੀ ਈਕੋ, ਮਾਰੂਤੀ ਵਰਸਾ, ਮਹਿੰਦਰਾ ਮਰਾਜੋ, ਮਹਿੰਦਰਾ ਜਾਇਲੋ ਗੱਡੀਆਂ ਭੇਂਟ ਕੀਤੀਆਂ ਗਈਆਂ ਹਨ । ਕਾਰ ਸੇਵਾ ਵਾਸਤੇ ਗੱਡੀਆਂ ਟਾਟਾ 207, ਟਾਟਾ 709, 2 ਮਹਿੰਦਰਾ ਅਰਜਨ ਟਰੈਕਟਰ, 3 ਸਵਾਰਜ ਟਰੈਕਟਰ, 1 ਫੋਰਡ ਟਰੈਕਟਰ, ਮਹਿੰਦਰਾ ਪਿੱਕ ਅੱਪ, 2 ਮਹਿੰਦਰਾ ਕੈਂਪਰ, ਮਹਿੰਦਰਾ ਯੁਟੀਲਿਟੀ, ਮਹਿੰਦਰਾ ਮਿਨੀ ਟਰੱਕ 3200, ਟਾਟਾ ਐੱਲ ਪੀ. ਟਰੱਕ, ਅਸ਼ੋਕਾ ਲੇਲੈਂਡ ਟਰੱਕ ਅਤੇ ਬੇਅੰਤ ਮਾਇਆ, ਸੋਨਾ ਆਦਿਕ ਭੇਂਟ ਕੀਤਾ ਜਾ ਚੁੱਕਿਆ ਹੈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ