Saturday, April 13, 2024  

ਅਪਰਾਧ

ਮਾਂਗੇਆਣਾ: ਨੋਹਰੇ ’ਚ ਅਫੀਮ ਦੀ ਖੇਤੀ, ਛਾਪੇਮਾਰੀ ’ਚ ਬਜ਼ੁਰਗ ਗ੍ਰਿਫਤਾਰ

March 01, 2024

ਕਾਫ਼ੀ ਗਿਣਤੀ ਬੂਟੇ ਬਰਾਮਦ

ਡੱਬਵਾਲੀ, 1 ਮਾਰਚ (ਇਕਬਾਲ ਸਿੰਘ ਸ਼ਾਂਤ) : ਪਿੰਡ ਮਾਂਗੇਆਣਾ ਵਿਖੇ ਇੱਕ ਨੋਹਰੇ ਵਿੱਚ ਅਫੀਮ ਦੀ ਖੇਤੀ ਦਾ ਮਾਮਲਾ ਸਾਹਮਣੇ ਆਇਆ ਹੈ। ਸੀਆਇਏ ਸਟਾਫ ਨੇ ਛਾਪੇਮਾਰੀ ਕਰਕੇ ਕਾਫੀ ਗਿਣਤੀ ਵਿੱਚ ਉਗਾਏ ਅਫੀਮ ਦੇ ਬੂਟੇ ਬਰਾਮਦ ਕੀਤੇ ਹਨ। ਜਿਨ੍ਹਾਂ ਦੇ ਉੱਪਰ ਹਰੇ ਰੰਗ ਦੇ ਡੋਡੇ ਵੀ ਉੱਗੇ ਹੋਏ ਸਨ। ਇਸ ਮਾਮਲੇ ’ਚ ਥਾਣਾ ਸਦਰ ਡੱਬਵਾਲੀ ’ਚ ਇੱਕ ਬਜ਼ੁਰਗ ਵਿਅਕਤੀ ਦਰਸ਼ਨ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਸੀਆਈਏ ਕਾਲਾਂਵਾਲੀ ਨੂੰ ਮੁਖ਼ਬਰੀ ਮਿਲੀ ਸੀ ਕਿ ਮਾਂਗੇਆਣਾ ’ਚ ਦਰਸ਼ਨ ਸਿੰਘ ਨਾਮਕ ਵਿਅਕਤੀ ਪੋਸਤ ਦਾ ਨਸ਼ਾ ਕਰਦਾ ਹੈ। ਉਸਨੇ ਘਰ ਦੇ ਨਾਲ ਲੱਗਦੇ ਨੋਹਰੇ ਵਿੱਚ ਅਫੀਮ ਦੀ ਖੇਤੀ ਕਰ ਰੱਖੀ ਹੈ। ਸੀਆਈਏ ਵੱਲੋਂ ਬੀ.ਈ.ਓ. ਲਛਮਣ ਦਾਸ ਦੇ ਨਾਲ ਛਾਪੇਮਾਰੀ ਕੀਤੀ। ਜਿਸ ਵਿੱਚ ਖੁਲਾਸਾ ਹੋਇਆ ਕਿ ਦਰਸ਼ਨ ਸਿੰਘ ਨੇ ਨੋਹਰੇ ਵਿੰਚ ਕਰੀਬ 5 ਫੁੱਟ ਚੌੜੀ ਅਤੇ ਕਰੀਬ 10 ਫੁੱਟ ਲੰਬੀ ਜਗ੍ਹਾ ’ਤੇ ਅਫੀਮ ਦੇ ਬੂਟੇ ਲਗਾ ਰੱਖੇ ਹਨ। ਅਫੀਮ ਦੀ ਖੇਤੀ ਦਾ ਲਾਇਸੰਸ ਮੰਗਣ ’ਤੇ ਦਰਸ਼ਨ ਸਿੰਘ ਨੇ ਉਸਦੇ ਕੋਲ ਕੋਈ ਲਾਇਸੰਸ ਨਾ ਹੋਣ ਦੀ ਗੱਲ ਆਖੀ। ਜਿਸ ’ਤੇ ਸੀਆਈਏ ਨੇ ਉਕਤ ਬੂਟਿਆਂ ਨੂੰ ਜੜ੍ਹ ਤੋਂ ਪੁਟਵਾ ਕੇ ਬਰਾਮਦ ਕਰ ਲਿਆ। ਜਿਨ੍ਹਾਂ ਦਾ ਵਜ਼ਨ ਕਰੀਬ 12 ਕਿੱਲੋ 400 ਗਰਾਮ ਹੈ। ਦਰਸ਼ਨ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ ਗੁਆਂਢੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਦਿੱਲੀ 'ਚ ਗੁਆਂਢੀ ਨੇ ਔਰਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ

ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, ਅਸਾਮ ਪੁਲਿਸ ਨੇ 20 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਸਮੇਤ ਦੋ ਕਾਬੂ

ਅੰਤਰਰਾਜੀ ਡਰੱਗ ਰੈਕੇਟ ਦਾ ਪਰਦਾਫਾਸ਼, ਅਸਾਮ ਪੁਲਿਸ ਨੇ 20 ਕਰੋੜ ਰੁਪਏ ਦੀਆਂ ਯਾਬਾ ਗੋਲੀਆਂ ਸਮੇਤ ਦੋ ਕਾਬੂ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਸਖਤੀ, ਪੁਲਿਸ ਨੇ ਦਰਜ ਕੀਤੇ ਤਿੰਨ ਕੇਸ

ਸਮਰਾਲਾ ’ਚ ਲੁਟੇਰੇ ਕਾਰ ਸਵਾਰਾਂ ਤੋਂ 41 ਹਜ਼ਾਰ ਦੀ ਨਗਦੀ ਅਤੇ ਦੋ ਮੋਬਾਇਲ ਲੁੱਟ ਕੇ ਹੋਏ ਫਰਾਰ

ਸਮਰਾਲਾ ’ਚ ਲੁਟੇਰੇ ਕਾਰ ਸਵਾਰਾਂ ਤੋਂ 41 ਹਜ਼ਾਰ ਦੀ ਨਗਦੀ ਅਤੇ ਦੋ ਮੋਬਾਇਲ ਲੁੱਟ ਕੇ ਹੋਏ ਫਰਾਰ

ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ

ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਦਿੱਲੀ ਏਅਰਪੋਰਟ ਤੋਂ ਗਿ੍ਫ਼ਤਾਰ

ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਦੋ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਸੜਕ ਹਾਦਸੇ ’ਚ 4 ਦੀ ਮੌਤ, 1 ਜ਼ਖ਼ਮੀ

ਸੜਕ ਹਾਦਸੇ ’ਚ 4 ਦੀ ਮੌਤ, 1 ਜ਼ਖ਼ਮੀ

ਗੋਆ 'ਚ ਉਸਾਰੀ ਵਾਲੀ ਥਾਂ 'ਤੇ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਪੁਲਿਸ ਜਾਂਚ ਕਰ ਰਹੀ

ਗੋਆ 'ਚ ਉਸਾਰੀ ਵਾਲੀ ਥਾਂ 'ਤੇ ਨੌਜਵਾਨ ਲੜਕੀ ਦੀ ਲਾਸ਼ ਮਿਲੀ, ਪੁਲਿਸ ਜਾਂਚ ਕਰ ਰਹੀ

ਜੰਮੂ-ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਹਲਾਕ, ਦੂਜੇ ਨੂੰ ਘੇਰਿਆ

ਜੰਮੂ-ਕਸ਼ਮੀਰ : ਪੁਲਵਾਮਾ ’ਚ ਮੁਕਾਬਲੇ ਦੌਰਾਨ ਇੱਕ ਦਹਿਸ਼ਤਗਰਦ ਹਲਾਕ, ਦੂਜੇ ਨੂੰ ਘੇਰਿਆ

ਪੀਲੀਭੀਤ : ਤੇਜ਼ ਰਫ਼ਤਾਰ ਡੰਪਰ ਨੇ 5 ਨੂੰ ਦਰੜਿਆ, ਹੋਈ ਮੌਤ

ਪੀਲੀਭੀਤ : ਤੇਜ਼ ਰਫ਼ਤਾਰ ਡੰਪਰ ਨੇ 5 ਨੂੰ ਦਰੜਿਆ, ਹੋਈ ਮੌਤ