Saturday, April 13, 2024  

ਸਿੱਖਿਆ

ਡੀਏਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਸੁਰਿੰਦਰ ਦੀ ਸੇਵਾਮੁਕਤੀ ਮੌਕੇ ਕਰਵਾਇਆ ਪ੍ਰੋਗਰਾਮ

March 01, 2024

ਮਲੋਟ,1 ਮਾਰਚ (ਪ੍ਰਤਾਪ ਸੰਦੂ) : ਡੀਏਵੀ ਐਡਵਰਡਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੋਟ ਵਿਖੇ ਸਕੂਲ ਦੇ ਸਹਾਇਕ ਸਟਾਫ਼ ਸ੍ਰੀਮਤੀ ਸੁਰਿੰਦਰ ਦੀ ਸੇਵਾਮੁਕਤੀ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਸੰਧਿਆ ਬਾਠਲਾ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬਠਲਾ ਅਤੇ ਅਧਿਆਪਕਾਂ ਵੱਲੋਂ ਸ਼੍ਰੀਮਤੀ ਸੁਰਿੰਦਰ ਨੂੰ ਫੁੱਲਾਂ ਦੇ ਗੁੱਛੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਜੀ ਆਇਆਂ ਕਿਹਾ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਧਿਆ ਬਾਠਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼੍ਰੀਮਤੀ ਸੁਰਿੰਦਰ ਨੇ ਆਪਣੇ ਸੇਵਾ ਕਾਲ ਦੌਰਾਨ ਸਕੂਲ ਦੀ ਬਹੁਤ ਸੇਵਾ ਕੀਤੀ। ਆਪਣੀ ਮਿਹਨਤ ਅਤੇ ਸੇਵਾ ਦੇ ਬਲਬੂਤੇ ਇਸ ਸਕੂਲ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ। ਉਸ ਨੇ ਮਿਹਨਤ ਅਤੇ ਇਮਾਨਦਾਰੀ ਨਾਲ ਸਕੂਲ ਦੀ ਸੇਵਾ ਕੀਤੀ ਅਤੇ ਆਪਣੀ ਸੇਵਾ ਸਦਕਾ ਉਹ ਆਪਣੇ ਪਿੱਛੇ ਬਹੁਤ ਸਾਰੀਆਂ ਯਾਦਾਂ ਛੱਡ ਕੇ ਜਾ ਰਹੇ ਹਨ। ਸਕੂਲ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ। ਅੰਤ ਵਿੱਚ ਸ਼੍ਰੀਮਤੀ ਸੁਰਿੰਦਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਵਿੱਚ ਸੇਵਾ ਕਰਦਿਆਂ ਮਿਲੇ ਪਿਆਰ ਅਤੇ ਸਹਿਯੋਗ ਨੂੰ ਮੈਂ ਹਮੇਸ਼ਾ ਯਾਦ ਰੱਖਾਂਗੀ। ਡੀਏਵੀ ਸਕੂਲ ਵਿੱਚ ਮੇਰਾ ਕਾਰਜਕਾਲ ਬਹੁਤ ਵਧੀਆ ਰਿਹਾ। ਸਟੇਜ ਦਾ ਸੰਚਾਲਨ ਅਧਿਆਪਕਾ ਸ਼੍ਰੀਮਤੀ ਆਸ਼ੂ ਗਾਂਧੀ ਨੇ ਕੀਤਾ। ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪ੍ਰਾਈਵੇਟ ਸਕੂਲ ’ਚ ਭਾਰੀ ਫ਼ੀਸ ਵਾਧੇ ਖ਼ਿਲਾਫ਼ ਮਾਪੇ ਲਾਮਬੰਦ ਹੋਏ, ਕਮੇਟੀ ਗਠਿਤ

ਪ੍ਰਾਈਵੇਟ ਸਕੂਲ ’ਚ ਭਾਰੀ ਫ਼ੀਸ ਵਾਧੇ ਖ਼ਿਲਾਫ਼ ਮਾਪੇ ਲਾਮਬੰਦ ਹੋਏ, ਕਮੇਟੀ ਗਠਿਤ

ਪੰਜਵੀਂ ਦੀ ਪ੍ਰੀਖਿਆ 'ਚ ਕਿੰਡਰ ਗਾਰਟਨ ਐਂਡ ਸੀ. ਸੈਂ. ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਪੰਜਵੀਂ ਦੀ ਪ੍ਰੀਖਿਆ 'ਚ ਕਿੰਡਰ ਗਾਰਟਨ ਐਂਡ ਸੀ. ਸੈਂ. ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਅੰਤਰ ਕਾਲਜ ਮੁਕਾਬਲਿਆਂ 'ਚ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆ ਮੱਲਾ

ਅੰਤਰ ਕਾਲਜ ਮੁਕਾਬਲਿਆਂ 'ਚ ਪਬਲਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਰੀਆ ਮੱਲਾ

ਗੁਰੂ ਨਾਨਕ ਸਕੂਲ ਗੌਇੰਦਵਾਲ ਸਾਹਿਬ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਗੁਰੂ ਨਾਨਕ ਸਕੂਲ ਗੌਇੰਦਵਾਲ ਸਾਹਿਬ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

ਸਿੱਖਿਆ ਬੋਰਡ ਵੱਲੋ. ਪੰਜਵੀ. ਦੇ ਨਤੀਜੇ ਦੀ ਮੈਰਿਟ ਸੂਚੀ ਜਾਰੀ ਨਾ ਕਰਨ ਤੇ ਬੋਰਡ ਦੀ ਕਾਰਜਪ੍ਰਣਾਲੀ ਤੇ ਸੰਕੇ

ਸਿੱਖਿਆ ਬੋਰਡ ਵੱਲੋ. ਪੰਜਵੀ. ਦੇ ਨਤੀਜੇ ਦੀ ਮੈਰਿਟ ਸੂਚੀ ਜਾਰੀ ਨਾ ਕਰਨ ਤੇ ਬੋਰਡ ਦੀ ਕਾਰਜਪ੍ਰਣਾਲੀ ਤੇ ਸੰਕੇ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕਰਵਾਇਆ ਗਿਆ"ਮੈਗਾ ਜੌਬ ਫੇਅਰ 2024"

ਵਿਦਿਆਰਥਣ ਸਾਕਸੀ ਪਾਲ ਨੇ ਨਵੋਦਿਆ ਦਾਖਲਾ ਪ੍ਰੀਖਿਆ ਜ਼ਿਲ੍ਹੇ ਚੋਂ ਦੂਜੇ ਨੰਬਰ ‘ਤੇ ਆਕੇ ਕੀਤੀ ਪਾਸ

ਵਿਦਿਆਰਥਣ ਸਾਕਸੀ ਪਾਲ ਨੇ ਨਵੋਦਿਆ ਦਾਖਲਾ ਪ੍ਰੀਖਿਆ ਜ਼ਿਲ੍ਹੇ ਚੋਂ ਦੂਜੇ ਨੰਬਰ ‘ਤੇ ਆਕੇ ਕੀਤੀ ਪਾਸ

ਸੀ ਟੀ. ਇੰਸਟੀਚਿਊਟ ਨੇ ਸੀ ਟੀ.ਆਈ.ਈ.ਐਮ.ਟੀ ਨੇ ਐਨਏਏਸੀ ਗ੍ਰੇਡ ਏ ਮਾਨਤਾ ਦੀ ਖੁਸ਼ੀ ਵਿੱਚ ਸਮਾਰੋਹ ਮਨਾਇਆ

ਸੀ ਟੀ. ਇੰਸਟੀਚਿਊਟ ਨੇ ਸੀ ਟੀ.ਆਈ.ਈ.ਐਮ.ਟੀ ਨੇ ਐਨਏਏਸੀ ਗ੍ਰੇਡ ਏ ਮਾਨਤਾ ਦੀ ਖੁਸ਼ੀ ਵਿੱਚ ਸਮਾਰੋਹ ਮਨਾਇਆ